ਕਿਸੇ ਸਖ਼ਸ਼ ਦਾ ਟੀਸੀ ਤੇ ਪਹੁੰਚਣਾ ਉਸ ਦੀ ਮਿਹਨਤ ਨੂੰ ਸਲਾਮ ਕਰਨ ਬਣਦਾ ਹੈ। ਸਖ਼ਤ ਮਿਹਨਤ ਹਮੇਸ਼ਾਂ ਰੰਗ ਲਿਆਉਂਦੀ ਹੈ।ਕਿਸੇ ਖੇਤਰ ਵਿਚ ਹੱਦੋਂ ਵੱਧ ਕੀਤੇ ਕੰਮ ਦੀ ਵਡਿਆਈ ਹੋਣੀ ਹੀ ਹੁੰਦੀ ਹੈ ਜੋ ਸਦੀਵੀ ਛਾਪ ਛੱਡਦੀ ਹੈ।
ਜਿਹੜੇ ਵਿਅਕਤੀ ਸਮਾਜ ਲਈ ਕਿਸੇ ਵੀ ਖੇਤਰ ਵਿਚ ਤਨ-ਦੇਹੀ ਨਾਲ ਕੰਮ ਕਰਦੇ ਹਨ, ਲੋਕ ਉਨ੍ਹਾਂ ਨੂੰ ਪਲਕਾ ‘ਤੇ ਬਿਠਾ ਲੈਂਦੇ ਹਨ, ਮਨਾਂ ‘ਚ ਵਸਾ ਲੈਂਦੇ ਹਨ, ਆਪਣੇ ਖੇਤਰ ਵਿਚ ਪ੍ਰਸਿੱਧੀ ਖੱਟਣ ਵਾਲੇ ਸਖ਼ਸ਼ ਨੂੰ ਲੋਕ ਆਪਣਾ ਬਣਾ ਲੈਂਦੇ ਹਨ, ਉਸ ਦਾ ਐਨਾ ਆਦਰ ਵੱਧ ਜਾਂਦਾ ਹੈ ਕਿ ਇਕ ਨਾਂ ਇਕ ਦਿਨ ਉਹ ਵੱਡੀ ਹਸਤੀ ਪੂਜਣਯੋਗ ਬਣ ਜਾਂਦੀ ਹੈ। ਉਪਰੋਕਤ ਗੱਲ ਫਿਲਮੀ ਸੰਗੀਤਕ ਹਸਤੀ ਲਤਾ ਮੰਗੇਸ਼ਕਰ ਤੇ ਪੂਰੀ ਢੁੱਕਦੀ ਹੈ।
ਲਤਾ ਮਗੇਸ਼ਕਰ ਦਾ ਜਨਮ 28 ਸਤੰਬਰ 1929 ਨੂੰ ਮਾਤਾ ਸੁਧਾਮਤੀ (ਸਿਵੰਤੀ) ਦੀ ਕੁੱਖੋਂ, ਪਿਤਾ ਪੰਡਤ ਦੀਨਾ ਨਾਥ ਮੰਗੇਸ਼ਕਰ ਦੇ ਘਰ, ਦਾਦਾ ਗਨੇਸ਼ ਭੱਟ ਦੇ ਖੇੜੇ ਮਹਾਰਾਸ਼ਟਰ ਦੇ ਇੰਦੌਰ ਸ਼ਹਿਰ ਦੇ ਮੰਗੇਸ਼ ਨਾਂ ਦੇ ਇਕ ਮੁਹੱਲੇ ਵਿਚ ਹੋਇਆ।ਪੰਡਤ ਦੀਨਾ ਨਾਥ ਮੰਗੇਸ਼ਕਰ ਪ੍ਰਸਿੱਧ ਸ਼ਾਸਤਰੀ, ਗਾਇਕ, ਅਦਾਕਾਰ ਸੀ। ਉਨ੍ਹਾਂ ਦੀ ਪਹਿਲੀ ਪਤਨੀ ਨਰਮਦਾ ਸੀ ਤੇ ਦੂਸਰੀ ਪਤਨੀ ਸੁਧਾਮਤੀ (ਸਿਵੰਤੀ) ਸੀ, ਜਿਸ ਦੀ ਕੁੱਖੋਂ ਲਤਾ ਮੰਗੇਸ਼ਕਰ ਨੇ ਜਨਮ ਲਿਆ। ਲਤਾ ਮੰਗੇਸ਼ਕਰ ਦੇ ਭਰਾ ਹਿਰਦੇਨਾਥ ਮੰਗੇਸ਼ਕਰ ਤੇ ਭੈਣਾਂ ਊਸ਼ਾ ਮੰਗੇਸ਼ਕਰ, ਮੀਨਾ ਮੰਗੇਸ਼ਕਰ ਅਤੇ ਆਸ਼ਾ ਭੌਸਲੇ ਸਨ। ਲਤਾ ਮੰਗੇਸ਼ਕਰ ਦਾ ਬਚਪਨ ਦਾ ਨਾਂ ‘ਰਿਦਿਆ’ ਸੀ।
ਰਿਦਿਆ ਤੋਂ ਲਤਾ ਮੰਗੇਸ਼ਕਰ ਬਣੀ ਨੇ ਆਪਣੀ ਰੋਜ਼ੀ-ਰੋਟੀ ਲਈ ਸੰਗੀਤ ਨੂੰ ਚੁਣਿਆ।ਲਤਾ, ਉਸਤਾਦ ਬੜੇ ਗੁਲਾਮ ਅਲੀ ਖਾਨ ਤੋਂ ਸ਼ਾਸਤਰੀ ਸੰਗੀਤ ਦੀਆਂ ਬਰੀਕੀਆਂ ਬਾਰੇ ਜਾਣੂ ਹੋਈ, ਉਸ ਨੇ ਪੰਡਿਤ ਤੁਲਸੀ ਦਾਸ, ਅਮਾਨ ਅਲੀ ਖਾਨ, ਅਮਾਨਤ ਅਲੀ ਖਾਨ ਨੂੰ ਉਸਤਾਦ (ਗੁਰੂ) ਮੰਨਿਆ।
ਲਤਾ ਮੰਗੇਸ਼ਕਰ ਨੇ 13 ਵਰਿ੍ਹਆਂ ਦੀ ਉਮਰ ਵਿਚ ਸੰਗੀਤ ਦੀ ਦੁਨੀਆਂ ‘ਚ ਆਪਣੀ ਅਵਾਜ਼ ‘ਚ ਗਾਇਆ, ਉਸ ਨੇ ਆਪਣਾ ਪਹਿਲਾ ਗੀਤ ਸੰਨ 1949 ਵਿਚ ਰਿਕਾਰਡ ਕਰਵਾਇਆ। ਸੰਨ 1948 ਤੋਂ ਲੈ ਕੇ 1989 ਤੱਕ 30 ਹਜਾਰ ਤੋਂ ਜ਼ਿਆਦਾ ਗੀਤ ਗਾਏ। ਜਿਸ ਵਿਚ 1000 ਤੋਂ ਵੱਧ ਗੀਤ ਫਿਲਮਾ ਦੇ ਗਾਏ। ਲਤਾ ਮੰਗੇਸ਼ਕਰ ਨੇ ਸਭ ਤੋਂ ਵੱਧ ਗੀਤ ਮਰਾਠੀ ਤੇ ਹਿੰਦੀ ਭਾਸ਼ਾ ‘ਚ ਗਾਏ। ਸਭ ਤੋਂ ਵੱਧ ਗਾਣੇ ਰਿਕਾਰਡ ਕਰਨ ‘ਚ ਵੀ ਉਨ੍ਹਾਂ ਦਾ ਨੰਬਰ ਹੈ।ਵੱਧ ਗਾਣੇ ਉਨ੍ਹਾਂ ਨੇ ਮਹੰਮਦ ਰਫ਼ੀ ਨਾਲ ਗਾਏ। ਲਤਾ ਨੇ 8 ਦਹਾਕਿਆਂ ਦੇ ਕੈਰੀਅਰ ਵਿਚ 36 ਭਾਰਤੀ ਭਾਸ਼ਾਵਾਂ ਵਿਚ ਆਪਣੇ ਗੀਤ ਗਾਏ।
ਲਤਾ ਮੰਗੇਸ਼ਕਰ ਨੇ ਆਪਣੀ ਗਾਇਕੀ ਦਾ ਰਾਹ ਰੋਜ਼ੀ-ਰੋਟੀ ਲਈ ਚੁਣਿਆ ਸੀ। ਗਾਉਣ ਦੇ ਸ਼ੌਕ ਨੂੰ ਤਰਜੀਹ ਦੇਣ ਵਾਲੀ ਲਤਾ ਨੇ ਵਿਆਹ ਵੀ ਨਹੀਂ ਕਰਵਾਇਆ।ਲਤਾ ਦੇ ਸ਼ੌਕ ਵੱਖ-ਵੱਖ ਪਕਵਾਨਾ ਦਾ ਸ਼ੌਕ, ਸੰਗੀਤ ਸੁਣਨਾ, ਨਾਟਕ ਦੇਖਣੇ, ਫਿਲਮਾਂ ਵੇਖਣੀਆਂ ਉਸ ਦੇ ਸ਼ੌਕ ਸਨ। ਉਹ ਸੰਗੀਤ ਨੂੰ ਬਹੁਤ ਪਿਆਰ ਕਰਦੀ ਸੀ।
ਭਾਰਤ ਦੀ ਸ਼ਾਨ ਤੇ ਮਾਣ ਨੇ ਭਾਰਤ ਦਾ ਨਾਂ ਪੂਰੀ ਦੁਨੀਆਂ ਵਿਚ ਚਮਕਾਇਆ। ਲਤਾ ਮੰਗੇਸ਼ਕਰ ਨੇ 92 ਸਾਲ ਦੀ ਉਮਰ ਵਿਚ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਆਖਰੀ ਸਾਹ ਲਿਆ, ਉਹ 8 ਜਨਵਰੀ ਸੰਨ 2022 ਨੂੰ ਹਸਪਤਾਲ ਵਿਚ ਦਾਖਲ ਹੋਏ, ਉਨ੍ਹਾਂ ਨੂੰ ਚੰਦਰੀ ਬਿਮਾਰੀ ਕਰੋਨਾ ਨੇ ਆਪਣੀ ਲਪੇਟ ਵਿਚ ਲੈ ਲਿਆ ਤੇ ਨਾਲ ਹੀ ਨਿਮੂਨੀਆਂ ਵੀ ਹੋ ਗਿਆ। ਉਨ੍ਹਾਂ ਦੇ ਸਾਰੇ ਅੰਗ ਕੰਮ ਕਰਨੋ ਹਟ ਗਏ। ਭਾਰਤ ਦੀ ਕੋਇਲ ਦਾ ਪੈਡਰ ਮਾਰਗ ਰਿਹਾਇਸ਼ ‘ਪ੍ਰਭੂ ਕੁੰਜ’ ਵਿਖੇ 6 ਫਰਵਰੀ 2022 ਦਿਨ ਐਤਵਾਰ ਨੂੰ ਹੀ ਸ਼ਾਮ ਦੇ 7 ਵੱਜ ਕੇ 16 ਮਿੰਟ ਤੇ ਸਵੇਰੇ 8 ਵਜੇ ਕੇ 12 ਮਿੰਟ ਤੇ ਦੇਹਾਂਤ ਹੋ ਗਿਆ ਸੀ ਅਤੇ ਐਤਵਾਰ ਨੂੰ ਸ਼ਾਮ ਦੇ 7 ਵੱਜ ਕੇ 16 ਮਿੰਟ ਤੇ ਰਾਜਸੀ ਸਨਮਾਨ ਨਾਲ ਸੰਸਕਾਰ ਕੀਤਾ ਗਿਆ ਸੀ, ਉਨ੍ਹਾਂ ਦੇ ਭਰਾ ਹਿਰਦੈਨਾਥ ਤੇ ਭਤੀਜੇ ਅਦਿੱਤਿਆ ਨੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਵਿਖਾਈ ਸੀ ਕੇਂਦਰ ਸਰਕਾਰ ਨੇ ਲਤਾ ਮੰਗੇਸ਼ਕਰ ਦੀ ਮੌਤ ਤੇ ਇਕ ਦਿਨ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਸੀ ਤੇ ਕੇਂਦਰ ਸਰਕਾਰ ਨੇ ਦੋ ਦਿਨ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਸੀ।
ਅਜੇ ਤੱਕ ਲਤਾ ਮੰਗੇਸ਼ਕਰ ਦੇ ਮੁਕਾਬਲੇ ਦਾ ਹਾਣੀ ਕੋਈ ਨਹੀਂ ਜੰਮਿਆ ਲਤਾ ਮੰਗੇਸ਼ਕਰ ਨੇ ਦੇਸ਼ ਦਾ ਨਾਂ ਉੱਚਾ ਕੀਤਾ। ਭਾਵੇ ਅੱਜ ਹਰਮਨ ਪਿਆਰੀ ਲਤਾ ਸਾਡੇ ਵਿਚਕਾਰ ਤਾਂ ਨਹੀਂ ਰਹੀ ਪਰ ਉਸ ਦੀਆਂ ਫਿਲਮਾਂਣਕਣ ਤਸਵੀਰਾਂ ਤੇ ਪਿਆਰੀ ਅਵਾਜ਼, ‘ਚ ਰਿਕਾਉਡ ਕਰਵਾਏ ਹਜ਼ਾਰਾਂ ਗੀਤ, ਉਸ ਦੀ ਯਾਦ ਨੂੰ ਹਮੇਸ਼ਾਂ ਤਰੋ-ਤਾਜ਼ਾ ਰੱਖਣਗੇ। ਕਾਸ! ਲ਼ਤਾ ਮੰਗੇਸ਼ਕਰ ਸਾਡੇ ਦੇਸ਼ ਦੀ ਮਾਣ ਤੇ ਸ਼ਾਨ ਦਾ ਸਾਡੇ ਦੇਸ਼ ਅੰਦਰ ਦੁਵਾਰਾ ਜਨਮ ਹੋਵੇ।
-ਪਿੰਡ ਤੇ ਡਾਕ ਘਰ ਰਾਮਪੁਰਾ, ਤਹਿਸੀਲ ਰਾਮਪੁਰਾ ਫੂਲ, ਜ਼ਿਲ੍ਹਾ ਬਠਿੰਡਾ (ਪੰਜਾਬ)-151103
ਮੋ: 97792-97682
