ਪਾਕਿਸਤਾਨ ਨੂੰ ਭਾਰਤ ਦੇ ਭਵਿੱਖ ਨਾਲ ਨਹੀਂ ਦੇਵਾਂਗੇ ਖੇਡਣ: ਮੋਦੀ

ਨਵੀਂ ਦਿੱਲੀ:ਸਿੰਧੂਰ ਆਪਰੇਸ਼ਨ ਅਤੇ ਪਹਿਲਗਾਮ ਵਿੱਚ ਹੋਏ ਹਮਲੇ ਉੱਤੇ ਦੋ ਦਿਨਾਂ ਤੱਕ ਸੰਸਦ ਵਿੱਚ ਚੱਲੀ ਬਹਿਸ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਾਂਗਰਸ ਪਹਿਲਗਾਮ ਹਮਲੇ ਵਿੱਚ ਵੀ ਰਾਜਨੀਤੀ ਦੇਖ ਰਹੀ ਹੈ ਅਤੇ ਸੁਰੱਖਿਆ ਬਲਾਂ ਦਾ ਮਨੋਬਲ ਗਿਰਾ ਰਹੀ ਹੈ।

ਕਾਂਗਰਸ ਸੀਮਾ ਪਾਰ ਦੇ ਪ੍ਰੋਪੇਗੰਡਾ ਦਾ ਪ੍ਰਾਪੇਗੰਡਾ ਫੈਲਾ ਰਹੀ ਹੈ। ਉਹਨਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਕਾਂਗਰਸ ਨੇ ਜੋ ਫੈਸਲੇ ਲਏ ਅੱਜ ਦੇਸ਼ ਉਸ ਦੀ ਸਜ਼ਾ ਭੁਗਤ ਰਿਹਾ ਹੈ। ਮਕਬੂਜ਼ਾ ਕਸ਼ਮੀਰ ਉੱਤੇ ਕਬਜ਼ਾ ਕਰਨ ਦਿੱਤਾ ਗਿਆ। ਸੀਆਚਿਨ੍ਹ ਨੂੰ ਬੰਜਰ ਜ਼ਮੀਨ ਕਰਾਰ ਦਿੱਤਾ ਗਿਆ ਜੇਕਰ 2014 ਵਿੱਚ ਸਾਨੂੰ ਸਰਕਾਰ ਬਣਾਉਣ ਦਾ ਮੌਕਾ ਨਾ ਮਿਲਦਾ ਤਾਂ ਅੱਜ ਸੀਆਚਿਨ੍ਹ ਵੀ ਭਾਰਤ ਕੋਲ ਨਾ ਹੁੰਦਾ। ਨਰਿੰਦਰ ਮੋਦੀ ਨੇ ਕਿਹਾ ਕਿ 26/11 ਤੋਂ ਬਾਅਦ ਵੀ ਕਾਂਗਰਸ ਨੇ ਪਾਕਿਸਤਾਨ ਨਾਲ ਗੱਲਬਾਤ ਕੀਤੀ ਸੀ। ਉਨ੍ਹਾਂ ਕਿਹਾ ਕਾਂਗਰਸ 26/11 ਨੂੰ ਭਗਵੇਂ ਆਤੰਕਵਾਦ ਨਾਲ ਜੋੜਨ ਦਾ ਯਤਨ ਕਰਦੀ ਰਹੀ। ਮੋਦੀ ਨੇ ਕਿਹਾ 2004 ਤੋਂ 2014 ਤੱਕ ਦੇਸ਼ ਵਿਚ ਕਾਂਗਰਸ ਦੀ ਕਮਜ਼ੋਰ ਸਰਕਾਰ ਸੀ,ਜਿਸ ਦਾ ਦੇਸ਼ ਨੂੰ ਬਹੁਤ ਨੁਕਸਾਨ ਹੋਇਆ। ਕਾਂਗਰਸ ਨੇ ਵੋਟ ਬੈਂਕ ਖਾਤਰ ਦੇਸ਼ ਦੀ ਸੁਰੱਖਿਆ ਨਾਲ ਸਮਝੌਤੇ ਕੀਤੇ। ਨਰਿੰਦਰ ਮੋਦੀ ਨੇ ਕਿਹਾ ਕਿ ਅਪਰੇਸ਼ਨ ਸਿੰਧੂਰ ਦਾ ਸਾਰੀ ਦੁਨੀਆ ਨੇ ਸਮਰਥਨ ਕੀਤਾ। ਅਸੀਂ ਪਾਕਿਸਤਾਨ ਵਿਚਲੇ ਅੱਤਵਾਦੀ ਟਿਕਾਣੇ ਨਸ਼ਟ ਕੀਤੇ।
ਰਾਹੁਲ ਗਾਂਧੀ ਨੇ ਟਰੰਪ ਬਾਰੇ ਸਪੱਸ਼ਟੀਕਰਨ ਮੰਗਿਆ
ਪਾਰਲੀਮੈਂਟ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਪਹਿਲਾਂ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਧੂਆਂਧਾਰ ਭਾਸ਼ਣ ਕੀਤਾ, ਜਿਸ ਵਿੱਚ ਉਹਨਾਂ ਬਹੁਤ ਸਾਰੇ ਸਵਾਲ ਖੜੇ ਕੀਤੇ।ਉਨ੍ਹਾਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲ ਟਰੰਪ ਨੇ 29 ਵਾਰ ਦੁਹਰਾਇਆ ਹੈ ਕਿ ਜੰਗਬੰਦੀ ਉਸਨੇ ਕਰਾਈ ਹੈ। ਪਰ ਭਾਰਤ ਉਸਦਾ ਸਪਸ਼ਟ ਖੰਡਨ ਨਹੀਂ ਕਰ ਰਿਹਾ। ਰਾਹੁਲ ਗਾਂਧੀ ਨੇ ਕਿਹਾ ਕਿ ਮੇਰੇ ਤੋਂ ਬਾਅਦ ਪ੍ਰਧਾਨ ਮੰਤਰੀ ਸੰਸਦ ਵਿੱਚ ਬੋਲਣ ਵਾਲੇ ਹਨ ਮੈਂ ਉਮੀਦ ਕਰਦਾ ਹਾਂ ਕਿ ਉਹ ਆਪਣੇ ਭਾਸ਼ਣ ਵਿੱਚ ਸਪਸ਼ਟ ਕਹਿਣਗੇ ਕਿ “ਟਰੰਪ ਝੂਠ ਬੋਲ ਰਿਹਾ ਹੈ“ ਪਰ ਪ੍ਰਧਾਨ ਮੰਤਰੀ ਨੇ ਆਪਣੇ ਜਵਾਬ ਵਿੱਚ ਟਰੰਪ ਦਾ ਨਾਮ ਲੈਣ ਤੋਂ ਗੁਰੇਜ਼ ਕਰਦਿਆਂ ਏਨਾ ਹੀ ਕਿਹਾ:- “ਸਾਨੂੰ ਦੁਨੀਆ ਦੇ ਕਿਸੇ ਵੀ ਆਗੂ ਨੇ ਅਪਰੇਸ਼ਨ ਸਿੰਧੂਰ ਰੋਕਣ ਲਈ ਨਹੀਂ ਕਿਹਾ।“ ਰਾਹੁਲ ਗਾਂਧੀ ਤੋਂ ਪਹਿਲਾਂ ਇਸ ਮੁੱਦੇ ਉੱਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਭਾਸ਼ਣ ਵੀ ਹੋਇਆ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦਾ ਭਾਸ਼ਣ ਵੀ ਸੋਮਵਾਰ ਨੂੰ ਹੋਇਆ। ਇਸ ਚਰਚਾ ਵਿੱਚ ਇੱਕ ਦਿਨ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਸੈਨਾ ਦੀ ਬਹਾਦਰੀ ਦੀ ਚਰਚਾ ਕੀਤੀ।
ਰਾਜਨਾਥ ਸਿੰਘ ਨੇ ਅਪਰੇਸ਼ਨ ਸਿੰਧੂਰ ਨੂੰ ਮੋਦੀ ਦਾ ‘ਮਜ਼ਬੂਤ ਕਦਮ’ ਕਰਾਰ ਦਿੱਤਾ
ਪਹਿਲਗਾਮ ਅੱਤਵਾਦੀ ਹਮਲਾ, ਜਿਸ ‘ਚ 26 ਨਾਗਰਿਕ ਮਾਰੇ ਗਏ, ਦੇ ਜਵਾਬ ‘ਚ ਭਾਰਤ ਵਲੋਂ ਕੀਤੇ ਗਏ ‘ਆਪ੍ਰੇਸ਼ਨ ਸੰਧੂਰ’ ਬਾਰੇ ਸੋਮਵਾਰ ਨੂੰ ਬਾਅਦ ਦੁਪਹਿਰ 2 ਵਜੇ ਲੋਕ ਸਭਾ ‘ਚ ਵਿਸ਼ੇਸ਼ ਚਰਚਾ ਦੀ ਸ਼ੁਰੂਆਤ ਕੀਤੀ ਗਈ, ਜੋ ਦੇਰ ਰਾਤ 12.55 ਵਜੇ ਤੱਕ ਜਾਰੀ ਰਹੀ। ਚਰਚਾ ਦੀ ਸ਼ੁਰੂਆਤ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਰਦਿਆਂ ਜਿਥੇ ਪਹਿਲਗਾਮ ਹਮਲੇ ਤੋਂ ਬਾਅਦ ਸਰਕਾਰ ਦੀ ਰਣਨੀਤਕ ਅਤੇ ਫ਼ੌਜੀ ਤਿਆਰੀਆਂ ਦਾ ਬਿਊਰਾ ਦਿੰਦਿਆਂ ਇਸ ਨੂੰ ਭਾਰਤ ਦੀ ਲੀਡਰਸ਼ਿਪ ਭਾਵ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਖ਼ਤ ਸੁਨੇਹਾ ਦੇਣ ਦੀ ਦਿਸ਼ਾ ‘ਚ ਚੁੱਕਿਆ ‘ਇਕ ਮਜ਼ਬੂਤ ਕਦਮ’ ਕਰਾਰ ਦਿੱਤਾ। ਦੂਜੇ ਪਾਸੇ ਵਿਰੋਧੀ ਧਿਰਾਂ ਨੇ ਆਪਣੇ ਭਾਸ਼ਨਾਂ ‘ਚ ਪਹਿਲਗਾਮ ਹਮਲੇ ਨੂੰ ਖ਼ੁਫ਼ੀਆ ਤੰਤਰ ਦੀ ਕੁਤਾਹੀ, ਪਹਿਲਗਾਮ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਨਾ ਦੇਣ ਅਤੇ ‘ਆਪ੍ਰੇਸ਼ਨ ਸੰਧੂਰ’ ਨੂੰ ਅਚਾਨਕ ਬੰਦ ਕਰਨ ਦੇ ਸੰਬੰਧ ‘ਚ ਸਰਕਾਰ ਤੋਂ ਜਵਾਬ ਦੀ ਮੰਗ ਕੀਤੀ। ਰਾਜਨਾਥ ਸਿੰਘ ਨੇ ਜਿਥੇ ਆਪਣੇ ਭਾਸ਼ਨ ‘ਚ ਸਰਕਾਰ ਦਾ ਪਹਿਲਾਂ ਤੋਂ ਲਿਆ ਰੁਖ਼ ਦੁਹਰਾਉਂਦਿਆਂ ਕਿਹਾ ਕਿ ‘ਆਪ੍ਰੇਸ਼ਨ ਸੰਧੂਰ’ ਅਜੇ ਖ਼ਤਮ ਨਹੀਂ ਹੋਇਆ ਹੈ ਤਾਂ ਵਿਰੋਧੀ ਧਿਰਾਂ ਨੇ ਮੁੜ ਸਵਾਲ ਉਠਾਉਂਦਿਆਂ ਕਿਹਾ ਕਿ ਜੇਕਰ ‘ਆਪ੍ਰੇਸ਼ਨ ਸੰਧੂਰ’ ਅਜੇ ਖ਼ਤਮ ਨਹੀਂ ਹੋਇਆ ਤਾਂ ਇਸ ਨੂੰ ਸਫ਼ਲ ਕਿਵੇਂ ਕਿਹਾ ਜਾ ਸਕਦਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 6 ਅਤੇ 7 ਮਈ ਨੂੰ ਹੋਏ ਆਪੋਸ਼ਨ ਸੰਧੂਰ“ ਨੂੰ ਭਾਰਤ ਦੀ ਮਜ਼ਬੂਤ ਨੀਤੀ ਨੂੰ ਦਰਸਾਉਣ ਵਾਲਾ ਪ੍ਰਭਾਵੀ ਅਤੇ ਫ਼ੈਸਲਾਕੁੰਨ ਕਦਮ ਕਰਾਰ ਦਿੱਤਾ। ਉਨ੍ਹਾਂ ਨੇ ਇਸ ਫ਼ੌਜੀ ਕਾਰਵਾਈ ਨੂੰ ਸੋਚ ਸਮਝ ਕੇ, ਸਾਰੇ ਵਿਕਲਪਾਂ ‘ਚੋਂ ਚੁਣਿਆ ਅਸਰਦਾਰ ਕਦਮ ਕਰਾਰ ਦਿੱਤਾ ਜਿਸ ‘ਚ “ਜਿਸ ਮੋਹੀ ਮਾਰਾ ਤੇ ਮੈਂ ਮਾਰੇ” ਭਾਵ ਜਿਨ੍ਹਾਂ ਨੇ ਮੈਨੂੰ (ਭਾਰਤੀ ਨਾਗਰਿਕਾਂ ਨੂੰ) ਮਾਰਿਆ ਹੈ, ਉਨ੍ਹਾਂ ਨੂੰ ਮਾਰਿਆ ਗਿਆ। ਰਾਜਨਾਥ ਸਿੰਘ ਨੇ ਆਪਣੇ ਭਾਸ਼ਨ ‘ਚ ‘ਰਾਮਚਰਿਤ ਮਾਨਸ’ ਦੀ ਉਕਤ ਚੌਪਾਈ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸੀਂ (ਸਰਕਾਰ ਨੇ) ਪ੍ਰਭੂ ਹਨੂੰਮਾਨ ਦੀ ਰਣਨੀਤੀ ਵਾਂਗ ‘ਆਪ੍ਰੇਸ਼ਨ ਸੰਧੂਰ’ ‘ਚ ਅੱਤਵਾਦੀਆਂ ਨੂੰ ਮਾਰਿਆ। ਰੱਖਿਆ ਮੰਤਰੀ ਨੇ ਆਪਣੇ ਭਾਸ਼ਨ ‘ਚ ਹਨੂੰਮਾਨ ਤੋਂ ਇਲਾਵਾ ਭਗਵਾਨ ਰਾਮ, ਕ੍ਰਿਸ਼ਨ ਅਤੇ ਬੁੱਧ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਨੀਤੀ ਭਗਵਾਨ ਰਾਮ-ਕ੍ਰਿਸ਼ਨ ਤੋਂ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦਾ ਰੁਖ਼ ਬਿਲਕੁਲ ਸਾਫ ਹੈ ਕਿ ਜਿਸਦੀ ਬੁਨਿਆਦ ‘ਚ ਲੋਕਤੰਤਰ ਹੈ। ਰੱਖਿਆ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵਲੋਂ ਕੀਤੀ ਲਾਹੌਰ ਬੱਲ ਯਾਤਰਾ ਨੂੰ ਸ਼ਾਂਤੀ ਦੀ ਦਿਸ਼ਾ ਵਲੋਂ ਚੁੱਕਿਆ ਕਦਮ ਦੱਸਦਿਆਂ ਕਿਹਾ ਕਿ ਜਿਸ ਵੇਲੇ ਅਸੀਂ ਨਵਾਜ਼ ਤਰੀਵ ਨਾਲ ਦੋਸਤੀ ਦਾ ਹੱਥ ਵਧਾਇਆ ਸੀ, ਉਹ ਉਸ ਵੇਲੇ ਸਾਡੇਬੰਦ ਕੀਤਾ ਗਿਆ ਜਦੋਂ ‘ਆਪ੍ਰੇਸ਼ਨ ਸੰਧੂਰ’ ਲਈ ਤੈਅ ਕੀਤੇ ਰਣਨੀਤਕ ਅਤੇ ਫ਼ੌਜੀ ਮਕਸਦ ਹਾਸਿਲ ਕਰ ਲਏ ਗਏ। ਰੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਇਸ ਲਈ ਇਹ ਕਹਿਣਾ ਕਿ ‘ਆਪ੍ਰੇਸ਼ਨ ਸੰਧੂਰ’ ਕਿਸੇ ਦੇ ਦਬਾਅ ‘ਚ ਰੋਕਿਆ ਗਿਆ, ਬੇਬੁਨਿਆਦ ਹੈ। ਰਾਜਨਾਥ ਸਿੰਘ ਦਾ ਇਹ ਬਿਆਨ ਵਿਰੋਧੀ ਧਿਰਾਂ ਵਲੋਂ ਲਗਾਤਾਰ ਉਠਾਏ ਜਾ ਰਹੇ ਸਵਾਲ ਦਾ ਅਸਿੱਧਾ ਜਵਾਬ ਸੀ। ‘ਆਪ੍ਰੇਸ਼ਨ ਸੰਧੂਰ’ ਰੋਕਿਆ ਕਿਉਂ? ਇਹ ਟਿੱਪਣੀ ਉਸ ਵੇਲੇ ਆਈ ਜਦੋਂ ਰਾਜਨਾਥ ਸਿੰਘ ‘ਆਪ੍ਰੇਸ਼ਨ ਸੰਧੂਰ’ ਨੂੰ ਤਿੰਨੋਂ ਫ਼ੌਜਾਂ ਦੇ ਤਾਲਮੇਲ ਵਾਲੀ ਅਤੇ ਬਹਾਦਰੀ ਵਾਲੀ ਫ਼ੌਜੀ ਕਾਰਵਾਈ ਦੱਸਦਿਆਂ ਸਿਲਸਿਲੇਵਾਲ ਢੰਗ ਨਾਲ ਆਪ੍ਰੇਸ਼ਨ ਦੀ ਤਫਸੀਲ ਦੇ ਰਹੇ ਸਨ। ਰਾਹੁਲ ਗਾਂਧੀ ਦੇ ਇਸ ਸਵਾਲ ‘ਤੇ ਸੱਤਾ ਧਿਰ ਦੇ ਨੇਤਾਵਾਂ ਨੇ ਇਤਰਾਜ਼ ਕੀਤਾ। ਮੰਤਰੀ ਨੇ ਆਪਣੇ ਭਾਸ਼ਨ ‘ਚ ‘ਆਪ੍ਰੇਸ਼ਨ ਸੰਧੂਰ’ ਨੂੰ ਸਰਕਾਰ ਦੇ ਮਜ਼ਬੂਤ ਅਤੇ ਫ਼ੈਸਲਾਕੁੰਨ ਕਾਰਵਾਈ ਦੇ ਵਿਖਾਵੇ ਵਜੋਂ ਪੇਸ਼ ਕੀਤਾ। ਉਨ੍ਹਾਂ ਪਿਛਲੀਆਂ ਕਾਂਗਰਸ ਸਰਕਾਰਾਂ ਦੇ ਵੇਲੇ ਹੋਈਆਂ ਜੰਗਾਂ ਅਤੇ ਅੱਤਵਾਦੀ ਹਮਲਿਆਂ ਨੂੰ ਲੈ ਕੇ ਉਨ੍ਹਾਂ ਨੂੰ ਨਿਸ਼ਾਨੇ ‘ਤੇ ਲਿਆ। ਉਨ੍ਹਾਂ ਕਿਹਾ ਕਿ ਜਦੋਂ 1962 ‘ਚ ਚੀਨ ਦੇ ਨਾਲ ਜੰਗ ‘ਚ ਭਾਰਤ ਦੀ ਹਾਰ ਹੋਈ ਸੀ ਤਾਂ ਉਸ ਵੇਲੇ (ਭਾਜਪਾ ਨੇ ਵਿਰੋਧੀ ਧਿਰ ਵਜੋਂ ਇਹ ਸਵਾਲ ਪੁੱਛੇ ਸਨ ਕਿ ਸਾਡੇ ਦੇਸ਼ ‘ਤੇ ਦੂਜੇ ਦੇਸ਼ ਨੇ ਕਬਜ਼ਾ ਕਿਵੇਂ ਕੀਤਾ। ਅਸੀਂ (ਭਾਜਪਾ ਨੇ) – ਇਹ ਨਹੀਂ ਪੁੱਛਿਆ ਕਿ ਕਿੰਨੇ ਟੈਂਕ ਅਤੇ ਤੋਪਾਂ ਤਬਾਹ ਹੋਈਆਂ। ਰੱਖਿਆ ਮੰਤਰੀ ਦੀ ਇਹ ਟਿੱਪਣੀ ਵਿਰੋਧੀ ਧਿਰਾਂ ਵਲੋਂ ਉਠਾਏ ਜਾਂਦੇ ਉਸ ਸਵਾਲ ਤੋਂ ਬਾਅਦ ਆਈ ਹੈ ਜਿਸ ‘ਚ ਉਨ੍ਹਾਂ ਪੁੱਛਿਆ ਕਿ ‘ਆਪ੍ਰੇਸ਼ਨ ਸੰਧੂਰ’ ‘ਚ ਭਾਰਤੀ ਫ਼ੌਜ ਦੇ ਕਿੰਨੇ ਰਾਫੇਲ ਜਾਂ ਲੜਾਕੂ ਜਹਾਜ਼ ਤਬਾਹ ਹੋਏ ਹਨ।