ਜਿਹੜੇ ਬਣੇ ਸੀ ਅਣਖ ਦੇ ਨਾਲ ਨਾਬਰ, ਸਾਹਵੇਂ ਜਾਬਰ ਦੇ ਲੰਮੇ ਹੀ ਪਈ ਜਾਂਦੇ।
ਛੱਡ ਸਿਰੜ ਤੇ ਸਿਦਕ ਨੂੰ ਹੋਏ ਢਿੱਲੇ, ਆਵਾ ਊਤਿਆ ਫਿਸਲਦੇ ਕਈ ਜਾਂਦੇ।
ਸੱਕੇ ਤੋੜ ਹੰਕਾਰ ਨਾ ਹਾਕਮਾਂ ਦਾ, ਆਪੋ ਵਿਚੀਂ ਹੀ ਹੁਣ ਲਈ ਝਈ ਜਾਂਦੇ।
ਹਿੱਕਾਂ ਠੋਰ ਅਖਾੜੇ ਦੇ ਵਿਚ ਆਏ, ਵਾਂਗੂੰ ਮਿੱਟੀ ਦੇ ਮਾਧੋਆਂ ਢਈ ਜਾਂਦੇ।
ਸੌਂਹ ਚੁੱਕ ਕੇ ਰਿਸ਼ਵਤਾਂ ਖਾਣੀਆਂ ਨਹੀਂ, ‘ਪੈਕਟ’ ਮੇਜ ਦੇ ਥੱਲਿਉਂ ਲਈ ਜਾਂਦੇ।
ਖਬਰਦਾਰ ਬਈ ਜਾਗਦੇ ਰਿਹੋ ਲੋਕੋ! ਠੱਗ-ਚੋਰ ਵੀ ਹੋਕਾ ਇਹ ਦਈ ਜਾਂਦੇ!
Leave a Reply