ਕੇਂਦਰ ਤੇ ਅਕਾਲੀਆਂ ਵਿਚਾਲੇ ਹੋਈਆਂ ਅੱਠ ਮੀਟਿੰਗਾਂ!

ਚੰਡੀਗੜ੍ਹ: ਸਾਕਾ ਨੀਲਾ ਤਾਰਾ ਤੋਂ ਪਹਿਲਾਂ ਉਨ੍ਹੀਂ ਦਿਨੀਂ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਰਹੇ ਰਘਬੀਰ ਸਿੰਘ ਨੇ ਘਟਨਾਕ੍ਰਮ ਦਾ ਚੇਤਾ ਕਰਦਿਆਂ ਕਿਹਾ ਹੈ ਕਿ ਇਕ ਦਿਨ ਚੀਫ ਕਮਿਸ਼ਨਰ ਕ੍ਰਿਸ਼ਨਾ ਬੈਨਰਜੀ ਨੇ ਉਨ੍ਹਾਂ ਨੂੰ ਫੌਰੀ ਬੁਲਾਇਆ। ਜਦੋਂ ਉਹ ਕਮਰੇ ਵਿਚ ਦਾਖ਼ਲ ਹੋਏ ਤਾਂ ਉਨ੍ਹਾਂ ਉਥੇ ਮੌਜੂਦ ਸਾਰੇ ਵਿਅਕਤੀਆਂ ਨੂੰ ਜਾਣ ਦਾ ਇਸ਼ਾਰਾ ਕੀਤਾ। ਉਨ੍ਹਾਂ ਕੰਨ ਵਿਚ ਇਕ ਆਲ੍ਹਾ ਮਿਆਰੀ ਮੁਲਾਕਾਤ ਲਈ ਪ੍ਰਬੰਧ ਕਰਨ ਲਈ ਕਿਹਾ ਜਿਸ ਵਿਚ ਕੇਂਦਰ ਦੇ ਪ੍ਰਮੁੱਖ ਸਿਆਸਤਦਾਨ ਤੇ ਬੁੜੈਲ ਜੇਲ੍ਹ ਵਿਚ ਬੰਦ ਅਕਾਲੀ ਆਗੂ ਹਿੱਸਾ ਲੈਣਗੇ। ਇਸ ਮਿਸ਼ਨ ਵਿਚ ਕਿਸੇ ਨੂੰ ਵੀ ਖਾਸ ਕਰਕੇ ਪੁਲਿਸ ਨੂੰ ਸ਼ਾਮਲ ਨਾ ਕਰਨ ਦੀ ਤਾਕੀਦ ਕੀਤੀ ਗਈ।
ਰਘਬੀਰ ਸਿੰਘ ਅਨੁਸਾਰ ਉੁਸ ਵੇਲੇ ਦੇ ਐਸ਼ਡੀæਐਮæ ਟੀæਸੀæ ਗੁਪਤਾ ਨੇ ਵੱਖ-ਵੱਖ ਸੰਭਾਵਨਾਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਤੇ ਉਹ ਆਖ਼ਰ ਸੈਕਟਰ-2 ਦੇ ਪ੍ਰਾਈਵੇਟ ਘਰ ਦੀਆਂ ਚਾਬੀਆਂ ਲੈਣ ਵਿਚ ਕਾਮਯਾਬ ਹੋ ਗਿਆ ਜਿਥੇ 27 ਮਾਰਚ, 1984 ਨੂੰ ਆਲ੍ਹਾ ਮਿਆਰੀ ਗੁਪਤ ਮੀਟਿੰਗ ਰੱਖੀ ਗਈ। ਅਕਾਲੀਆਂ ਤੇ ਕੇਂਦਰ ਵਿਚਕਾਰ ਵਾਰਤਾ ਦੇ ਤਿੰਨ ਗੇੜ ਪਹਿਲਾਂ ਹੀ ਦਿੱਲੀ ਵਿਚ ਹੋ ਚੁੱਕੇ ਸਨ ਤੇ ਚੌਥਾ ਚੰਡੀਗੜ੍ਹ ਵਿਚ ਕੀਤਾ ਜਾਣਾ ਸੀ।
ਇਹ ਇਕ ਗੁਪਤ ਮਿਸ਼ਨ ਹੋਣ ਕਰਕੇ ਉਨ੍ਹਾਂ ਇਕ ਬਿਨਾਂ ਨੰਬਰੀ ਕਾਰ ਲਈ ਤੇ ਉਸ ‘ਤੇ ਜਾਅਲੀ ਨੰਬਰ ਪਲੇਟ ਲਾਈ। ਉਹ ਜ਼ਿਲ੍ਹਾ ਮੈਜਿਸਟਰੇਟ ਹੋਣ ਦੀ ਹੈਸੀਅਤ ਵਿਚ ਚੰਡੀਗੜ੍ਹ ਦੇ ਆਈਜੀ (ਜੇਲ੍ਹ) ਵੀ ਸਨ। ਉਨ੍ਹਾਂ ਨੂੰ ਪਤਾ ਸੀ ਕਿ ਜੇਲ੍ਹ ਸੁਪਰਡੈਂਟ ਆਰæਡੀæ ਸ਼ਰਮਾ ਬਹੁਤ ਹੁਸ਼ਿਆਰ ਸਨ ਤੇ ਉਸ ਨੂੰ ਖਰੀਦੋ-ਫਰੋਖਤ ਲਈ ਲੁਧਿਆਣਾ ਭੇਜ ਦਿੱਤਾ। ਫੇਰ ਗੇਟ ਖੋਲ੍ਹਿਆ ਤੇ ਅਕਾਲੀਆਂ ਨੂੰ ਕਾਰ ਵਿਚ ਬਿਠਾ ਕੇ ਮੀਟਿੰਗ ਵਾਲੀ ਥਾਂ ‘ਤੇ ਪਹੁੰਚਾਇਆ। ‘
ਅਕਾਲੀ ਆਗੂਆਂ ਤੇ ਗ੍ਰਹਿ ਮੰਤਰੀ ਪੀæਵੀæ ਨਰਸਿਮ੍ਹਾ ਰਾਓ ਦੀ ਅਗਵਾਈ ਹੇਠ ਕੇਂਦਰੀ ਟੀਮ ਵਿਚਾਲੇ ਮੀਟਿੰਗ ਦੀਆਂ ਤਿਆਰੀਆਂ ਦਾ ਚੇਤਾ ਕਰਦਿਆਂ ਰਘਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਦੀਆਂ ਮੰਗਾਂ ਮੰਨਣ ਬਾਰੇ ਕੋਈ ਰਾਹ ਕੱਢਿਆ ਜਾ ਰਿਹਾ ਸੀ ਜਦਕਿ ਬਹੁਤੇ ਅਕਾਲੀ ਆਗੂ ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਬਹੁਤ ਤ੍ਰਭਕਦੇ ਸਨ ਜੋ ਉਸ ਵੇਲੇ ਸਿੱਖਾਂ ਦੀ ਸ਼ਕਤੀ ਦਾ ਕੇਂਦਰ ਬਣ ਗਿਆ ਸੀ। ਅਕਾਲੀ ਚਾਹੁੰਦੇ ਸਨ ਕਿ ਭਿੰਡਰਾਂਵਾਲੇ ਨੂੰ ਖ਼ਤਮ ਕਰ ਦਿੱਤਾ ਜਾਵੇ ਪਰ ਉਸ ਵੇਲੇ ਉਨ੍ਹਾਂ ਨੂੰ ਹਰਿਮੰਦਰ ਸਾਹਿਬ ‘ਤੇ ਫੌਜੀ ਕਾਰਵਾਈ ਬਾਰੇ ਕੇਂਦਰ ਦੀ ਯੋਜਨਾ ਦੀ ਕੋਈ ਸੂਹ ਨਹੀਂ ਸੀ।
27 ਤੇ 29 ਮਾਰਚ 1984 ਨੂੰ ਚੰਡੀਗੜ੍ਹ ਦੇ ਸੈਕਟਰ-2 ਦੇ ਪ੍ਰਾਈਵੇਟ ਘਰ ਵਿਚ ਮੀਟਿੰਗਾਂ ਹੋਣ ਤੋਂ ਬਾਅਦ ਤੀਜੀ ਮੀਟਿੰਗ 21 ਅਪਰੈਲ, 1984 ਨੂੰ ਚੰਡੀਗੜ੍ਹ ਹਵਾਈ ਅੱਡੇ ‘ਤੇ ਕੀਤੀ ਗਈ ਪਰ ਇਸ ਵਿਚ ਵੀ ਕੋਈ ਸਿੱਟਾ ਨਾ ਨਿਕਲਿਆ। ਉਸ ਤੋਂ ਬਾਅਦ ਕੇਂਦਰ ਨੇ ਫ਼ੌਜੀ ਕਾਰਵਾਈ ਦੀ ਯੋਜਨਾ ਬਣਾਈ ਤੇ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਤੋਂ ਕੋਈ ਰਾਏ ਨਾ ਲਈ ਗਈ। ਇਨ੍ਹਾਂ ਵਾਰਤਾਵਾਂ ਵਿਚ ਪ੍ਰਕਾਸ਼ ਸਿੰਘ ਬਾਦਲ, ਪੀæਵੀæ ਨਰਸਿਮ੍ਹਾ ਰਾਓ, ਪ੍ਰਣਬ ਮੁਖਰਜੀ, ਸੀæਆਰæ ਕ੍ਰਿਸ਼ਨਾਸਵਾਮੀ, ਐਮæਐਮæਕੇæ ਵਲੀ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਪ੍ਰਮੁੱਖ ਸਕੱਤਰ ਪੀæਸੀæ ਅਲੈਗ਼ਜ਼ਾਂਡਰ, ਕੇਂਦਰੀ ਗ੍ਰਹਿ ਸਕੱਤਰ ਪ੍ਰੇਮ ਕੁਮਾਰ ਤੇ ਕੇਂਦਰੀ ਮੰਤਰੀ ਸ਼ਿਵ ਸ਼ੰਕਰ ਵਿਸ਼ੇਸ਼ ਜਹਾਜ਼ ਰਾਹੀਂ ਚੰਡੀਗੜ੍ਹ ਪੁੱਜੇ ਸਨ।
ਚੰਡੀਗੜ੍ਹ ਵਿਚ ਉਸ ਵੇਲੇ ਬੁੜੈਲ ਜੇਲ੍ਹ ਵਿਚ ਬੰਦ ਅਕਾਲੀ ਆਗੂਆਂ ਵਿਚੋਂ ਸੁਰਜੀਤ ਸਿੰਘ ਬਰਨਾਲਾ, ਬਲਵੰਤ ਸਿੰਘ ਰਾਮੂਵਾਲੀਆ, ਗੁਰਚਰਨ ਸਿੰਘ ਟੌਹੜਾ ਤੇ ਰਵਿੰਦਰ ਸਿੰਘ ਚੀਮਾ ਨੂੰ ਸੈਕਟਰ-2 ਦੀ ਮੀਟਿੰਗ ਲਈ ਲਿਆਂਦਾ ਗਿਆ ਸੀ। ਤੀਜੀ ਮੀਟਿੰਗ ਚੰਡੀਗੜ੍ਹ ਦੇ ਹਵਾਈ ਅੱਡੇ ‘ਤੇ ਲਾਂਜ ਵਿਚ 21 ਅਪਰੈਲ, 1984 ਵਿਚ ਹੋਈ। ਇਸੇ ਨਾਲ ਮੀਟਿੰਗ ਦੀ ਥਾਂ ਬਦਲ ਕੇ ਦਿੱਲੀ ਕਰ ਦਿੱਤੀ ਗਈ। ਅੱਠਵੀਂ ਤੇ ਆਖਰੀ ਮੀਟਿੰਗ ਅਪਰੇਸ਼ਨ ਬਲਿਊ ਸਟਾਰ ਤੋਂ ਕੁਝ ਦਿਨ ਪਹਿਲਾਂ 26 ਮਈ, 1984 ਵਿਚ ਦਿੱਲੀ ਦੇ ਇਕ ਗੈਸਟ ਹਾਊਸ ਵਿਚ ਹੋਈ।

Be the first to comment

Leave a Reply

Your email address will not be published.