ਅਮਰੀਕਾ `ਚ 6.5 ਅਰਬ ਡਾਲਰ ਦਾ ਹੈਲਥ ਕੇਅਰ ਘੁਟਾਲਾ

ਨਿਊਯਾਰਕ:ਅਮਰੀਕਾ ਦੇ ਨਿਆਂ ਵਿਭਾਗ ਨੇ ਦੇਸ਼ ਦੇ ਇਤਿਹਾਸ ਦੀ ਸਭ ਤੋਂ ਵੱਡੀ ਹੈਲਥ ਕੇਅਰ ਧੋਖਾਧੜੀ ਵਿਰੋਧੀ ਮੁਹਿੰਮ ਚਲਾਉਂਦੇ ਹੋਏ 45 ਰਾਜਾਂ ਤੇ 56 ਫੈਡਰਲ ਜ਼ਿਲਿ੍ਹਆਂ ‘ਚ 455 ਵਿਅਕਤੀਆਂ ਖ਼ਿਲਾਫ਼ ਫੌਜਦਾਰੀ ਦੋਸ਼ ਲਗਾਏ ਹਨ। ਇਨ੍ਹਾਂ ਵਿੱਚ ਕਰੀਬ 90 ਡਾਕਟਰ, ਨਰਸ ਪ੍ਰੈਕਟੀਸ਼ਨਰ ਤੇ ਹੋਰ ਲਾਇ-

ਸੈਂਸਸ਼ੁਦਾ ਮੈਡੀਕਲ ਪੇਸ਼ੇਵਰ ਸ਼ਾਮਲ ਹਨ। ਨਿਆਂ ਵਿਭਾਗ ਦਾ ਦੋਸ਼ ਹੈ ਕਿ ਇਨ੍ਹਾਂ ਨੇ ਮੈਡੀਕੇਅਰ, ਮੈਡੀਕਏਡ ਅਤੇ ਹੋਰ ਸਰਕਾਰੀ ਸਿਹਤ ਯੋਜਨਾਵਾਂ ਨਾਲ 6.5 ਅਰਬ ਡਾਲਰ ਤੋਂ ਵੱਧ ਦੀ ਕਥਿਤ ਧੋਖਾਧੜੀ ਕੀਤੀ। ਜ਼ਿਕਰਯੋਗ ਹੈ ਕਿ ਇਹ ਸਿਰਫ਼ ਦੋਸ਼ ਹਨ ਤੇ ਅਦਾਲਤ ‘ਚ ਸਾਬਤ ਹੋਣ ਤੱਕ ਸਾਰੇ ਮੁਲਜ਼ਮ ਬੇਕਸੂਰ ਮੰਨੇ ਜਾਂਦੇ ਹਨ।