ਮਿੱਠੀ ਹਵਾ ਦੇ ਬੁੱਲ੍ਹੇ

ਗੁਰਮੀਤ ਕੜਿਆਲਵੀ
ਫੋਨ: 98726-40994
ਗੁਰਮੀਤ ਕੜਿਆਲਵੀ, ਪੰਜਾਬੀ ਦਾ ਉੱਘਾ ਕਹਾਣੀਕਾਰ ਅਤੇ ਵਾਰਤਕਕਾਰ ਹੈ, ਜੋ ਕਥਾ ਪੁਸਤਕਾਂ, ਕਹਾਣੀਆਂ, ਬਾਲ ਸਾਹਿਤ ਦੀਆਂ ਪੁਸਤਕਾਂ ਅਤੇ ਵਾਰਤਕ ਪੁਸਤਕਾਂ ਤੋਂ ਇਲਾਵਾ ਨਾਟਕ ਵੀ ਲਿਖ ਚੁੱਕਾ ਹੈ। ਉਸ ਦੀ ਕਹਾਣੀ ਆਤੂ ਖੋਜੀ ‘ਤੇ ਲਘੂ ਫਿਲਮ ਬਣ ਚੁੱਕੀ ਹੈ ਤੇ ਬਹੁਤ ਸਾਰੀਆਂ ਕਹਾਣੀਆਂ ਦਾ ਨਾਟਕੀਕਰਨ ਹੋ ਚੁੱਕਾ ਹੈ।

ਉਸ ਦੀਆਂ ਕਈ ਰਚਨਾਵਾਂ ਸਕੂਲ ਅਤੇ ਯੂਨੀਵਰਸਿਟੀ ਦੇ ਸਿਲੇਬਸ ਵਿਚ ਵੀ ਸ਼ਾਮਿਲ ਹਨ। ਪ੍ਰਿੰਸੀਪਲ ਸੁਜਾਨ ਸਿੰਘ ਅਤੇ ਪ੍ਰੀਤਲੜੀ ਪੁਰਸਕਾਰ ਸਮੇਤ ਕਈ ਸਨਮਾਨ ਹਾਸਲ ਕਰ ਚੁੱਕੇ ਕੜਿਆਲਵੀ ਦੀਆਂ ਰਚਨਾਵਾਂ ਹਿੰਦੀ, ਮਰਾਠੀ, ਗੁਜਰਾਤੀ ਤੇ ਸ਼ਾਹਮੁਖੀ ‘ਚ ਵੀ ਅਨੁਵਾਦ/ਲਿਪੀਅੰਤਰ ਹੋ ਕੇ ਛਪ ਚੁੱਕੀਆਂ ਹਨ। ਅਸੀਂ ਆਪਣੇ ਪਾਠਕਾਂ ਲਈ ਉਸ ਦੀਆਂ ਕਹਾਣੀਆਂ ਦਾ ਕਾਲਮ ਸ਼ੁਰੂ ਕੀਤਾ ਹੈ, ਉਮੀਦ ਹੈ ਪਾਠਕਾਂ ਨੂੰ ਪਸੰਦ ਆ ਰਿਹਾ ਹੋਵੇਗਾ।
‘ਬੱਚਾ ਤੁਹਾਡਾ ਬਹੁਤਾ ਵਧੀਆ ਹੈ। ਪੜ੍ਹਾਈ ਵਿਚ ਹੁਸ਼ਿਆਰ, ਕÀਮ ਕਰਨ ਵਿਚ ਤੇਜ, ਆਗਿਆਕਾਰ ਤੇ…।’
‘ਨਾਲਦੇ ਬੱਚਿਆਂ ਨਾਲ ਵਿਹਾਰ ਕਿਹੋ ਜਿਹਾ ਹੈ? ਲੜਦਾ ਤਾਂ ਨ੍ਹੀਂਂ?’ ਮੈਂ ਸੁਆਲ ਕੀਤਾ।
‘ਬਹੁਤ ਹੀ ਵਧੀਆ। ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਇਸ ਤੋਂ ਨ੍ਹੀਂਂ ਹੈ। ਸਾਨੂੰ ਇਸ ਬੱਚੇ ‘ਤੇ ਮਾਣ ਐ।’ ਅਧਿਆਪਕਾ ਨੇ ਬੜੇ ਹੀ ਹÀਮੇ ਤੇ ਖ਼ੁਸ਼ੀ ਨਾਲ ਆਖਿਆ ਸੀ।
ਮੈਂ ਬੜੀ ਹੈਰਾਨੀ ਨਾਲ ਅਧਿਆਪਕਾ ਦੀ ਗੱਲ ਸੁਣ ਰਿਹਾ ਸਾਂ। ਇਹ ਕਿਵੇਂ ਹੋ ਸਕਦਾ, ਕਿਸੇ ਨੂੰ ਕਿਸੇ ਪ੍ਰਤੀ ਕੋਈ ਸ਼ਿਕਾਇਤ ਹੀ ਨਾ ਹੋਵੇ। ਇੱਥੇ ਤਾਂ ਜੁਆਕ ਦੇ ਜÀਮਣ ਨਾਲ ਹੀ ਸ਼ਿਕਾਇਤਾਂ ਸ਼ੁਰ¨ ਹੋ ਜਾਦੀਆਂ ਹਨ, ਜਿਵੇਂ ਰੋਂਦਾ ਬਹੁਤ ਐ। ਚਿੜ੍ਹਿਆ ਰਹਿÀਦਾ ਹਰ ਵਕਤ। ਹੋਰ ਨ੍ਹੀਂਂ ਤਾਂ ਕਹਿਣਗੇ, ਵਾਰ-ਵਾਰ ਪੋਟੀ ਕਰਦਾ। ਪਰ ਇੱਥੇ ਅਧਿਆਪਕਾ ਕਹਿ ਰਹੀ ਸੀ ਤੁਹਾਡੇ ਬੱਚੇ ਤੋਂ ਸ਼ਿਕਾਇਤ ਹੀ ਕੋਈ ਨ੍ਹੀਂਂ।
ਮਾਪੇ-ਅਧਿਆਪਕ ਮਿਲਣੀ ਵਾਲੇ ਦਿਨ ਅਧਿਆਪਕਾਂ ਨੂੰ ਮਿਲਣ ਉਪਰÀਤ ਬਾਹਰ ਆਉਦਿਆਂ ਮੈਂ ਸੋਚਾਂ ਵਿਚ ਘਿਰ ਗਿਆ ਸਾਂ। ਜਦੋਂ ਮੈਂ ਸਕ¨ਲੀ ਦੌਰ ਵਿਚ ਸਾਂ ਤਾਂ ਹਰ ਦ¨ਜੇ-ਚੌਥੇ ਕੋਈ ਨਾ ਕੋਈ ਸ਼ਿਕਾਇਤ ਘਰੇ ਆ ਢੁੱਕਦੀ ਸੀ। ਜੇ ਪੜ੍ਹਾਈ ਦੇ ਮਾਮਲੇ ਵਿਚ ਅਧਿਆਪਕ ਸÀਤੁਸ਼ਟ ਸਨ ਤਾਂ ਕੋਈ ਨਾ ਕੋਈ ਸ਼ਰਾਰਤ ਤਾਂ ਪੱਲੇ ਪੈ ਹੀ ਜਾਂਦੀ। ਕਈ ਵਾਰ ਤਾਂ ਜਮਾਤ ਵਿਚ ਕਿਸੇ ਹੋਰ ਵਿਦਿਆਰਥੀ ਵੱਲੋਂ ਕੀਤੀ ਸ਼ਰਾਰਤ ਵੀ ਖਾਹ-ਮਖਾਹ ਸਿਰ ਆ ਪੈਂਦੀ। ਉਜ ਨਾ ਚਹÀੁਦਿਆਂ ਕੋਈ ਨਾ ਕੋਈ ਸ਼ਰਾਰਤ ਹੋ ਵੀ ਜਾਂਦੀ ਸੀ। ਆਮ ਤੌਰ ‘ਤੇ ਤਾਂ ਸਕ¨ਲ ਵਿਚ ਹੀ ਅਧਿਆਪਕ ਧੌਲ-ਧੱਫਾ ਕਰਕੇ ਕੱਪੜਿਆਂ ਦੀ ਮਿੱਟੀ ਝਾੜ੍ਹ ਦਿÀਦੇ ਸਨ ਪਰ ਕਈ ਵਾਰ ਇਹ ਸ਼ਰਾਰਤ ਸ਼ਿਕਾਇਤ ਬਣ ਕੇ ਘਰ ਵੀ ਆ ਜਾਂਦੀ। ਜਿÀਨਾ ਚਿਰ ਸਕ¨ਲੀ ਬਣਿਆ ਰਿਹਾ, ਸ਼ਿਕਾਇਤਾਂ ਨਾਲ ਵੀ ਰਿਸ਼ਤਾ ਬਣਿਆ ਰਿਹਾ।
ਪੜ੍ਹਾਈ ਕਰਕੇ ਘਰੋਂ ਬਾਹਰ ਨਿਕਲਿਆ ਤਾਂ ਵੇਖਿਆ ਚਾਰ ਚੁਫ਼ੇਰੇ ਸ਼ਿਕਾਇਤਾਂ ਹੀ ਸ਼ਿਕਾਇਤਾਂ ਸਨ। ਸਮਾਜ ਦੇ ਹਰ ਬÀਦੇ ਨੂੰ ਸ਼ਿਕਾਹਿਤ ਸੀ। ਫਿਰ ਮੈਂ ਇਨ੍ਹਾਂ ਤੋਂ ਕਿਵੇਂ ਅਭਿੱਜ ਰਹਿ ਜਾਂਦਾ। ਉਦੋਂ ਪਿµਡ ਦੇ ਨਾਲ ਕਰਕੇ ਲÀਘਦੀ ਨਹਿਰ ਪੱਕੀ ਕੀਤੀ ਜਾ ਰਹੀ ਸੀ। ਅਸੀਂ ਕਈ ਮÀੁਡੇ ਅਗਲੀ ਪੜ੍ਹਾਈ ਲਈ ਦਾਖਲਾ ਫ਼ੀਸ ਇਕੱਠੀ ਕਰਨ ਵਾਸਤੇ ਪੱਕੀ ਬਣਦੀ ਨਹਿਰ ‘ਤੇ ਇੱਟਾਂ ਢੋਣ ਜਾ ਲੱਗੇ ਸਾਂ। ਜੇਠ-ਹਾੜ੍ਹ ਦੀਆਂ ਧੁੱਪਾਂ ਵਾਲੇ ਦਿਨੀਂ ਸਿਰ ‘ਤੇ ਇੱਟਾਂ ਢੋਂ੍ਹੀਂਦਆਂ ਰੋਬੜੇ ਪੈ ਜਾਂਦੇ। ਸਾਰੀ ਦਿਹਾੜੀ ਦੇਹ ਤੋੜ ਕੇ ਕÀਮ ਕਰਨਾ ਪੈਂਦਾ। ਆਥਣੇ ਸਿਰ ਉਬਲੇ ਆਂਡੇ ਵਰਗਾ ਹੋ ਜਾਂਦਾ। ਸਰੀਰ ਜਿਵੇਂ ਡਾਂਗਾਂ ਨਾਲ ਭÀਨਿਆ ਹੋਵੇ। ਇੱਟਾਂ ਚੁੱਕਣ ਲਈ ਵਾਰ-ਵਾਰ ਝੁਕਣਾ ਪੈਂਦਾ ਜਿਸ ਕਰਕੇ ਲੱਕ ਵਿਚ ਵਲ ਪੈ ਜਾਂਦਾ। ਆਥਣ ਤੱਕ ਲੱਕ ਦ¨ਹਰਾ ਹੋ ਜਾਂਦਾ। ਸਵੇਰ ਦੇ ਅੱਠ ਵਜੇ ਸ਼ੁਰ¨ ਹੋਈ ਦਿਹਾੜੀ ਸ਼ਾਮੀਂ ਸ¨ਰਜ ਦੇ ਲਹਿ ਜਾਣ ਨਾਲ ਹੀ ਮਗਰੋਂ ਲਹਿÀਦੀ। ਵਰਕ ਮੁਨਸ਼ੀ ਦੀ ਕਾਪੀ ਦੇ ਪµਨਿਆਂ ‘ਤੇ ਦਿਹਾੜੀ ਲਗਦੀ ਤਾਂ ਮਨ ਨੂੰ ਸÀਤੁਸ਼ਟੀ ਹÀੁਦੀ। ਅਸੀਂ ਠੇਕੇਦਾਰ ਵੱਲ ਜੁੜ ਚੁੱਕੇ ਪੈਸਿਆਂ ਦਾ ਹਿਸਾਬ ਕਰਦੇ। ਜਦੋਂ ਠੇਕੇਦਾਰ ਤੋਂ ਮਜ਼ਦ¨ਰੀ ਦੇ ਬਣ ਚੁੱਕੇ ਪੈਸੇ ਮÀਗਦੇ ਤਾਂ ਉਹ ਅਗਲੇ ਦਿਨ ਬਣਦੀ ਸਾਰੀ ਰਕਮ ਦੇਣ ਦਾ ਬਹਾਨਾ ਮਾਰ ਕੇ ਘਰ ਨੂੰ ਤੋਰ ਦਿÀਦਾ। ਅਗਲੇ ਦਿਨ ਫੇਰ ਕੋਈ ਨਵਾਂ ਬਹਾਨਾ, ‘ਜੇ.ਈ. ਦੀ ਭ¨ਆ ਮਰ’ਗੀ, ਉਹ ਛੁੱਟੀ ‘ਤੇ ਆ। ਏਸ ਕਰਕੇ ਐੱਮ.ਬੀ. ‘ਤੇ ਐਂਟਰੀਆਂ ਨ੍ਹੀਂ ਹੋਈਆਂ। ਬਿੱਲ ਨ੍ਹੀਂ ਪਾਸ ਹੋਇਆ।’ ਅਸੀਂ ਮਨ ਹੀ ਮਨ ਜੇ.ਈ. ਨੂੰ ਗਾਲ੍ਹਾਂ ਖੱਡਦੇ, ਭ¨ਆ ਉਸਦੀ ਨ੍ਹੀਂਂ ਜਿਵੇਂ ਸਾਡੀ ਮਰ ਗਈ ਹੋਵੇ।
ਆਥਣੇ ਤਾਂ ਅਸੀਂ ਹੋਰ ਵੀ ਦੁਖੀ ਹੋ ਜਾਂਦੇ ਜਦੋਂ ਵਰਕ ਮੁਨਸ਼ੀ ਅਤੇ ਠੇਕੇਦਾਰ ਦਾ ਰਵੱਈਆ ਸ਼ਿਕਾਇਤਾਂ ਨਾਲ ਭਰਿਆ ਹÀੁਦਾ। ਉਹ ਸ਼ਿਕਾਇਤ ਕਰਦੇ ‘ਵਈ ਮÀੁਡਿਓ ਥੋਡੀ ਪ੍ਰੋਗਰੈੱਸ ਸਹੀ ਨ੍ਹੀਂ ਨਿਕਲਦੀ। ਸੁਸਤ ਚਲਦੇ ਓਂ। ਕÀਮ ਨਿੱਬੜਿਆ ਨ੍ਹੀਂਂ, ਜਿÀਨਾ ਨਿਬੜਨਾ ਚਾਹੀਦਾ। ਹੱਥ ਛੋਹਲੇ ਮਾਰਿਆ ਕਰੋ। ਐਂ ਕਿਵੇਂ ਕÀਮ ਚੱਲੂ।’ ਅਸੀਂ ਭੜਥਾ ਬਣ ਚੁੱਕੇ ਸਿਰ ਨੂੰ ਪਲੋਸਦੇ ਮਨ ਹੀ ਮਨ ਠੇਕੇਦਾਰ ਅਤੇ ਮੁਨਸ਼ੀ ਨੂੰ ਗਾਲ੍ਹਾਂ ਖੱਡਦੇ।
‘ਬਿੱਲੀ ਦੇ ਕÀਨਾਂ ਅਰਗੇ ਨੋਟ ਦੇਣੇ। ਕÀਮ ਤੁਸੀਂ ਐਂ ਕਰਦੇ ਓਂ ਜਿਵੇਂ ਵÀਗਾਰ ‘ਤੇ ਆਏ ਹੋਮੋ। ਐਂ ਕਿਵੇਂ ਕÀਮ ਚੱਲੂ, ਕਿ ਚੱਲਜ¨?’
ਵਰਕ ਮੁਨਸ਼ੀ ਦੇ ਕਰੇੜੇ ਮਾਰੇ ਦÀਦ ਬਾਹਰ ਨੂੰ ਉਲਰਦੇ ਜਾਪਦੇ। ਅਸੀਂ ਚੁੱਪ ਵੱਟਣ ‘ਚ ਹੀ ਭਲਾਈ ਸਮਝਦੇ।
‘ਇਨ੍ਹਾਂ ਤਾਂ ਬੋਲੀ ਜਾਣਾ ਹÀੁਦਾ, ਤੁਸੀਂ ਆਵਦਾ ਉੱਲੂ ਸਿੱਧਾ ਰੱਖੋ। ਹੋਰ ਮਰ ਤਾਂ ਨ੍ਹੀਂਂ ਜਾਣਾ। ਕਰੀ ਜਾਨੇ… ਹਾਂ ਕਰੀ ਜਾਨੇ ਓਂ।’ ਸਾਡੇ ਨਾਲ ਦਿਹਾੜੀ ਲਾਉਂਦਾ ਅੱਧਖੜ੍ਹ ਉਮਰ ਦਾ ਗੇਲੂ ਸਾਡੇ ਚਿਹਰਿਆਂ ‘ਤੇ ਪਸਰੀ ਉਦਾਸੀ ਨੂੰ ਮਹਿਸ¨ਸ ਕਰਦਿਆਂ ਸਾਡਾ ਹੌਂਸਲਾ ਬÀਨ੍ਹਾਉਂਦਾ। ਸਾਨੂੰ ਜਾਪਦਾ ਜਿਵੇਂ ਕੋਈ ਠÀਢੀ-ਮਿਠੀ ਹਵਾ ਦਾ ਬੁੱਲ੍ਹਾ ਵਗਿਆ ਹੋਵੇ। ਅਸੀਂ ਵੀ ਸਬਰ ਦਾ ਲÀਮਾ ਘੁੱਟ ਭਰ ਲੈਂਦੇ।
ਸਬਰ ਦਾ ਮੀਲਾਂ ਲÀਮਾ ਘੁੱਟ ਤਾਂ ਉਸ ਦਿਨ ਭਰਨਾ ਪਿਆ ਸੀ ਜਿਸ ਦਿਨ ਮੁਨਸ਼ੀ ਤੇ ਠੇਕੇਦਾਰ ਸਾਡੇ ਪੈਸੇ ਮਾਰ ਕੇ ਪੱਤਰਾ ਵਾਚ ਗਏ। ਦੋਵੇਂ ਫਿਰੋਜ਼ਪੁਰ ਤੋਂ ਵੀ ਅੱਗੇ ਕਿਸੇ ਇਲਾਕੇ ਦੇ ਸਨ। ਕੀ ਕਰਦੇ ਅਸੀਂ? ਜੇਠ-ਹਾੜ੍ਹ ਦੀਆਂ ਤਿੱਖੜ ਦੁਪਹਿਰਾਂ ਵਿਚ ਖ਼¨ਨ-ਪਸੀਨਾ ਇੱਕ ਕਰਨ ਦੇ ਬਾਵਜ¨ਦ ਸਾਡੇ ਕੁਝ ਹੱਥ ਪੱਲੇ ਨ੍ਹੀਂਂ ਸੀ ਆਇਆ। ਜੇ ਕੁਝ ਕੋਲ ਸੀ ਤਾਂ ਕੇਵਲ ਮੁਨਸ਼ੀ ਤੇ ਠੇਕੇਦਾਰ ਦੀਆਂ ਸ਼ਿਕਾਇਤਾਂ।
ਜਲ ਸਪਲਾਈ ਮਹਿਕਮੇ ਵਿਚ ਕÀਮ ਕਰਦਿਆਂ ਵੀ ਸ਼ਿਕਾਇਤਾਂ ਘੇਰੀ ਰੱਖਦੀਆਂ। ਕੋਈ ਆਖਦਾ ਸਵੇਰੇ ਸਾਝਰੇ ਪਾਣੀ ਨ੍ਹੀਂ ਮਿਲਦਾ। ਕੋਈ ਆਖਦਾ ਰਾਤੀਂ ਅਜੇ ਭਾਂਡੇ-ਟੀਂਡੇ ਧੋਣ ਆਲੇ ਹÀੁਦੇ ਜਦੋਂ ਟ¨ਟੀ ਚਲੇ ਜਾਂਦੀ ਐ। ਗੱਲ ਕੀ, ਵਰਤੋਂ ਜੋਗੀ ਬਾਲਟੀ ਭਰ ਕੇ ਰੱਖਣ ਦੀ ਤਾਂ ਆਦਤ ਹੀ ਨ੍ਹੀਂਂ ਸੀ ਲੋਕਾਂ ਨੂੰ। ਜੇ ਪਾਣੀ ਦਾ ਗਿਲਾਸ ਵੀ ਭਰਨਾ ਹÀੁਦਾ ਲੋਕ ਇਹ ਚਾਹÀੁਦੇ ਸਨ ਟ¨ਟੀ ਖੋਲ੍ਹਣ ‘ਤੇ ਤਾਜ਼ਾ ਪਾਣੀ ਚੱਲਦਾ ਮਿਲੇ। ਚੌਵੀ ਘµਟੇ ਸਪਲਾਈ ਹੋਵੇ। ਮੋਟਰ ਨੂੰ ਸਾਹ ਦੁਆਉਣ ਵਾਸਤੇ ਦੁਪਹਿਰੇ ਘµਟਾ-ਦੋ ਘµਟੇ ਬÀਦ ਕਰਦੇ ਤਾਂ ਜਿਵੇਂ ਚੀਕ ਚਿਹਾੜਾ ਹੀ ਮੱਚ ਜਾਂਦਾ। ਲੋਕ ਘਰੋਂ ਬੈਠਿਆਂ ਹੀ ਵਾਜਾਂ ਮਾਰੀ ਜਾਂਦੇ, ‘ਓ ਬਾਈ ਸਿਆਂ ਮੋਟਰ ਚਲਾਈਂ ਜਰਾ।’ ਕੋਈ ਹੋਰ ਆਖਦਾ, ‘ਘਰੇ ਤਾਂ ਪਾਣੀ ਦੀ ਤਿੱਪ ਵੀ ਹੈਨੀ ਪੀਣ ਨੂੰ।’
‘ਮੋਟਰ ਥੱਕਦੀ ਤਾਂ ਨ੍ਹੀਂ ਚਲਾਈ ਰੱਖਿਆ ਕਰੋ, ਐਵੇਂ ਬÀਦ ਕਰਕੇ ਧਰੇਕਾਂ ਦੀ ਛਾਵੇਂ ਜਾ ਬਹਿਨੇ ਓਂ।’ ਇਹ ਸ਼ਿਕਾਇਤਾਂ ਉਤਲੇ ਅਫ਼ਸਰਾਂ ਕੋਲ ਵੀ ਤੁਰ ਜਾਂਦੀਆਂ। ਸਰਕਾਰੀ ਕਵਾਟਰਾਂ ਵਿਚ ਰਹਿÀਦੇ ਇੱਕ ਚਲਦੇ-ਫ਼ਿਰਦੇ ਮੁਲਾਜ਼ਮ ਨੇ ਤਾਂ ਐੱਸ.ਡੀ.ਐੱਮ. ਨੂੰ ਹੀ ਸ਼ਿਕਾਇਤ ਲਗਾ ਦਿੱਤੀ। ਦਰਅਸਲ ਇਹ ਮੁਲਾਜ਼ਮ ਐੱਸ.ਡੀ.ਐੱਮ. ਦਾ ਜਮਾਤੀ ਰਿਹਾ ਸੀ। ਐੱਸ.ਡੀ.ਐੱਮ. ਨੇ ਆਪਣੇ ਜਮਾਤੀ ਦੇ ਆਖੇ ਲੱਗ ਬਿਨਾ ਕੋਈ ਪੜਤਾਲ ਕੀਤਿਆਂ ਮੇਰੇ ਨਾਂ ‘ਤੇ ਸÀਮਨ ਭੇਜ ਦਿੱਤੇ। ਸÀਮਨ ਹੱਥ ‘ਚ ਫ਼ੜਦਿਆਂ ਹੀ ਮੇਰੇ ਸੱਥੀਂ ਕੱਪੜੀਂ ਅੱਗ ਲੱਗ ਗਈ। ਪਾਰਾ ਜਾ ਚੜ੍ਹਿਆ ਸੱਥਵੇਂ ਅਸਮਾਨ। ਉਦੋਂ ਨਵਾਂ-ਨਵਾਂ ਮੁਲਾਜ਼ਮ ਜਥੇਬÀਦੀਆਂ ਵਿਚ ਜਾਣ ਲੱਗਾ ਸਾਂ। ਉਜ ਵੀ ਪੱਤਰਕਾਰੀ ਅਤੇ ਕੁਝ-ਕੁੱਝ ਲੀਡਰੀ ਵੀ ਦਿਮਾਗ ਨੂੰ ਚੜ੍ਹੀ ਹੋਈ ਸੀ। ਉਦੋਂ ਅਜੇ ਮੋਬਾਇਲ ਫ਼ੋਨ ਨ੍ਹੀਂਂ ਸੀ ਹÀੁਦੇ, ਫ਼ੋਨ ਕਰਨ ਲਈ ਥਾਂ-ਥਾਂ ਐੱਸ.ਟੀ.ਡੀਆਂ ਲੱਗੀਆਂ ਹੋਈਆਂ ਸਨ। ਮੈਂ ਇੱਕ ਐੱਸ.ਟੀ.ਡੀ. ਤੋਂ ਜਾ ਕੇ ਓਪਰੇਟਰ ਨੂੰ ਫ਼ੋਨ ਮਿਲਾਉਣ ਲਈ ਆਖਿਆ। ਮੈਂ ਪੈਂਦੀ ਸੱਟੇ ਐੱਸ.ਡੀ.ਐੱਮ. ਦੀ ਐਸੀ-ਤੈਸੀ ਕਰ ਦਿੱਤੀ। ਉਹ ਅੱਗੋਂ ਕੀ ਬੋਲਦਾ ਰਿਹਾ, ਮੈਂ ਨ੍ਹੀਂਂ ਸੁਣਿਆ, ਬਸ ਆਵਦਾ ਗੁਭ-ਗੁਭਾਟ ਖੱਡ ਫ਼ੋਨ ‘ਠਾਹ’ ਕਰਕੇ ਵਾਪਸ ਰੱਖ ਦਿੱਤਾ। ਓਪਰੇਟਰ ਅਤੇ ਐੱਸ.ਟੀ.ਡੀ. ਬ¨ਥ ਵਿਚ ਬੈਠੇ ਕੁੱਝ ਗ੍ਰਾਹਕ ਹੈਰਾਨੀ ਨਾਲ ਮੇਰੇ ਵੱਲ ਵੇਖਣ ਲੱਗੇ ਸਨ। ਅਸਲ ਵਿਚ ਉਨ੍ਹਾਂ ਸਮਿਆਂ ਵਿਚ ਮੈਨੂੰ ਪਤਾ ਹੀ ਨ੍ਹੀਂਂ ਸੀ ਕਿ ਐੱਸ.ਡੀ.ਐੱਮ. ਕੀ ਚੀਜ਼ ਹÀੁਦਾ ਹੈ। ਉਨ੍ਹੀਂਂ ਦਿਨੀਂ ਤਾਂ ਮੇਰੇ ਲਈ ਡੀ.ਸੀ. ਵੀ ਖ਼ਾਸ ਚੀਜ਼ ਨ੍ਹੀਂਂ ਸੀ। ਮੇਰੇ ਭਾਅ ਤਾਂ ਇੱਕ ਮਜ਼ਦ¨ਰ ਤੋਂ ਲੈ ਕੇ ਮੁੱਖ ਮÀਤਰੀ ਤੱਕ ਬਰਾਬਰ ਹੀ ਸਨ। ਐੱਸ.ਟੀ.ਡੀ. ਮਾਲਕ ਜੋ ਮੇਰਾ ਵਾਕਫ਼ ਸੀ, ਨੇ ਮੈਨੂੰ ਡਰਾਇਆ ਕਿ ਐੱਸ.ਡੀ.ਐੱਮ., ਹੁਣ ਕੋਈ ਸਖ਼ਤ ਐਕਸ਼ਨ ਲੳ¨। ਮੈਂ ਤਾਂ ਨ੍ਹੀਂਂ ਪਰ ਮੇਰਾ ਉਹ ਵਾਕਫ਼ ਇੱਕ-ਦੋ ਦਿਨ ਮੇਰੀ ਗਿ੍ਰਫ਼ਤਾਰੀ ਉਡੀਕਦਾ ਰਿਹਾ ਪਰ ਅਜਿਹਾ ਕੁਝ ਵੀ ਨਾ ਵਾਪਰਿਆ। ਹਾਂ ਇਸ ਦਾ ਚÀਗਾ ਅਸਰ ਜ਼ਰ¨ਰ ਪਿਆ। ਐੱਸ.ਡੀ.ਐੱਮ. ਦਾ ਉਹ ਵਾਕਫ਼ ਦੋ ਕੁ ਦਿਨਾਂ ਬਾਅਦ ਮੇਰੇ ਕੋਲ ਆਇਆ ਤੇ ਆਪਣੀ ਹਰਕਤ ‘ਤੇ ਅਫ਼ਸੋਸ ਜ਼ਾਹਿਰ ਕਰ ਗਿਆ। ਸ਼ਾਇਦ ਐੱਸ.ਡੀ.ਐੱਮ. ਨੇ ਹੀ ਉਸਨੂੰ ਇÀਜ ਕਰਨ ਲਈ ਆਖਿਆ ਹੋਵੇ। ਉੱਧਰ ਕੁਝ ਲੋਕ ਅਜਿਹੇ ਵੀ ਸਨ ਜੋ ਪਾਣੀ ਦੀ ਮਹੱਥਤਾ ਨੂੰ ਤੇ ਸਾਡੀ ਮਜ਼ਬ¨ਰੀ ਨੂੰ ਸਮਝਦੇ ਸਨ।
‘ਲੋਕਾਂ ‘ਚ ਸਬਰ ਸÀਤੋਖ ਹੈਨੀ। ਚੌਵੀ ਘµਟੇ ਪਾਣੀ ਭਾਲਦੇ। ਵਈ…ਦਿਉ ਲੋੜ ਆਸਤੇ ਟੱਬ-ਬਾਲਟੀ ਭਰ ਕੇ ਰੱਖ ਲੋ। ਕਹਿÀਦੇ ਵਈ ਜਦੋਂ ਟ¨ਟੀ ਖੋਲ੍ਹੀਏ…ਧਾਰ ਚਲਦੀ ਹੋਵੇ। ਪਾਣੀ ਦੀ ਕਦਰ ਹੈਨੀ ਲੋਕਾਂ ਨੂੰ। ਟ¨ਟੀਆਂ ਖੁਲ੍ਹੀਆਂ ਛੱਡੀ ਰੱਖਦੇ ਆ। ਤੁਸੀਂ ਠੀਕ ਓਂ…ਥੋਡਾ ਕੋਈ ਕਸ¨ਰ ਨ੍ਹੀਂਂ। ਲੋਕਾਂ ਨੂੰ ਨ੍ਹੀਂਂ ਖ਼ੁਸ਼ ਕਰ ਸਕਦੇ। ਤੁਸੀਂ ਆਵਦੇ ਹਿਸਾਬ ਨਾਲ ਚਲਾਓ ਕÀਮ…।’ ਜਦੋਂ ਕੋਈ ਸ¨ਝਵਾਨ ਬÀਦਾ ਇਹ ਆਖਦਾ ਤਾਂ ਲਗਦਾ ਜਿਵੇਂ ਠÀਢੀ ਤੇ ਮਿੱਠੀ ਹਵਾ ਦਾ ਬੁੱਲ੍ਹਾ ਸਰੀਰ ਨੂੰ ਛ¨ਹ ਕੇ ਲÀਘ ਗਿਆ ਹੋਵੇ।
ਜਿਵੇਂ-ਜਿਵੇਂ ਸਮਾਜ ਦੀਆਂ ਤਲਖ਼ ਹਕੀਕਤਾਂ ਨਾਲ ਵਾਹ ਪੈਂਦਾ ਜਾ ਰਿਹਾ ਸੀ ਜ਼ਿÀਦਗੀ ਦੇ ਅਸਲ ਮਾਇਨੇ ਸਮਝ ਵਿਚ ਆਉਣ ਲੱਗੇ ਸਨ। ਜ਼ਿÀਦਗੀ ਉਦੋਂ ਤਾਂ ਬੜੇ ਹੀ ਕੌੜੇ ਰ¨ਪ ਵਿਚ ਸਾਹਮਣੇ ਹੋ ਕੇ ਟੱਕਰੀ ਸੀ ਜਦੋਂ ਅਫ਼ਸਰੀ ਵਾਲਾ ਛੱਜ ਪਿੱਛੇ ਬÀਨਿ੍ਹਆ ਗਿਆ ਸੀ। ਇÀਝ ਜਾਪਣ ਲੱਗਾ ਸੀ ਜਿਵੇਂ ਚਾਰ ਚੁਫ਼ੇਰੇ ਸ਼ਿਕਾਇਤਾਂ ਹੀ ਸ਼ਿਕਾਇਤਾਂ ਸਨ। ਕੋਲੇ ਤਾਕਤ ਕੁੱਝ ਨ੍ਹੀਂਂ ਸੀ ਪਰ ਲੋਕਾਂ ਦੀਆਂ ਆਸਾਂ ਕਿਤੇ ਵੱਧ। ਜਿਸ ਕਿਸੇ ਦਾ ਵੀ ਕÀਮ ਨਾ ਹÀੁਦਾ ਜਾਂ ਸਰਕਾਰੀ ਨਿਯਮਾਂ ਕਾਨੂੰਨਾਂ ਦੇ ਦਾਇਰੇ ਵਿਚ ਨਾ ਆਉਣ ਕਰਕੇ ਹੋ ਨਾ ਸਕਦਾ, ਉਹ ਚਾਰ-ਚੁਫ਼ੇਰੇ ਸ਼ਿਕਾਇਤਾਂ ਦੀ ਜਿਵੇਂ ਵਾੜ ਹੀ ਕਰ ਦਿÀਦਾ। ਲੋਕਾਂ ਦੀਆਂ ਅੱਖਾਂ ਘ¨ਰਦੀਆਂ ਜਾਪਦੀਆਂ। ਕਈ ਤਾਂ ਇÀਝ ਵਿਵਹਾਰ ਕਰਦੇ ਜਿਵੇਂ ਉਨ੍ਹਾਂ ਦਾ ਵੱਸ ਚੱਲੇ ਤਾਂ ਚੌਂਕ ਵਿਚਕਾਰ ਖੜ੍ਹਾ ਕੇ ਗੋਲ਼ੀ ਮਾਰ ਦੇਣ। ਕਈ ਯਾਰ ਦੋਸਤ ਅਤੇ ਰਿਸ਼ਤੇਦਾਰ ਅੱਡ ਭ¨ਏ ਚੜ੍ਹੇ ਰਹਿÀਦੇ। ਉਹ ਪਿੱਠ ਪਿੱਛੇ ਗੱਲਾਂ ਕਰਦੇ, ‘ਇਹਦਾ ਦਿਮਾਗ ਫਿਰ ਗਿਆ। ਬੋਅ ਪੈਗੀ ਇਹਦੇ ‘ਚ। ਆਕੜ ‘ਚ ਨਹÀੁ ਨ੍ਹੀਂਂ ਖੁੱਭਦਾ। ਲÀਡੀ ਜਈ ਅਫ਼ਸਰੀ ਕੀ ਮਿਲਗੀ, ੳ¨ਈਂ ਅਸਮਾਨੇ ਚੜ੍ਹ ਗਿਆ।’
‘ਕੱਲ੍ਹ ਇੱਥੇ ਧੱਕੇ ਖਾਂਦਾ ਫ਼ਿਰਦਾ ਸੀ ਸਾਡੇ ਨਾਲ। ਨੌਕਰੀਆਂ ਆਸਤੇ ਫਾਰਮ ਭਰਦਾ। ਮÀਤਰੀਆਂ-ਸÀਤਰੀਆਂ ਦੀਆਂ ਬੁੱਤੀਆਂ ਕਰਦਾ। ਹੁਣ ਚੌੜਾ ਹੋ-ਹੋ ਤੁਰਦਾ।’ ਕੋਈ ਹੋਰ ਆਖਦਾ। ਕਈ ਜ਼ਿਆਦਾ ਹੀ ਖੈਰ-ਖ਼ਵਾਹ ਤਾਂ ਪੈਸੇ ਦੀ ਵÀਗਾਰ ਵੀ ਪਾ ਦਿÀਦੇ। ਕਈ ਫੁੱਟੇ-ਸਿੱਧੇ ਕÀਮ ਦੱਸਦੇ ਜਿਹੜੇ ਮੇਰੇ ਵੱਸ ਤੋਂ ਬਹੁਤ ਹੀ ਪਰ੍ਹੇ ਦੀ ਗੱਲ ਹÀੁਦੇ। ਕਈ ਮਹਾਨ ਪੁਰਸ਼ ਤਾਂ ਇਉ ਸਮਝਣ ਲੱਗੇ ਸਨ ਜਿਵੇਂ ਮੈਂ ਕੋਈ ਗਵਰਨਰ ਲੱਗ ਗਿਆ ਹੋਵਾਂ ਤੇ ਹਰ ਤਰ੍ਹਾਂ ਦਾ ਕÀਮ ਕਰਨਾ ਤੇ ਦ¨ਜੇ ਮਹਿਕਮੇ ਦੇ ਆਹਲਾ ਅਫ਼ਸਰਾਂ ਤੋਂ ਕਰਵਾਉਣਾ ਮੇਰੇ ਖੱਬੇ ਹੱਥ ਦਾ ਕÀਮ ਹੋਵੇ। ਜਦੋਂ ਮੈਂ ਕਿਸੇ ਦਾ ਕÀਮ ਨਾ ਕਰਵਾ ਸਕਦਾ ਜਾਂ ਆਪਣੇ ਵਾਲੇ ਮਹਿਕਮੇ ਵਿਚ ਕਿਸੇ ਦਾ ਕÀਮ ਮੇਰੇ ਕੋਲੋਂ ਨਾ ਹÀੁਦਾ, ਫੇਰ ਤਾਂ ਜਿਵੇਂ ਸ਼ਾਮਤ ਹੀ ਆ ਜਾਂਦੀ। ਕਈ ਪੱਤਰਕਾਰ ਯਾਰ ਤਾਂ ਜਿਵੇਂ ਜਾਨ ਦੇ ਹੀ ਦੁਸ਼ਮਣ ਬਣ ਬੈਠੇ। ਉਨ੍ਹਾਂ ਦੀਆਂ ਦਿਲ ਲੂਹਣ ਵਾਲੀਆਂ ਗੱਲਾਂ ਸੁਨਣ ਨੂੰ ਮਿਲਦੀਆਂ। ਬਹੁਤ ਸਾਰੇ ਲੋਕ ਪਿਆਰ ਕਰਨ ਵਾਲੇ ਵੀ ਹÀੁਦੇ। ਇਨ੍ਹਾਂ ਵਿਚ ਵਧੇਰੇ ਉਹ ਗ਼ਰੀਬ ਲੋਕ ਸਨ ਜਿਨ੍ਹਾਂ ਦਾ ਕÀਮ ਬਿਨਾ ਪੈਸੇ ਅਤੇ ਸਿਫ਼ਾਰਸ਼ ਦੇ ਹੀ ਹੋ ਗਿਆ ਸੀ। ਅਜਿਹੇ ਜਨ ਸਾਧਾਰਨ ਲੋਕਾਂ ਵਿਚ ਕਿਸੇ ਅਧਿਕਾਰੀ ਕਰਮਚਾਰੀ ਦੀ ਹਰਮਨ ਪਿਆਰਤਾ ਵੀ ਮੁਸੀਬਤਾਂ ਦਾ ਕਾਰਨ ਬਣ ਜਾਂਦੀ ਹੈ। ਕਈ ਵਾਰ ਕਿਸੇ ਕਰਮਚਾਰੀ ਦੇ ਸਾਥੀਆਂ, ਉਸਦੇ ਉਤਲੇ ਅਧਿਕਾਰੀਆਂ, ਸਿਆਸੀ ਨੇਤਾਵਾਂ ਅਤੇ ਉਸਦੇ ਨੇੜਲਿਆਂ ਨੂੰ ਹੀ ਇਸ ਤੋਂ ਡਾਹਡੀ ਤਕਲੀਫ਼ ਹੋ ਜਾਂਦੀ ਹੈ।
ਮੇਰੇ ਤੋਂ ਵੀ ਨਾਜਾਇਜ਼ ਕÀਮ ਕਰਵਾਉਣ ਦੇ ਯਤਨ ਵਿਚ ਅਸਫ਼ਲ ਰਹਿਣ ਵਾਲੀ ਇੱਕ ਔਰਤ ਵੱਲੋਂ ਕੀਤੀ ਸ਼ਿਕਾਇਤ ਕਾਰਨ ਵਿਜੀਲੈਂਸ ਮਿਹਰਬਾਨ ਹੋ ਗਈ ਸੀ। ਹੱਥਕੜੀਆਂ ਲਗਵਾ ਕੇ ਫਿਰੋਜ਼ਪੁਰ ਦੀ ਇਤਿਹਾਸਕ ਜੇਲ੍ਹ ਦੀ ਯਾਤਰਾ ਕਰਵਾਉਣ ਵਿਚ ਜ਼ੀਰੇ ਸ਼ਹਿਰ ਦੀ ਇੱਕ ਅਨਪੜ੍ਹ ਔਰਤ ਦੀ ਸ਼ਿਕਾਇਤ ਦਾ ਹੀ ਨ੍ਹੀਂਂ, ਮੇਰੇ ਖ਼ਾਸਮ-ਖਾਸ ਯਾਰ ਬਣ ਕੇ ਨਾਲ ਫ਼ਿਰਦੇ ਰਹਿਣ ਵਾਲੇ ਬੁੱਕਲ ਦੇ ਕਈ ਸੱਪਾਂ ਦਾ ਵੀ ਅਹਿਮ ਯੋਗਦਾਨ ਸੀ। ਇਨ੍ਹਾਂ ਬੁੱਕਲ ਦੇ ਸੱਪਾਂ ਨੇ ਵਿਜੀਲੈਂਸ ਵਿਭਾਗ ਦੇ ਐੱਸ.ਪੀ. ਅਤੇ ਡੀ.ਐੱਸ.ਪੀ. ਕੋਲ ਮੈਨੂੰ ਮਹਾਂ ਕੁਰੱਪਟ ਤੇ ‘ਲਾਲੂ-ਪ੍ਰਸ਼ਾਦ’ ਬਣਾ ਕੇ ਪੇਸ਼ ਕਰਨ ਵਿਚ ਕੋਈ ਕਸਰ ਨ੍ਹੀਂਂ ਸੀ ਰਹਿਣ ਦਿੱਤੀ।
ਅਜਿਹੇ ਸਮੇਂ ਵਿਚ ਜਦੋਂ ਤੁਹਾਡਾ ਹਰ ਇੱਕ ਜੀਅ ਤੋਂ ਵਿਸ਼ਵਾਸ ਡੋਲਿਆ ਹÀੁਦਾ ਹੈ, ਬਹੁਤ ਸਾਰੇ ਅਜਿਹੇ ਵੀ ਹÀੁਦੇ ਹਨ ਜੋ ਤੁਹਾਡੀ ਢਾਲ ਬਣ ਕੇ ਖੜ੍ਹਦੇ ਹਨ ਤੇ ਤੁਹਾਡਾ ਜ਼ਿÀਦਗੀ ਵਿਚ ਵਿਸ਼ਵਾਸ ਦੁਬਾਰਾ ਬਹਾਲ ਕਰਦੇ ਹਨ। ਵਿਜੀਲੈਂਸ ਥਾਣੇ ਵਿਚ ਵੀ ਅਜਿਹਾ ਇੱਕ ਹੌਲਦਾਰ ਸੀ। ਨਾਂ ਤਾਂ ਉਸਦਾ ਯਾਦ ਨ੍ਹੀਂਂ ਆ ਰਿਹਾ ਪਰ ਸਾਰੇ ਉਸਨੂੰ ‘ਰੱਬ ਦਾ ਬÀਦਾ’ ਹੀ ਆਖਦੇ ਸਨ।
‘ਕੋਈ ਕੁਝ ਕਹੀ ਜਾਵੇ ਮੈਨੂੰ ਪਤਾ ਤੁਸੀਂ ਬੇਗ਼ੁਨਾਹ ਹੋ। ਰੱਬ ਸਭ ਵੇਖਦਾ ਹੈ, ਉਸਨੂੰ ਤੁਹਾਡੀ ਬੇਗ਼ੁਨਾਹੀ ਦਾ ਪਤਾ ਹੈ। ਤੁਹਾਨੂੰ ਤੱਤੀ ਵਾ ਨ੍ਹੀਂਂ ਲਗਦੀ। ਤੁਸੀਂ ਐਂ ਬੇਦਾਗ਼ ਹੋ ਕੇ ਨਿੱਕਲ ਜਾਉਂਗੇ।’ ਉਸਦੇ ਅਜਿਹੇ ਸ਼ਬਦ ਜਿਵੇਂ ਔੜਾਂ ਮਾਰੀ ਧਰਤ ਉੱਤੇ ਪਾਣੀ ਤਰੌਂਕ ਦਿÀਦੇ।
ਡੇਢ ਮਹੀਨੇ ਦੀ ਜੇਲ੍ਹ ਯਾਤਰਾ ਬਾਅਦ ਜ਼ਮਾਨਤ ‘ਤੇ ਘਰ ਆ ਗਿਆ ਸਾਂ। ਨੌਕਰੀ ਤੋਂ ਵਿਭਾਗ ਨੇ ਮੁਅੱਤਲ ਕਰ ਦਿੱਤਾ ਹੋਣ ਕਰਕੇ ਘਰ ਹੀ ਪਿਆ ਰਹਿÀਦਾ ਸਾਂ। ਚਾਰ-ਚੁਫ਼ੇਰਿਓਂ ਨਿਰਾਸ਼ਾ ਤੇ ਉਦਾਸੀ ਨੇ ਬੁਰੀ ਤਰ੍ਹਾਂ ਘੇਰ ਲਿਆ ਸੀ। ਮੁਰਦਿਆਂ ਵਾਂਗ ਮÀਜੇ ‘ਤੇ ਮ¨ਧਾ ਪਿਆ ਅÀਦਰੇ-ਅÀਦਰ ਆਵਦੀ ਇਮਾਨਦਾਰੀ ਨੂੰ ਕੋਸਦਾ ਰਹਿÀਦਾ। ਕੇਸ ਸਾਰਾ ਸਿਰ ‘ਤੇ ਪਿਆ ਸੀ। ਨੌਕਰੀ ‘ਤੇ ਬਹਾਲੀ ਲਈ ਚਾਰਾਜੋਈ ਜਾਰੀ ਸੀ ਪਰ ਪੈਸੇ ਬਿਨਾ ਤਾਂ ਫ਼ਾਈਲ ਇੱਕ ਕਦਮ ਵੀ ਅੱਗੇ ਨ੍ਹੀਂਂ ਸੀ ਫੁੱਟਦੀ। ਅਜਿਹੇ ਦੌਰ ਵਿਚ ਤੁਹਾਡਾ ਸਮਾਜ ਤੋਂ ਵਿਸ਼ਵਾਸ ਚੁੱਕਿਆ ਜਾਣਾ ਸੁਭਾਵਕ ਹੀ ਹÀੁਦਾ ਹੈ। ਮੈਨੂੰ ਲਗਦਾ ਜਿਵੇਂ ਮੈਂ ਆਪਣੇ ਘਰਦਿਆਂ ਦੀਆਂ ਨਿਗਾਹਾਂ ਵਿਚ ਹੀ ਬਹੁਤ ਨੀਵਾਂ ਗਿਰ ਗਿਆ ਹੋਵਾਂ। ਜਿਵੇਂ ਘਰਦੇ ਵੀ ਮੈਨੂੰ ਹੋਰ ਨਿਗਾਹਾਂ ਨਾਲ ਦੇਖਣ ਲੱਗ ਪਏ ਹੋਣ। ਪਤਨੀ ਮੈਨੂੰ ਉਦਾਸ ਤੇ ਨਿਰਾਸ਼ ਪਏ ਨੂੰ ਹੌਂਸਲਾ ਦਿÀਦੀ ‘ਲੋਕ ਤਾਂ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਪਰ ਤÀ¨ ਦਿਲ ਨਾ ਛੱਡ ਰੱਬ ਆਪੇ ਠੀਕ ਕਰ¨।’
ਮੈਂ ਫਿਸ ਪੈਂਦਾ, ‘ਮੈਂ ਤੇਰੀਆਂ ਨਿਗਾਹਾਂ ਵਿਚ ਸਾਫ਼ ਹੋਣਾ ਚਾਹੁੰਦਾ ਹਾਂ, ਲੋਕਾਂ ਦਾ ਮÀ¨ਹ ਨ੍ਹੀਂਂ ਫ਼ੜਿਆ ਜਾਂਦਾ। ਜੇ ਤÀ¨ ਵੀ ਕੁਰੱਪਟ ਸਮਝਦੀ ਏਂ ਤਾਂ…?’ ਵਾਕ ਮੈਥੋਂ ਪ¨ਰਾ ਨ੍ਹੀਂਂ ਸੀ ਹੁੰਦਾ।
‘ਮੈਨੂੰ ਤਾਂ ਯਕੀਨ ਐ। ਬਥੇਰੇ ਲੋਕ ਤੇਰੀਆਂ ਸਹÀੁਆਂ ਵੀ ਖਾਂਦੇ ਨੇ। ਜਿਹੜੇ ਗ਼ਰੀਬ-ਗੁਰਬੇ ਦੇ ਤÀ¨ ਕÀਮ ਕੀਤੇ ਐ, ਉਹ ਤਾਂ ਤ੍ਰਾਹ-ਤ੍ਰਾਹ ਕਰਦਾ। ਸਾਰੀ ਦਿਹਾੜੀ ਕਿÀਨੇ ਲੋਕ ਤਾਂ ਤੈਨੂੰ ਮਿਲਣ ਆਉਂਦੇ ਆ। ਜੇ ਤÀ¨ ਸੱਚੀਓਂ ਭਿ੍ਰਸ਼ਟ ਹÀੁਦਾ, ਆਉਣਾ ਸੀ ਕਿਸੇ ਨੇ…?’ ਪਤਨੀ ਦੀ ਗੱਲ ਵਾਕਿਆ ਹੀ ਸਹੀ ਸੀ। ਸੈਂਕੜੇ ਨ੍ਹੀਂਂ ਹਜ਼ਾਰਾਂ ਦੀ ਗਿਣਤੀ ‘ਚ ਦੋਸਤ-ਮਿੱਤਰ ਤੇ ਸਾਧਾਰਣ ਲੋਕ ਮਿਲਣ ਆਏ ਸਨ। ਜੇਲ੍ਹ ਵਿਚ ਵੀ ਸਭ ਤੋਂ ਵੱਧ ਮੁਲਾਕਾਤਾਂ ਮੇਰੀਆਂ ਹੀ ਆਉਂਦੀਆਂ ਸਨ। ਮੈਨੂੰ ਮਿਲਣ ਆਇਆਂ ਵੱਲੋਂ ਲਿਆਂਦੇ ਸੇਬ-ਕੇਲੇ ਮੇਰੀ ਬੈਰਕ ਦੇ ਹੀ ਨ੍ਹੀਂਂ, ਦ¨ਜੀਆਂ ਬੈਰਕਾਂ ਦੇ ਹਵਾਲਾਤੀਆਂ-ਕੈਦੀਆਂ ਦਾ ਵੀ ਢਿੱਡ ਭਰਦੇ।
ਇਸ ਔਖੇ ਵਕਤ ‘ਚ ਬਹੁਤ ਸਾਰੇ ਸੁਹਿਰਦ ਮਿੱਤਰ ਸਨ ਜਿਹੜੇ ਔੜਾਂ ਮਾਰੀ ਧਰਤੀ ਉੱਤੇ ਪਾਣੀ ਤਰੌਂਕਣ ਲੱਗੇ ਹੋਏ ਸਨ। ਸ਼ਾਇਰ ਮਿੱਤਰ ਅਮਰ ਸ¨ਫ਼ੀ ਅਤੇ ਮੇਰਾ ਗਰਾਂਈ ਲੇਖਕ ਗੁਰਮੀਤ ਰੱਖਰਾ ਕੜਿਆਲ ਮੇਰੇ ‘ਤੇ ਕੇਸ ਦਰਜ ਕਰਨ ਵਾਲੇ ਵਿਜੀਲੈਂਸ ਦੇ ਡੀ.ਐੱਸ.ਪੀ. ਨੂੰ ਮਿਲੇ ਸਨ। ਮੇਰੀ ਕਿਤਾਬ ‘ਆਤ¨ ਖੋਜੀ’ ਉਨ੍ਹਾਂ ਦੇ ਹੱਥ ਵਿਚ ਸੀ।
‘ਡਿਪਟੀ ਸਾਹਿਬ ਆਹ ਕਿਤਾਬ ਗੁਰਮੀਤ ਦੀ ਲਿਖੀ ਹੋਈ ਹੈ। ਇਸਦੀ ਆਹ ਇੱਕੋ ਹੀ ਕਹਾਣੀ ਪੜ੍ਹ ਲਓ, ਜੇ ਫੇਰ ਵੀ ਤੁਹਾਨੂੰ ਲੱਗੇ ਬÀਦਾ ਕੁਰੱਪਟ ਹੋ ਸਕਦੈ ਤਾਂ ਹੋਰ ਵੀ ਜਿÀਨੇ ਮਰਜ਼ੀ ਕੇਸ ਪਾ ਦਿਓ ਸਾਨੂੰ ਕੋਈ ਇਤਰਾਜ਼ ਨ੍ਹੀਂਂ।’ ‘ਆਤ¨ ਖੋਜੀ’ ਪੁਸਤਕ ਦੀ ਕਹਾਣੀ ਆਤ¨ ਖੋਜੀ ‘ਤੇ ਉਗਲ ਰੱਖ ਸ¨ਫ਼ੀ ਨੇ ਪੁਸਤਕ ਡਿਪਟੀ ਦੇ ਹੱਥ ਵਿਚ ਫ਼ੜਾੳਂੁਦਿਆਂ ਕਿਹਾ ਸੀ।
‘ਸਾਥੋਂ ਬਹੁਤ ਵੱਡੀ ਗ਼ਲਤੀ ਹੋ ਗਈ ਐ। ਬੜਾ ਧੱਕਾ ਹੋ ਗਿਆ। ਅਸੀਂ ਬੜੀ ਜਲਦੀ ਆਵਦੀ ਗ਼ਲਤੀ ਸੁਧਾਰ ਲਾਂਗੇ।’ ਡਿਪਟੀ ਨੇ ਵਿਸ਼ਵਾਸ਼ ਦਵਾਇਆ ਸੀ। ਸੱਚਮੁੱਚ ਡਿਪਟੀ ਤੇ ਉਹਦਾ ਅਮਲਾ-ਫੈਲਾ ਛੇਤੀ ਹੀ ਆਪਣੀ ਇਹ ਗ਼ਲਤੀ ਸੁਧਾਰਨ ਵਿਚ ਲੱਗ ਗਿਆ ਸੀ। ਮੇਰੇ ਅਤੇ ਵਿਭਾਗ ਦੇ ਬਾਕੀ ਅਫ਼ਸਰਾਂ ਵਿਰੁੱਧ ਲਾਏ ਗਏ ਦੋਸ਼ਾਂ ਦੀ ਥਾਵੇਂ ਸਾਡੀਆਂ ਬੇਗੁਨਾਹੀਆਂ ਵਿਜੀਲੈਂਸ ਦੀਆਂ ਫ਼ਾਈਲਾਂ ‘ਤੇ ਆਉਣ ਲੱਗੀਆਂ ਸਨ।
ਭਲੇ ਦਿਨਾਂ ਦੀ ਉਡੀਕ ਕਰਦਿਆਂ ਇੱਕ ਦਿਨ ਮੈਂ ਆਪਣੇ-ਆਪ ਨੂੰ ਕਮਰੇ ਅÀਦਰ ਬÀਦ ਕਰੀ ਪਿਆ ਸਾਂ ਕਿ ਬਾਹਰੋਂ ਆਈ ਆਵਾਜ਼ ਨੇ ਜਿਵੇਂ ਨੀਂਦ ‘ਚੋਂ ਜਗਾ ਦਿੱਤਾ, ‘ਸਾਬ੍ਹ ਜੀ!’
ਬਾਹਰੋਂ ਆਈ ਆਵਾਜ਼ ਸੁਣ ਮੈਂ ਬੜੀ ਬੇਦਿਲੀ ਜਿਹੀ ਨਾਲ ਦਰਵਾਜ਼ਾ ਖੋਲਿ੍ਹਆ। ਬਾਹਰ ਮੈਲੇ-ਕੁਚੈਲੇ ਤੇ ਬਹੁਤ ਹੀ ਸਾਧਾਰਨ ਜਿਹੇ ਕੱਪੜੇ ਪਾਈ ਇੱਕ ਗ਼ਰੀਬੜਾ ਜਿਹਾ ਆਦਮੀ ਖੜ੍ਹਾ ਸੀ। ‘ਦੱਸੋ?’ ਮੈਂ ਸੋਚਿਆ ਇਹਨੂੰ ਅਜੇ ਮੇਰੇ ਨਾਲ ਹੋਈ ਬੀਤੀ ਦਾ ਪਤਾ ਨ੍ਹੀਂਂ ਹੋਣਾ ਤੇ ਇਹ ਕੋਈ ਕÀਮ ਕਰਾਉਣ ਦੀ ਆਸ ਲੈ ਕੇ ਆਇਆ ਹੋੳ¨।
‘ਸਾਬ੍ਹ ਜੀ! ਸਾਬ ਜੀ…! ਥੋਡੇ ਨਾਲ ਬੜੀ ਮਾੜੀ ਕੀਤੀ ਕਿਸੇ ਨੇ। ਥੋਡੇ ‘ਤੇ ਇਲਜ਼ਾਮ ਕੀ ਲਾਇਆ ਜੀ।’ ਉਹ ਨੀਵੀਂ ਪਾਈ ਹੱਥ ਜੋੜੀ ਖੜ੍ਹਾ ਸੀ। ਕੀ ਕਹਿÀਦਾ ਮੈਂ?
‘ਤੁਸੀਂ ਦੇਖਿਓ ਜੀਹਨੇ ਥੋਡੀ ‘ਤੇ ਮਾੜੀ ਕੀਤੀ ਐ, ਸੱਚੇ ਪਾਸ਼ਾ ਉਹਦੇ ਨਾਲ ਵੀ ਮਾੜੀ ਈ ਕਰ¨।’
‘ਜੋ ਉਹਨੂੰ ਮਨਜ਼¨ਰ।’ ਮੈਂ ਐਵੇਂ ਜੁਆਬ ਦੇਣ ਲਈ ਹੀ ਕਿਹਾ ਸੀ।
‘ਮੈਨੂੰ ਤਾਂ ਜੀ ਹਜੇ ਥੋੜ੍ਹੇ ਦਿਨ ਪਹਿਲਾਂ ਈ ਪਤਾ ਲੱਗਿਆ ਨ੍ਹੀਂਂ ਤਾਂ ਮੈਂ ਪਹਿਲੋਂ ਈ ਆ ਜਾਣਾ ਸੀ।’ ਆਖਦਿਆਂ ਉਹ ਖੀਸੇ ਵਿਚ ਹੱਥ ਮਾਰਨ ਲੱਗਾ ਸੀ।
‘ਧÀਨਵਾਦ ਭਰਾਵਾ ਥੋਡਾ…।’ ਮੈਂ ਸੋਚ ਰਿਹਾ ਸੀ ਜੇ ਤੂੰ ਪਹਿਲਾਂ ਆ ਜਾਂਦਾ ਫੇਰ ਕਿਹੜਾ ਮੈਨੂੰ ਜੇਲ੍ਹ ਜਾਣੋ ਬਚਾ ਲੈਂਦਾ।
‘ਤੁਸੀਂ ਨ੍ਹੀਂਂ ਜੀ ਮੈਨੂੰ ਜਾਣਦੇ। ਮੇਰਾ ਪਿµਡ ਸ਼ਾਹ ਬੁੱਕਰ ਐ..।’
‘ਅੱਛਾ…!’ ਮੈਂ ਬੁਝੇ ਜਿਹੇ ਬੋਲਾਂ ਨਾਲ ਕਿਹਾ। ਮੇਰੀ ਉਸਨੂੰ ਜਾਨਣ ਵਿਚ ਭਲਾ ਕੀ ਦਿਲਚਸਪੀ ਹੋ ਸਕਦੀ ਸੀ? ਇÀਨੇ ਨੂੰ ਮੇਰੀ ਪਤਨੀ ਵੀ ਮੇਰੇ ਕੋਲ ਆ ਗਈ ਸੀ।
‘ਮੈਂ ਥੋਡੇ ਕੋਲ ਕÀਮ ਆਇਆ ਸੀ। ਮੇਰੀ ਕੁੜੀ ਦਾ ਸ਼ਗਨ ਸਕੀਮ ਦਾ ਕੇਸ ਸੀ ਜੀ ਥੋਡੇ ਕੋਲੇ। ਤੁਸੀਂ ਮੇਰਾ ਨਵਾਂ ਪੈਸਾ ਨ੍ਹੀਂਂ ਸੀ ਲੱਗਣ ਦਿੱਤਾ। ਮੈਨੂੰ ਚੈੱਕ ਮਿਲ ਗਿਆ ਸੀ ਪµਦਰਾਂ ਹਜ਼ਾਰ ਰੁਪਏ ਦਾ…।’
‘ਉਹ ਤਾਂ ਮੇਰੀ ਡਿੳ¨ਟੀ ਸੀ ਭਰਾਵਾ…।’ ਮੈਂ ਆਖਿਆ।
‘ਮੈਂ ਈ ਨੀ ਜੀ… ਹੋਰ ਗ਼ਰੀਬ ਗੁਰਬਾ ਵੀ ਥੋਡੇ ਬਥੇਰੇ ਗੁਣ ਗਾਉਂਦਾ ਐ ਜੀ। ਜੀਹਨੂੰ-ਜੀਹਨੂੰ ਵੀ ਪਤਾ ਲੱਗਿਆ ਬੜਾ ਦੁੱਖ ਮÀਨਾਇਆ ਉਹਨੇ। ਸਾਰਿਆਂ ਨੂੰ ਪਤਾ ਤੁਸੀਂ ਬੇਗ਼ੁਨਾਹ ਓਂ ਜੀ।’ ਮੈਨੂੰ ਸੁਣ ਕੇ ਤਸੱਲੀ ਜਿਹੀ ਹੋਈ।
‘ਚਲੋ ਕੋਈ ਤਾਂ ਹੈ ਜੋ ਮੈਨੂੰ ਬੇਗ਼ੁਨਾਹ ਸਮਝਦਾ, ਨ੍ਹੀਂਂ ਬਥੇਰੇ ਹੈਗੇ ਜਿਨ੍ਹਾਂ ਲਈ ਮੈਂ ਬੜਾ ਵੱਡਾ ਚੋਰ ਆਂ।’
‘ਜਦੋਂ ਮੈਂ ਆਵਦੀ ਘਰ ਆਲੀ ਨੂੰ ਸ਼ੋਡੇ ਬਾਰੇ ਦੱਸਿਆ ਉਹ ਤਾਂ ਜੀ ਰੋਣ ਈ ਲੱਗ’ਪੀ। ਮੈਨੂੰ ਕਹਿÀਦੀ ਹੁਣੇ ਜਾ ਕੇ ਆ ਸਾਬ੍ਹ ਜੀ ਦੇ ਘਰ। ਅਸੀਂ ਤਾਂ ਜੀ ਥੋਡਾ ਦੇਣ ਨ੍ਹੀਂ ਜੀ ਦੇ ਸਕਦੇ।’ ਉਸਦੀ ਆਵਾਜ਼ ਭਾਰੀ ਹÀੁਦੀ ਜਾ ਰਹੀ ਸੀ।
‘ਆਹ ਲਓ ਜੀ ਮੈਥੋਂ ਤਾਂ ਮਸੀਂ ਇÀਨੇ ਕੁ ਹੋਏ ਆ…ਤੁਸੀਂ ਰੱਖ ਲਓ ਜੀ।’ ਮੁੜੇ-ਤੁੜੇ ਜਿਹੇ ਸੌ-ਸੌ ਦੇ ਪµਜ ਨੋਟ ਉਸਨੇ ਖੀਸੇ ਵਿਚੋਂ ਖੱਡ ਕੇ ਮੇਰੇ ਵੱਲ ਵਧਾ ਦਿੱਤੇ ਸਨ।
‘ਨ੍ਹੀਂਂ…ਨ੍ਹੀਂਂ ਰਹਿਣ ਦੇ ਵੀਰ ਮੇਰਿਆ। ਤÀ¨ ਤਾਂ ਆਪ ਗ਼ਰੀਬੀ ਦਾ ਮਾਰਿਆ ਪਿਐਂ। ਤੇਰੇ ਅਰਗੇ ਗ਼ਰੀਬ ਬÀਦੇ ਦੀਆਂ ਤਾਂ ਦੁਆਵਾਂ ਹੀ ਬਹੁਤ ਨੇ ਮੇਰੇ ਲਈ।’ ਮੈਂ ਉਸਦਾ ਹੱਥ ਉਸਦੀ ਜੇਬ ਵੱਲ ਮੋੜਦਿਆਂ ਕਿਹਾ ਸੀ। ਮੈਂ ਸੋਚ ਰਿਹਾ ਸਾਂ ਕਿ ਇਹ ਪµਜ ਸੌ ਮੇਰੀ ਤÀਗੀ ਕੀ ਦ¨ਰ ਕਰ ਦੇੳ¨ ਜਿੱਥੇ ਹਰ ਦਿਨ ਧੜਾਧੜ ਪੈਸੇ ਲੱਗ ਰਹੇ ਸਨ। ਵਕੀਲਾਂ ਦੀਆਂ ਮਹਿÀਗੀਆਂ ਫ਼ੀਸਾਂ, ਪੁਲਿਸ ਦੇ ਵੱਡੇ ਢਿੱਡਾਂ ਨੂੰ ਪੈਰ-ਪੈਰ ‘ਤੇ ਦੇਣੀ ਪੈ ਰਹੀ ਰਿਸ਼ਵਤ ਅਤੇ ਬਹਾਲੀ ਲਈ ਉਤਲੇ ਅਧਿਕਾਰੀਆਂ ਨੂੰ ਪਾਈਆਂ ਜਾਣ ਵਾਲੀਆਂ ਬੁਰਕੀਆਂ। ਪੈਸੇ ਤਾਂ ਲੱਗੋ-ਲੱਗ ਸਨ। ਉਤੋਂ ਤਨਖਾਹ ਬÀਦ ਹੋਈ ਪਈ ਸੀ। ਹੱਥ ਡਾਹਡਾ ਹੀ ਤÀਗ ਸੀ ਪਰ ਉਸ ਗ਼ਰੀਬ ਆਦਮੀ ਦੇ ਪµਜ ਸੌ ਦੀ ਕੀ ਵਟੀਂਦੀ ਸੀ…?
‘ਸਾਬ੍ਹ ਜੀ…ਅਸੀਂ ਗ਼ਰੀਬ ਜ਼ਰ¨ਰ ਆਂ ਜੀ ਪਰ ਦਿਲ ਨ੍ਹੀਂ ਜੀ ਗ਼ਰੀਬ ਸਾਡਾ। ਮੇਰਾ ਵੱਸ ਚੱਲੇ ਤਾਂ ਜੀ…।’ ਉਹ ਅੱਖਾਂ ਭਰ ਆਇਆ ਸੀ।
‘ਮੈਨੂੰ ਪਤਾ ਥੋਨੂੰ ਤÀਗੀ-ਫÀਗੀ ਐ ਜੀ…ਜਦੋਂ ਕੋਈ ਕੇਸ ਪੈਜੇ… ਕਚਹਿਰੀਆਂ ਦੀਆਂ ਤਾਂ ਕÀਧਾਂ ਵੀ ਪੈਹੇ ਮÀਗਦੀਆਂ। ਮੈਂ ਗ਼ਰੀਬ ਆਦਮੀ ਥੋਨੂੰ ਕੀ ਦੇ ਸਕਦਾਂ ਜੀ, ਏਹ ਤਾਂ ਜੀ..ਸਾਡੀ ਖ਼¨ਨ-ਪਸੀਨੇ ਦੀ ਕਮਾਈ ਐ ਜੀ। ਮੇਰੀ ਘਰ ਵਾਲੀ ਨੇ ਲੋਕਾਂ ਦੇ ਘਰਾਂ ਦਾ ਗੋਹਾ-ਕ¨ੜਾ ਕਰਕੇ ਕਮਾਏ ਐ ਜੀ… ਮੋੜੋ ਨਾ ਰੱਖ ਲੋ ਸਾਬ੍ਹ ਜੀ…।’
ਮੈਂ ਦੇਖਿਆ ਮੋਟੇ-ਮੋਟੇ ਅੱਥਰ¨ ਉਸਦੀਆਂ ਮਟਮੈਲੀਆਂ ਅੱਖਾਂ ਵਿਚੋਂ ਨਿਕਲ ਕੇ ਕਰੜ-ਬਰੜੀ ਦਾੜ੍ਹੀ ਵਿਚ ਗੁਆਚ ਗਏ ਸਨ। ਮੇਰੀ ਪਤਨੀ ਨੇ ਅੱਖਾਂ ਵਿਚ ਆਈ ਨਮੀ ਛੁਪਾਉਣ ਲਈ ਮÀ¨ਹ ਦ¨ਜੇ ਪਾਸੇ ਕਰ ਲਿਆ ਸੀ। ਪੈਸੇ ਫ਼ੜਦਿਆਂ ਦੋ ਮੋਟੇ-ਮੋਟੇ ਅੱਥਰ¨ ਮੇਰੀਆਂ ਅੱਖਾਂ ਵਿਚੋਂ ਨਿਕਲ ਕੇ ਉਸਦੇ ਅੱਟਣਾਂ ਭਰੇ ਕਿਰਤੀ ਹੱਥਾਂ ਵਿਚ ਜਾ ਡਿੱਗੇ ਸਨ।