ਨਵੀਂ ਦਿੱਲੀ:ਯੂਕਰੇਨ ਨਾਲ ਪਿਛਲੇ ਸਾਢੇ ਚਾਰ ਸਾਲਾਂ ਤੋਂ ਲਗਾਤਾਰ ਜੰਗ ਕਰ ਰਹੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੂੰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੰਤਹੀਣ ਜੰਗ ਨਾਲੋਂ ਜੰਗ ਦੇ ਅੰਤ ਵੱਲ ਵਧਣਾ ਹੀ ਪਵੇਗਾ।
ਪ੍ਰਧਾਨ ਮੰਤਰੀ ਮੋਦੀ ਨੇ ਇਸੇ ਤਰ੍ਹਾਂ ਸਤੰਬਰ 2022 ‘ਚ ਐੱਸਸੀਓ ਸਿਖਰ ਸੰਮੇਲਨ (ਸਮਰਕੰਦ) ਦੌਰਾਨ ਪੁਤਿਨ ਨੂੰ ਕਿਹਾ ਸੀ, ਇਹ ਜੰਗ ਦਾ ਸਮਾਂ ਨਹੀਂ ਹੈ। ਵਿਸ਼ਵ ਆਗੂਆਂ ਨੇ ਇਸ ਨੂੰ ਕਾਫ਼ੀ ਹੌਸਲੇ ਵਾਲਾ ਬਿਆਨ ਮੰਨਿਆ ਸੀ। ਪਰ ਚਾਰ ਸਾਲ ਬਾਅਦ ਵੀ ਰੂਸ ਤੇ ਯੂਕਰੇਨ ‘ਚ ਜੰਗ ‘ਜਾਰੀ ਹੈ ਤੇ’ ਦੋਵੈਂ ਦੇਸ਼ ਇਕ ਦੂਜੇ ਦੇ ਨਾਗਰਿਕ ਟਿਕਾਣਿਆਂ ‘ਤੇ ਵੀ ਹਮਲਾ ਕਰ ਰਹੇ ਹਨ। ਰੂਸ ਤੇ ਯੂਕਰੇਨ ਵਿਚਾਲੇ ਸ਼ਾਂਤੀ ਸਥਾਪਤ ਕਰਨ ਲਈ ਕੌਈ ਗੰਭੀਰ ਕੋਸ਼ਿਸ਼ ਵੀ ਨਹੀਂ ਹੋ ਰਹੀ। ਅਜਿਹੇ ‘ਚ ਮੋਦੀ ਵਲੋਂ ਮਨੁੱਖਤਾ ਦੀ ਭਲਾਈ ਲਈ ਦਿੱਤਾ ਗਿਆ. ਬਿਆਨ ਕਾਫ਼ੀ ਮਹੱਤਵਪੂਰਣ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਯੂਕਰੇਨ ਦੇ ਮੁੱਦੇ ‘ਤੇ ਲਗਾਤਾਰ ਚਰਚਾ ਕੀਤੀ ਹੈ। ਪਿਛਲੀ ਮੁਲਾਕਾਤ ‘ਚ ਤੁਸੀਂ ਮੈਨੂੰ ਇਸ ਮਾਮਲੇ ਦੇ ਸਾਰੇ ਪਹਿਲੂਆਂ ਨਾਲ ਵਿਸਥਾਰ ਨਾਲ ਜਾਣੂ ਕਰਾਇਆ ਸੀ। ਜਿਵੇਂ ਕਿ ਤੁਸੀਂ ਸਾਨੂੰ ਅੰਤਹੀਣ ਜੰਗ ਤੋਂ ਜੰਗ ਦੇ ਅੰਤ ਵੱਲ ਵਧਣਾ ਚਾਹੀਦਾ ਹੈ। ਇਹ ਮਨੁੱਖਤਾ ਦੀ, ਭਲਾਈ ਲਈ ਜ਼ਰੂਰੀ ਹੈ। ਸਾਰੇ ਮੁੱਦਿਆਂ ਦਾ ਛੇਤੀ ਸ਼ਾਂਤਮਈ ਹੱਲ ਹੀ ਮਨੁੱਖਤਾ ਦੀ ਪੁਕਾਰ ਹੈ ਤੇ ਇਹੀ ਭਾਰਤ ਦਾ ਸੰਦੇਸ਼ ਹੈ। ਗਾਂਧੀ ਦੀ ਜ਼ਮੀਨ ਤੇ ਜੰਗ ਦੀ ਜ਼ਮੀਨ ਦਾ ਇਕ ਹੀ ਸੰਦੇਸ਼ ਹੈ, ਸ਼ਾਂਤੀ ਦਾ ਮਾਰਗ।
ਮੋਦੀ ਤੇ ਪੁਤਿਨ ਵਿਚਾਲੇ ਜਦੋਂ ਵੀ ਮੁਲਾਕਾਤ ਹੁੰਦੀ ਹੈ, ਤਾਂ ਦੋਵਾਂ ਆਗੂਆਂ ਵਿਚਾਲੇ ਨਿੱਜੀ ਰਿਸ਼ਤਿਆਂ ਦੀ ਗਰਮਜੋਸ਼ੀ ਦਿਸ ਹੀ ਜਾਂਦੀ ਹੈ। ਪਿਛਲੇ ਸਾਲ ਚੀਨ ਦੇ ਸ਼ਹਿਰ ਤਿਆਨਜਿਨ ‘ਚ ਐੱਸਸੀਓ ਸੰਮੇਲਨ ਦੌਰਾਨ ਮੋਦੀ ਤੇ ਪੁਤਿਨ ਇਕ ਹੀ ਕਾਰ ‘ਚ 40-45 ਮਿੰਟਾਂ ਤੱਕ ਗੱਲਬਾਤ ਕਰਦੇ ਰਹੇ ਸਨ। ਇਸ ਤੋਂ ਬਾਅਦ ਦਸੰਬਰ, 2025 ‘ਚ ਜਦੋਂ ਪੁਤਿਨ ਨਵੀਂ ਦਿੱਲੀ ਆਏ ਸਨ ਤਾਂ ਮੋਦੀ ਨੇ ਹਵਾਈ ਅੱਡੇ ‘ਤੇ ਉਨ੍ਹਾਂ ਦਾ ਸਵਾਗਤ ਕੀਤਾ ਸੀ ਤੇ ਆਪਣੀ ਗੱਡੀ ‘ਚ ਇਕੱਠੇ ਆਪਣੀ ਰਿਹਾਇਸ਼ ਤੱਕ ਆਏ ਸਨ। ਸੋਮਵਾਰ ਨੂੰ ਬਿਸ਼ਕੇਕ ‘ਚ ਵੀ ਦੁਵੱਲੀ ਬੈਠਕ ਤੋਂ ਬਾਅਦ ਦੋਵੇਂ ਆਗੂ ਇਕ ਹੀ ਕਾਰ ‘ਚ ਨੋਮਾਡ ਖੇਡ ਪ੍ਰੋਗਰਾਮ ਸਮਾਗਮ ‘ਚ ਇੱਕੱਠੇ ਪਹੁੰਚੇ।
