ਪਿਤਾ ਦੀਆਂ ਫਿਲਮਾਂ ਦੀ ਰੀਮੇਕ ਨਹੀਂ ਕਰਾਂਗਾ: ਅਭਿਸ਼ੇਕ ਬੱਚਨ

ਇਹ ਸਾਲ ਅਭਿਨੇਤਾ ਅਭਿਸ਼ੇਕ ਬਚਨ ਲਈ ਕਾਫ਼ੀ ਚੰਗਾ ਰਿਹਾ ਹੈ। ਓਟੀਟੀ ਉਤੇ ਰਿਲੀਜ਼ ਉਨ੍ਹਾਂ ਦੀ ਫਿਲਮ ‘ਕਾਲੀਧਰ ਲਾਪਤਾ’ ਅਤੇ ‘ਬੀ ਹੈਪੀ’ ਵਿਚ ਉਨ੍ਹਾਂ ਨੂੰ ਕਾਫ਼ੀ ਪਸੰਦ ਕੀਤਾ ਗਿਆ ਹੈ। ਪਿਛਲੇ ਸਾਲ ਰਿਲੀਜ਼ ਹੋਈ ਸ਼ੂਜੀਤ ਸਰਕਾਰ ਨਿਰਦੇਸ਼ਿਤ ‘ਵੋਟ ਟੂ ਟਾਕ’ ‘ਚ ਵੀ ਉਨ੍ਹਾਂ ਦੇ ਅਭਿਨੈ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ।

ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਫਿਲਮਾਂ ਵਿਚ ਬੱਚੇ ਉਨ੍ਹਾਂ ਦੇ ਨਾਲ ਨਜ਼ਰ ਆਏ।
ਇਨ੍ਹਾਂ ਫਿਲਮਾਂ ਵਿਚ ਉਨ੍ਹਾਂ ਦੀ ਬੇਟੀ ਆਰਾਧਨਾ ਦੀ ਕੀ ਟਿੱਪਣੀ ਰਹੀ? ਹਾਲ ਵਿਚ ਵੀ ਮੁੰਬਈ ਵਿਚ ਕਰਵਾਏ ਗਏ ਆਈਐਫ਼ਪੀ ਫੈਸਟੀਵਲ ਦੌਰਾਨ ਅਭਿਸ਼ੇਕ ਨੇ ਇਸ ਦਾ ਜਵਾਬ ਦਿੱਤਾ ਕਿ ਮੈਂ ਉਨ੍ਹਾਂ ਨੂੰ ਕਦੇ ਇਹ ਸਭ ਪੁੱਛਦਾ ਨਹੀਂ ਹਾਂ। ਮੈਂ ਉਸ ਸੋਚ ਨੂੰ ਦਿਮਾਗ ਵਿਚ ਹੀ ਨਹੀਂ ਰਹਿਣ ਦਿੰਦਾ ਕਿ ਉਹ ਮੇਰੇ ਕੰਮ ਨੂੰ ਪਸੰਦ ਕਰਦੀ ਹੈ ਜਾਂ ਨਹੀਂ। ਉਸ ਦੇ ਜਵਾਬ ਮੇਰੇ ਅੱਗੇ ਕੰਮ ਕਰਨ ਦੀ ਪ੍ਰਕਿਰਿਆ ਨੂੰ ਬਦਲ ਸਕਦੇ ਹਨ। ਸ਼ਾਇਦ ਮੈਂ ਇੰਨਾ ਤਾਕਤਵਰ ਨਹੀਂ ਹਾਂ ਕਿ ਮੈਂ ਸੁਣ ਸਕਾਂ ਕਿ ਉਹ ਕੀ ਆਖਣ ਵਾਲੀ ਹੈ। ਤਾਂ ਮੈਂ ਉਸ ਭਰਮ ਵਿਚ ਰਹਿੰਦਾ ਹਾਂ ਕਿ ਉਹ ਪਸੰਦ ਕਰਦੀ ਹੈ ਜਾਂ ਨਹੀਂ।
ਬਤੌਰ ਪਿਤਾ ਮੈਂ ਉਹ ਕੰਮ ਕਰਨਾ ਚਾਹੁੰਦਾ ਹਾਂ, ਜੋ ਮੈਨੂੰ ਪਸੰਦ ਹੈ, ਇਹ ਜਾਣੇ ਬਿਨਾਂ ਕਿ ਉਹ ਕੀ ਚਾਹੁੰਦੀ ਹੈ। ਵੈਸੇ ਅੱਜ-ਕੱਲ੍ਹ ਦੇ ਬੱਚੇ ਬਹੁਤ ਭਰੋਸੇਮੰਦ ਹੁੰਦੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਅਸਲ ਵਿਚ ਕੀ ਚਾਹੀਦਾ ?
ਅਭਿਸ਼ੇਕ ਆਪਣੇ ਪਿਤਾ ਅਮਿਤਾਭ ਬੱਚਨ ਦੀ ਕਿਸੇ ਫਿਲਮ ਦਾ ਰੀਮੇਕ ਵਿਚ ਕੰਮ ਕਰਨ ਤੋਂ ਅਭਿਸ਼ੇਕ ਨੇ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ। ਅਭਿਸ਼ੇਕ ਨੇ ਕਿਹਾ ਕਿ ਉਹ ਕਦੇ ਵੀ ਆਪਣੇ ਪਿਤਾ ਦੀਆਂ ਫਿਲਮਾਂ ਦੀ ‘ਰੀਮੇਕ’ ਵਿਚ ਕੰਮ ਨਹੀਂ ਕਰਾਂਗਾ।ਇਹ ਸੋਚਦੇ ਹੋਏ ਹੀ ਵੱਡਾ ਹੋਇਆ ਹਾਂ ਕਿ ਆਪਣੇ ਪਿਤਾ ਵਾਂਗ ਬਣਨਾ ਹੈ। ਮੈਂ ਉਨ੍ਹਾਂ ਦਾ ਬਹੁਤ ਵੱਡਾ ਫੈਨ ਹਾਂ। ਬਚਪਨ ਵਿਚ ਹੀ ਮੈਂ ਆਪਣੇ ਪਿਤਾ ਜੀ ਦੀਆਂ ਫਿਲਮਾਂ ਵੇਖਦਾ ਸੀ। ਉਸ ਦੇ ਬਾਅਦ ਮੈਂ ਅਤੇ ਮੇਰੇ ਦੋਸਤ ‘ਬੈਕਯਾਰਡ’ ਵਿਚ ਜਾ ਕੇ ਉਸ ਫਿਲਮ ਦੇ ਪਾਤਰਾਂ ਦੀ ਸ਼ੂਟਿੰਗ ਕਰਦੇ ਸੀ। ਸਾਡੇ ਵਿਚ ਇਸ ਗੱਲ ਨੂੰ ਲੈ ਕੇ ਲੜਾਈ ਹੁੰਦੀ ਸੀ ਕਿ ਕੌਣ ਬੱਚਨ ਦੀ ਭੂਮਿਕਾ ਨਿਭਾਏਗਾ। ਕਿਸੇ ਕਲਾਕਾਰ ਦੀ ਫਿਲਮ ਵੇਖਦੇ ਹੋਏ ਸਭ ਤੋਂ ਪਹਿਲਾਂ ਇਹ ਖ਼ਿਆਲ ਆਉਂਦਾ ਹੈ ਕਿ ਮੈਂ ਉਸ ਨੂੰ ਕਿਵੇਂ ਕਰਦਾਂ ਹਾਂ। ਦਰਅਸਲ ਉਹ ਆਪਣੇ ਪਾਤਰ ਵਿਚ ਇੰਨੇ ਭਰੋਸੇਯੋਗ ਲੱਗਦੇ ਹਨ ਕਿ ਤੁਸੀਂ ਉਸ ਨੂੰ ਕਿਸੇ ਹੋਰ ਤਰੀਕੇ ਨਾਲ ਕਰਨ ਬਾਰੇ ਕਦੇ ਸੋਚ ਵੀ ਨਹੀਂ ਸਕਦੇ।