ਨਵੀਂ ਦਿੱਲੀ:ਅਮਰੀਕਾ ਤੇ ਈਰਾਨ ਵਿਚਕਾਰ ਪਿਛਲੇ ਤਿੰਨ ਮਹੀਨਿਆਂ ਤੋਂ ਚੱਲ ਰਹੇ ਤਣਾਅ ਨੂੰ ਘੱਟ ਕਰਨ ਦੇ ਸੰਕੇਤ ਮਿਲਣ ਲੱਗੇ ਹਨ। ਅਮਰੀਕਾ ਨੇ ਈਰਾਨ ਵੱਲੋਂ ਤਿਆਰ ਕੀਤੇ ਗਏ 14-ਨੁਕਾਤੀ ਸ਼ਾਂਤੀ ਸਮਝੌਤੇ ਦੇ ਖਰੜੇ ਨੂੰ ਮੁੱਢਲੀ ਪ੍ਰਵਾਨਗੀ ਦੇ ਦਿੱਤੀ ਹੈ। ਤਿੰਨ-ਪੜਾਵੀ ਤਜਵੀਜ਼ਸ਼ੁਦਾ ।
ਸਮਝੌਤੇ ‘ਚ ਪਹਿਲੇ ਪੜਾਅ ‘ਚ ਜੰਗ ਦੀ ਸਮਾਪਤੀ ਦਾ ਰਸਮੀ ਐਲਾਨ, ਦੂਜੇ ਪੜਾਅ ‘ਚ ਹੋਰਮੁਜ਼ ਜਲਡਮਰੂ ‘ਚ ਆਮ ਆਵਾਜਾਈ ਦੀ ਬਹਾਲੀ ਤੇ ਤੀਜੇ ਪੜਾਅ ‘ਚ ਸਮਝੌਤੇ ‘ਤੇ ਵਿਸਥਾਰਤ ਗੱਲਬਾਤ ਦੀ ਸ਼ੁਰੂਆਤ ਸ਼ਾਮਲ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਟ ਟਰੰਪ ਨੇ ਤਜਵੀਜ਼ਸ਼ੁਦਾ ਸਮਝੌਤੇ ਨੂੰ ਸ਼ਾਂਤੀ ਨਾਲ ਜੁੜਿਆ ਖਰੜਾ ਦੱਸਦੇ ਹੋਏ ਦਾਅਵਾ ਕੀਤਾ ਹੈ। ਕਿ ਈਰਾਨ ਨਾਲ ਗੱਲਾਬਤ ਕਾਫੀ ਹੱਦ ਤੱਕ ਤੈਅ ਹੋ ਚੁੱਕੀ ਹੈ, ਜਿਸ ‘ਚ ਸਾਰੇ ਪਹਿਲੂਆਂ ਦੇ ਨਾਲ-ਨਾਲ ਹੋਰਮੁਜ਼ ਸਟ੍ਰੇਟ ਖੋਲ੍ਹਣ ‘ਤੇ ਸਹਿਮਤੀ ਬਣ ਗਈ ਹੈ। ਪਾਕਿਸਤਾਨੀ ਸੂਤਰਾਂ ਮੁਤਾਬਕ ਦੋਵਾਂ ਧਿਰਾਂ ਵਿਚਕਾਰ ਅਗਲੇ ਦੌਰ ਦੀ ਸ਼ਾਂਤੀ ਗੱਲਬਾਤ ਬਕਰੀਦ ਰਾਇਟਰਜ਼ ਮੁਤਾਬਕ, ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵੀ ਸੰਕੇਤ ਦਿੱਤਾ ਹੈ ਕਿ ਗੱਲਬਾਤ ਅੱਗੇ ਵਧ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਪੁਸ਼ਟੀ ਕੀਤੀ ਕਿ ਈਰਾਨ ਨਾਲ ਕਈ ਮੁੱਖ ਮੁੱਦਿਆਂ ‘ਤੇ ਵਿਆਪਕ ਸਮਝੌਤੇ ਹੋਏ ਹਨ, ਜਿਸ ‘ਚ ਹੋਰਮੁਜ਼ ਜਲਡਮਰੂ ਨੂੰ ਖੋਲ੍ਹਣਾ ਵੀ ਸ਼ਾਮਲ ਹੈ। ਏਪੀ ਨੇ ਈਰਾਨੀ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਸੁਪਰੀਮ ਨੈਸ਼ਨਲ ਸਿਕਿਓਰਿਟੀ ਕੌਂਸਲ ਨੇ ਸਮਝੌਤੇ ਦੇ ਖਰੜੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਇਸਨੂੰ ਹੁਣ ਅੰਤਿਮ ਪ੍ਰਵਾਨਗੀ ਲਈ ਸੁਪਰੀਮ ਲੀਡਰ ਕੋਲ ਭੇਜਿਆ ਜਾਵੇਗਾ।
ਹਾਲਾਂਕਿ, ਤਸਨੀਮ ਨਿਊਜ਼ ਏਜੰਸੀ ਮੁਤਾਬਕ ਕੁਝ ਮੁੱਦਿਆਂ ‘ਤੇ ਮਤਭੇਦ ਬਣੇ ਹੋਏ ਹਨ,ਖਾਸ ਕਰਕੇ ਇਸ ਗੱਲ ‘ਤੇ ਕਿਹਾ ਕਿ ਅਮਰੀਕਾ ਭਵਿੱਖ ‘ਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਪਾਵੇਗਾ। ਈਰਾਨ ਦੇ ਸੁਪਰੀਮ ਲੀਡਰ ਦੇ ਫ਼ੌਜੀ ਸਲਾਹਕਾਰ ਮੋਹਸੇਨ ਰੇਜ਼ਾਈ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤਹਿਰਾਨ ਨੂੰ ਹੋਰਮੁਜ਼ ਜਲਡਮਰੂ ਦਾ . ਪ੍ਰਬੰਧਨ ਕਰਨ ਦਾ ਕਾਨੂੰਨੀ ਅਧਿਕਾਰ ਹੈ। ਉਨ੍ਹਾਂ ਮੁਤਾਬਕ, ਇਸ ਨਾਲ ਫਾਰਸ ਦੀ ਖਾੜੀ ‘ਚ ਪਿਛਲੇ 50 ਸਾਲਾਂ ਤੋਂ ਬਣੀ ਅਸੁਰੱਖਿਆ ਖ਼ਤਮ ਹੋ ਜਾਵੇਗੀ। ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਇਹ ਵੀ ਕਿਹਾ ਕਿ ਵਿਸ਼ਵ ਊਰਜਾ ਬਾਜ਼ਾਰ ਨੂੰ ਵਿਘਨ ਨਹੀਂ ਪਾਉਣਾ ਚਾਹੀਦਾ ਤੇ ਸਮੁੰਦਰੀ ਵਪਾਰ ਮਾਰਗਾਂ ਨੂੰ ਖੁੱਲ੍ਹਾ ਰੱਖਣਾ ਅੰਤਰਰਾਸ਼ਟਰੀ ਹਿੱਤ ਵਿੱਚ ਹੈ। ਪੀਟੀਆਈ ਮੁਤਾਬਕ, ਭਾਰਤ ਦੇ ਦੌਰੇ ‘ਤੇ ਆਏ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਈਰਾਨ ਨਾਲ ਗੱਲਬਾਤ ‘ਚ ਮਹੱਤਵਪੂਰਨ ਪ੍ਰਗਤੀ ਹੋਈ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਟਰੰਪ · ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਦੁਨੀਆ ਈਰਾਨ ਦੇ ਪਰਮਾਣੂ ਹਥਿਆਰਾਂ ਦੇ ਖ਼ਤਰੇ ਤੋਂ ਮੁਕਤ ਹੋਵੇ। ਰੂਬੀਓ ਦੇ ਬਿਆਨ ਦਾ ਜਵਾਬ ਦਿੰਦੇ ਹੋਏ, ਭਾਰਤ ‘ਚ ਈਰਾਨੀਂ ਦੂਤਾਵਾਸ ਨੇ ਕਿਹਾ ਕਿ ਤਹਿਰਾਨ ਕੋਲ ਪਰਮਾਣੂ ਤਕਨਾਲੋਜੀ ਦਾ ਅਟੁੱਟ ਅਧਿਕਾਰ ਹੈ। ਈਰਾਨ ਦੇ ਰਾਸ਼ਟਰਪਤੀ ਮਸੂਦ ਪੇਸ਼ਕੀਅਨ ਨੇ ਇਹ ਵੀ ਕਿਹਾ ਕਿ ਈਰਾਨ ਦੁਨੀਆ ਨੂੰ ਭਰੋਸਾ ਦਿਵਾਉਣ ਲਈ ਤਿਆਰ ਹੈ ਕਿ ਉਸਦਾ – ਪਰਮਾਣੂ ਪ੍ਰੋਗਰਾਮ ਨਾਗਰਿਕ ਉਦੇਸ਼ਾਂ ਲਈ ਹੈ, ਹਥਿਆਰਾਂ ਦੇ ਵਿਕਾਸ ਲਈ ਨਹੀਂ। ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਾਘਾਈ ਨੇ ਕਿਹਾ ਕਿ ਇਸ ਹਫ਼ਤੇ ਦੀ ਗੱਲਬਾਤ ਦਾ ਮੁੱਖ ਉਦੇਸ਼ ਤਣਾਅ ਘਟਾਉਣਾ ਸੀ, ਪਰ ਕਈ ਮੁੱਦਿਆਂ ‘ਤੇ ਅਜੇ ਵੀ ਵਿਚੋਲਿਆਂ ਰਾਹੀਂ ਚਰਚਾ ਕੀਤੀ ਜਾ ਰਹੀ ਹੈ।
