ਵਾਸ਼ਿੰਗਟਨ:ਸੈਨੇਟ ਨੇ ਸਰਕਾਰੀ ਸਟਡਾਊਨ ਖ਼ਤਮ ਕਰਨ ਦੀ ਦਿਸ਼ਾ ‘ਚ ਪਹਿਲਾ ਕਦਮ ਚੁੱਕਿਆ ਹੈ। ਉਦਾਰਵਾਦੀ ਡੈਮੋਕੇਟਸ ਦੇ ਇਕ ਸਮੂਹ ਨੇ ਸਿਹਤ ਸੇਵਾ ਸਬਸਿਡੀ ਦੇ ਵਿਸਥਾਰ ਦੀ ਗਾਰੰਟੀ ਦੇ ਬਿਨਾਂ ਅੱਗੇ ਵਧਣ ‘ਤੇ ਸਹਿਮਤੀ ਜ਼ਾਹਿਰ ਕੀਤੀ। ਹਾਲਾਂਕਿ, ਇਸ ਨਾਲ ਉਨ੍ਹਾਂ ਦੇ ਧੜੇ ਦੇ ਕਈ ਮੈਂਬਰ ਨਾਰਾਜ਼ ਹੋ ਗਏ।
ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕੀ ਚਾਹੁੰਦੇ ਹਨ ਕਿ ਉਹ ਆਪਣੀ ਲੜਾਈ ਜਾਰੀ ਰੱਖਣ।ਇਸ ਸਬੰਧ ‘ਚ ਜ਼ਰੂਰੀ ਪ੍ਰਕਿਰਿਆਤਮਕ ਤਬਦੀਲੀਆਂ ਦੀ ਲੜੀ ਦੀ ਪਹਿਲੀ ਪ੍ਰੀਖਣ ਵੋਟਿੰਗ ਹੋਈ। ਇਸ ਵਿਚ ਸੈਨੇਟ ਨੇ ਸਰਕਾਰ ਨੂੰ ਫੰਡਿੰਗ ਕਰਨ ਲਈ ਸਮਝੌਤਾ ਬਿੱਲ ਪਾਸ ਕਰਨ ਤੇ ਇਕ ਜਨਵਰੀ ਨੂੰ ਖ਼ਤਮ ਹੋਣ ਵਾਲੇ ਅਫੋਰਡੇਬਲ ਕੇਅਰ ਐਕਟ ਟੈਕਸ ਕ੍ਰੈਡਿਟ ਨੂੰ ਵਧਾਉਣ ਤੋਂ ਬਾਅਦ ਵੋਟਿੰਗ ਕਰਨ ਲਈ 60-40 ਵੋਟਾਂ ਨਾਲ ਵੋਟਿੰਗ ਕੀਤੀ। ਫਿਲਹਾਲ, ਹੁਣ ਜੇ ਡੈਮੋਕ੍ਰੇਟਿਕ ਇਸ ‘ਤੇ ਇਤਰਾਜ਼ ਪ੍ਰਗਟਾਉਂਦੇ ਹਨ ਤੇ ਪ੍ਰਕਿਰਿਆ ‘ਚ ਦੇਰੀ ਕਰਦੇ ਹਨ ਤਾਂ ਆਖ਼ਰੀ ਸਮਝੌਤਾ ਪਾਸ ਹੋਣ ‘ਚ ਕਈ ਦਿਨ ਲੱਗ ਸਕਦੇ ਹਨ।
ਸੈਨੇਟਰਾਂ ਦੇ ਸਮੂਹ ਨੇ 40 ਦਿਨਾਂ ਬਾਅਦ ਸਰਕਾਰੀ ਸ਼ਟਡਾਊਨ ਨੂੰ ਖ਼ਤਮ ਕਰਨ ਲਈ ਵੋਟਿੰਗ ਕੀਤੀ, ਜੋ ਅਮਰੀਕੀ ਇਤਿਹਾਸ ‘ਚ ਸਭ ਤੋਂ ਲੰਥਾ ਹੈ। ਪ੍ਰਕਿਰਿਆ ਵਾਲੀ ਵੋਟਿੰਗ ‘ਚ ਸੈਨੇਟਰਾਂ ਨੇ ਸਦਨ ਵੱਲੋਂ ਪਾਸ ਬਿੱਲ ਨੂੰ ਅੱਗੇ ਵਧਾਇਆ, ਜਿਸ ਵਿਚ 30 ਜਨਵਰੀ ਤੱਕ ਸਰਕਾਰ ਨੂੰ ਫੰਡਿੰਗ ਕਰਨ ਲਈ ਸੋਧ ਕੀਤੀ ਜਾਵੇਗੀ ਤੇ ਇਸ ਵਿਚ ਤਿੰਨ ਪੂਰਨ-ਸਾਲ ਦੇ ਵਿਨਿਯੋਗ ਬਿੱਲਾਂ ਦਾ ਪੈਕੇਜ ਸ਼ਾਮਲ ਕੀਤਾ ਜਾਵੇਗਾ। ਇਨ੍ਹਾਂ ਸੈਨੇਟਰਾਂ ‘ਚੋਂ ਚਾਰ ਆਪਣੇ ਗ੍ਰਹਿ ਸੂਬਿਆਂ ਦੇ ਸਾਬਕਾ ਗਵਰਨਰ ਹਨ ਤੇ ਅਗਲੇ ਸਾਲ ਹੋਣ ਵਾਲੀਆਂ ਮੱਧ ਮਿਆਦ ਦੀਆਂ ਚੋਣਾਂ ‘ਚ ਇਨ੍ਹਾਂ ‘ਚੋਂ ਕੋਈ ਵੀ ਦੁਬਾਰਾ ਚੋਣ ਨਹੀਂ ਲੜੇਗਾ। ਡਿਕ ਡਰਬਿਨ ਤੇ ਟਿਮ ਕੇਨ ਵਰਗੇ ਅਹਿਮ ਨੇਤਾਵਾਂ ਨੇ ਇਸ ਪ੍ਰਬੰਧ ਨੂੰ ਖ਼ਤਮ ਕਰਨ ਤੇ ਅਫੋਰਡੇਬਲ ਕੇਅਰ ਐਕਟ ਸਬਸਿਡੀ ਤੇ ਲੇਬਰ ਸੁਰੱਖਿਆ ਵਰਗੇ ਅਹਿਮ ਮੁੱਦਿਆਂ ‘ਤੇ ਵੋਟਿੰਗ ‘ਯਕੀਨੀ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਸੀ। ਇਹ ਸਮਝੌਤਾ ਇਸ ਗੱਲ ਦੀ ਗਾਰੰਟੀ ਨਹੀਂ ਦਿੰਦਾ ਕਿ ਅਫੋਰਡੇਬਲ ਕੇਅਰ ਐਕਟ ਸਬਸਿਡੀ ਨੂੰ ਵਧਾਇਆ ਜਾਵੇਗਾ, ਜਿਵੇਂ ਕਿ ਡੈਮੋਕ੍ਰੇਟਸ ਲਗਪਗ ਛੇ ਹਫ਼ਤਿਆਂ ਤੋਂ ਮੰਗ ਕਰ ਰਹੇ ਹਨ। ਨਿਊਯਾਰਕ ਦੇ ਡੈਮੋਕੇਟ ਨੇਤਾ ਚਕ ਸ਼ੂਮਰ ਨੇ ਆਪਣੇ ਅੱਠ ਡੈਮੋਕ੍ਰੇਟਿਕ ਸਹਿਯੋਗੀਆਂ ਨੂੰ ਛੱਡ ਕੇ ਬਾਕੀ ਸਾਰਿਆਂ ਨਾਲ ਪੈਕੇਜ ਨੂੰ ਅੱਗੇ ਵਧਾਉਣ ਦੇ ਖ਼ਿਲਾਫ਼ ਵੋਟਿੰਗ ਕੀਤੀ।
ਸ਼ਟਡਾਊਨ ਦੇ 40 ਦਿਨ, ਦੋ ਹਜ਼ਾਰ ਤੋਂ ਵੱਧ ਉਡਾਣਾਂ ਰੱਦ
ਫਲਾਈਟ ਟ੍ਰੈਕਿੰਗ ਵੈੱਬਸਾਈਟ ਫਲਾਈਟਅਵੇਅਰ ਅਨੁਸਾਰ, ਸ਼ਟਡਾਊਨ ਦੇ 40ਵੇਂ ਦਿਨ ਦੇਸ਼ ਭਰ ‘ਚ ਦੋ ਹਜ਼ਾਰ ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਤੇ ਅੱਠ ਹਜ਼ਾਰ ਤੋਂ ਵੱਧ ਉਡਾਣਾਂ ਦੇਰੀ ਨਾਲ ਉਡੀਆਂ। ਇਕ ਅਕਤੂਬਰ ਨੂੰ ਬੰਦ ਸ਼ੁਰੂ ਹੋਣ ਤੋਂ ਬਾਅਦ ਤੋਂ ਛੁੱਟੀ ਲੈਣ ਵਾਲੇ ਏਅਰ ਟ੍ਰੈਫਿਕ ਕੰਟਰੋਲਰਾਂ ਦੀ ਗਿਣਤੀ ‘ਚ ਵਾਧਾ ਹੋਇਆ ਹੈ, ਜਿਸ ਕਾਰਨ ਕਈ ਹੋਰਨਾਂ ਨੂੰ ਓਵਰਟਾਈਮ ਕੰਮ ਕਰਨਾ ਪੈ ਰਿਹਾ ਹੈ। ਆਵਾਜਾਈ ਮੰਤਰੀ ਸੀਨ ਡਫੀ ਨੇ ਕਿਹਾ ਕਿ ਹਾਲਾਤ ਹੋਰ ਬਦਤਰ ਹੋਣ ਵਾਲੇ ਹਨ। ਮੈਂ ਹਾਲਾਤ ‘ਤੇ ਨਜ਼ਰ ਰੱਖ ਰਿਹਾ ਹਾਂ।
