ਸੁਰਿੰਦਰ ਸਿੰਘ ਭਾਟੀਆ
ਫੋਨ: 224-829-1437
98ਵਾਂ ਆਸਕਰ ਅਵਾਰਡ ਪੋ੍ਰਗਰਾਮ ਡੋਲਬੀ ਥਿਏਟਰ ਲਾਸ ਏਂਜਲਸ ਵਿਚ 15 ਮਾਰਚ 2026, ਐਤਵਾਰ ਨੂੰ ਹੋ ਰਿਹਾ ਹੈ। ਇਸ ਸਾਲ ਫਿਲਮ ‘ਸਿੰਨਰਜ਼’ 16 ਨਾਮਜ਼ਦਗੀਆਂ ਨਾਲ ਆਸਕਰ ਅਵਾਰਡ ਦੀ ਦੌੜ ਵਿਚ ਸਭ ਤੋਂ ਅੱਗੇ ਹੈ। ‘ਸਿਨਰਸ’ ਫਿਲਮ ਨੂੰ ਸਰਬੋਤਮ ਫਿਲਮ ਸ਼੍ਰੇਣੀ, ਸਰਬੋਤਮ ਅਦਾਕਾਰ, ਸਰਬੋਤਮ ਸਹਾਇਕ ਅਦਾਕਾਰ,
ਸਰਬੋਤਮ ਸਹਾਇਕ ਅਦਾਕਾਰਾ, ਸਰਬੋਤਮ ਨਿਰਦੇਸ਼ਕ, ਸਰਬੋਤਮ ਮੂਲ ਸਕੋਰ, ਸਰਬੋਤਮ ਸਕਰੀਨ ਪਲੇ ਆਦਿ ਸ਼੍ਰੇਣੀਆਂ ਵਿਚ ਨਾਮਜ਼ਦਗੀਆਂ ਮਿਲੀਆਂ ਹਨ। ਇਸ ਤਰ੍ਹਾਂ ਇਸ ਫਿਲਮ ਨੇ ਆਸਕਰ ਅਕੈਡਮੀ ਅਵਾਰਡ ਦੇ ਇਤਿਹਾਸ ਵਿਚ ਸਭ ਤੋਂ ਵੱਧ ਨਾਮਜ਼ਦਗੀਆਂ ਹਾਸਲ ਕਰਕੇ ਪਿਛਲਾ ਰਿਕਾਰਡ ਤੋੜ ਦਿੱਤਾ ਹੈ। ਇਸ ਤੋਂ ਪਹਿਲਾਂ ਤਿੰਨ ਫਿਲਮਾਂ ‘ਆਲ ਅਬਾਊਟ ਈਵ’, ‘ਟਾਈਟੈਨਿਕ’ ਤੇ ‘ਲਾ ਲਾ ਲੈਂਡ’ ਨੂੰ ਸਭ ਤੋਂ ਵੱਧ 14 ਨਾਮੀਨੇਸ਼ਨਜ਼ ਦਾ ਰਿਕਾਰਡ ਹਾਸਲ ਸੀ। 98ਵੇਂ ਆਸਕਰ ਅਵਾਰਡ ਵਿਚ ‘ਸਿਨਰਸ’ ਤੋਂ ਬਾਅਦ 13 ਨਾਮਜ਼ਦਗੀਆਂ ਨਾਲ ‘ਏ ਬੈਟਲ ਆਫਟਰ ਅਦਰ’ ਦੂਜੇ ਨੰਬਰ `ਤੇ ਹੈ। ਕਾਮੇਡੀਅਨ ਬਰਾਈਨ ਇਸ ਅਵਾਰਡ ਸ਼ੋਅ ਦੀ ਮੇਜ਼ਬਾਨੀ ਕਰ ਰਹੇ ਹਨ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ’98ਵਾਂ ਆਸਕਰ ਅਵਾਰਡ -2026’ ਵਿਸੇæ `ਤੇ ਸੈਮੀਨਾਰ ਪਿਛਲੇ ਦਿਨੀਂ ਜੇ.ਐਸ.ਆਰਟ ਹਾਲ, ਸ਼ਿਕਾਗੋ ਵਿਚ ਹੋਇਆ, ਜਿਸ ਵਿਚ ਫਿਲਮ ਸਨਅਤ ਦੇ ਨਿਰਮਾਤਾ ਤੇ ਨਿਰਦੇਸ਼ਕ, ਫਿਲਮੀ ਚੈਨਲ ਦੇ ਐਡੀਟਰ, ਫਿਲਮੀ ਰਿਪੋਰਟਰ, ਸਿਨੇ ਪ੍ਰੇਮੀ ਸ਼ਾਮਿਲ ਹੋਏ। ਇਸ ਮੌਕੇ ਆਸਕਰ ਅਵਾਰਡਾਂ ਬਾਰੇ ਵਿਚਾਰ–ਚਰਚਾ ਹੋਈ। ਸਾਰੀਆਂ ਹੀ 24 ਸ਼੍ਰੇਣੀਆਂ ਵਿਚ ਮੁਕਾਬਲਾ ਕਾਫੀ ਸਖਤ ਹੈ। ਇਸ ਤੋਂ ਪਹਿਲਾ 23 ਸ਼੍ਰੇਣੀਆਂ ਹੁੰਦੀਆਂ ਸਨ ਪਰ ਇਸ ਸਾਲ ਇਕ ਹੋਰ ਕੈਟਾਗਰੀ ਫਿਲਮ ਕਾਸਟਿੰਗ ਦੀ ਨਵੀਂ ਸ਼ਾਮਿਲ ਕੀਤੀ ਗਈ ਹੈ।
ਬਿਹਤਰੀਨ ਫਿਲਮ
ਇਸ ਵਾਰ ਆਸਕਰ ਦੀ ਬਿਹਤਰੀਨ ਫਿਲਮਾਂ ਦੀ ਕੈਟੇਗਰੀ ਵਿਚ ਸ਼ਾਮਿਲ 10 ਫਿਲਮਾਂ ‘ਬੁਗੋਨੀਆਂ’, ‘ਐਫ ਵਨ’, ‘ਸਿੰਨਰਸ’, ‘ਫ੍ਰੈਂਕਨਸਟੀਨ’, ‘ਹੈਮਨੇਟ’, ‘ਮਾਰਟੀ ਸੁਪਰੀਮ’ , ‘ਦਿ ਸੀਕ੍ਰੇਟ ਏਜੰਟ’, ‘ਸੈਂਟੀਮੈਂਟਲ ਵੈਲਿਊ’, ‘ਟਰੇਨ ਡਰੀਮਜ਼’, ‘ਵਨ ਬੈਟਲ ਆਫਟਰ ਅਦਰ’ ਹਨ। ਇਨ੍ਹਾਂ ਫਿਲਮਾਂ ਨੂੰ ਦੁਨੀਆ ਭਰ ਵਿਚ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਇਨ੍ਹਾਂ ਫਿਲਮਾਂ ਨੇ ਬਾਕਸ ਆਫਿਸ `ਤੇ ਭਰਵੀਂ ਧੂਮ ਮਚਾਈ ਤੇ ਵਾਹਵਾ ਕਮਾਈ ਵੀ ਕੀਤੀ। ਹਰ ਕੈਟੇਗਰੀ ਵਿਚ ਫਿਲਮਾਂ ਦੀ ਆਪਸ ਵਿਚ ਇਨਾਮ ਜਿੱਤਣ ਲਈ ਕਾਂਟੇ ਦੀ ਟੱਕਰ ਹੈ।
ਭਾਰਤ ਵਲੋਂ ਸਰਕਾਰੀ ਤੌਰ ‘ਤੇ ਬਿਹਤਰੀਨ ਵਿਦੇਸ਼ੀ ਫਿਲਮ ਵਰਗ ਵਿਚ ਭੇਜੀ ਗਈ ਫਿਲਮ ‘ਹੋਮ ਬਾਊਂਡ’, ਫਾਈਨਲ 5 ਦੀ ਲਿਸਟ ਲਈ ਨਹੀਂ ਚੁਣੀ ਗਈ।
ਬਿਹਤਰੀਨ ਡਾਕੂਮੈਂਟਰੀ ਫੀਚਰ ਫਿਲਮ
ਬਿਹਤਰੀਨ ਡਾਕੂਮੈਂਟਰੀ ਫੀਚਰ ਫਿਲਮ ਵਿਚ ‘ਕਮ ਸੀ ਮੀ ਇਨ ਗੁਡ ਲਾਈਟ’, ‘ਕਟਿੰਗ ਥਰੂ ਦੀ ਰਾਕ’, ‘ਮਿਸਟਰ ਨੋ ਬਾਡੀ ਅਗੇਂਸਟ ਪੁਤਿਨ’, ‘ਦਿ ਅਲਾਬਾਮਾ ਸੋਲੂਸ਼ਨ’ ਤੇ ‘ਪਰਫੈਕਟ ਨੇਬਰ’ ਹਨ। ਇਸ ਸ਼੍ਰੇਣੀ ਵਿਚ ‘ਦਿ ਪਰਫੈਕਟ ਨੇਬਰ’ ਤੇ ‘ਮਿਸਟਰ ਨੋ ਬਾਡੀ ਅਗੇਂਸਟ ਪੁਤਿਨ’ ਦੀ ਟੱਕਰ ਹੈ, ਪਰ ਇਨਾਮ ਲਈ ਚੁਣੇ ਜਾਣ ਦੀ ਸੰਭਾਵਨਾ ‘ਦਿ ਪਰਫੈਕਟ ਨੇਬਰ’ ਦੀ ਹੈ।
‘ਸ਼ਾਰਟ ਡਾਕੂਮਂੈਟਰੀ ਸ਼੍ਰੇਣੀ’
ਇਸ ਕੈਟੇਗਰੀ ਵਿਚ ‘ਆਲ ਦਿ ਐਂਪਟੀ ਰੂਮਸ’,’ਆਰਮਡ ਓਨਲੀ ਵਿਦ ਏ ਕੈਮਰਾ’, ‘ਚਿਲਡਰਨ ਨੋ ਮੋਰ..‘ , ‘ਦਿ ਡੇਵਿਲ ਇਜ਼ ਬਿਜ਼ੀ’ ਤੇ ‘ਪਰਫੈਕਟਲੀ ਏ ਸਟਰੇਂਜਰ’ ਸ਼ਾਮਲ ਹਨ।
ਅਡਾਪਟਿਡ ਸਕਰੀਨਪਲੇਅ
ਅਡਾਪਟਿਡ ਸਕਰੀਨਪਲੇਅ ਲਈ ਨਾਮਜ਼ਦ ਹੋਏ ਹਨ; ਫਿਲਮ ‘ਬੁਗੋਨੀਆ’ ਲਈ ਵਿਲ ਟਰੇਸੀ, ‘ਫ੍ਰੈਂਕਨਸਟੀਨ’ ਦੇ ਗਿਲੇਰਮੋ ਡੇਲ ਟੋਰੋ, ‘ਹੈਮਨੇਟ’ ਦੇ ਕਲੋਏ ਝਾਉ ਤੇ ਮੈਗੀ, ‘ਵਨ ਬੈਟਲ ਆਫਟਰ ਅਦਰ’ ਦੇ ਪਾਲ ਐਂਡਰਸਨ, ‘ਟਰੇਨ ਡਰੀਮਜ਼’ ਦੇ ਗਰੇਗ ਤੇ ਬੈਂਟਲੇ ਹਨ। ‘ਹੈਮਨੇਟ ਦੇ ਕਲੋਏ ਝਾਉ ਤੇ ਮੈਗੀ ਦੇ ਇਨਾਮ ਜਿਤਣ ਦੀ ਉਮੀਦ ਹੈ।
ਬਿਹਤਰੀਨ ਮੌਲਿਕ ਸਕੋਰ
ਬਿਹਤਰੀਨ ਮੌਲਿਕ ਸਕੋਰ ਵਿਚ ਫਿਲਮ ‘ਬੁਗੋਨੀਆ’-ਜਰਸਕਿਨ, ‘ਫੈ੍ਰਂਕਨਸਟੀਨ’-ਅਲੈਗਜ਼ੇਂਡਰ, ‘ਹੈਮਨੇਟ’- ਮੈਕਸ ਰਿਕਟਰ, ‘ਵਨ ਬੈਟਲ ਆਫਟਰ ਅਦਰ’- ਜੌਨੀ ਗ੍ਰੀਨਵੁੱਡ, ‘ਸਿਨਰਸ’- ਲੁਡਵਿਗ ਹਨ।
ਬਿਹਤਰੀਨ ਮੌਲਿਕ ਗੀਤ ਸ਼੍ਰੇਣੀ
ਇਸ ਸ਼੍ਰੇਣੀ ਵਿਚ ਗੀਤ ‘ਡੀਅਰ ਮੀ’ – ‘ਗੋਲਡਨ’ – ‘ਆਈ ਲਾਇਡ ਟੂ ਯੂ’ – ‘ਸਵੀਟ ਡਰੀਮਜ਼ ਆਫ ਜੋਆਏ’ ਤੇ ‘ਟਰੇਨ ਡਰੀਮਜ਼’ ਹਨ
ਸਰਵੋਤਮ ਅਭਿਨੇਤਾ
ਸਰਵੋਤਮ ਅਭਿਨੇਤਾ ਦੀ ਦੌੜ ਵਿਚ ‘ਟਿਮੋਥੀ ਚੈਲਮੇਟ’ (ਮਾਰਟੀ ਸੁਪਰੀਮ), ‘ਲਿਓਨਾਰਡੋ ਡੀ ਕੈਪਰੀਓ’ (ਵਨ ਬੈਟਲ ਆਫਟਰ ਅਦਰ) ‘ਈਥਾਨ ਹਾਕ’ (ਬਲੂ ਮੂਨ), ‘ਮਾਈਕਲ ਬੀ ਜੌਰਡਨ’ (ਸਿਨਰਸ), ‘ਵੈਗਨਰ ਮੋਰਾ’ (ਦਿ ਸੀਕਰੇਟ ਏਜੰਟ) ਸ਼ਾਮਲ ਹਨ। ਪਰ ਮਾਈਕਲ ਬੀ ਜੌਰਡਨ ਨੂੰ ਅਵਾਰਡ ਮਿਲਣ ਦੀ ਸੰਭਾਵਨਾ ਵੱਧ ਸਮਝੀ ਜਾਂਦੀ ਹੈ।
ਸਰਵੋਤਮ ਨਿਰਦੇਸ਼ਕ
ਸਰਵੋਤਮ ਨਿਰਦੇਸ਼ਕ ਵਰਗ ਵਿਚ ਕਲੋਏ ਝਾਉ-’ਹੈਮਨੇਟ’, ਜੋਸ਼ ਸ਼ਫਦੀ – ‘ਮਾਰਟੀ ਸੁਪਰੀਮ’, ਪਾਲ ਐਂਡਰਸਨ –’ਵਨ ਬੈਟਲ ਆਫਟਰ ਅਦਰ’, ਜੋਚਿਮ ਟ੍ਰੀਅਰ –’ਸੈਂਟੀਮੈਂਟਲ ਵੈਲਯੂ’ ਰਿਆਨ ਕੂਗਲਰ –’ਸਿਨਰਸ’ ਹਨ। ਇਸ ਵਾਰ ਕਲੋਏ ਝਾਉ ਨੂੰ ਦਾਅਵੇਦਾਰ ਸਮਝਿਆ ਜਾ ਰਿਹਾ ਹੈ। ਰਿਆਨ ਕੂਗਲਰ ਦੇ ਨਿਰਦੇਸ਼ਨ ਦੀ ਵੀ ਬਹੁਤ ਚਰਚਾ ਹੈ, ਇਸ ਤੋਂ ਇਲਾਵਾ ਤਜਰਬੇਕਾਰ ਪਾਲ ਐਂਡਰਸਨ ਵੀ ਦੌੜ ਵਿਚ ਹੈ ਜੋ ਪਿਛਲੇ ਇਕ ਦਹਾਕੇ ਤੋਂ ਕਈ ਲਾਜਵਾਬ ਫਿਲਮਾਂ ਬਣਾ ਕੇ ਨਾਮਣਾ ਖੱਟ ਚੁਕਾ ਹੈ।
ਸਰਵੋਤਮ ਅਦਾਕਾਰਾ
ਸਰਵੋਤਮ ਅਦਾਕਾਰਾਂ ਵਿਚ ਜੈਸੀ ਬਕਲੇ ਫਿਲਮ (ਹੈਮਨੇਟ), ਰੋਜ਼ ਬਾਇਰਨ (ਇਫ ਆਈ ਹੈਵ ਏ ਲੈਗ ਆਈ ਵਿਲ ਕਿਕ ਯੂ), ਕੇਟ ਹਡਸਨ (ਸੌਂਗ ਸੰਗ ਬਲੂ), ਰੀਨੇਟ (ਸੈਂਟੀਮੈਂਟਲ ਵੈਲਯੂ) ਤੇ ਐਮਾ ਸਟੋਨ (ਬੁਗੋਨੀਆ) ਹਨ। ਪਰ ਜੈਸੀ ਬਕਲ ਨੇ ਐਨੀ ਦੇ ਰੂਪ ਵਿਚ ਬਹੁਤ ਉਮਦਾ ਅਦਾਕਾਰੀ ਕੀਤੀ ਹੈ। ਇਸ ਦੌੜ ਵਿਚ ਐਮਾ ਸਟੋਨ ਦੀ ਵੀ ਖੂਬ ਚਰਚਾ ਹੈ।
ਬਿਹਤਰੀਨ ਸਹਾਇਕ ਅਭਿਨੇਤਾ
ਇਸ ਦੌੜ ਵਿਚ ਜੈਕਬ ਐਲਰੋਡੀ, ਡੇਲਰੋਏ ਲਿੰਡੇ, ਬੇਨਕੋ ਡੇਲ ਟੋਰੋ, ਸੀਨ ਪੈਨ, ਸਟੈਲਨ ਸਕਾਰਸਗਾਰਡ ਹਨ। ਜੈਕਬ ਐਲਰੋਡੀ ਨੂੰ ਅਵਾਰਡ ਮਿਲਣ ਦੀ ਸੰਭਾਵਨਾ ਵੱਧ ਸਮਝੀ ਜਾ ਰਹੀ ਹੈ।
ਸਰਵੋਤਮ ਸਹਾਇਕ ਅਭਿਨੇਤਰੀ
ਇਸ ਵਰਗ ਵਿਚ ਐਲੇ ਫੈਨਿੰਗ, ਫਿਲਮ (ਸੈਂਟੀਮੈਂਟਲ ਵੈਲਯੂ), ਇੰਗਾ ਇਬਸਡੋਟਰ ਲੀਲੀਅਸ (ਸੈਂਟੀਮੈਂਟਲ ਵੈਲਯੂ), ਐਮੀ ਮੇਡੀਗਨ (ਵੈਪਨ), ਵੁਨਮੀ ਮੋਸਾਕੂ (ਸਿਨਰਸ) ਟਿਆਨਾ ਟੇਲਰ (ਵਨ ਬੈਟਲ ਆਫਟਰ ਅਦਰ) ਹਨ। ਪਰ ਇੰਗਾ ਇਬਸਡੋਟਰ ਲੀਲੀਅਸ ਦੇ ਇਨਾਮ ਜਿੱਤਣ ਬਾਰੇ ਚਰਚਾ ਹੈ। ਐਲੇ ਫੈਨਿੰਗ ਵੀ ਪੁਰਸਕਾਰ ਲਈ ਹੱਕਦਾਰ ਸਮਝੀ ਜਾ ਰਹੀ ਹੈ।
ਕਾਸਟਿੰਗ
ਇਹ ਸ਼੍ਰੇਣੀ ਪਹਿਲੀ ਵਾਰ ਆਸਕਰ ਅਵਾਰਡ ਵਿਚ ਸ਼ਾਮਿਲ ਕੀਤੀ ਗਈ ਹੈ। ਇਸ ਵਰਗ ਵਿਚ ਨੀਨਾ ਗੋਲਡ (ਹੈਮਨੇਟ), ਜੈਨੀਫਰ ਵੈਂਡੀਟੀ (ਮਾਰਟੀ ਸੁਪਰੀਮ), ਕੇਸੈਂਡਰਾ ਕੁਲਕੁੰਡਿਸ (ਵਨ ਬੈਟਲ ਆਫਟਰ ਅਦਰ), ਗੈਬਰੀਅਲ ਡੋਮਿੰਗਿਸ (ਸੀਕਰੇਟ ਏਜੰਟ), ਮੈਸਲਰ (ਸਿਨਰਸ) ਸ਼ਾਮਿਲ ਹਨ ਪਰ ਨੀਨਾ ਗੋਲਡ ਦੀ ਹੈਮਨੇਟ ਦੀ ਕਾਸਟ ਲਈ ਇਨਾਮ ਜਿੱਤਣ ਦੀ ਉਮੀਦ ਹੈ।
ਬਿਹਤਰੀਨ ਮੌਲਿਕ ਪਟਕਥਾ
ਬਿਹਤਰੀਨ ਮੌਲਿਕ ਪਟਕਥਾ ਵਰਗ ਵਿਚ ਫਿਲਮ ‘ਬਲੂ ਮੂਨ’ ਦੇ ਰੋਬਰਟ ਕਾਪਲੋ, ‘ਇਟ ਵਾਜ਼ ਜਸਟ ਏ ਐਕਸੀਂਡੈਟ,’ ਜਫਰ ਪਨਾਹੀ, ਨਾਦਰ ਸਾਈਵਰ, ਸ਼ਾਦਮੇਹਰ, ਮਂੇਹਦੀ ਮਹਿਮੂਦੀਅਨ, ‘ਮਾਰਟੀ ਸੁਪਰੀਮ’–ਰੋਨਾਲਡ ਬ੍ਰੌਨਸਟਾਈਨ ਤੇ ਜੋਸ਼, ‘ਸੈਂਟੀਮੈਂਟਲ ਵੈਲਯੂ’ ਦੇ ਇਸਕਲ ਤੇ ਟਰਾਈਰ ਤੇ ‘ਸਿਨਰਸ’ ਦੇ ਰਿਆਨ ਕੂਲਗਰ ਨਾਂ ਸ਼ਾਮਲ ਹਨ।
ਬਿਹਤਰੀਨ ਐਨੀਮੇਸ਼ਨ ਫੀਚਰ ਫਿਲਮ
ਇਸ ਵਰਗ ਵਿਚ ‘ਆਰਕੋ’, ‘ੲੈਲੀਊ’, ‘ਕੇ ਪੋਪ..‘, ਲੀਟਲ ੲੈਮਲੀ..ਤੇ ਜੂਟੋਪੀਆ 2 ਹਨ। ਜੂਟੋਪੀਆ 2 ਦੇ ਇਨਾਮ ਜਿੱਤਣ ਦੀ ਉਮੀਦ ਹੈ
ਬੈਸਟ ਐਨੀਮੇਟਡ ਸ਼ਾਰਟ ਫਿਲਮ
ਬੈਸਟ ਐਨੀਮੇਟਡ ਸ਼ਾਰਟ ਫਿਲਮਾਂ ਵਿਚ ‘ਬਟਰ ਫਲਾਈ’, ‘ਫਾਰ ਏਵਰਗਰੀਨ’, ‘ਰੀਟਾਇਰਮੈਂਟ ਪਲਾਨ’, ‘ਦਿ ਗਰਲ ਹੂ ਕਰਾਈ ਪਰਲ’ ਤੇ ‘ਥ੍ਰੀ ਸਿਸਟਰ’ ਨਾਮਜ਼ਦ ਹਨ।
ਬੈਸਟ ਲਾਈਵ ਐਕਸ਼ਨ ਸ਼ਾਰਟ ਮੂਵੀ
ਬੈਸਟ ਲਾਈਵ ਐਕਸ਼ਨ ਸ਼ਾਰਟ ਮੂਵੀ ਵਿਚ ‘ਬੂਚਰ ਸਟੇਨ’, ‘ਫਰੈਂਡ ਆਫ ਏ ਡੋਰਥੀ’, ‘ਜੇਨ ਆਸਟਨ ਦਾ ਪੀਰੀਅਡ ਡਰਾਮਾ’, ‘ਦਿ ਸਿੰਗਰ’, ‘ਟੂ ਪੀਪਲਜ਼’ ਨਾਮਜ਼ਦ ਹਨ।
ਬੈਸਟ ਵਿਜ਼ੁਅਲ ਇਫੈਕਟਸ: ਇਸ ਸ਼੍ਰੇਣੀ ਵਿਚ ਫਿਲਮ ‘ਅਵਤਾਰ…, ‘ੲੈਫ ਵਨ’, ‘ਜੁਰਾਸਿਕ ਵਰਲਡ ਰੀਬਰਥ’ ‘ਦਿ ਲੋਸਟ ਬਸ’ ਤੇ ‘ਸਿਨਰਸ’ ਸ਼ਾਮਲ ਹਨ।
ਬਿਹਤਰੀਨ ਸਿਨੇਮਾਟੋਗ੍ਰਾਫੀ
ਇਸ ਵਰਗ ਵਿਚ ਫਿਲਮ ‘ਫੈ੍ਰਂਕਨਸਟੀਨ’– ਡੈਨ ਲੌਸਟਸਨ, ‘ਮਾਰਟੀ ਸੁਪਰੀਮ’- ਦਿਉਰਸ ਖਾਂਦਜੀ, ‘ਵਨ ਬੈਟਲ ਆਫਟਰ ਅਦਰ’- ਮਾਈਕਲ ਬਾਊਮਨ, ‘ਸਿਨਰਸ’- ਆਟੋਮਨ, ‘ਟਰੇਨ ਡਰੀਮਜ਼’- ਏਡੋਲਫੋ ਵੇਲੋਸੋ ਹਨ। ਇਨ੍ਹਾਂ ਫਿਲਮਾਂ ਵਿਚੋਂ ‘ਟਰੇਨ ਡਰੀਮਜ਼’- ਏਡੋਲਫੋ ਵੇਲੋਸੋ ਦੇ ਮੋਰਚਾ ਮਾਰ ਲੈਣ ਦੀ ਸੰਭਾਵਨਾ ਵੱਧ ਹੈ।
ਬਿਹਤਰੀਨ ਫਿਲਮ ਐਡਿਟਿੰਗ
ਫਿਲਮਾਂ ‘ੲੈਫ ਫਨ’- ਸਟੀਫਨ ਮਿਰਿਉਨ, ‘ਮਾਰਟੀ ਸੁਪਰੀਮ ‘– ਰੋਨਾਲਡ ਤੇ ਜੋਸ ਸੈਫਡੀ, ‘ਵਨ ਬੈਟਲ ਆਫਟਰ ਅਦਰ’– ਐਂਡੀ ਜੁਰਗਨਸਨ
‘ਸੈਂਟੀਮੈਂਟਲ ਵੈਲਯੂ’- ਓਲੀਵਰ, ‘ਸਿਨਰਸ’– ਮਾਈਕਲ ਪੀ ਸ਼ਾਵਰ ਇਸ ਸ਼੍ਰੇਣੀ ਲਈ ਨਾਮਜ਼ਦ ਹੋਈਆਂ ਹਨ। ਇਸ ਵਰਗ ਵਿਚ ਹਰ ਮੂਵੀ ਇਕ-ਦੂਜੇ `ਤੇ ਭਾਰੂ ਹੈ। ਸਾਰੇ ਐਡੀਟਰ ਬਹੁਤ ਹੀ ਤਜਰਬੇਕਾਰ ਤੇ ਹਾਲੀਵੁੱਡ ਦੀਆਂ ਕਈ ਹਿੱਟ ਫਿਲਮਾਂ ਵਿਚ ਆਪਣਾ ਯੋਗਦਾਨ ਪਾ ਚੁਕੇ ਹਨ।
ਪ੍ਰੋਡਕਸ਼ਨ ਡਿਜ਼ਾਈਨ
ਇਸ ਸ਼੍ਰੇਣੀ ਲਈ ਨਾਮਜ਼ਦ ਫਿਲਮਾਂ ‘ਫ੍ਰੈਂਕਨਸਟੀਨ’, ‘ਹੈਮਨੇਟ’, ‘ਮਾਰਟੀ ਸੁਪਰੀਮ’, ‘ਸਿਨਰਸ’ ਤੇ ‘ਵਨ ਬੈਟਲ ਆਫਟਰ ਅਦਰ’ ਹਨ।
ਫਿਲਮ ‘ਫ੍ਰੈਂਕਨਸਟੀਨ’ ਲਈ ਬਹੁਤ ਆਲੀਸ਼ਾਨ ਸੈਟ ਲਾਏ ਗਏ ਹਨ ਅਤੇ ਫਿਲਮ ‘ਹੈਮਨੇਟ’ ਲਈ ਵੀ ਵਿਸ਼ੇਸ਼ ਸੈਟ ਤਿਆਰ ਕੀਤੇ ਗਏ ਸਨ।
ਕਾਸਟਿਊਮ ਡਿਜ਼ਾਈਨ:
ਫਿਲਮ ਐਵਟਰ… – ਡੇਬੋਰਾਹ ਐਲ ਸਕੋਟ, ‘ਫ੍ਰੈਂਕਨਸਟੀਨ’- ਕੇਟ ਹਾਵਲੇ, ‘ਹੈਮਨੇਟ’- ਮਾਲਗੋਸੀਆ, ‘ਮਾਰਟੀ ਸੁਪਰੀਮ’- ਮੀਆਕੋ ਬੇਲਜ਼ੀ ਤੇ ‘ਸਿਨਰਸ’ ਦੇ ਰੂਥ ਈ ਕਾਰਟਰ ਦੇ ਨਾਂ ਇਸ ਸ਼੍ਰੇਣੀ ਲਈ ਨਾਮਜ਼ਦ ਹਨ। ਫਿਲਮ ‘ਫ੍ਰੈਂਕਨਸਟੀਨ’ ਵਿਚ ਵਿਸ਼ੇਸ਼ ਡਿਜ਼ਾਈਨਰ ਵਲੋਂ ਉਸੇ ਸਟਾਈਲ ਦੇ ਕੱਪੜਿਆਂ ਵਿਚ ਬੜੀ ਮਿਹਨਤ ਕੀਤੀ ਗਈ ਹੈ ਅਤੇ ‘ਹੈਮਨੇਟ’ ਵਿਚ ਮਾਲਗੋਸੀਆ ਵਲੋਂ ਪਾਤਰਾਂ ਅਨੁਸਾਰ ਡਰੈਸਾਂ ਦੇ ਇਸਤੇਮਾਲ ਕਰਨ ਦੀ ਵਿਸ਼ੇਸ ਚਰਚਾ ਹੈ।
ਬੈਸਟ ਮੈਕਅਪ ਤੇ ਹੇਅਰ ਸਟਾਈਲ
ਇਸ ਮੁਕਾਬਲੇ ਵਿਚ ਫਿਲਮ ‘ਫ੍ਰੈਂਕਨਸਟੀਨ’, ‘ਸਿਨਰਸ’, ‘ਸਮੈਸ਼ਿੰਗ ਮਸ਼ੀਨ’, ‘ਦਿ ਆਗਲੀ ਸਟੈਪ ਸਿਸਟਰ’ ਅਤੇ ‘ਕੋਕੂਹ’ ਸ਼ਾਮਲ ਹਨ।
ਸਾਊਂਡ: ਸਾਊਂਡ ਵਿਚ ਫਿਲਮ ‘ਐਫ ਵਨ’, ‘ਫ੍ਰੈਂਕਨਸਟੀਨ’, ‘ਸਿਨਰਸ’, ‘ਸੀਰਤ’, ‘ਵਨ ਬੈਟਲ ਆਫਟਰ ਅਦਰ’ ਨਾਮਜ਼ਦ ਹਨ।
ਬਿਹਤਰੀਨ ਵਿਦੇਸ਼ੀ ਭਾਸ਼ਾ ਫਿਲਮ
ਇਸ ਵਰਗ ਵਿਚ ਸਰਬੋਤਮ ਅੰਤਰਰਾਸ਼ਟਰੀ ਫੀਚਰ ਫਿਲਮ ‘ਦਿ ਸੀਕ੍ਰੇਟ ਏਜੰਟ’ (ਬ੍ਰਾਜ਼ੀਲ), ‘ਇਟ ਵਾਜ਼ ਜਸਟ ਐਨ ਐਂਕਸੀਡੈਂਟ’ (ਫਰਾਂਸ), ‘ਸੈਂਟੀਮੈਂਟਲ ਵੈਲਯੂ (ਨਾਰਵੇ), ‘ਸੀਰਤ’ (ਸਪੇਨ), ‘ਦਿ ਵਾਈਸ ਆਫ …’ (ਟਿਊਨੀਸ਼ੀਆ) ਸ਼ਾਮਲ ਹਨ। ਫਿਲਮ ‘ਸੈਂਟੀਮੈਂਟਲ ਵੈਲਯੂ’ ਜ਼ੋਰਦਾਰ ਦਾਅਵੇਦਾਰ ਲੱਗ ਰਹੀ ਹੈ।
ਜ਼ਿਕਰਯੋਗ ਹੈ ਕਿ ਆਸਕਰ ਅਵਾਰਡ ਦਾ ਕਰੀਬ 192 ਦੇਸ਼ਾਂ ਵਿਚ ਸਿੱਧਾ ਪ੍ਰਸਾਰਣ ਹੁੰਦਾ ਹੈ ਤੇ ਕਰੋੜਾਂ ਲੋਕ ਇਸ ਪੋ੍ਰਗਰਾਮ ਨੂੰ ਦੇਖਣ ਲਈ ਟੀ. ਵੀ. ਨਾਲ ਜੁੜੇ ਹੁੰਦੇ ਹਨ। 98ਵੇਂ ਆਸਕਰ ਅਵਾਰਡ ਦਾ ਸਿੱਧਾ ਪ੍ਰਸਾਰਣ 15 ਮਾਰਚ, ਐਤਵਾਰ ਨੂੰ ਸ਼ਾਮ 5 (ਪੈਸੇਪਿਕ ਟਾਈਮ) ਅਤੇ ਸ਼ਾਮ 7 ਵਜੇ (ਸੈਂਟਰਲ ਟਾਈਮ) ਏ.ਬੀ.ਸੀ. ਚੈਨਲ ‘ਤੇ ਦਿਖਾਇਆ ਜਾਏਗਾ।
