ਇਕ ਤੋਂ ਬਾਅਦ ਇਕ ਫ਼ਿਲਮਾਂ ਪ੍ਰਾਪਤ ਕਰਕੇ ਕਲਕੀ ਕੋਚਲਿਨ ਸਭ ਨੂੰ ਹੈਰਾਨ ਕਰਦੀ ਜਾ ਰਹੀ ਹੈ। ਆਪਣੇ ਬਾਰੇ ਨਾਕਾਰਾਤਮਕ ਗੱਲਾਂ ਕਰਨ ਵਾਲਿਆਂ ਨੂੰ ਧੂੜ ਚਟਾਉਂਦਿਆਂ ਉਸ ਨੇ ਕਈ ਅਜਿਹੇ ਵੱਡੇ ਪ੍ਰਾਜੈਕਟ ਸਾਈਨ ਕੀਤੇ ਹਨ ਜਿਨ੍ਹਾਂ ਦਾ ਨਿਰਮਾਣ ਨਾ ਤਾਂ ਉਸ ਦਾ ਪਤੀ ਅਨੁਰਾਗ ਕਸ਼ਯਪ ਕਰ ਰਿਹਾ ਹੈ ਤੇ ਨਾ ਦਿਬਾਕਰ ਬੈਨਰਜੀ ਵਰਗੇ ਦੋਸਤ। ਛੇਤੀ ਹੀ ਕਲਕੀ ਵਿਸ਼ਾਲ ਭਾਰਦਵਾਜ ਦੀ ਫ਼ਿਲਮ ‘ਏਕ ਥੀ ਡਾਇਨ’ ਤੇ ਕਰਨ ਜੌਹਰ ਦੀ ਫ਼ਿਲਮ ‘ਯੇ ਜਵਾਨੀ ਹੈ ਦੀਵਾਨੀ’ ਵਿਚ ਨਜ਼ਰ ਆਏਗੀ। ਇੰਨਾ ਹੀ ਨਹੀਂ, ਕਲਕੀ ਇਨ੍ਹਾਂ ਫ਼ਿਲਮਾਂ ਵਿਚ ਸਭ ਨੂੰ ਹੈਰਾਨ ਵੀ ਕਰਨ ਵਾਲੀ ਹੈ।
ਉਸ ਦਾ ਕਹਿਣਾ ਹੈ ਕਿ ਫ਼ਿਲਮ ‘ਯੇ ਜਵਾਨੀ ਹੈ ਦੀਵਾਨੀ’ ਵਿਚ ਉਹ ਇਕ ਗਾਲ੍ਹੜੀ ਤੇ ਚਹਿਕਦੀ ਕੁੜੀ ਦਾ ਕਿਰਦਾਰ ਨਿਭਾਅ ਰਹੀ ਹੈ ਤੇ ਇਹ ਕਿਰਦਾਰ ਉਨ੍ਹਾਂ ਸਾਰੇ ਡਾਰਕ ਕਿਰਦਾਰਾਂ ਤੋਂ ਵੱਖਰਾ ਹੈ ਜੋ ਹੁਣ ਤੱਕ ਨਿਭਾਉਂਦੀ ਰਹੀ ਹੈ। ਉਸ ਨੂੰ ਡਾਇਰੈਕਟਰ ਅਯਾਨ ਮੁਖਰਜੀ ਦੀ ‘ਵੇਕਅਪ ਸਿਡ’ ਵਾਕਈ ਬਹੁਤ ਚੰਗੀ ਲੱਗੀ ਸੀ। ਉਹ ਬਹੁਤ ਆਸਾਂ ਜਗਾਉਂਦੇ ਹਨ ਤੇ ਉਤਸ਼ਾਹ ਨਾਲ ਭਰਪੂਰ ਹਨ। ਇਹੀ ਕਾਰਨ ਹੈ ਕਿ ਕੋਈ ਉਨ੍ਹਾਂ ਨਾਲ ਫ਼ਿਲਮ ਕਰਦਿਆਂ ਖੁਦ ਉਨ੍ਹਾਂ ਵਿਚ ਵਿਸ਼ਵਾਸ ਕਰਨ ਲੱਗਦਾ ਹੈ। ਫ਼ਿਲਮ ‘ਏਕ ਥੀ ਡਾਇਨ’ ਦੇ ਟਾਈਟਲ ‘ਤੇ ਨਾ ਜਾਓ ਕਿਉਂਕਿ ਇਸ ਵਿਚ ਵੀ ਕਲਕੀ ਇਕ ਖੁਸ਼ਮਿਜਾਜ਼ ਕੁੜੀ ਦਾ ਰੋਲ ਨਿਭਾਅ ਰਹੀ ਹੈ। ਉਸ ਦਾ ਕਹਿਣਾ ਹੈ ਕਿ ਇਹ ਇਕ ਬੋਹੇਮੀਅਨ ਕਿਰਦਾਰ ਹੈ ਤੇ ਫ਼ਿਲਮ ਜਾਦੂਈ ਯਥਾਰਥਵਾਦ ਵਾਲੀ ਹੈ। ਇਸ ਤਰ੍ਹਾਂ ਦੀ ਫ਼ਿਲਮ ਪਹਿਲਾਂ ਕਦੇ ਨਹੀਂ ਦੇਖੀ ਹੋਵੇਗੀ।
_____________________________________
ਸੋਨਮ ਕਪੂਰ ਦੇ ਕਰੀਅਰ ਨੂੰ ਬਰੇਕਾਂ
ਸੋਨਮ ਕਪੂਰ ਦੇ ਕਰੀਅਰ ਦੀ ਰਫ਼ਤਾਰ ਸੁਸਤ ਪੈ ਚੁੱਕੀ ਹੈ। ਹੁਣ ਉਸ ਦੇ ਪਿਤਾ ਅਨਿਲ ਕਪੂਰ ਆਪਣੀ ਧੀ ਦੇ ਫਿਲਮੀ ਕਰੀਅਰ ਨੂੰ ਸੰਵਾਰਨ ਦੀ ਜ਼ਿੰਮੇਵਾਰੀ ਚੁੱਕ ਰਹੇ ਹਨ। ਸੰਜੇ ਲੀਲਾ ਭੰਸਾਲੀ ਦੀ ਸਫਲ ਫਿਲਮ ‘ਸਾਂਵਰੀਆ’ ਨਾਲ ਫਿਲਮਾਂ ਵਿਚ ਕਦਮ ਰੱਖਣ ਵਾਲੀ ਸੋਨਮ ਨੇ ‘ਪਲੇਅਰ’, ‘ਦਿੱਲੀ-6’ ਤੇ ਕੁਝ ਹੋਰ ਫਿਲਮਾਂ ਵਿਚ ਕੰਮ ਕੀਤਾ ਪਰ ਇਨ੍ਹਾਂ ਵਿਚ ਉਸ ਨੂੰ ਬਹੁਤੀ ਸਫਲਤਾ ਪ੍ਰਾਪਤ ਨਹੀਂ ਹੋਈ ਹੈ। ਸੋਨਮ ਦੇ ਕਰੀਅਰ ਨੂੰ ਰਫ਼ਤਾਰ ਦੇਣ ਲਈ ਅਨਿਲ ਕਪੂਰ ਹੁਣ ਰੇਖਾ ਸਟਾਰਰ ਰਿਸ਼ੀਕੇਸ਼ ਮੁਖਰਜੀ ਵੱਲੋਂ ਨਿਰਦੇਸ਼ਿਤ ਹਿੱਟ ਫਿਲਮ ‘ਖੂਬਸੂਰਤ’ ਦਾ ਰੀਮੇਕ ਬਣਾ ਰਹੇ ਹਨ। ‘ਖੂਬਸੂਰਤ’ ਰੇਖਾ ਦੇ ਕਰੀਅਰ ਨੂੰ ਅਹਿਮ ਮੋੜ ਪ੍ਰਦਾਨ ਕਰਨ ਵਾਲੀ ਫਿਲਮ ਸੀ। ਰੇਖਾ ਆਪਣੇ ਐਕਟਿੰਗ ਕਰੀਅਰ ਵਿਚ ਜਿੰਨੀ ਸੋਹਣੀ ਫਿਲਮ ‘ਖੂਬਸੂਰਤ’ ਵਿਚ ਲੱਗੀ ਸੀ, ਓਨੀ ਕਿਸੇ ਹੋਰ ਫਿਲਮ ਵਿਚ ਨਹੀਂ ਦਿਸੀ। ਇਸ ਦੇ ਰੀਮੇਕ ਵਿਚ ਸੋਨਮ ਰੇਖਾ ਵਾਲਾ ਕਿਰਦਾਰ ਹੀ ਨਿਭਾਏਗੀ। ਦੇਖਣ ਵਾਲੀ ਗੱਲ ਹੋਵੇਗੀ ਕਿ ਸੋਨਮ ਕਿਸ ਹੱਦ ਤਕ ਰੇਖਾ ਦੀ ਬਰਾਬਰੀ ਕਰ ਸਕੇਗੀ। ਰੇਖਾ ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ ਵਿਚੋਂ ਇਕ ਹੈ ਜਿਨ੍ਹਾਂ ਦੀ ਅਦਾਕਾਰੀ ਦੀ ਮਿਸਾਲ ਦਿੱਤੀ ਜਾਂਦੀ ਹੈ। ਸੋਨਮ ਨੂੰ ਬਾਲੀਵੁੱਡ ਵਿਚ ਆਇਆਂ ਕੁਝ ਹੀ ਸਮਾਂ ਹੋਇਆ ਹੈ ਤੇ ਉਸ ਦੀਆਂ ਫਿਲਮਾਂ ਬਾਕਸ ਆਫਿਸ ‘ਤੇ ਕੁਝ ਨਹੀਂ ਕਰ ਸਕੀਆਂ।
___________________
ਦੋਹੀਂ ਦਲੀਂ ਮੁਕਾਬਲਾæææ
ਸ਼ਾਹਰੁਖ ਖਾਨ ਦੀ ਫਿਲਮ Ḕਜਬ ਤਕ ਹੈ ਜਾਨḔ ਅਤੇ ਅਜੈ ਦੇਵਗਨ ਦੀ ਫਿਲਮ Ḕਸਨ ਆਫ ਸਰਦਾਰḔ ਵਿਚਕਾਰ ਮੁਕਾਬਲਾ ਖੂਬ ਰਿਹਾ। Ḕਜਬ ਤਕ ਹੈ ਜਾਨḔ (ਕੁੱਲ ਬਜਟ 50 ਕਰੋੜ) ਨੇ ਪਹਿਲੇ ਪੰਜ ਦਿਨਾਂ ਦੌਰਾਨ ਕੁੱਲ 75æ14 ਕਰੋੜ ਰੁਪਏ ਅਤੇ Ḕਸਨ ਆਫ ਸਰਦਾਰḔ (ਕੁੱਲ ਬਜਟ 30 ਕਰੋੜ) ਨੇ ਇਸੇ ਸਮੇਂ ਦੌਰਾਨ 63æ40 ਕਰੋੜ ਰੁਪਏ ਕਮਾਏ ਪਰ ਦੋਵੇਂ ਫਿਲਮਾਂ ਸਲਮਾਨ ਖਾਨ ਦੀ ਫਿਲਮ Ḕਏਕ ਥਾ ਟਾਈਗਰḔ ਦੇ 103 ਕਰੋੜ ਦੇ ਰਿਕਾਰਡ ਦੇ ਨੇੜੇ-ਤੇੜੇ ਵੀ ਨਾ ਪੁੱਜ ਸਕੀਆਂ।
Leave a Reply