ਈ.ਡੀ. ਨੇ ਦੀਵਾਲੀ ਤੋਂ ਪਹਿਲਾਂ ਹੀ ਅਭਿਨੇਤਰੀ ਉਰਵਸ਼ੀ ਰੌਤੇਲਾ ਨੂੰ ‘ਸੰਮਨਾਂ` ਦਾ ਤੋਹਫ਼ਾ ਦਿੱਤਾ ਹੈ ਤੇ ਸੰਸਦ ਮੈਂਬਰ ਮਿਮੀ ਚੱਕਰਵਤੀ ਨੂੰ ਵੀ ਉਰਵਸ਼ੀ ਨਾਲ ਪੁੱਛਗਿੱਛ ਵਾਲੇ ਦਿਨ ਬੁਲਾਇਆ ਗਿਆ ਹੈ। ਇਕ ਵਿਦੇਸ਼ੀ ਐਪ ਨਾਲ ਜੁੜਨ ਕਾਰਨ ਉਰਵਸ਼ੀ ਨੂੰ ਦਿੱਲੀ ਆਪਣੇ ਦਫ਼ਤਰ ‘ਚ ਈ.ਡੀ. ਨੇ ਸੱਦਿਆ ਹੈ।
ਕਹਿੰਦੇ ਨੇ ਕਿ ਇਹ ਐਪ ਜੂਏ ਨੂੰ ਉਤਸ਼ਾਹਿਤ ਕਰਦੀ ਹੈ ਤੇ ਉਰਵਸ਼ੀ ਰੌਤੇਲਾ ਇਸ ਐਪ ਲਈ ਪ੍ਰਚਾਰਥ ਹੈ। ਵਿੰਬਲਡਨ ਲਈ ਲੰਡਨ ਗਈ ਇਹ ਅਭਿਨੇਤਰੀ ਬੀ.ਡੀ. ਦੇ ਸੰਮਨ ਤੋਂ ਪਹਿਲਾਂ ਹੀ ਰੌਲਾ ਪਾ ਰਹੀ ਹੈ ਕਿ ਉਸ ਦਾ ਸੱਤਰ ਲੱਖ ਦੀ ਕੀਮਤ ਦੇ ਕਰੀਬ ਗਹਿਣਿਆਂ ਵਾਲਾ ਬੈਗ ਚੋਰੀ ਹੋ ਗਿਆ ਹੈ। ਐਮੀਰੇਟਸ ਏਅਰਵੇਜ਼ ਤੇ ਲੰਡਨ ਪੁਲਿਸ ਨੂੰ ਉਰਵਜ਼ੀ ਨੇ ‘ਬੈਗ ਲੱਭਣ ਲਈ ਮਦਦ’ ਵਾਲੀ ਅਰਜ਼ੀ ਵੀ ਦਿੱਤੀ ਹੈ। ਉਰਵਸ਼ੀ ਪਿਛਲੇ ਦਿਨੀਂ ਜੇਦਾਰ (ਅਰਬ ਦੇਸ਼) ‘ਚ ਵੀ ਸਟੇਜ ਸ਼ੋਅ ਲਈ ਗਈ ਸੀ ਤੇ ਇਸ ਸ਼ੋਅ ਲਈ ਉਸ ਨੂੰ ਸੱਤ ਕਰੋੜ ਰੁਪਏ ਦਾ ਇਵਜ਼ਾਨਾ ਮਿਲਿਆ ਸੀ। ਕਿਹਾ ਜਾ ਰਿਹਾ ਹੈ ਕਿ ਬਹੁਤ ਸਾਰੀਆਂ ਹੀਰੋਇਨਾਂ ਨਾਲੋਂ ਪੁਰਾਣੀ ਹੀਰੋਇਨ ਉਰਵਸ਼ੀ ਹੀ ਚੰਗੀ ਹੈ ਜਿਹੜੀ ਇਕ ਸ਼ੋਅ ਦਾ ਸੱਤ ਕਰੋੜ ਵਸੂਲ ਰਹੀ ਹੈ। ਅਸਲ ‘ਚ ‘ਉਰਵਸ਼ੀ ਅੰਦਿਰ ਨੂੰ ਉਰਵਸ਼ੀ ਨੇ ਉਸ ਦੇ ਨਾਂਅ ‘ਤੇ ਬਣਿਆ ਮੰਦਿਰ ਆਖ ਕੇ ਇਕ ਹੋਰ ਬਿਪਤਾ ਸਹੋਣੀ ਹੈ। ਉਸ ਦੀ ਫ਼ਿਲਮ ‘ਡਾਕੂ ਮਹਾਰਾਜ’ ਅੱਧੀ ਬਣੀ ਹੈ ਤੇ ਉਸ ਦੇ ਪ੍ਰਸੰਸਕ ਉਸ ਨੂੰ ਹੁਣ ‘ਡਾਕੂ ਮਹਾਰਾਜ ਨਾਂਅ ਨਾਲ ਸੱਦਦੇ ਹਨ।
