ਜਥੇਦਾਰ ਦੀ ਨਿਰਪੱਖਤਾ ਬਾਰੇ ਉਠੇ ਸਵਾਲ

ਸ੍ਰੀ ਅਕਾਲ ਤਖ਼ਤ ਸਾਹਿਬ ਨੇ ਜਿਸ ਦਿਨ ਹਰਿਆਣਾ ਦੇ ਸਿੱਖ ਨੇਤਾਵਾਂ ਜਗਜੀਸ਼ ਸਿੰਘ ਝੀਂਡਾ, ਦੀਦਾਰ ਸਿੰਘ ਨਲਵੀ ਅਤੇ ਕੈਬਨਿਟ ਮੰਤਰੀ ਹਰਮੋਹਿੰਦਰ ਸਿੰਘ ਚੱਠਾ ਨੂੰ ਪੰਥ ਵਿਚੋਂ ਛੇਕਣ ਦਾ ਫੈਸਲਾ ਸੁਣਾਇਆ, ਉਸ ਦਿਨ ਤੋਂ ਹੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਉਤੇ ਸਵਾਲਾਂ ਦੀ ਵਾਛੜ ਹੋ ਰਹੀ ਹੈ। ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕਠਪੁਤਲੀ ਕਿਹਾ ਜਾਣ ਲੱਗਾ ਹੈ। ਇਸ ਬਾਰੇ ਹੋਈ ਵਿਸ਼ੇਸ਼ ਮੁਲਾਕਾਤ ਦਾ ਸਾਰ-ਅੰਸ਼ ਇਸ ਪ੍ਰਕਾਰ ਹੈ:
-ਵੱਖਰੀ ਕਮੇਟੀ ਦੇ ਮਾਮਲੇ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ?
ਉਤਰ: ਸਿੱਖਾਂ ਦੀਆਂ ਕੁਰਬਾਨੀਆਂ ਤੋਂ ਬਾਅਦ ਐਸ਼ਜੀæਪੀæਸੀæ 1925 ਵਿਚ ਹੋਂਦ ਵਿਚ ਆਈ ਸੀ। ਇਸ ਤੋਂ ਬਾਅਦ 185 ਮੈਂਬਰ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਬਿਹਾਰ ਤੇ ਬੰਗਾਲ ਤੋਂ ਇਸ ਕਮੇਟੀ ਵਿਚ ਆਉਂਦੇ ਹਨ। ਬਾਕਾਇਦਾ ਕਮੇਟੀ ਬਣਦੀ ਹੈ, ਪ੍ਰਧਾਨ ਚੁਣਿਆ ਜਾਂਦਾ ਹੈ, ਇਸ ਨੂੰ ਸਿੱਖਾਂ ਦੀ ਮਿਨੀ ਪਾਰਲੀਮੈਂਟ ਵੀ ਕਿਹਾ ਜਾਂਦਾ ਹੈ। ਕਾਂਗਰਸ ਨੇ ਚੋਣਾਂ ਦੇ ਫਾਇਦੇ ਲਈ ਐਸ਼ਜੀæਪੀæਸੀæ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਹੈ।
-ਐਚæਐਸ਼ਜੀæਪੀæਸੀæ ਬਣ ਗਈ ਹੈ। ਹੁਣ ਅਕਾਲ ਤਖ਼ਤ ਦਾ ਰੁਖ਼ ਕੀ ਹੈ?
ਉਤਰ: ਇਹ ਕੇਸ ਹੁਣ ਕੋਰਟ ਵਿਚ ਹੈ। ਹਰਿਆਣਾ ਦੇ ਸਿੱਖਾਂ ਨੂੰ ਉਨ੍ਹਾਂ ਦਾ ਹੱਕ ਮਿਲਣਾ ਚਾਹੀਦਾ ਹੈ, ਪਰ ਐਸ਼ਜੀæਪੀæਸੀæ ਦੇ ਟੁਕੜੇ ਨਹੀਂ ਹੋਣੇ ਚਾਹੀਦੇ।
-ਹੁਣ ਇਸ ਮਸਲੇ ਦਾ ਹੱਲ ਕਿਸ ਤਰ੍ਹਾਂ ਸੰਭਵ ਹੋ ਸਕਦਾ ਹੈ?
ਉਤਰ: ਕੁਝ ਐਸ਼ਜੀæਪੀæਸੀæ ਨੂੰ ਛੱਡਣਾ ਪੈਣਾ ਹੈ ਅਤੇ ਕੁਝ ਹਰਿਆਣਾ ਵਾਲਿਆਂ ਨੂੰ ਕਰਨਾ ਪੈਣਾ ਹੈ।
-ਹਰਿਆਣਾ ਵਾਲੇ ਅੱਠ ਸਾਲਾਂ ਤੋਂ ਮੰਗ ਕਰ ਰਹੇ ਹਨæææ
ਉਤਰ: ਇਸ ਮੁੱਦੇ ‘ਤੇ ਕਈ ਮੀਟਿੰਗਾਂ ਹੋਈਆਂ, ਪਰ ਗੱਲ ਸਿਰੇ ਨਹੀਂ ਲੱਗੀ। ਹੁਣ ਸੰਗਤ ਬੈਠ ਕੇ ਮਸਲੇ ਹੱਲ ਕਰੇ।
-ਪਰ ਜਿਨ੍ਹਾਂ ਨਾਲ ਗੱਲ ਕਰਨੀ ਹੈ, ਉਨ੍ਹਾਂ ਨੂੰ ਤਨਖਾਈਆ ਕਰਾਰ ਦੇ ਦਿੱਤਾ ਗਿਆ ਹੈ।
ਉਤਰ: ਅਸੀਂ ਝੀਂਡਾ, ਨਲਵੀ ਤੇ ਚੱਠਾ ਨੂੰ ਛੱਡ ਕੇ ਹਰਿਆਣਾ ਦੇ ਕਿਸੇ ਵੀ ਸਿੱਖ ਨਾਲ ਗੱਲ ਕਰਨ ਲਈ ਤਿਆਰ ਹਾਂ।
-ਅਗਲਾ ਐਕਸ਼ਨ ਪ੍ਰੋਗਰਾਮ ਕੀ ਹੋਵੇਗਾ?
ਉਤਰ: ਪੰਜ ਸਿੱਖ ਸਾਹਿਬਾਨ ਵਿਚਕਾਰ ਜੋ ਸਹਿਮਤੀ ਹੋਵੇਗੀ, ਉਹੀ ਕੀਤਾ ਜਾਵੇਗਾ।
-ਅਕਾਲ ਤਖ਼ਤ ‘ਤੇ ਜਾਣ ਤੋਂ ਝੀਂਡਾ ਨੂੰ ਕਿਉਂ ਰੋਕਿਆ ਗਿਆ?
ਉਤਰ: ਪੰਥ ਤੋਂ ਛੇਕਿਆ ਕੋਈ ਵੀ ਆਦਮੀ ਤਖ਼ਤ ਉਤੇ ਨਹੀਂ ਜਾ ਸਕਦਾ।
-ਇਹ ਮਾਮਲਾ ਹੁਣ ਸਿਆਸੀ ਬਣ ਚੁੱਕਿਆ ਹੈ?
ਉਤਰ: ਨਹੀਂ, ਇਹ ਮਾਮਲਾ ਧਾਰਮਿਕ ਹੀ ਹੈ। ਸਿਆਸੀ ਹੁੰਦਾ ਤਾਂ ਇਹ ਸਿਰਫ ਸ਼੍ਰੋਮਣੀ ਅਕਾਲੀ ਦਲ ਦਾ ਮਾਮਲਾ ਹੋਣਾ ਸੀ।
-ਪਰ ਸ਼੍ਰੋਮਣੀ ਅਕਾਲੀ ਦਲ ਤਾਂ ਪੂਰੀ ਦਖ਼ਲਅੰਦਾਜ਼ੀ ਕਰ ਰਿਹਾ ਹੈ। ਇਸ ਤਰ੍ਹਾਂ ਦੇ ਦੋਸ਼ ਵੀ ਲੱਗਦੇ ਰਹੇ ਹਨ?
ਉਤਰ: ਮਾਮਲਾ ਐਸ਼ਜੀæਪੀæਸੀæ ਨਾਲ ਜੁੜਿਆ ਹੋਇਆ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜ ਚੁੱਕੇ ਮੈਂਬਰ ਐਸ਼ਜੀæਪੀæਸੀæ ਵਿਚ ਹਨ।
-ਦੁਨੀਆਂ ਭਰ ਦੇ ਸਿੱਖ ਇਸ ਮਾਮਲੇ ਨੂੰ ਲੈ ਕੇ ਵੰਡੇ ਗਏ ਹਨ?
ਉਤਰ: ਇਹ ਬਹੁਤ ਮੰਦਭਾਗਾ ਹੈ, ਪਰ ਇਸ ਮਾਮਲੇ ‘ਤੇ ਜ਼ਿਆਦਾਤਰ ਸਿੱਖ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜ੍ਹੇ ਹਨ।
-ਤੁਹਾਡਾ ਮਤਲਬ ਇਹ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦਾ ਨੁਮਾਇੰਦਗੀ ਕਰਨ ਵਾਲੀ ਜਮਾਤ ਹੈ?
ਉਤਰ: ਬਿਲਕੁਲ। ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ। ਐਸ਼ਜੀæਪੀæਸੀæ ਵਿਚ ਅਕਾਲੀ ਦਲ ਦੇ ਲੋਕ ਜਿੱਤ ਕੇ ਆਏ ਹਨ।
-ਲੋਕ ਕਹਿੰਦੇ ਹਨ ਕਿ ਤੁਸੀਂ ਅਕਾਲੀ ਦਲ ਲਈ ਕੰਮ ਕਰਦੇ ਹਨ। ਜੋ ਬਾਦਲ ਨੂੰ ਠੀਕ ਲਗਦਾ ਹੈ, ਉਹੀ ਫੈਸਲਾ ਸੁਣਾਉਂਦੇ ਹੋ?
ਉਤਰ: ਪੰਜ ਸਿੱਖ ਸਾਹਿਬਾਨ ਮਿਲ ਕੇ ਫੈਸਲਾ ਕਰਦੇ ਹਨ। ਹਾਂ, ਕਈ ਵਾਰ ਹੁਕਮਰਾਨ, ਜਥੇਦਾਰ ਉਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਹਨ, ਪਰ ਅਕਾਲ ਤਖ਼ਤ ਨਿਰਪੱਖ ਹੈ। ਇਹ ਕੌਮ ਦੇ ਹੱਕ ਵਿਚ ਫੈਸਲਾ ਕਰਦਾ ਹੈ। ਕਿਸੇ ਵੀ ਆਗੂ ਦੀ ਨਹੀਂ ਸੁਣਦਾ।
-ਇਹ ਪ੍ਰਭਾਵ ਫਿਰ ਕਿਸ ਤਰ੍ਹਾਂ ਬਣ ਗਿਆ ਕਿ ਤੁਸੀਂ ਸ਼ ਬਾਦਲ ਦੀ ਕਠਪੁਤਲੀ ਹੋ?
ਉਤਰ: ਇਹ ਸੱਚ ਨਹੀਂ ਹੈ। ਮੈਂ ਕਦੀ ਉਨ੍ਹਾਂ ਦੇ ਕਹੇ ਅਨੁਸਾਰ ਨਹੀਂ ਚਲਦਾ।
(‘ਦੈਨਿਕ ਭਾਸਕਰ’ ਤੋਂ ਧੰਨਵਾਦ ਸਹਿਤ)

Be the first to comment

Leave a Reply

Your email address will not be published.