ਰੂਸ ਤੋਂ ਤੇਲ ਨਹੀਂ ਖ਼ਰੀਦੇਗਾ ਭਾਰਤ-ਮੋਦੀ ਵਲੋਂ ਟਰੰਪ ਨੂੰ ਭਰੋਸਾ

ਨਵੀਂ ਦਿੱਲੀ:ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੁੜ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਤੇਲ ਦੀ ਖ਼ਰੀਦ ਰੋਕਣ ਦਾ ਭਰੋਸਾ ਦਿੱਤਾ ਹੈ। ਟਰੰਪ ਨੇ ਦਾਅਵਾ ਕਰਦਿਆਂ ਕਿਹਾ ਕਿ ਨਵੀਂ ਦਿੱਲੀ ਨੇ ਮਾਸਕੋ ਤੋਂ ਆਪਣੀ ਖ਼ਰੀਦ ਨੂੰ ਪਹਿਲਾਂ ਹੀ ਘੱਟ ਕਰ ਦਿੱਤਾ ਹੈ ਤੇ ਲਗਭਗ ਬੰਦ ਕਰ ਦਿੱਤਾ ਹੈ।

ਵ੍ਹਾਈਟ ਹਾਊਸ ‘ਚ ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨਾਲ ਦੁਪਹਿਰ ਦੇ ਖਾਣੇ ਦੌਰਾਨ ਦੁਵੱਲੇ ਮੀਟਿੰਗ ਸੰਬੋਧਨ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਨੇ ਫਿਰ. ਦਾਅਵਾ ਕੀਤਾ ਕਿ ਭਾਰਤ ਨੇ ਰੂਸ ਤੋਂ ਆਪਣੀ ਤੇਲ ਦਰਾਮਦ ਨੂੰ ਮਹੱਤਵਪੂਰਨ ਤੌਰ ‘ਤੇ ਘਟਾ ਦਿੱਤਾ ਹੈ ਤੇ ਹੁਣ ਪੂਰੀ ਤਰ੍ਹਾਂ ਨਾਲ ਪਿੱਛੇ ਹਟ ਰਿਹਾ ਹੈ। ਨਵੀਂ ਦਿੱਲੀ ਹੁਣ ਰੂਸ ਤੋਂ ‘ਤੇਲ ਨਹੀਂ ਖ਼ਰੀਦੇਗਾ। ਟਰੰਪ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਹੀ ਘੱਟ ਕਰ ਦਿੱਤਾ ਹੈ। ਤੇ ਲਗਭਗ ਬੰਦ ਕਰ ਦਿੱਤਾ ਹੈ। ਉਹ ਪਿੱਛੇ ਹਟ ਰਹੇ ਹਨ।
ਉਨ੍ਹਾਂ ਲਗਭਗ 38 ਫੀਸਦੀ ਤੇਲ ਖ਼ਰੀਦਿਆ ਸੀ ਤੇ ਉਹ ਹੁਣ ਅਜਿਹਾ ਨਹੀਂ ਕਰਨਗੇ। ਇਸ ਤੋਂ ਪਹਿਲਾਂ ਵੀਰਵਾਰ ਨੂੰ ਭਾਰਤ ਨੇ ਪ੍ਰਧਾਨ ਮੰਤਰੀ ਮੋਦੀ ਵਲੋਂ ਰੂਸੀ ਤੇਲ ਦੀ ਖ਼ਰੀਦ ਨੂੰ ਰੋਕਣ ਦੇ ਭਰੋਸੇ ਬਾਰੇ ਟਰੰਪ ਦੀਆਂ ਟਿੱਪਣੀਆਂ ਦਾ ਜਵਾਬ ਦਿੱਤਾ ਸੀ। ਇਸ ‘ਚ ਕਿਹਾ ਗਿਆ ਸੀ ਕਿ ਦੇਸ਼ ਦੀ ਊਰਜਾ ਪ੍ਰਾਪਤੀ ਉਸ ਦੇ ਕੌਮੀ ਹਿਤਾਂ ਤੇ ਭਾਰਤੀ ਖਪਤਕਾਰਾਂ ਦੀ ਸੁਰੱਖਿਆ ਦੀ ਲੋੜ ‘ਤੇ ਨਿਰਦੇਸ਼ਿLਤ ਹੈ।