ਨਵੀਂ ਦਿੱਲੀ:ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨੋਬਲ ਸ਼ਾਂਤੀ ਪੁਰਸਕਾਰ ਨਾ ਮਿਲਣ ਕਰਕੇ ਨਾਰਾਜ਼ਗੀ ਹੁਣ ਖੁੱਲ੍ਹ ਕੇ ਸਾਹਮਣੇ ਆਉਣ ਲੱਗੀ ਹੈ। ਉਨ੍ਹਾਂ ਨੇ ਨਾਰਵੇ ਦੇ ਪ੍ਰਧਾਨ ਬਰੀ ਜੈਨਾਸ ਗਹਿਰ ਸਟੋਏਰੇ ਨੂੰ ਭੇਜੇ ਇਕ ਦੇਸ਼ ‘ਚ ਕਿਹਾ ਹੈ
ਕਿ ਕਿਉਂਕਿ ਉਨ੍ਹਾਂ ਨੂੰ ਪੁਰਸਕਾਰ ਤੋਂ ਵਾਂਝੇ ਰੱਖਿਆ ਗਿਆ, ਇਸ ਲਈ ਜਾਤੀ ਤੀ ਹੁਣ ਉਨ੍ਹਾਂ ਦੀ ਤਰਜੀਹ ਨਹੀਂ ਰਹਿ ਗਈ। ਟਰੰਪ ਨੇ ਇਸੇ ਪੱਤਰ ‘ਚ ਇਹ ਵੀ ਦਬਾਅ ਬਣਾਇਆ ਕਿ ਨਾਰਵੇ, ਡੈਨਮਾਰਕ ਨੂੰ ਕਹੇ ਕਿ ਉਹ ਗ੍ਰੀਨਲੈਂਡ ਨੂੰ ਅਮਰੀਕਾ ਨੂੰ ਸੌਂਪ ਦੇਵੇ। ਇਸ ਘਟਨਾਕ੍ਰਮ ਵਿਚਾਲੇ ਯੂਰਪੀ ਦੇਸ਼ਾਂ ਨੇ ਟਰੰਪ ਦੀ ਸੰਭਾਵਿਤ ਟੈਰਿਫ਼ ਨੀਤੀ ਨਾਲ ਨਜਿੱਠਣ ਲਈ ਜਵਾਬੀ ਕਦਮਾਂ ‘ਤੇ ਵਿਚਾਰ ਤੇਜ਼ ਕਰ ਦਿੱਤਾ ਹੈ।
ਨਾਰਵੇ ਦੇ ਪ੍ਰਧਾਨ ਮੰਤਰੀ ਸਟੋਏਰੇ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਟਰੰਪ ਦਾ ਸੰਦੇਸ਼ ਮਿਲਿਆ ਹੈ। ਫੋਨਲੈਂਡ ਦੇ ਰਾਸ਼ਟਰਪਤੀ ਐਲਗਜ਼ੈਂਡਰ ਸਟੱਬ ਵੀ ਸੰਬੋਧਨ ਇਸ ਪੱਤਰ ‘ਚ ਟਰੰਪ ਨੇ ਲਿਖਿਆ ਕਿ ਤੁਹਾਡੇ ਦੇਸ਼ ਨੇ ਅੱਠ ਜੰਗਾਂ ਨੂੰ ਰੋਕਣ ਦੀਆਂ ਮੇਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਮੈਨੂੰ ਨੋਬਲ ਸ਼ਾਂਤੀ ਪੁਰਸਕਾਰ ਨਹੀਂ ਦਿੱਤਾ, ਇਸ ਲਈ ਹੁਣ ਮੈਨੂੰ ਸਿਰਫ਼ ਸ਼ਾਂਤੀ ਦੇ ਬਾਰੇ ਸੋਚਣ ਦੀ ਲੋੜ ਨਹੀਂ ਹੈ। ਸ਼ਾਂਤੀ ਮਹੱਤਵਪੂਰਣ ਰਹੇਗੀ, ਪਰ ਹੁਣ ਮੈਂ ਇਹ ਦੇਖਣ ਲਈ ਸੁਤੰਤਰ ਹਾਂ ਕਿ ਅਮਰੀਕਾ ਲਈ ਕੀ ਸਹੀ ਹੈ। ਟਰੰਪ ਨੇ ਪੱਤਰ
‘ਚ ਗ੍ਰੀਨਲੈਂਡ ਨੂੰ ਲੈ ਕੇ ਹਮਲਾਵਰ ਰੁਖ਼ ਅਪਣਾਉਂਦੇ ਹੋਏ ਕਿਹਾ ਡੈਨਮਾਰਕ ਰੂਸ ਜਾਂ ਚੀਨ ਤੋਂ ਗ੍ਰੀਨਲੈਂਡ ਦੀ ਰੱਖਿਆ ਕਰਨ ‘ਚ ਸਮਰੱਥ ਨਹੀਂ ਹੈ। ਉਨ੍ਹਾਂ ਦਲੀਲ ਦਿੱਤੀ ਕਿ ਡੈਨਮਾਰਕ ਕੋਲ ਮਲਕੀਅਤ ਦਾ ਕੋਈ ਠੋਸ ਕਾਨੂੰਨੀ ਦਸਤਾਵੇਜ਼ ਨਹੀਂ ਹੈ ਤੇ ਇਤਿਹਾਸਕ ਆਧਾਰ ਬਹੁਤ ਕਮਜ਼ੋਰ ਹੈ। ਟਰੰਪ ਦਾ ਕਹਿਣਾ ਹੈ। ਕਿ ਅਮਰੀਕਾ ਦੀ ਮੌਜੂਦਗੀ ਨਾਲ ਗ੍ਰੀਨਲੈਂਡ ਨੂੰ ਅਸਲੀ ਸੁਰੱਖਿਆ ਮਿਲੇਗੀ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਟਰੰਪ ਨੇ ਨੋਬਲ ਪੁਰਸਕਾਰ ਨੂੰ ਲੈ ਕੇ ਨਾਰਵੇ ‘ਤੇ ਨਿਸ਼ਾਨਾ ਬੰਨਿ੍ਹਆ ਹੈ। ਹਾਲਾਂਕਿ ਸਟੋਏਰੇ ਕਈ ਵਾਰੀ ਸਪੱਸ਼ਟ ਕਰ ਚੁੱਕੇ ਹਨ ਕਿ ਪੁਰਸਕਾਰ ਦਾ ਫ਼ੈਸਲਾ ਨਾਰਵੇ ਸਰਕਾਰ ਨਹੀਂ, ਬਲਕਿ ਓਸਲੋ ਸਥਿਤ ਸੁਤੰਤਰ ਨੋਬਲ ਕਮੇਟੀ ਕਰਦੀ ਹੈ। ਕਮੇਟੀ ਵਲੋਂ ਟਰੰਪ ਦੇ ਤਾਜ਼ਾ ਬਿਆਨ ‘ਤੇ ਹਾਲੇ ਕੋਈ ਪ੍ਰਤੀਕ੍ਰਿਆ ਨਹੀਂ ਆਈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਾ ਨੋਬਲ ਸ਼ਾਂਤੀ ਪੁਰਸਕਾਰ ਵੈਨੇਜ਼ੁਏਲਾ ਦੀ ਵਿਰੋਧੀ ਆਗੂ ਮਾਰੀਆ ਕੋਰਿਨਾ ਮਚਾਡੋ ਨੂੰ ਦਿੱਤਾ ਗਿਆ ਸੀ, ਜਿਨ੍ਹਾਂ ਨੇ ਬਾਅਦ ‘ਚ ਇਹ ਸਨਮਾਨ ਟਰੰਪ ਨੂੰ ਭੇਟ ਕਰ ਦਿੱਤਾ ਸੀ।
