ਯਰੂਸ਼ਲਮ:ਇਜ਼ਰਾਈਲ ਦੇ ਹਜ਼ਾਰਾਂ ਨਾਗਰਿਕਾਂ ਨੇ ਗਾਜ਼ਾ ਯੁੱਧ ਖਤਮ ਕਰਨ ਤੇ ਹਮਾਸ ਦੇ ਕਬਜ਼ੇ ‘ਚ ਕੈਦੀਆਂ ਨੂੰ ਮੁਕਤ ਕਰਨ ਲਈ ਨੇਤਨਯਾਹੂ ਸਰਕਾਰ ਦੇ ਖ਼ਿਲਾਫ਼ ਦੇਸ਼ ਪੱਧਰੀ ਪ੍ਰਦਰਸ਼ਨ ਕੀਤੇ।
ਇਸ ਦੌਰਾਨ ਸੜਕਾਂ ਜਾਮ ਹੋ ਗਈਆਂ ਤੇ ਵਪਾਰ ਠੱਪ ਹੋ ਗਿਆ।
ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ‘ਤੇ ਦਬਾਅ ਬਣਾਉਣ ਲਈ ਲੋਕਾਂ ਨੇ ਤੁਰੰਤ ਹਮਾਸ ਨਾਲ ਸਮਝੌਤਾ ਕਰਨ ਦੀ ਮੰਗ ਕੀਤੀ। ਪੁਲਿਸ ਨੇ ਭੀੜ ਨੂੰ ਹਟਾਉਣ ਲਈ ਪਾਣੀ ਦੀਆਂ ਬੁਛਾੜਾਂ ਮਾਰੀਆਂ ਤੇ 38 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ।
ਇਜ਼ਰਾਈਲ ‘ਚ ਦੋ ਸਮੂਹਾਂ ਨੇ ਐਤਵਾਰ ਨੂੰ ਇਕ ਦਿਨ ਦਾ ਅੰਦੋਲਨ ਕੀਤਾ।
