ਨਵੀਂ ਦਿੱਲੀ:ਭਾਰਤ ਨੇ ਕੈਨੇਡਾ ਦੇ ਟੋਰੰਟੋ ਵਿਚ ਕੱਢੀ ਗਈ ਰੱਬ ਯਾਤਰਾ ਦੌਰਾਨ ਗੜਬੜ ਕਰਨ ਦੇ ਯਤਨਾਂ ਨੂੰ ਘਿਨਾਉਣਾ ਕਰਾਰ ਦਿੱਤਾ ਹੈ। ਭਾਰਤ ਨੇ ਕਿਹਾ ਹੈ ਕਿ ਇਸ ਮਾਮਲੇ ਨੂੰ ਕੈਨੇਡਾ ਦੇ ਅਧਿਕਾਰੀਆਂ ਅੱਗੇ ਮਜ਼ਬੂਤੀ ਨਾਲ ਰੱਖਿਆ ਹੈ।
ਮੀਡੀਆ ਵਿਚ ਆਈਆਂ ਖ਼ਬਰਾਂ ਮੁਤਾਬਕ ਰੱਥ ਯਾਤਰਾ ਦੌਰਾਨ ਕੁਝ ਸ਼ਰਾਰਤੀ ਤੱਤਾਂ ਨੇ ਅੰਡੇ ਸੁੱਟੇ ਸਨ। ਇਸ ਸਾਲਾਨਾ ਰੱਬ ਯਾਤਰਾ ਵਿਚ ਭਗਵਾਨ ਜਗਨਨਾਥ ਦਾ ਸ਼ਾਨਦਾਰ ਰੱਥ ਸ਼ਾਮਲ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਮੁਤਾਬਕ ਅਜਿਹੇ ਘਿਨਾਉਣੇ ਕਾਰੇ ਤਿਉਹਾਰ ਦੀ ਭਾਵਨਾ ਦੇ ਖ਼ਿਲਾਫ਼ ਹਨ।
