ਸਮਝੌਤਾ ਨਾ ਹੋਇਆ ਤਾਂ ਈਰਾਨ ਨੂੰ ਮਿੱਟੀ `ਚ ਮਿਲਾ ਦਿਆਂਗਾ: ਟਰੰਪ

ਨਵੀਂ ਦਿੱਲੀ:ਪੱਛਮੀ ਏਸ਼ੀਆ ਵਿਚ ਜਾਰੀ ਸੰਘਰਸ਼ ਦੇ ਐਤਵਾਰ ਨੂੰ 100 ਦਿਨ ਮੁਕੰਮਲ ਹੋ ਗਏ ਹਨ। ਅਮਰੀਕਾ ਅਤੇ ਈਰਾਨ ਦਰਮਿਆਨ ਲਾਗੂ ਨਾਜ਼ੁਕ ਜਿਹੀ ਜੰਗਬੰਦੀ ਜਿਹੀ ਜੰਗਬੰਦੀ ‘ਤੇ ਖ਼ਤਰਾ ਵੱਧ ਰਿਹਾ ਨਜ਼ਰ ਆ ਰਿਹਾ ਹੈ ਕਿਉਂਕਿ ਦੋਵਾਂ ਦਰਮਿਆਨ ਮੁੜ ਤੋਂ ਸੰਘਰਸ਼ ਵੱਧ ਰਿਹਾ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਈਰਾਨ ਨਾਲ ਜਾਂ ਤਾਂ ਸਮਝੌਤਾ ਹੋਵੇਗਾ ਜਾਂ ਮੈਂ ਉਸ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ। ਸ਼ਾਂਤੀ ਸਮਝੌਤਾ ਹੋਣ ਤੋਂ ਪਹਿਲਾਂ ਮੈਂ ਨਾ ਤਾਂ ਈਰਾਨ ਦੀਆਂ ਜਾਇਦਾਦਾਂ ਨੂੰ ਅਨਫੀਜ਼ ਕਰਾਂਗਾ ਅਤੇ ਨਾ ਕੋਈ ਪਾਬੰਦੀ ਹਟਾਉਣ ਵਾਲਾ ਹਾਂ।
ਹਾਲਾਂਕਿ, ਸਮਝੌਤੇ ਤੋਂ ਬਾਅਦ ਮੈਂ ਇਨ੍ਹਾਂ ‘ ਕਦਮਾਂ ਉੱਤੇ ਵਿਚਾਰ ਕਰਾਂਗਾ। ਟਰੰਪ ਨੇ ਕਿਹਾ ਹੈ ਕਿ ਜੇ ਅਸੀਂ ਤਹਿਰਾਨ ਨਾਲ ਸਮਝੌਤਾ ਕਰਨ ਵਿਚ ਸਫਲ ਹੁੰਦੇ ਹਾਂ ਤਾਂ ਅਸੀਂ ਈਰਾਨ ਦੀ ਪਰਮਾਣੂ ਸਮੱਗਰੀ ਹਾਸਲ ਕਰ ਲਵਾਂਗੇ ਅਤੇ ਉਸ ਨੂੰ ਨਸ਼ਟ ਕਰ ਦਿਆਂਗੇ।
ਰਾਇਟਰ ਮੁਤਾਬਕ ਈਰਾਨ ਦੀ ਸੰਸਦ ਦੇ ਸਪੀਕਰ ਮੁਹੰਮਦ ਬਾਕਰ ਗਲੀਬਾਫ ਨੇ ਕਿਹਾ ਹੈ ਕਿ ਅਮਰੀਕੀ ਨਾਕਾਬੰਦੀ ਤੇ ਇਜ਼ਰਾਈਲ ਨੂੰ ਲਿਬਨਾਨ ਵਿਚ ਹਮਲੇ ਤੇਜ਼ ਕਰਨ ਦੀ ਹਰੀ ਝੰਡੀ ਦੇਣ ਨਾਲ ਪੱਛਮੀ ਏਸ਼ੀਆ ਵਿਚ ਅਮਰੀਕੀ ਅੱਡੇ ਅਤੇ ਇਜ਼ਰਾਇਲੀ ਥਾਵਾਂ ਸਾਡੇ ਨਿਸ਼ਾਨੇ ਉੱਤੇ ਆ ਗਏ ਹਨ।
ਏਐੱਨਆਈ ਮੁਤਾਬਕ ਅਮਰੀਕੀ ਸੈਂਟਰਲ ਕਮਾਂਡ (ਸੈਂਟਕਾਮ) ਨੇ ਸ਼ਨੀਵਾਰ ਰਾਤ ਦੇਰ ਨਾਲ ਪ੍ਰੈੱਸ ਬਿਆਨ ਜਾਰੀ ਕਰ ਕੇ ਦੱਸਿਆ ਏ ਕਿ ਅਮਰੀਕੀ ਫੌਜ ਨੇ ਈਰਾਨ ਦੇ ਦੋ ਹਮਲਾਵਰ ਡ੍ਰੋਨ ਅਸਮਾਨ ਤੋਂ ਹੇਠਾਂ ਸੁੱਟ ਲਏ ਹਨ, ਜੋ ਹੋਰਮੁਜ਼ ਪਣ ਲਾਂਘੇ ਵਿਚ ਮਾਲਵਾਹਕ ਜਹਾਜ਼ਾਂ ਲਈ ਖ਼ਤਰਾ ਬਣ ਗਏ ਸਨ. ਸੈਂਟਕਾਮ ਨੇ ਐਕਸ ਉੱਤੇ ਇਕ ਪੋਸਟ ਵਿਚ ਕਿਹਾ ਹੈ ਕਿ ਪੱਛਮੀ ਏਸ਼ੀਆ ਵਿਚ ਅਮਰੀਕੀ ਫੌਜ ਨੇ ਹੋਰਮੁਜ਼ ਵਿਚ ਆਲਮੀ ਸਮੁੰਦਰੀ ਯਾਤਰਾ ਨੂੰ ਖ਼ਤਰੇ ਵਿਚ ਪਾਉਣ ਵਾਲੇ ਦੋ ਈਰਾਨੀ ਹਮਲਾਵਰ ਡ੍ਰੋਨ ਹੇਠਾਂ ਸੁੱਟ ਲਏ ਹਨ। ਇਕ ਦਿਨ ਪਹਿਲਾਂ ਵੀ ਦੋਵਾਂ ਨੇ ਇਕ ਦੂਜੇ ਉੱਤੇ ਹਮਲੇ ਕੀਤੇ ਸਨ। ਈਰਾਨ ਨੇ ਸ਼ੁੱਕਰਵਾਰ ਨੂੰ ਹੋਰਮੁਜ਼ ਤੇ ਖਾੜੀ ਦੇ ਦੇਸ਼ਾਂ ਦੀ ਦਿਸ਼ਾ ਵਿਚ ਡ੍ਰੋਨ ਅਤੇ ਮਿਜ਼ਾਈਲਾਂ ਨਾਲ ਹਮਲੇ ਕੀਤੇ। ਖ਼ਬਰ ਏਜੰਸੀ ਮੁਤਾਬਕ ਅਮਰੀਕਾ ਹੁਣ ਉਨ੍ਹਾਂ ਈਰਾਨੀ ਸੰਪਤੀਆਂ ਦਾ ਉਪਯੋਗ ਕਰਨ ਦੀ ਤਿਆਰੀ ਕਰ ਰਿਹਾ ਹੈ, ਜਿਨ੍ਹਾਂ ਨੂੰ ਪਾਬੰਦੀਆਂ ਤਹਿਤ ਜ਼ਬਤ ਕੀਤਾ ਗਿਆ ਸੀ।
ਇਜ਼ਰਾਈਲ ਨੇ ਬੈਰੂਤ
ਲਾਗੇ ਕੀਤੇ ਹਮਲੇ
ਇਜ਼ਰਾਈਲ ਨੇ ਬੇਰੂਤ ਦੇ ਦੱਖਣੀ ਉਪ ਨਗਰਾਂ (ਸਬ-ਅਰਬਨ) ਹਮਲਾ ਕਰ ਦਿੱਤਾ। ਲਿਬਨਾਨ ਦੀ ਸਰਕਾਰੀ ਖ਼ਬਰ ਏਜੰਸੀ ਨੇ ਦੱਸਿਆ ਕਿ ਇਸ ਹਮਲੇ ਵਿਚ 2 ਜਣੇ ਮਾਰੇ ਗਏ ਨੇ ਅਤੇ 11 ਜ਼ਖਮੀ ਹੋਏ ਹਨ। ਇਜ਼ਰਾਇਲੀ ਫੌਜ ਨੇ ਕਿਹਾ ਕਿ ਉਸ ਨੇ ਹਿਜ਼ਬੁੱਲਾਹ ਦੇ ਟਿਕਾਣਿਆਂ ‘ਤੇ ਹਮਲਾ ਕੀਤਾ ਹੈ ਕਿਉਂਕਿ ਲਿਬਨਾਨੀ ਗਰੁੱਪ ਨੇ ਉੱਤਰੀ ਇਜ਼ਰਾਈਲ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਸ਼ੀ। ਯਾਦ ਰਹੇ ਇਜ਼ਰਾਈਲ ਨੇ ਜੰਗਬੰਦੀ ਸਮਝੌਤੇ ਦੀ ਇਕਪਾਸੜ ਉਲੰਘਣਾ ਕੀਤੀ ਹੈ।
ਪਾਕਿਸਤਾਨੀ ਗ੍ਰਹਿ ਮੰਤਰੀ ਦਾ ਤਹਿਰਾਨ ਦੌਰਾ
ਇਸਲਾਮਾਬਾਦ ਤੋਂ ਪੀਟੀਆਈ ਦੀ ਖ਼ਬਰ ਮੁਤਾਬਕ ਅਮਰੀਕਾ ਤੇ ਈਰਾਨ ਦੇ ਵਿਚਾਲੇ ਫਿਰ ਵੱਧਦੇ ਤਣਾਅ ਦਰਮਿਆਨ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਤੇਹਰਾਨ ਪਹੁੰਚੇ ਹਨ। ਪਾਕਿਸਤਾਨੀ ਮੀਡੀਆ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਨਕਵੀ ਇਕ ਸੁਨੇਹਾ ਲੈ ਕੇ ਆਇਆ ਹੈ ‘ਤਾਂ ਜੋ ਅਮਰੀਕਾ-ਈਰਾਨ ਦੇ ਦਰਮਿਆਨ ਵਾਰਤਾ ਨੂੰ ਮੁੜ ਸ਼ੁਰੂ ਕਰਨ ਦੇ ਯਤਨ ਆਰੰਭੇ ਜਾ ਸਕਣ।