ਇਕ ਪਾਸੇ ਹਿੰਦੂਤਵੀ ਫਾਸ਼ੀਵਾਦ, ਗ਼ੈਰ-ਹਿੰਦੂ ਮਿਸ਼ਨਰੀਆਂ ਖ਼ਾਸ ਕਰ ਕੇ ਈਸਾਈਆਂ ਦੇ ਕੰਮ ਕਰਨ ਅਤੇ ਪ੍ਰਚਾਰ ਕਰਨ ਉਪਰ ਪਾਬੰਦੀਆਂ ਥੋਪ ਰਿਹਾ ਹੈ; ਦੂਜੇ ਪਾਸੇ ਹਿੰਦੂਤਵੀ ਜਥੇਬੰਦੀਆਂ ਪੂਰੀ ਦੁਨੀਆਂ ਵਿਚ ਬੇਰੋਕ-ਟੋਕ ਆਪਣੇ ਜ਼ਹਿਰੀਲੇ ਪ੍ਰਚਾਰ ਵਿਚ ਜੁਟੀਆਂ ਹਨ। ਪੱਤਰਕਾਰ ਹਰਤੋਸ਼ ਸਿੰਘ ਬਲ ਨੇ 2004 ਵਿਚ ਆਪਣੀ ਕਿਤਾਬ ‘ਵਾਟਰਜ਼ ਕਲੋਜ਼ ਓਵਰ ਅਸ, ਏ ਜਰਨੀ ਅਲੌਂਗ ਨਰਮਦਾ’ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਵਲੋਂ ਭਾਰਤ ਵਿਚ ਚਲਾਏ ਜਾ ਰਹੇ 6966 ‘ਏਕਲ ਸਕੂਲਾਂ’ (ਇਕ ਅਧਿਆਪਕ ਵਾਲਾ ਸਕੂਲ) ਰਾਹੀਂ ਹਿੰਦੂ ਬਣਾਉਣ ਦੀ ਹਮਲਾਵਰ ਮੁਹਿੰਮ ਬਾਰੇ ਤੱਥ ਪੇਸ਼ ਕੀਤੇ ਸਨ। ਹੁਣ ਇਨ੍ਹਾਂ ਸਕੂਲਾਂ ਦੀ ਗਿਣਤੀ ਵਧ ਗਈ ਹੈ। ‘ਏਕਲ ਫਾਊਂਡੇਸ਼ਨ’ ਹੁਣ 54463 ਅਜਿਹੇ ਸਕੂਲ ਚਲਾ ਰਹੀ ਹੈ ਜਿਸ ਲਈ ਜ਼ਿਆਦਾਤਰ ਫੰਡ ਵਿਦੇਸ਼ਾਂ ਤੋਂ ਭਾਰਤ ਪੁੱਜਦਾ ਹੈ। ਇਹ ਫੰਡ ਵਿਸ਼ਵ ਹਿੰਦੂ ਪ੍ਰੀਸ਼ਦ (ਅਮਰੀਕਾ) ਵਲੋਂ ‘ਤੁਹਾਡਾ ਰੋਜ਼ ਇਕ ਡਾਲਰ ਦਾ ਦਾਨ 30 ਬੱਚਿਆਂ ਨੂੰ ਪੂਰੇ ਸਾਲ ਲਈ ਸਿਖਿਆ ਮੁਹੱਈਆ ਕਰਾ ਸਕਦਾ ਹੈ’ ਦਾ ਹੋਕਾ ਦੇ ਕੇ ਉਗਰਾਹੇ ਜਾ ਰਹੇ ਹਨ। ਇਨ੍ਹਾਂ ਫੰਡਾਂ ਬਾਰੇ ਤਿਆਰ 54 ਸਫਿਆਂ ਦੀ ਰਿਪੋਰਟ ‘ਹਿੰਦੂ ਨੈਸ਼ਨਲਿਜ਼ਮ ਇਨ ਦਿ ਯੂਨਾਈਟਡ ਸਟੇਟਸ: ਏ ਰਿਪੋਰਟ ਔਨ ਨੌਨ-ਪਰੌਫਿਟ ਗਰੁੱਪਸ’ ਪਹਿਲੀ ਜੁਲਾਈ 2014 ਨੂੰ ਸਾਊਥ ਏਸ਼ੀਆ ਸਿਟੀਜ਼ਨਜ਼ ਵੈੱਬ (ਸਅਚੱ।ਨeਟ) ਉਪਰ ਜਾਰੀ ਕੀਤੀ ਗਈ ਹੈ ਜਿਸ ਵਿਚ ਇਸ ਹਮਲਾਵਰ ਹਿੰਦੂਤਵੀ ਮੁਹਿੰਮ ਦਾ ਪਰਦਾਫਾਸ਼ ਕੀਤਾ ਗਿਆ ਹੈ। ‘ਪੰਜਾਬ ਟਾਈਮਜ਼’ ਲਈ ਇਸ ਰਿਪੋਰਟ ਦੇ ਸਾਰ-ਅੰਸ਼ ਦਾ ਤਰਜਮਾ ਸਾਡੇ ਕਾਲਮਨਵੀਸ ਬੂਟਾ ਸਿੰਘ (ਫੋਨ: +91-94634-74342) ਨੇ ਕੀਤਾ ਹੈ। -ਸੰਪਾਦਕ
ਲੰਘੇ ਤਿੰਨ ਦਹਾਕਿਆਂ ਤੋਂ ਭਾਰਤ ਦੇ ਹਿੰਦੂਕਰਨ (ਭਾਰਤ ਵਿਚ ਹਿੰਦੂਆਂ ਦਾ ਸਿਆਸੀ ਤੇ ਸਮਾਜੀ ਗ਼ਲਬਾ ਬਣਾਉਣ) ਦੀ ਲਹਿਰ ਦੱਖਣੀ ਏਸ਼ੀਆ ਅਤੇ ਵਿਦੇਸ਼ਾਂ ਵਿਚ ਰਹਿ ਰਹੇ ਇਨ੍ਹਾਂ ਭਾਈਚਾਰਿਆਂ ਅੰਦਰ ਪੈਰ ਜਮਾਉਂਦੀ ਆ ਰਹੀ ਹੈ। ਇਸ ਹਿੰਦੂ ਰਾਸ਼ਟਰਵਾਦੀ ਲਹਿਰ ਦੇ ਮੋਹਰਲੀ ਕਤਾਰ ਦੇ ਧੜਿਆਂ ਦੀ ਛਤਰੀ ‘ਸੰਘ ਪਰਿਵਾਰ’ ਦੀ ਅੰਦਾਜ਼ਨ ਮੈਂਬਰਸ਼ਿਪ ਦਹਿ-ਲੱਖਾਂ ਵਿਚ ਹੈ ਜਿਸ ਦੀ ਬਦੌਲਤ ਸੰਘ ਹਿੰਦੁਸਤਾਨ ਦੀਆਂ ਸਭ ਤੋਂ ਵੱਡੀਆਂ ਸਵੈ-ਸੇਵੀ ਜਥੇਬੰਦੀਆਂ ਵਿੱਚੋਂ ਹੈ। ਸੰਘ ਵਿਚ ਸ਼ਾਮਲ ਵੱਡੀਆਂ ਜਥੇਬੰਦੀਆਂ ਇਹ ਹਨ- ਰਾਸ਼ਟਰੀਯ ਸੋਇਮਸੇਵਕ ਸੰਘ (ਆਰæਐੱਸ਼ਐੱਸ਼), ਵਿਸ਼ਵ ਹਿੰਦੂ ਪ੍ਰੀਸ਼ਦ (ਵੀæਐੱਚæਪੀæ), ਬਜਰੰਗ ਦਲ, ਅਤੇ ਭਾਰਤੀਯ ਜਨਤਾ ਪਾਰਟੀ (ਬੀæਜੇæਪੀæ)।
ਹਿੰਦੂ ਰਾਸ਼ਟਰਵਾਦ ਨੇ ਮੁਸਲਮਾਨਾਂ, ਈਸਾਈਆਂ ਅਤੇ ਉਨ੍ਹਾਂ ਸਾਰਿਆਂ ਖ਼ਿਲਾਫ਼ ਵਿਤਕਰੇ, ਉਨ੍ਹਾਂ ਨੂੰ ਸਮਾਜ ਵਿਚੋਂ ਛੇਕਣ ਦੇ ਅਮਲ ਨੂੰ ਤਿੱਖਾ ਕੀਤਾ ਹੈ, ਇਸ ਨੂੰ ਵੰਨ-ਸੁਵੰਨੇ ਰੂਪ ਦਿੱਤੇ ਹਨ, ਅਤੇ ਇਨ੍ਹਾਂ ਦੇ ਖ਼ਿਲਾਫ਼ ਹਿੰਸਾ ਨੂੰ ਲਿੰਗਕ ਅਤੇ ਜਿਸਮਾਨੀ ਸ਼ੋਸ਼ਣ ਵਿਚ ਬਦਲ ਦਿੱਤਾ ਹੈ। ਹਿੰਦੁਸਤਾਨੀ ਸ਼ਹਿਰੀਆਂ ਦੇ ਕੌਮਾਂਤਰੀ ਟ੍ਰਿਬਿਊਨਲਾਂ, ਤੱਥ-ਖੋਜ ਗਰੁੱਪਾਂ, ਕੌਮਾਂਤਰੀ ਮਨੁੱਖੀ ਅਧਿਕਾਰ ਜਥੇਬੰਦੀਆਂ ਅਤੇ ਅਮਰੀਕਾ ਦੀਆਂ ਸਰਕਾਰੀ ਸੰਸਥਾਵਾਂ ਕੋਲ ਇਸ ਦੇ ਦਸਤਾਵੇਜ਼ੀ ਸਬੂਤ ਹਨ।
ਹਿੰਦੁਸਤਾਨ ਵਿਚਲੀਆਂ ਸੰਘ ਨਾਲ ਜੁੜੀਆਂ ਸੰਸਥਾਵਾਂ ਨੂੰ ਇਸ ਦੀਆਂ ਅਮਰੀਕਾ ਵਿਚਲੀਆਂ ਸ਼ਾਖਾਵਾਂ ਤੋਂ ਸਮਾਜੀ ਅਤੇ ਮਾਲੀ ਇਮਦਾਦ ਮਿਲ ਰਹੀ ਹੈ। ਇਹ ਮਗਰਲੀਆਂ ਸੰਸਥਾਵਾਂ ਅਮਰੀਕਾ ਵਿਚ ਜ਼ਿਆਦਾਤਰ ਐਸੀਆਂ ਗ਼ੈਰ-ਮੁਨਾਫ਼ਾ ਮਨੋਰਥ ਨਾਲ ਕੰਮ ਕਰਨ ਵਾਲੀਆਂ ਜਥੇਬੰਦੀਆਂ ਹਨ ਜਿਨ੍ਹਾਂ ਨੂੰ ਟੈਕਸਾਂ ਤੋਂ ਛੋਟ ਮਿਲੀ ਹੋਈ ਹੈ। ਇਹ ਹਨ- ਹਿੰਦੂ ਸੋਇਮਸੇਵਕ ਸੰਘ (ਐੱਚæਐੱਸ਼ਐੱਸ਼), ਵਿਸ਼ਵ ਹਿੰਦੂ ਪ੍ਰੀਸ਼ਦ ਆਫ ਅਮੈਰਿਕਾ (ਵੀæਐੱਚæਪੀæਏæ), ਸੇਵਾ ਇੰਟਰਨੈਸ਼ਨਲ ਯੂæਐੱਸ਼ਏæ, ਏਕਲ ਵਿਦਿਆਲਿਆ ਫਾਊਂਡੇਸ਼ਨ-ਯੂæਐੱਸ਼ਏæ। ਇਸੇ ਤਰ੍ਹਾਂ ਇਥੇ ਓਵਰਸੀਜ਼ ਫਰੈਂਡਜ਼ ਆਫ ਭਾਰਤੀ ਜਨਤਾ ਪਾਰਟੀ-ਯੂæਐੱਸ਼ਏæ (ਓæਐੱਫ਼ਬੀæਜੇæਪੀæ) ਵੀ ਸਰਗਰਮ ਹੈ, ਹਾਲਾਂਕਿ ਇਸ ਨੂੰ ਟੈਕਸ ਤੋਂ ਛੋਟ ਨਹੀਂ ਮਿਲੀ ਹੋਈ।
ਯੂਥ ਅਤੇ ਪਰਿਵਾਰ ਪ੍ਰੋਗਰਾਮ
ਇਹ ਸੰਘ ਨਾਲ ਜੁੜੇ ਨੌਜਵਾਨ ਅਤੇ ਪਰਿਵਾਰ ਪ੍ਰੋਗਰਾਮ ਹਨ ਜੋ ਹਿੰਦੂ ਸੋਇਮਸੇਵਕ ਸੰਘ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਆਫ ਅਮੈਰਿਕਾ ਵਲੋਂ ਕਰਵਾਏ ਜਾਂਦੇ ਹਨ। ਇਨ੍ਹਾਂ ਨੇ ਆਪਣੀਆਂ ਜਮਾਤਾਂ, ਕੈਂਪ, ਸਮਾਗਮ ਅਤੇ ਪ੍ਰਚਾਰ ਸਮੱਗਰੀ ਹਿੰਦੂ ਸੰਸਕ੍ਰਿਤਿਕ ਪਛਾਣ ਉਪਰ ਕੇਂਦਰਤ ਕੀਤੀ ਹੋਈ ਹੈ। ਮਈ 2014 ਤਕ ਅਮਰੀਕਾ ਵਿਚ ਐੱਚæਐੱਸ਼ਐੱਸ਼ ਦੀਆਂ 140 ਸ਼ਾਖਾਵਾਂ ਸਨ ਜਿਨ੍ਹਾਂ ਦੀ ਸੂਚੀ ਇਸ ਦੀ ਵੈੱਬਸਾਈਟ ਉਪਰ ਮੌਜੂਦ ਹੈ। 2002 ਅਤੇ 2012 ਦਰਮਿਆਨ ਐੱਚæਐੱਸ਼ਐੱਸ਼ ਅਤੇ ਵੀæਐੱਚæਪੀæ ਨੇ ਆਪਣੇ ਨੌਜਵਾਨ ਅਤੇ ਪਰਿਵਾਰ ਪ੍ਰੋਗਰਾਮਾਂ ਉਪਰ ਕੁਲ-ਮਿਲਾ ਕੇ 25 ਲੱਖ ਤੋਂ ਉਪਰ ਡਾਲਰ ਖ਼ਰਚ ਕੀਤੇ ਹਨ। ਅਜਿਹੇ ਪ੍ਰੋਗਰਾਮਾਂ ਵਲੋਂ ਜੋ ਸਾਹਿਤ ਇਸਤੇਮਾਲ ਕੀਤਾ ਜਾ ਰਿਹਾ ਹੈ, ਉਸ ਵਿਚ ਇਤਿਹਾਸ ਅਤੇ ਸੰਸਕ੍ਰਿਤੀ ਦੀ ਐਸੀ ਵੰਨਗੀ ਨੂੰ ਤਰਜੀਹ ਦਿੱਤੀ ਹੁੰਦੀ ਹੈ ਜਿਸ ਵਿਚ ਹਿੰਦੁਸਤਾਨ ਵਿਚਲੀ ਸੰਘ ਪਰਿਵਾਰ ਦੀ ਲੀਡਰਸ਼ਿਪ ਅਤੇ ਬ੍ਰਾਹਮਣਵਾਦੀ (ਉੱਚ-ਜਾਤੀ) ਕਦਰਾਂ-ਕੀਮਤਾਂ ਦੇ ਗੁਣ ਗਾਏ ਹੁੰਦੇ ਹਨ, ਜਦਕਿ (ਕਥਿਤ) ਨੀਵੀਆਂ ਜਾਤਾਂ ਅਤੇ ਗ਼ੈਰ-ਹਿੰਦੂ ਭਾਈਚਾਰਿਆਂ ਦੇ ਸੰਘਰਸ਼ਾਂ ਤੇ ਉਨ੍ਹਾਂ ਦੀਆਂ ਦੇਣਾਂ ਨੂੰ ਬੱਦੂ ਕੀਤਾ ਗਿਆ ਹੁੰਦਾ ਹੈ।
2009 ਵਿਚ ਸੰਘ ਨਾਲ ਸਬੰਧਤ ਹਿੰਦੂ ਸਟੂਡੈਂਟਸ ਕੌਂਸਲ (ਐੱਚæਐੱਸ਼ਸੀæ) ਦੇ ਵਿਦਿਆਰਥੀ ਗਰੁੱਪ ਅਮਰੀਕਾ ਅਤੇ ਕੈਨੇਡਾ ਦੀਆਂ 78 ਯੂਨੀਵਰਸਿਟੀਆਂ ਤੇ ਕਾਲਜਾਂ ਦੇ ਕੈਂਪਸ ਵਿਚ ਮੌਜੂਦ ਸਨ। ਇਨ੍ਹਾਂ ਵਿਚ ਡਿਊਕ ਯੂਨੀਵਰਸਿਟੀ, ਇਮੋਰੀ ਯੂਨੀਵਰਸਿਟੀ, ਜੌਹਨਸ ਹਾਪਕਿੰਨਸ ਯੂਨੀਵਰਸਿਟੀ, ਮੈਸਾਚੂਸਟਸ ਇੰਸਟੀਚਿਊਟ ਆਫ ਟੈਕਨਾਲੋਜੀ, ਮੈਕਗਿਲ ਯੂਨੀਵਰਸਿਟੀ, ਨਿਊ ਯਾਰਕ ਯੂਨੀਵਰਸਿਟੀ, ਮੈਡੀਸਨ ਦੀ ਯੂਨੀਵਰਸਿਟੀ ਆਫ ਵਿਸਕਾਨਸਿਨ, ਸਟੈਨਫੋਰਡ ਯੂਨੀਵਰਸਿਟੀ, ਸਾਇਰਾਕਿਊਜ਼ ਯੂਨੀਵਰਸਿਟੀ, ਬਰਕਲੇ, ਇਰਵਾਇਨ ਅਤੇ ਸੈਨ ਡੀਗੋ ਦੀ ਯੂਨੀਵਰਸਿਟੀ ਆਫ ਕੈਲੀਫੋਰਨੀਆ, ਯੂਨੀਵਰਸਿਟੀ ਆਫ ਔਟਵਾ ਅਤੇ ਆਸਟਿਨ ਤੇ ਹਿਊਸਟਨ ਦੀ ਯੂਨੀਵਰਸਿਟੀ ਆਫ ਟੈਕਸਸ ਸ਼ਾਮਲ ਹਨ।
ਚੈਰੀਟੇਬਲ ਜਥੇਬੰਦੀਆਂ
2001 ਤੋਂ ਲੈ ਕੇ 2012 ਤਕ, ਸੰਘ ਨਾਲ ਸਬੰਧਤ ਚੈਰੀਟੇਬਲ ਗਰੁੱਪਾਂ (ਇੰਡੀਆ ਡਿਵੈਲਪਮੈਂਟ ਐਂਡ ਰਿਲੀਫ਼ ਫੰਡ, ਏਕਲ ਵਿਦਿਆਲਿਆ ਫਾਊਂਡੇਸ਼ਨ ਆਫ ਅਮੈਰਿਕਾ, ਪਰਮ ਸ਼ਕਤੀ ਪੀਠ, ਸੇਵਾ ਇੰਟਰਨੈਸ਼ਨਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਆਫ ਅਮੈਰਿਕਾ) ਨੇ ਆਪਣੀਆਂ ਪ੍ਰੋਗਰਾਮ ਸੇਵਾਵਾਂ ਲਈ ਸਾਢੇ ਪੰਜ ਕਰੋੜ ਡਾਲਰ ਖ਼ਰਚਣੇ ਤੈਅ ਕੀਤੇ। ਇਹ ਫੰਡ ਜ਼ਿਆਦਾਤਰ ਹਿੰਦੁਸਤਾਨ ਵਿਚ ਕੰਮ ਕਰ ਰਹੇ ਗਰੁੱਪਾਂ ਨੂੰ ਭੇਜੇ ਜਾਂਦੇ ਹਨ। ਇਹ ਫੰਡ ਹਾਸਲ ਕਰਨ ਵਾਲੇ ਜ਼ਿਆਦਾਤਰ ਗਰੁੱਪ ਹਿੰਦੁਸਤਾਨ ਵਿਚਲੇ ਸੰਘ ਪਰਿਵਾਰ ਨਾਲ ਸਬੰਧਤ ਹਨ। ਇਸ ਤੋਂ ਬਿਨਾਂ ਹੇਠਲੇ ਪੱਖਾਂ ਦੀ ਹੋਰ ਛਾਣ-ਬੀਣ ਕਰਨਾ ਜ਼ਰੂਰੀ ਹੈ:
A) ਅਮਰੀਕਾ ਤੋਂ ਫੰਡ ਭੇਜਣ ਦੇ ਹੋਰ ਜ਼ਰੀਏ; ਅਮਰੀਕਾ ਵਿਚ ਹਿੰਦੂ ਰਾਸ਼ਟਰਵਾਦ: ਗ਼ੈਰ-ਮੁਨਾਫ਼ਾ ਮਨੋਰਥ ਨਾਲ ਕੰਮ ਕਰਦੇ ਗਰੁੱਪਾਂ ਬਾਰੇ ਰਿਪੋਰਟ। ਅ) ਇਹ ਪੱਖ ਕਿ ਕੀ ਇਹ ਪੈਸਾ ਉਨ੍ਹਾਂ ਮਨੋਰਥਾਂ ਲਈ ਖ਼ਰਚਿਆ ਜਾ ਰਿਹਾ ਹੈ ਜੋ ਮਨੋਰਥ ਇੰਟਰਨਲ ਰੈਵੀਨਿਊ ਸਰਵਿਸ ਨੂੰ ਦੱਸੇ ਗਏ ਸਨ। e) ਫੰਡ ਹਾਸਲ ਕਰਨ ਵਾਲਿਆਂ ਦੇ ਕੰਮ ਦੇ ਅਸਰ ਕੀ ਪੈ ਰਹੇ ਹਨ।
ਅਕਾਦਮਿਕ ਕੰਮ ਅਤੇ ਇਸ ਨਾਲ ਜੁੜੀਆਂ ਸਾਈਟਾਂ
ਹਿੰਦੂ ਰਾਸ਼ਟਰਵਾਦੀ ਗਰੁੱਪਾਂ ਨੇ ਅਕਾਦਮਿਕ ਅਤੇ ਸਿਖਿਆ ਸੰਸਥਾਵਾਂ ਵਿਚ ਸਿਲੇਬਸ ਨਾਲ ਸਬੰਧਤ, ਪ੍ਰਸ਼ਾਸਨਿਕ ਅਤੇ ਮਾਲੀ ਖੇਤਰਾਂ ਵਿਚ ਬਹੁਤ ਜ਼ਿਆਦਾ ਘੁਸਪੈਠ ਕਰ ਲਈ ਹੈ; ਖ਼ਾਸ ਕਰ ਕੇ ਇਤਿਹਾਸ, ਧਾਰਮਿਕ ਅਧਿਐਨ, ਹਿੰਦੁਸਤਾਨ ਬਾਰੇ ਪੜ੍ਹਾਈ ਅਤੇ ਹੋਰ ਖੇਤਰਾਂ ਵਿਚ। ਇਨ੍ਹਾਂ ਦੇ ਖ਼ਾਸ ਪ੍ਰੋਜੈਕਟਾਂ ਵਿਚ ਸ਼ੁਮਾਰ ਹਨ ਧਾਰਮਿਕ ਕਾਲਜ (ਹਿੰਦੂ ਯੂਨੀਵਰਸਿਟੀ ਆਫ ਅਮੈਰਿਕਾ) ਕਾਇਮ ਕਰਨਾ ਤੇ ਇਸ ਨੂੰ ਚਲਾਉਣਾ, ਘੱਟੋ-ਘੱਟ ਇਕ ਧਾਰਮਿਕ ਅਧਿਐਨ ਸੰਮੇਲਨ (ਵਰਲਡ ਐਸੋਸੀਏਸ਼ਨ ਫਾਰ ਵੇਦਿਕ ਸਟੱਡੀਜ਼) ਅਤੇ ਇਨਫਿਨੀਟੀ ਫਾਊਂਡੇਸ਼ਨ ਤੇ ਵਿਵੇਕ ਵੈਲਫੇਅਰ ਐਂਡ ਐਜੂਕੇਸ਼ਨਲ ਫਾਊਂਡੇਸ਼ਨ ਵਰਗੀਆਂ ਫੰਡ ਮੁਹੱਈਆ ਕਰਾਉਣ ਵਾਲੀਆਂ ਸੰਸਥਾਵਾਂ ਬਣਾਉਣਾ। 2001 ਤੋਂ ਲੈ ਕੇ 2013 ਤਕ, ਇਨਫਿਨੀਟੀ ਫਾਊਂਡੇਸ਼ਨ ਨੇ ਦੁਨੀਆ ਭਰ ‘ਚ ਖੋਜਕਾਰਾਂ, ਅਕਾਦਮਿਕ ਸਭਾਵਾਂ, ਅਤੇ ਅਕਾਦਮਿਕ ਵਿਭਾਗਾਂ ਨੂੰ 19 ਲੱਖ ਡਾਲਰ ਤੋਂ ਵੱਧ ਫੰਡ ਦਿੱਤੇ। ਇਨ੍ਹਾਂ ਵਿਚ ਐਸੋਸੀਏਸ਼ਨ ਫਾਰ ਏਸ਼ੀਅਨ ਸਟੱਡੀਜ਼, ਕੈਲੀਫੋਰਨੀਆ ਇੰਸਟੀਚਿਊਟ ਆਫ ਇੰਟੈਗਰਲ ਸਟੱਡੀਜ਼, ਦਿ ਸੈਂਟਰ ਫਾਰ ਦਿ ਸਟੱਡੀ ਆਫ ਡਿਵੈਲਪਿੰਗ ਸੁਸਾਇਟੀਜ਼, ਕੋਲੰਬੀਆ ਯੂਨੀਵਰਸਿਟੀ, ਹਾਵਰਡ ਯੂਨੀਵਰਸਿਟੀ, ਮੈਲਬਰਨ ਯੂਨੀਵਰਸਿਟੀ, ਨੈਸ਼ਨਲ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼, ਰਟਗਰਜ਼ ਯੂਨੀਵਰਸਿਟੀ, ਯੂਨੀਵਰਸਿਟੀ ਆਫ ਹਵਾਈ ਅਤੇ ਆਸਟਿਨ ਦੀ ਯੂਨੀਵਰਸਿਟੀ ਆਫ ਟੈਕਸਸ ਸ਼ਾਮਲ ਹਨ।
ਹਿੰਦ-ਅਮਰੀਕੀ ਭਾਈਚਾਰਿਆਂ ਵਿਚ ਸੰਘ ਦੀ ਅਗਵਾਈ
ਲੰਘੇ ਦੋ ਦਹਾਕਿਆਂ ਵਿਚ ਸੰਘ ਨਾਲ ਜੁੜੀਆਂ ਜਥੇਬੰਦੀਆਂ ਹਿੰਦ-ਅਮਰੀਕੀ ਭਾਈਚਾਰਿਆਂ ਵਿਚ ਆਗੂਆਂ ਵਜੋਂ ਉਭਰੀਆਂ ਹਨ। ਇਨ੍ਹਾਂ ਵਲੋਂ ਕੀਤੇ ਵੱਡੇ ਸਮਾਗਮਾਂ ਵਿਚ ਸ਼ੁਮਾਰ ਹਨ:
A) ਮਾਰਚ 2002 ਦੇ ਸ਼ੁਰੂ ਵਿਚ ਓਵਰਸੀਜ਼ ਫਰੈਂਡਜ਼ ਆਫ ਬੀæਜੇæਪੀæ (ਓæਐੱਫ਼ਬੀæਜੇæਪੀæ) ਨੇ ਦੋ ਹੋਰ ਵੱਡੀਆਂ ਹਿੰਦ-ਅਮਰੀਕੀ ਜਥੇਬੰਦੀਆਂ ਨਾਲ ਮਿਲ ਕੇ ਕੈਪੀਟਲ ਹਿਲ ਉਪਰ ਉਦੋਂ ਖਾਣੇ ਦੇ ਜਸ਼ਨੀ ਸਮਾਗਮ ਦੀ ਮੇਜ਼ਬਾਨੀ ਕੀਤੀ ਜਦੋਂ ਭਾਜਪਾ ਦੀ ਹਕੂਮਤ ਵਾਲੇ ਗੁਜਰਾਤ ਵਿਚ ਮੁਸਲਮਾਨਾਂ ਦੀ ਕਤਲੋਗ਼ਾਰਤ ਕੀਤੀ ਗਈ ਸੀ।
ਅ) ਓæਐੱਫ਼ਬੀæਜੇæਪੀæ ਦੇ ਮੈਂਬਰ ਅਤੇ ਏਸ਼ੀਅਨ ਅਮੈਰੀਕਨ ਹੋਟਲ ਮਾਲਕਾਂ ਦੀ ਐਸੋਸੀਏਸ਼ਨ (ਏæਏæਐੱਚæਓæਏæ) ਉਨ੍ਹਾਂ ਆਗੂਆਂ ਵਿਚ ਸ਼ਾਮਲ ਸਨ ਜਿਨ੍ਹਾਂ ਨੇ 2005 ਵਿਚ ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਨੂੰ ਮਾਣਯੋਗ ਮਹਿਮਾਨ ਵਕਤਾ (ਆਨਰਡ ਗੈਸਟ ਸਪੀਕਰ) ਵਜੋਂ ਇਥੇ ਸੱਦਣ ਦੀ ਪੂਰੀ ਵਾਹ ਲਾਈ।
e) 2005-06 ਦੇ ਕੈਲੀਫੋਰਨੀਆ ਪਾਠ-ਪੁਸਤਕ ਰੱਟੇ ਵਿਚ ਵੇਦਿਕ ਫਾਊਂਡੇਸ਼ਨ ਤੇ ਹਿੰਦੂ ਸੋਇਮਸੇਵਕ ਸੰਘ ਦੀ ਸਿਖਿਆ ਸ਼ਾਖਾ ਹਿੰਦੂ ਐਜੂਕੇਸ਼ਨ ਫਾਊਂਡੇਸ਼ਨ ਨੇ ਕੈਲੀਫੋਰਨੀਆ ਦੀਆਂ ਪਾਠ-ਪੁਸਤਕਾਂ ਵਿਚ ਆਪਣੀ ਮਰਜ਼ੀ ਦੇ ਐਸੇ ਵੇਰਵੇ ਘਸੋੜਨ ਦੀ ਪੂਰੀ ਵਾਹ ਲਾਈ ਜਿਨ੍ਹਾਂ ਵਿਚ ਹਿੰਦੂ ਰਾਸ਼ਟਰਵਾਦੀ ਤਰਜੀਹਾਂ ਨੂੰ ਉਭਾਰਿਆ ਗਿਆ ਸੀ ਅਤੇ ਪੁਰਾਤਨ ਭਾਰਤ ਵਿਚ ਪ੍ਰਚਲਤ ਰਹੇ ਲਿੰਗਕ ਅਤੇ ਜਾਤ-ਪਾਤੀ ਦਾਬੇ ਨੂੰ ਛੁਪਾਇਆ ਗਿਆ ਸੀ।
ਸ) ਪਾਠ-ਪੁਸਤਕ ਰੱਟੇ ਦੇ ਸਮੇਂ ਤੋਂ ਹੀ ਹਿੰਦੂ ਅਮੈਰੀਕਨ ਫਾਊਂਡੇਸ਼ਨ ਅਮਰੀਕੀ ਸਿਆਸਤਦਾਨਾਂ ਤਕ ਹਿੰਦੂ ਰਾਸ਼ਟਰਵਾਦੀ ਹਿੱਤਾਂ ਦੀ ਆਵਾਜ਼ ਪਹੁੰਚਾਉਣ ਦਾ ਜ਼ਰੀਆ ਬਣੀ ਹੋਈ ਹੈ।
ਹੋਰ ਕਦਮ
ਇਨ੍ਹਾਂ ਪੱਖਾਂ ਨੂੰ ਘੋਖਣ ਲਈ ਹੋਰ ਛਾਣ-ਬੀਣ ਕਰਨੀ ਜ਼ਰੂਰੀ ਹੈ: A) ਅਮਰੀਕਾ ਆਧਾਰਤ ਸੰਘੀ ਗਰੁੱਪਾਂ ਅਤੇ ਇਨ੍ਹਾਂ ਦੇ ਮੈਂਬਰਾਂ ਦੇ ਖ਼ਿਲਾਫ਼ ਦੱਖਣ ਏਸ਼ੀਆ ਵਿਚ ਸੰਘ ਦੀ ਅਗਵਾਈ ਵਾਲੀਆਂ ਹਿੰਸਕ ਕਾਰਵਾਈਆਂ ਬਾਰੇ ਕਿਸ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕਰਵਾਈ ਜਾ ਸਕਦੀ ਹੈ; ਅ) ਇਨ੍ਹਾਂ ਵਲੋਂ 501(ਸੀ)(3) ਰੈਗੂਲੇਸ਼ਨਜ਼ ਅਤੇ ਬੰਦਿਸ਼ਾਂ ਦੀਆਂ ਕਿਹੜੀਆਂ-ਕਿਹੜੀਆਂ ਉਲੰਘਣਾਵਾਂ ਕੀਤੀਆਂ ਹੋ ਸਕਦੀਆਂ ਹਨ; e) ਹਿੰਦੂ ਰਾਸ਼ਟਰਵਾਦੀ ਗਰੁੱਪਾਂ ਵਲੋਂ ਕੀਤੀ ਹਿੰਸਾ ਦੀ ਹਮਾਇਤ ਵਿਚ ਅਮਰੀਕਾ ਵਿਚਲੇ ਹੋਰ ਗਰੁੱਪਾਂ ਅਤੇ ਵਿਅਕਤੀਆਂ ਦੀ ਕੀ ਸ਼ਮੂਲੀਅਤ ਰਹੀ ਹੈ।
Leave a Reply