ਮੀਂਹ ਕਾਰਨ ਕੇਦਾਰਨਾਥ, ਹੇਮਕੁੰਟ ਯਾਤਰਾ ਮੁਲਤਵੀ

ਦੇਹਰਾਦੂਨ:ਉੱਤਰਾਖੰਡ ‘ਚ ਦੋ ਦਿਨਾਂ ਤੋਂ ਜ਼ਬਰਦਸਤ ਬਾਰਿਸ਼ ਕਾਰਨ ਜਨਜੀਵਨ ਪ੍ਰਭਾਵਿਤ ਹੈ।

ਗੌਰੀਕੁੰਡ ਹਾਈਵੇ ‘ਤੇ ਜ਼ਮੀਨ ਖਿਸਕਣ ਤੇ ਖ਼ਰਾਬ ਮੌਸਮ ਨੂੰ ਦੇਖਦਿਆਂ ਕੇਦਾਰਨਾਥ ਯਾਤਰਾ 14 ਅਗਸਤ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਚਮੋਲੀ ‘ਚ ਹੇਮਕੁੰਟ ਸਾਹਿਬ ਦੀ ਯਾਤਰਾ, ਫੁੱਲਾਂ ਦੀ ਘਾਟੀ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੀ ਗਈ ਹੈ। ਚਮੋਲੀ ‘ਚ ਬਦਰੀਨਾਥ ਹਾਈਵੇ ਦੋ ਥਾਵਾਂ ‘ਤੇ ਜ਼ਮੀਨ ਖ਼ਿਸਕਣ ਕਾਰਨ ਰੁਕ ਗਿਆ ਹੈ। ਇਕ ਹਜ਼ਾਰ ਤੋਂ ਵੱਧ ਯਾਤਰੀ ਵੱਖ-ਵੱਖ ਥਾਵਾਂ ‘ਤੇ ਰੋਕੇ ਗਏ ਹਨ। ਉੱਤਰਕਾਸ਼ੀ ‘ਚ ਪੈਦਲ ਮਾਰਗ ‘ਤੇ ਜ਼ਮੀਨ ਖਿਸਕਣ ਕਾਰਨ ਯਮੁਨੋਤਰੀ ਧਾਮ ਦੀ ਯਾਤਰਾ ਵੀ ਪ੍ਰਭਾਵਿਤ ਹੋਈ ਹੈ।