ਅੱਖ ‘ਚ ਵਾਲ-ਕੇਜਰੀਵਾਲ!

ਪਰਦੇ ਫੋਲਦਾ ਸਿਆਸਤੀ ਲੋਟੂਆਂ ਦੇ, ਬਣੀ ਜਾਣ ਜੋ ਚੋਰਾਂ ਦੀ ਢਾਲ ਮੀਆਂ।
ਅਫਸਰਸ਼ਾਹੀ ਦੇ ਨੱਕ ਨਕੇਲ ਪਾਈ, ਕਰਦੇ ਰਹਿਣ ਜੋ ਫਰਜ਼ਾਂ ਤੋਂ ਟਾਲ ਮੀਆਂ।
ਸਿਸਟਮ ਬਦਲ ਕੇ ਚੋਰੀਆਂ-ਮੋਰੀਆਂ ਦਾ, ਉਸ ਨੇ ਠੋਕ’ਤੀ ਚੂਲ ਵਿਚ ਫਾਲ ਮੀਆਂ।
ਚੰਗਾ ਲੱਗੇ ਨਾ ਭਗਵਿਆਂ-ਚਿੱਟਿਆਂ ਨੂੰ, ਆਮ ਆਦਮੀ ‘ਆਪ’ ਦੇ ਨਾਲ ਮੀਆਂ।
ਮਚੇ ਕੁਫਰ ਵਿਚ ਬੋਲਦਾ ਸੱਚ ਤਾਹੀਉਂ, ਗਲਦੀ ਨਹੀਂ ਵਿਚਾਰੇ ਦੀ ਦਾਲ ਮੀਆਂ।
ਵਾਲ ਵਾਂਗ ਲੀਡਰਾਂ ਦੀਆਂ ਅੱਖਾਂ ਵਿਚ, ਰੜਕਦਾ ਅਰਵਿੰਦ ਕੇਜਰੀਵਾਲ ਮੀਆਂ।

Be the first to comment

Leave a Reply

Your email address will not be published.