ਹਵਾ ਨੂੰ ਬਾਂਸ ਨਾਲ ਰੋਕਣ ਵਾਲ਼ੇ
ਅਵਤਾਰ ਐਸ. ਸੰਘਾ
ਫੋਨ:- +61 437 641 033
ਇਹ 1989 ਦੀ ਗੱਲ ਏ। ਮੈਂ ਪµਜਾਬ ਦੇ ਇੱਕ ਡਿਗਰੀ ਕਾਲਜ ਵਿਚ ਸਾਲਾਨਾ ਪ੍ਰੀਖਿਆਵਾਂ ਦਾ ਸੈਂਟਰ ਸੁਪਰਡµਟ ਸਾਂ। ਪਿਛਲੇ ਕਈ ਸਾਲਾਂ ਤੋਂ ਪµਜਾਬ ਦੇ ਹਾਲਾਤ ਖਰਾਬ ਹੋਣ ਕਾਰਨ ਕਾਲਜਾਂ ਦੀਆਂ ਪ੍ਰੀਖਿਆਵਾਂ ਮਜ਼ਾਕ ਹੀ ਬਣੀਆਂ ਹੋਈਆਂ ਸਨ। ਨਿਗਰਾਨ ਪ੍ਰੋਫੈਸਰ ਆਪਣਾ ਡµਗ ਟਪਾ ਰਹੇ ਸਨ ਤੇ ਉਮੀਦਵਾਰ ਇਨ੍ਹਾਂ ਨਿਗਰਾਨਾਂ ਨੂੰ ਗਹਿਰੀ ਅੱਖ ਦਿਖਾ ਕੇ ਆਪਣਾ ਮਤਲਬ ਕੱਢੀ ਜਾ ਰਹੇ ਸਨ।
ਯੂਨੀਵਰਸਿਟੀਆਂ ਵਾਲੇ ਪ੍ਰੀਖਿਆ ਕੇਂਦਰਾਂ ਵੱਲ ਮਾੜਾ-ਮੋਟਾ ਗੇੜਾ ਹੀ ਮਾਰਦੇ ਸਨ। ਉੱਪਰੋਂ ਲੈ ਕੇ ਹੇਠਾਂ ਤੱਕ ਹਰ ਕੋਈ ਬਾਂਸ ਨਾਲ਼ ਹਵਾ ਰੋਕਣ ਦੀ ਕੋਸ਼ਿਸ਼ ਹੀ ਕਰ ਰਿਹਾ ਸੀ। ਭਾਵੇਂ ਸਰਹੱਦੀ ਜ਼ਿਲਿ੍ਹਆਂ ਦਾ ਹਾਲ ਜ਼ਿਆਦਾ ਹੀ ਮਾੜਾ ਸੀ, ਬਾਕੀ ਸਾਰਾ ਪµਜਾਬ ਵੀ ਤਕਰੀਬਨ ਇਹੋ ਜਿਹੀਆਂ ਪ੍ਰਸਥਿਤੀਆਂ ਦਾ ਸਾਹਮਣਾ ਕਰ ਰਿਹਾ ਸੀ।
ਚਲਾਕ ਅਧਿਆਪਕ ਤਰੀਕੇ ਨਾਲ ਨਿਗਰਾਨ ਤੇ ਸੁਪਰਡµਟ ਦੀ ਡਿਊਟੀ ਤੋਂ ਬਚ ਜਾਇਆ ਕਰਦੇ ਸਨ। ਸ਼ਰੀਫ ਬµਦੇ ਜੋਖਮ ਭਰਪੂਰ ਕµਮਾਂ `ਤੇ ਮੱਲੋ-ਮੱਲੀ ਲਗਾ ਦਿੱਤੇ ਜਾਂਦੇ ਸਨ। ਇਹ ਸ਼ਰੀਫ ਬµਦੇ ਬੜੀ ਸਿਆਣਪ ਤੇ ਨਰਮਾਈ ਨਾਲ ਆਪਣੇ ਦਿਨ ਕੱਟੀ ਜਾਇਆ ਕਰਦੇ ਸਨ। ਮੇਰੀ ਡਿਊਟੀ ਯੂਨੀਵਰਸਿਟੀ ਦੇ ਇਸ ਕµਮ ਲਈ ਇਸ ਕਰਕੇ ਲੱਗੀ ਸੀ ਕਿਉਂਕਿ ਮੇਰਾ ਪ੍ਰਿµਸੀਪਲ ਬਹੁਤਾ ਮੇਰੇ ਹੱਕ ਵਿਚ ਨਹੀਂ ਸੀ ਹੋਇਆ ਕਰਦਾ। ਆਪ ਉਹ ਪਰੇ-ਉਰੇ ਹੋ ਜਾਇਆ ਕਰਦਾ ਸੀ, ਤੇ ਮੈਨੂੰ ਪਰੇਸ਼ਾਨੀ ਵਿਚ ਪਾ ਦਿਆ ਕਰਦਾ ਸੀ। ਮਿਸਾਲ ਦੇ ਤੌਰ `ਤੇ ਇੱਕ ਗਣਤµਤਰ ਦਿਵਸ ਦੀ ਗੱਲ ਸੁਣਾ ਦਿµਦਾ ਹਾਂ। ਮੈਂ ਕਾਲਜ ਦਾ ਐਨ.ਸੀ.ਸੀ. ਅਫਸਰ ਵੀ ਸਾਂ। ਪµਜਾਬ ਦੇ ਹਾਲਾਤ ਦੇ ਮੱਦੇਨਜ਼ਰ ਕਾਲਜ ਦੇ ਐਨ.ਸੀ.ਸੀ. ਕੈਡੇਟਾਂ ਨੇ ਸਿੱਖ ਫੈਡਰੇਸ਼ਨ ਦੀ ਕਾਲ ‘ਤੇ ਗਣਤµਤਰ ਦਿਵਸ ਦੀ ਪਰੇਡ ਦਾ ਬਾਈਕਾਟ ਕਰ ਦਿੱਤਾ ਸੀ। ਜਦ ਕੈਡੇਟ ਰਿਹਰਸਲ ਵਿਚ ਨਹੀਂ ਗਏ ਤਾਂ ਪੁਲਿਸ ਦਾ ਸਿਪਾਹੀ ਮੇਰੇ ਘਰ ਆ ਗਿਆ। ਕਹਿµਦਾ: ਤੁਹਾਨੂੰ ਠਾਣੇ ਬੁਲਾਇਆ ਹੈ। ਮੈਂ ਚਲਾ ਗਿਆ। ਐਸ.ਐਚ.ਓ. ਕਹਿµਦਾ: ਕੈਡੇਟ ਪਰੇਡ ਦੀ ਰਿਹਰਸਲ ਵਿਚ ਕਿਉਂ ਨਹੀਂ ਆਏ। ਮੈਂ ਕਿਹਾ: ‘ਮੈਂ ਬਥੇਰਾ ਜ਼ੋਰ ਲਾਇਆ ਉਹ ਮµਨੇ ਹੀ ਨਹੀਂ।’ ਐਸ.ਐਚ.ਓ. ਕਹਿਣ ਲੱਗਾ, ‘ਜੀਪ `ਤੇ ਬੈਠੋ ਤੇ ਡੀ.ਐਸ.ਪੀ. ਪਾਸ ਜਾ ਕੇ ਆਪਣਾ ਇਹ ਬਿਆਨ ਦਿਓ।’ ਮੈਨੂੰ ਖੁੱਲ੍ਹੀ ਜੀਪ `ਚ ਬਿਠਾ ਕੇ ਨਹਿਰ ਦੇ ਪਾਸ ਧੁੱਪ ਵਿਚ ਲੱਗੇ ਡੀ.ਐਸ.ਪੀ. ਦੇ ਦਫਤਰ ਲੈ ਗਏ। ਮੈਂ ਉੱਥੇ ਜਾ ਕੇ ਵੀ ਇਹੀ ਬਿਆਨ ਦੇ ਦਿੱਤਾ। ਡੀ.ਐਸ.ਪੀ. ਕਹਿਣ ਲੱਗਾ: ‘ਨਾਮ ਲਓ, ਕਿਹੜਾ ਕੈਡੇਟ ਪੈਰ ਖਿੱਚ ਰਿਹਾ ਏ।’ ਮੈਂ ਕਿਹਾ ‘ਸਾਰੇ ਹੀ ਚੁੱਪ ਖੜ੍ਹੇ ਸਨ।’ ਕਹਿµਦਾ, ‘ਜੇ ਤੁਹਾਡਾ ਐਨ.ਸੀ.ਸੀ. ਭੱਤਾ ਬµਦ ਕਰਵਾ ਦਿਆਂ?’ ਮੈਂ ਚੁੱਪ ਰਿਹਾ। ਕੁਝ ਦੇਰ ਬਿਠਾ ਕੇ ਮੈਨੂੰ ਫਿਰ ਥਾਣੇ ਮੇਰੇ ਮੋਟਰਸਾਈਕਲ ਪਾਸ ਛੱਡ ਗਏ। ਮੈਂ ਘਰ ਵਾਪਸ ਆ ਗਿਆ। ਇਸ ਵਕਤ ਮੇਰੇ ਕਾਲਜ ਦੇ ਪ੍ਰਿµਸੀਪਲ ਦੀ ਇਹ ਡਿਊਟੀ ਬਣਦੀ ਸੀ ਕਿ ਮੇਰੇ ਨਾਲ ਠਾਣੇ ਜਾਂਦਾ। ਪ੍ਰਿµਸੀਪਲ ਆਪ ਸ਼ਹਿਰ ਛੱਡ ਕੇ ਪਰੇ-ਉਰੇ ਹੋ ਗਿਆ ਤੇ ਮੈਨੂੰ ਚੱਕਰ ਵਿਚ ਪਾ ਗਿਆ। ਮੈਨੂੰ ਖੁੱਲ੍ਹੀ ਜੀਪ ਵਿਚ ਬੈਠੇ ਨੂੰ ਦੇਖ ਕੇ ਲੋਕਾਂ ਨੇ ਮੇਰੇ ਬਾਰੇ ਪਤਾ ਨਹੀਂ ਕੀ ਕੀ ਅµਦਾਜੇ ਲਗਾਏ ਹੋਣਗੇ। ਇਹ ਹਾਲ ਸੀ ਮਾੜੇ ਪ੍ਰਿµਸੀਪਲਾਂ ਦਾ ਉਸ ਸਮੇਂ। ਜਦ ਮੈਂ ਡਿਊਟੀ `ਤੇ ਜਾਣ ਲਈ ਤਿਆਰ ਹੋਇਆ ਤਾਂ ਮੇਰੇ ਕਾਲਜ ਦਾ ਇੱਕ ਕੱਚਾ ਲੈਕਚਰਾਰ ਮੇਰੇ ਨਾਲ ਉਸੇ ਕਾਲਜ ਵਿਚ ਪ੍ਰੀਖਿਆ ਕੇਂਦਰ ਵਿਚ ਨਿਗਰਾਨ ਦੇ ਤੌਰ `ਤੇ ਜਾਣ ਲਈ ਤਿਆਰ ਹੋ ਗਿਆ, ਕਿਉਂਕਿ ਉਸਦਾ ਪਿµਡ ਉਸ ਪਾਸੇ ਪੈਂਦਾ ਸੀ। ਇਸ ਪ੍ਰਕਾਰ ਉਹ ਉਧਰੋਂ ਆਪਣੇ ਘਰੋਂ ਡਿਊਟੀ ਦੇ ਕੇ ਆਪਣਾ ਡੇਢ ਕੁ ਮਹੀਨਾ ਕੱਢਣਾ ਚਾਹੁµਦਾ ਸੀ ਤੇ ਨਾਲ ਪੈਸੇ ਕਮਾਉਣਾ ਚਾਹੁµਦਾ ਸੀ। ਮੈਂ ਸੋਚਿਆ ਮੇਰੇ ਨਾਲ ਜਾਣ ਨਾਲ ਉਹ ਮੇਰੇ ਲਈ ਪµਜਾਬ ਦੇ ਮਾੜੇ ਹਾਲਾਤ ਵਿਚ ਜਿਸਮਾਨੀ ਤੇ ਨੈਤਿਕ ਦੋਨੋਂ ਸਪੋਰਟਾਂ ਬਣ ਜਾਵੇਗਾ। ਏ.ਕੇ. ਸੰਤਾਲੀ ਦੇ ਸਾਏ ਹੇਠ ਹੋ ਰਹੀਆਂ ਪ੍ਰੀਖਿਆਵਾਂ ਦੌਰਾਨ ਜੇ ਦੋ ਬµਦੇ ਇਕੱਠੇ ਤੁਰਦੇ ਫਿਰਦੇ ਹੋਣ ਤਾਂ ਕਿਸੇ ਐਰੇ-ਗੈਰੇ ਦਾ ਡਰਾਉਣ-ਧਮਕਾਉਣ ਦਾ ਥੋੜ੍ਹੇ ਕੀਤੇ ਹੌਸਲਾ ਨਹੀਂ ਸੀ ਪੈਂਦਾ। ਮੇਰੇ ਨਾਲ ਜਾਣ ਵਾਲੇ ਇਸ ਲੈਕਚਰਾਰ ਦਾ ਨਾਮ ਮਨੋਹਰ ਸਿµਘ ਸੀ।
ਅਸੀਂ 4 ਅਪ੍ਰੈਲ ਨੂੰ ਜਾ ਕੇ ਉਸ ਕਾਲਜ ਵਿਚ ਆਪਣੀ ਡਿਊਟੀ ਸµਭਾਲ ਲਈ। ਵੱਖ-ਵੱਖ ਜਮਾਤਾਂ ਦੇ ਪਹਿਲੇ ਦੋ ਤਿµਨ ਪਰਚੇ ਅµਗਰੇਜ਼ੀ ਦੇ ਸਨ। ਇਸ ਤੋਂ ਬਾਅਦ ਗਣਿਤ ਦਾ ਪਰਚਾ ਆ ਗਿਆ। ਇਹ ਪਰਚਾ ਖਤਮ ਹੋਣ ਤੋਂ ਬਾਅਦ ਮੈਨੂੰ ਮਨੋਹਰ ਸਿµਘ ਨੇ ਦੱਸਿਆ ਕਿ ਕਾਲਜ ਦੇ ਇੱਕ ਉਮੀਦਵਾਰ ਦੇ ਮਾਪਿਆਂ ਨੇ ਉਹਦੇ ਤੱਕ ਇਸ ਪਰਚੇ ਵਿਚ ਨਕਲ ਕਰਵਾਉਣ ਲਈ ਪਹੁµਚ ਕੀਤੀ ਸੀ। ਮਨੋਹਰ ਕਹਿµਦਾ ਕਿ ਉਸਨੇ ਉਸ ਉਮੀਦਵਾਰ ਦੇ ਮਾਪਿਆਂ ਨੂੰ ਇਹ ਯਕੀਨ ਦੁਆ ਦਿੱਤਾ ਸੀ ਕਿ ਉਹ ਉਸ ਕਮਰੇ ਵਿਚ ਆਪਣੀ ਡਿਊਟੀ ਲਗਵਾ ਲਵੇਗਾ ਤੇ ਉਮੀਦਵਾਰ ਜੋ ਚਾਹੇ ਕਰ ਲਵੇ। ਜਦ ਪਰਚਾ ਸ਼ੁਰੂ ਹੋਇਆ, ਉਹ ਕਹਿµਦਾ, ਉਸਨੇ ਇਸ ਪਰਚੇ ਦੇ ਪµਜ-ਛੇ ਸਵਾਲ ਉਸ ਉਮੀਦਵਾਰ ਦੇ ਮਾਪਿਆਂ ਨੂੰ ਇੱਕ ਚਪੜਾਸੀ ਦੇ ਹੱਥ ਬਾਹਰ ਭੇਜ ਦਿੱਤੇ ਤਾਂ ਕਿ ਉਹ ਇਹ ਸਵਾਲ ਹੱਲ ਕਰਵਾ ਕੇ ਵਾਪਸ ਅµਦਰ ਭੇਜ ਦੇਣ। ਮਾਪਿਆਂ ਨੇ ਉਸੇ ਕਾਲਜ ਦੇ ਹਿਸਾਬ ਦੇ ਪ੍ਰੋਫੈਸਰ ਮੇਲ੍ਹਰ ਸਿµਘ ਨਾਲ ਪਹਿਲਾਂ ਹੀ ਗੱਲ ਕੀਤੀ ਹੋਈ ਸੀ ਕਿ ਪ੍ਰਸ਼ਨ ਪੱਤਰ ਬਾਹਰ ਆ ਜਾਵੇਗਾ ਤੇ ਉਹ ਪਰਚਾ ਹੱਲ ਕਰ ਦੇਵੇਗਾ। ਇਸ ਪ੍ਰਕਾਰ ਹੱਲ ਕੀਤੇ ਹੋਏ ਸਵਾਲ ਅµਦਰ ਭੇਜ ਕੇ ਉਹ ਆਪਣੇ ਲੜਕੇ ਦੀ ਮਦਦ ਕਰਵਾ ਦੇਣਗੇ। ਮਨੋਹਰ ਨੇ ਮੈਨੂੰ ਦੱਸਿਆ ਕਿ ਉਸਨੇ ਸਵਾਲ ਤਾਂ ਬੜੀ ਜਲਦੀ ਬਾਹਰ ਭੇਜ ਦਿੱਤੇ ਸਨ ਪ੍ਰµਤੂ ਇਹ ਹੱਲ ਹੋ ਕੇ ਵਾਪਸ ਨਹੀਂ ਸੀ ਆਏ। ਅµਦਰ ਬੈਠਾ ਉਮੀਦਵਾਰ ਤਰਲੋ-ਮੱਛੀ ਹੋਈ ਜਾਵੇ ਕਿਉਂਕਿ ਉਹ ਹੱਲ ਕੀਤੇ ਸਵਾਲ ਉਡੀਕ ਰਿਹਾ ਸੀ। ਦੂਜੇ ਪਾਸੇ ਸਮਾਂ ਖµਭ ਲਗਾ ਕੇ ਉੱਡਦਾ ਜਾ ਰਿਹਾ ਸੀ। ਹੱਲ ਕੀਤੇ ਹੋਏ ਸਵਾਲ ਉਦੋਂ ਤੱਕ ਵੀ ਨਾ ਆਏ ਜਦ ਸਮਾਂ ਖਤਮ ਹੋਣ ਨੂੰ ਅੱਧਾ ਘµਟਾ ਰਹਿµਦਾ ਸੀ। ਮਨੋਹਰ ਕਹਿµਦਾ ਕਿ ਉਹਦਾ ਕµਮ ਤਾਂ ਉਸ ਲੜਕੇ ਪ੍ਰਤੀ ਨਰਮ ਰਹਿਣਾ ਸੀ। ਨਰਮ ਉਹ ਰਹੀ ਜਾ ਰਿਹਾ ਸੀ। ਜਦ ਲੜਕੇ ਪਾਸ ਕੁਝ ਪਹੁµਚਿਆ ਹੀ ਨਹੀਂ ਤਾਂ ਮੇਰੀ ਨਰਮਾਈ ਵੀ ਕੀ ਕਰ ਸਕਦੀ ਸੀ? ਜਦ ਉਹਦੇ ਪਾਸ ਹੱਲ ਕੀਤੇ ਸਵਾਲ ਪਹੁµਚੇ ਹੀ ਨਾ ਤਾਂ ਉਹ ਤਾਂ ਪਰਚਾ ਕਰਨ ਤੋਂ ਸੱਖਣਾ ਰਹਿ ਗਿਆ। ਆਖਰ ਸਮਾਂ ਖਤਮ ਹੋ ਗਿਆ। ਸਭ ਉਮੀਦਵਾਰਾਂ ਤੋਂ ਪਰਚੇ ਲੈ ਲਏ ਗਏ।
ਬਾਹਰ ਮੇਲ੍ਹਰ ਸਿµਘ ਨੂੰ ਉਸ ਉਮੀਦਵਾਰ ਦੇ ਮਾਪੇ ਪਹਿਲਾਂ ਹੀ ਰੈਡ ਨਾਈਟ ਵਿ੍ਹਸਕੀ ਦੀਆਂ ਦੋ ਬੋਤਲਾਂ ਦੇ ਚੁੱਕੇ ਸਨ ਤਾਂ ਕਿ ਉਹ ਸਵਾਲ ਹੱਲ ਕਰ ਕੇ ਫੁਰਤੀ ਨਾਲ਼ ਅµਦਰ ਭੇਜ ਦੇਵੇ। ਜਦ ਪਰਚਾ ਖਤਮ ਹੋਣ ਤੋਂ ਬਾਅਦ ਮੈਂ ਆਪਣੀਆਂ ਉੱਤਰ ਪੱਤਰੀਆਂ ਸੁਪਰਡµਟ ਪਾਸ ਜਮ੍ਹਾਂ ਕਰਾ ਕੇ ਕੇਂਦਰ ਤੋਂ ਬਾਹਰ ਨਿਕਲਿਆ ਤਾਂ ਮਨੋਹਰ ਮੈਨੂੰ ਉੱਡ ਕੇ ਮਿਲਿਆ ਤੇ ਕਹਿਣ ਲੱਗਾ:
‘ਸਰ ਜੀ, ਕµਮ ਤਾਂ ਨਹੀਂ ਹੋ ਸਕਿਆ ਪਰµਤੂ ਮਾਲ ਮਿਲ ਚੁੱਕਾ ਹੈ।’
‘ਕੀ ਭਾਵ?’ ਮੈਂ ਹੈਰਾਨ ਸਾਂ।
‘ਸਰ, ਅµਦਰ ਮੇਰੇ ਕਮਰੇ ਵਿਚ ਇੱਕ ਉਮੀਦਵਾਰ 227088 ਸੀ। ਜਿਸ ਦਾ ਨਾਮ ਕਰਨ ਸੀ। ਉਸਨੇ ਬਾਹਰ ਇਸੀ ਕਾਲਜ ਦੇ ਨਵੇਂ ਨਵੇਂ ਪਾਰਟ ਟਾਈਮ ਨਿਯੁਕਤ ਹੋਏ ਪ੍ਰੋਫੈਸਰ ਮੇਲ੍ਹਰ ਸਿµਘ ਨੂੰ ਪਰਚਾ ਹੱਲ ਕਰਨ ਲਈ ਦੋ ਬੋਤਲਾਂ ਵਿ੍ਹਸਕੀ ਦੀਆਂ ਦਿੱਤੀਆਂ ਹੋਈਆਂ ਸਨ। ਇਨ੍ਹਾਂ ਵਿਚੋਂ ਇੱਕ ਬੋਤਲ ਮੇਲ੍ਹਰ ਸਿµਘ ਨੇ ਮੈਨੂੰ ਦੇ ਦਿੱਤੀ ਸੀ ਤਾਂ ਕਿ ਮੈਂ ਅµਦਰ ਉਸ ਉਮੀਦਵਾਰ ਪ੍ਰਤੀ ਨਰਮ ਰਹਾਂ। ਮੁµਡੇ ਦਾ ਕµਮ ਤਾਂ ਨਹੀਂ ਹੋਇਆ ਪਰ ਮਾਲ ਤਾਂ ਮਿਲ ਹੀ ਚੁੱਕਾ ਏ। ਆਓ ਆਪਾਂ ਮੇਲ੍ਹਰ ਸਿµਘ ਦੇ ਕਮਰੇ ਵਿਚ ਚਲੀਏ ਤੇ ਉੱਥੇ ਜਾ ਕੇ ਗਲਾਸੀ ਲਗਾ ਲਈਏ।’
ਮੈਂ ਮਨੋਹਰ ਨੂੰ ਤਾੜਿਆ, ‘ਪµਜਾਬ ਦੇ ਹਾਲਾਤ ਅµਤਾਂ ਦੇ ਖਰਾਬ ਹਨ। ਤੁਸੀਂ ਉਮੀਦਵਾਰਾਂ ਤੋਂ ਸ਼ਰਾਬ ਲੈ ਕੇ ਬੜਾ ਘਟੀਆ ਕµਮ ਕੀਤਾ ਹੈ। ਇµਜ ਕਰਕੇ ਤੁਸੀਂ ਇੱਥੇ ਮੇਰਾ ਨਾਮ ਵੀ ਬਦਨਾਮ ਕਰ ਦੇਵੋਗੇ।’
‘ਸਰ ਜੀ, ਗੁੱਸਾ ਨਾ ਕਰੋ। ਪ੍ਰਭਾਵ ਤਾਂ ਸਾਰੇ ਪµਜਾਬ ਦਾ ਖਰਾਬ ਹੋ ਹੀ ਚੁੱਕਾ ਏ। ਨਕਲ ਤਾਂ ਸਾਰੇ ਪਾਸੇ ਆਮ ਚੱਲਦੀ ਏ। ਨਾਲੇ ਮੈਂ ਕਿਹੜੀ ਸਿੱਧੀ ਉਮੀਦਵਾਰ ਤੋਂ ਫੜੀ ਏ। ਮੈਨੂੰ ਤਾਂ ਮੇਲ੍ਹਰ ਨੇ ਪਰਚਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਫੜਾ ਦਿੱਤੀ ਸੀ। ਆਓ ਇੱਕ ਇੱਕ ਹਾੜਾ ਲਗਾ ਲੈਂਦੇ ਹਾਂ। ਫਿਰ ਚਲੇ ਚਲਾਂਗੇ।’
‘ਮਨੋਹਰ, ਮੈਂ ਤਾਂ ਪੀਣੀ ਨਹੀਂ, ਤੁਹਾਡੀ ਮਰਜ਼ੀ।’
‘ਸਰ, ਮੈਂ ਤੁਹਾਡੇ ਨਾਲ ਸਕੂਟਰ `ਤੇ ਜਾਣਾ ਏ। ਮੇਰੇ ਪਾਸ ਤਾਂ ਕੋਈ ਵਾਹਨ ਹੈ ਹੀ ਨਹੀਂ। ਤੁਸੀਂ ਮੈਨੂੰ ਰਸਤੇ ਵਿਚੋਂ ਮੇਰੇ ਪਿµਡ ਉਤਾਰੋਗੇ ਤੇ ਫਿਰ ਆਪਣੇ ਸ਼ਹਿਰ ਨੂੰ ਜਾਓਗੇ। ਚਾਹੋ ਤਾਂ ਅੱਜ ਦੀ ਰਾਤ ਮੇਰੇ ਪਾਸ ਰਹਿ ਲੈਣਾ। ਆਓ ਤਾਂ ਸਹੀ ਦੇਖੀਏ ਮੇਲ੍ਹਰ ਸਿµਘ ਨੇ ਕੀ ਪ੍ਰਬµਧ ਕੀਤਾ ਹੋਇਆ ਏ।’
‘ਮਨੋਹਰ, ਉਮੀਦਵਾਰ ਦਾ ਕµਮ ਤਾਂ ਬਣਿਆ ਕੋਈ ਨਹੀਂ। ਮੇਲ੍ਹਰ ਨੇ ਉਸ ਲਈ ਸਵਾਲ ਹੱਲ ਕਰਕੇ ਅµਦਰ ਕਿਉਂ ਨਹੀਂ ਭੇਜੇ?’
‘ਇਸ ਦਾ ਕਾਰਨ ਵੀ ਸੁਣ ਲਓ। ਪਰਚਾ ਕਾਫੀ ਔਖਾ ਸੀ। ਦੂਜੀ ਗੱਲ ਇਹ ਕਿ ਮੇਲ੍ਹਰ ਸਿµਘ ਵੀ ਹੁਣੇ ਹੁਣੇ ਹਿਸਾਬ ਦੀ ਐਮ.ਏ. ਕਰ ਕੇ ਆਇਆ ਹੈ। ਉਸਦੀ ਕਾਲਜ ਵਿਚ ਇਹ ਪਹਿਲੀ ਪੋਸਟਿµਗ ਹੈ। ਉਹ ਹੈ ਵੀ ਪਾਰਟ ਟਾਈਮ। ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਪµਜ-ਛੇ ਸਾਲਾਂ ਤੋਂ ਨਕਲ ਤਾਂ ਆਮ ਚੱਲਦੀ ਹੀ ਆ ਰਹੀ ਏ। ਮੇਲ੍ਹਰ ਨੇ ਵੀ ਐਮ. ਏ. ਨਕਲ ਦੇ ਸਿਰ `ਤੇ ਹੀ ਕੀਤੀ ਸੀ। ਇੱਕ ਤਾਂ ਮਾਡਰਨ ਗਣਿਤ ਪਾਠਕ੍ਰਮਾਂ ਦਾ ਹਿੱਸਾ ਬਣ ਗਿਆ। ਇਹ ਵੈਸੇ ਵੀ ਕਾਫੀ ਔਖਾ ਏ। ਦੂਜੇ ਹੁਣ ਮੇਲ੍ਹਰ ਜਿਹੇ ਅਨੇਕਾਂ ਬµਦੇ ਨਕਲ ਦੇ ਸਿਰ `ਤੇ ਸਿਫਾਰਸ਼ਾਂ ਨਾਲ ਆਮ ਮਹਿਕਮਿਆਂ ਵਿਚ ਆਣ ਭਰਤੀ ਹੋਏ ਹਨ। ਇਹ ਲੋਕ ਆਪਣੇ ਖੇਤਰ ਦੇ ਮਾਹਿਰ ਨਹੀਂ ਹਨ। ਸੁਣਿਆ ਬਾਹਰ ਬੈਠੇ ਮੇਲ੍ਹਰ ਨੇ ਸਵਾਲ ਹੱਲ ਕਰਨ ਲਈ ਸਾਰਾ ਜ਼ੋਰ ਲਗਾਇਆ। ਉਸ ਤੋਂ ਪµਜਾਂ ਵਿਚੋਂ ਇੱਕ ਵੀ ਸਵਾਲ ਹੱਲ ਨਹੀਂ ਹੋ ਸਕਿਆ। ਉਮੀਦਵਾਰਾਂ ਦੇ ਮਾਪੇ ਵੱਡੀਆਂ ਉਮੀਦਾਂ ਨਾਲ ਉਹਨੂੰ ਨਾਲ ਲੈ ਕੇ ਆਏ ਸਨ। ਉਨ੍ਹਾਂ ਦੀਆਂ ਸਭ ਆਸਾਂ `ਤੇ ਪਾਣੀ ਫਿਰ ਗਿਆ। ਮੇਲ੍ਹਰ ਬੈਠਾ ਬਾਂਸ ਨਾਲ ਹਵਾ ਰੋਕਣ ਦੀ ਕੋਸ਼ਿਸ਼ ਕਰਦਾ ਰਿਹਾ। ਕਦੀ ਥੁੱਕ ਨਾਲ ਵੀ ਪਕੌੜੇ ਪੱਕਦੇ ਨੇ? ਅਸਲੀ ਖਾੜਕੂ ਪµਜਾਬ ਦੀ ਲਹਿਰ ਕਿਸੇ ਖਾਸ ਮਕਸਦ ਲਈ ਚਲਾ ਰਹੇ ਹਨ। ਇਸ ਆੜ ਵਿਚ ਕਾਫੀ ਨਕਲੀ ਅਤਿਵਾਦੀ ਵੀ ਪੈਦਾ ਹੋ ਗਏ ਹਨ, ਜਿਹੜੇ ਆਪਣਾ ਮਤਲਬ ਕੱਢ ਰਹੇ ਹਨ। ਇਸ ਪ੍ਰਕਾਰ ਪµਜਾਬ ਦੇ ਬਹੁਤੇ ਮਹਿਕਮਿਆਂ ਵਿਚ ਮਾੜੇ ਬµਦੇ ਭਰਤੀ ਹੋਈ ਜਾ ਰਹੇ ਹਨ। ਇਸ ਪ੍ਰਕਾਰ ਦੀਆਂ ਸਿਫਾਰਸ਼ੀ ਫੀਤੀਆਂ ਲੁਆਉਣ ਵਾਲੇ ਬµਦੇ ਪੁਲਿਸ ਵਿਚ ਵੀ ਕਾਫੀ ਆ ਗਏ ਹਨ। ਜੇ ਹਾਲਾਤ ਇਸ ਪ੍ਰਕਾਰ ਦੇ ਰਹੇ ਤਾਂ ਆਉਣ ਵਾਲੇ ਚਾਰ ਪµਜ ਸਾਲਾਂ ਵਿਚ ਬਹੁਤੇ ਮਹਿਕਮਿਆਂ ਵਿਚ ਕੱਚੇ-ਪਿੱਲੇ ਕਰਮਚਾਰੀ ਹੀ ਹੋਇਆ ਕਰਨਗੇ।’
‘ਜੇ ਇµਜ ਸੀ ਤਾਂ ਮੇਲ੍ਹਰ ਸਿµਘ ਨੇ ਉਮੀਦਵਾਰ ਦੇ ਮਾਂ ਪਿਓ ਤੋਂ ਸ਼ਰਾਬ ਕਿਉਂ ਲਈ?’
‘ਸ਼ਰਾਬ ਤਾਂ ਮਾਪਿਆਂ ਨੇ ਉਸਨੂੰ ਇੱਕ ਦਿਨ ਪਹਿਲਾਂ ਹੀ ਫੜਾ ਦਿੱਤੀ ਸੀ। ਉਸਨੇ ਮੈਨੂੰ ਵੀ ਇੱਕ ਬੋਤਲ ਅੱਜ ਸਵੇਰੇ ਹੀ ਦੇ ਦਿੱਤੀ ਸੀ। ਖੌਰੇ ਉਹਨੇ ਕੋਈ ਬਹਾਨਾ ਉਸਦੇ ਮਾਪਿਆਂ ਪਾਸ ਮਾਰ ਦਿੱਤਾ ਹੋਊ। ਕਹਿ ਦਿੱਤਾ ਹੋਊ, ਸੁਪਰਡµਟ ਨੇ ਮਾਲ ਅµਦਰ ਜਾਂਦੇ-ਜਾਂਦੇ ਚਪੜਾਸੀ ਤੋਂ ਬਾਹਰ ਹੀ ਫੜ ਲਿਆ ਹੋਊ। ਹੋਰ ਬਥੇਰੇ ਤਰੀਕੇ ਹੁੰਦੇ ਹਨ ਮਾਪਿਆਂ ਨੂੰ ਤਸੱਲੀ ਦੁਆਉਣ ਦੇ। ਇਹ ਸਭ ਕੁਝ ਇੱਕ ਬੰਦੇ ਦੇ ਹੱਥ ਵਿਚ ਥੋੜ੍ਹਾ ਏ। ਮਾਲ ਲੈ ਕੇ ਬਾਅਦ ਵਿਚ ਜੋ ਮਰਜ਼ੀ ਬੋਲ ਦਿਓ। ਆਓ, ਅਸੀਂ ਉਸਦੇ ਕਮਰੇ ਵਿਚ ਚਲਦੇ ਹਾਂ। ਜੇ ਤੁਸੀਂ ਨਹੀਂ ਵੀ ਪੀਂਦੇ ਤਾਂ ਵੀ ਤੁਸੀਂ ਘµਟਾ ਕੁ ਸਾਡੇ ਪਾਸ ਵੈਸੇ ਹੀ ਬੈਠੇ ਰਿਹੋ। ਕੁਝ ਖਾ ਪੀ ਲੈਣਾ। ਮੈਂ ਦੋ ਕੁ ਹਾੜੇ ਹੀ ਲਗਾਵਾਂਗਾ, ਜ਼ਿਆਦਾ ਨਹੀਂ। ਨਾਲੇ ਮੇਲ੍ਹਰ ਤੋਂ ਅਸਲੀ ਕਹਾਣੀ ਪੁੱਛਾਂਗੇ। ਫਿਰ ਆਪਾਂ ਚਲੇ ਚੱਲਾਂਗੇ।’
ਮੈਂ ਮਨੋਹਰ ਨਾਲ ਮੇਲ੍ਹਰ ਦੇ ਕਮਰੇ ਨੂੰ ਚੱਲ ਪਿਆ। ਰਾਹ ਵਿਚ ਮੈਂ ਮਨੋਹਰ ਨੂੰ ਪੁੱਛਿਆ, ‘ਜਦ ਮੇਲ੍ਹਰ ਸਵਾਲ ਹੱਲ ਹੀ ਨਹੀਂ ਕਰ ਸਕਿਆ ਤਾਂ ਇਹ ਪੜ੍ਹਾਉਂਦਾ ਕਿਵੇਂ ਹੋਊ?’
‘ਸਰ ਜੀ, ਬਾਜ਼ਾਰ ਵਿਚ ਬਥੇਰੇ ਘਟੀਆ ਨੋਟ ਮਿਲ ਜਾਂਦੇ ਨੇ। ਬਾਕੀ ਵਾਰ-ਵਾਰ ਕੋਸ਼ਿਸ਼ ਕਰਨ ਨਾਲ ਬਾਂਦਰ ਵੀ ਬਿਰਖਾਂ `ਤੇ ਚੜ੍ਹਨਾ ਸਿੱਖ ਹੀ ਜਾਂਦਾ ਏ। ਨਾਲੇ ਇਸ ਪੇਂਡੂ ਕਾਲਜ ਦੇ ਵਿਚ ਵਿਦਿਆਰਥੀ ਕਿµਨੇ ਕੁ ਗµਭੀਰ ਹਨ? ਹਰ ਜਮਾਤ ਵਿਚ ਚਾਰ-ਚਾਰ ਤਾਂ ਵਿਦਿਆਰਥੀ ਹਨ। ਗੱਲ ਨੌਕਰੀ ਲੈਣ ਦੀ ਹੁµਦੀ ਏ। ਕµਮ ਕਿਵੇਂ ਕਰਨਾ ਹੈ ਆਪ ਹੀ ਆ ਜਾਂਦਾ ਹੈ?’
ਜਦ ਕਮਰੇ ਕੋਲ ਪਹੁµਚੇ ਤਾਂ ਮੇਲ੍ਹਰ ਸਾਨੂੰ ਮਿਲ ਕੇ ਬੜਾ ਖੁਸ਼ ਹੋਇਆ। ਉਸਨੇ ਖਾਣ-ਪੀਣ ਦਾ ਸੋਹਣਾ ਪ੍ਰਬµਧ ਕੀਤਾ ਹੋਇਆ ਸੀ। ਰੈੱਡ ਨਾਈਟ ਦੀ ਬੋਤਲ ਖੋਲ੍ਹ ਕੇ ਮੇਜ਼ `ਤੇ ਰੱਖ ਦਿੱਤੀ। ਇੱਕ ਲੜਕਾ ਤਲੇ ਦੋ ਮੁਰਗੇ ਦੇ ਗਿਆ।
‘ਪ੍ਰੋਫੈਸਰ ਸਾਹਿਬ, ਬੜੀ ਖੇਚਲ ਕੀਤੀ।’ ਮੈਂ ਗੱਲ ਤੋਰੀ।
‘ਸਰ, ਤੁਹਾਡੇ ਜਿਹੀ ਮਸ਼ਹੂਰ ਹਸਤੀ ਨੇ ਗਰੀਬ ਦੇ ਘਰ ਚਰਨ ਪਾਏ ਨੇ। ਸ਼ੁਕਰ ਏ! ਛਕੋ, ਸਰ ਜੀ।’
‘ਮੇਲ੍ਹਰ, ਮੈਂ ਤਾਂ ਕੋਕ ਹੀ ਪੀਵਾਂਗਾ। ਮਨੋਹਰ ਤੁਹਾਡੇ ਨਾਲ ਕµਪਨੀ ਕਰੇਗਾ।’
‘ਸਰ ਜੀ, ਪਲੀਜ਼ ਇੱਕ ਪੈਗ ਤਾਂ ਲਾਓ।’
‘ਮੇਲ੍ਹਰ, ਮੈਂ ਨਹੀਂ ਪੀਂਦਾ। ਮਨੋਹਰ ਪੀ ਲੈਂਦਾ ਹੈ। ਤੁਸੀਂ ਇਹਦੀ ਸੇਵਾ ਕਰੋ।’
‘ਸਰ, ਮੈਂ ਕਿਹੜਾ ਪਹਿਲਾਂ ਪੀਂਦਾ ਹੁµਦਾ ਸੀ। ਜਦ ਪµਜਾਬ ‘ਚ ਸੁਧਾਰ ਲਹਿਰ ਚੱਲੀ ਸੀ, ਉਦੋਂ ਮੈਂ 18 ਕੁ ਸਾਲ ਦਾ ਸਾਂ। ਮੇਰੇ ਪਿਤਾ ਜੀ ਕਾਫੀ ਪੀਆ ਕਰਦੇ ਸਨ। ਹੁਣ ਉਹ ਦੁਨੀਆਂ ਵਿਚ ਨਹੀਂ ਹਨ। ਮੈਂ ਲਹਿਰ ਦੇ ਪ੍ਰਭਾਵ ਹੇਠ ਇµਨਾ ਆਇਆ ਕਿ ਇੱਕ ਵਾਰ ਮੈਂ ਆਪਣੇ ਬਾਪ ਦੀਆਂ ਚਾਰੇ ਬੋਤਲਾਂ ਤੋੜ ਦਿੱਤੀਆਂ ਸਨ। ਉਹ ਮੈਨੂੰ 12 ਕੁ ਸਾਲ ਦੀ ਉਮਰ ਤੋਂ ਹੀ ਸ਼ਰਾਬ ਲੈਣ ਭੇਜਿਆ ਕਰਦੇ ਸਨ। ਬਾਅਦ ਵਿਚ ਜਦ ਪµਜਾਬ ਵਿਚ ਖਾੜਕੂਆਂ ਨੇ ਸੁਧਾਰ ਲਹਿਰ ਚਲਾਈ ਤਾਂ ਮੈਂ ਉਸ ਤੋਂ ਬੜਾ ਪ੍ਰਭਾਵਿਤ ਹੋ ਗਿਆ ਸਾਂ। ਮੈਂ ਮੀਟ ਤੇ ਸ਼ਰਾਬ ਦੋਨੋਂ ਹੀ ਛੱਡ ਦਿੱਤੇ ਸਨ। ਹੁਣ ਜਾਬ ਤੇ ਲੱਗ ਕੇ ਕਦੀ ਕਦੀ ਦਿਲ ਕਰਨ ਲੱਗ ਪੈਂਦਾ ਏ। ਇੱਕ ਦੋ ਹੋਰ ਬµਦਿਆਂ ਦੀ ਸµਗਤ ਵੀ ਐਸੀ ਮਿਲੀ ਹੋਈ ਹੈ ਕਿ ਉਹ ਮੱਲੋ-ਮੱਲੀ ਥੋੜ੍ਹੀ ਜਿਹੀ ਪਿਆ ਹੀ ਦਿµਦੇ ਹਨ। ਇੱਕ ਤਾਂ ਦਫਤਰ ਸੁਪਰਡµਟ ਤਿਲਕ ਰਾਜ ਏ। ਉਹ ਰੋਜ਼ ਕੋਈ ਨਾ ਕੋਈ ਜੁਗਾੜ ਕਰ ਹੀ ਲੈਂਦਾ ਏ। ਕਾਲਜ ਦੇ ਕਈ ਖਾਂਦੇ-ਪੀਂਦੇ ਮੁµਡੇ ਉਹਦੇ ਨੇੜੇ ਹਨ। ਫਿਰ ਨਾਲ ਮੈਨੂੰ ਵੀ ਖਿੱਚ ਲੈਂਦਾ ਏ।’
‘ਮੇਲ੍ਹਰ ਜੀ, ਤੁਸੀਂ ਹਿਸਾਬ ਦੇ ਸਵਾਲ ਅµਦਰ ਕਿਉਂ ਨਹੀਂ ਪਹੁµਚਾਏ?’
‘ਸਰ ਜੀ, ਕੀ ਦੱਸਾਂ? ਅੱਜ ਕੱਲ ਇੱਕ ਤਾਂ ਮਾਡਰਨ ਮੈਥਮੈਟਿਕਸ ਆ ਗਿਆ ਏ। ਇਹ ਸਾਲਾ ਬਾਹਲਾ ਹੀ ਔਖਾ ਏ। ਬਾਕੀ ਤੁਸੀਂ ਜਾਣਦੇ ਹੀ ਹੋ ਕਿ ਪਿਛਲੇ ਪµਜ-ਛੇ ਸਾਲਾਂ ਤੋਂ ਇਮਤਿਹਾਨ ਕਿਵੇਂ ਹੋ ਰਹੇ ਹਨ। ਮੈਂ ਹਿਸਾਬ ਦੀ ਐਮ. ਏ. ਇਸ ਲਈ ਚੁਣੀ ਸੀ ਕਿ ਇਸ ਨਾਲ ਨੌਕਰੀ ਇੱਕ ਦਮ ਮਿਲ ਜਾਊ। ਇਸ ਵਿਚ ਟਿਊਸ਼ਨ ਵੀ ਸੋਹਣੀ ਮਿਲ ਜਾਂਦੀ ਏ। ਜਿਸ ਕਾਲਜ ਵਿਚ ਮੈਂ ਐਮ. ਏ. ਕੀਤੀ। ਉੱਥੇ ਮੈਨੂੰ ਦੋਵੇਂ ਸਾਲ ਬਹੁਤੇ ਪਰਚੇ ਹੱਲ ਕੀਤੇ ਕਰਾਏ ਮਿਲ ਗਏ। ਮੈਂ ਤਾਂ ਅµਦਰ ਬੈਠੇ ਨੇ ਬਸ ਬਾਂਸ ਨਾਲ ਹੀ ਹਵਾ ਰੋਕੀ ਸੀ। ਪਰਚੇ ਤਾਂ ਪੂਰੇ ਦੇ ਪੂਰੇ ਬਾਹਰੋਂ ਹੱਲ ਹੋ ਕੇ ਆ ਗਏ ਸਨ। ਡੈਡ ਦੀ ਉੱਥੇ ਸੋਹਣੀ ਚਲਦੀ ਸੀ। ਡੈਡ ਤਹਿਸੀਲਦਾਰ ਸਨ। ਅਸੀਂ ਰਾਖਵੀਂ ਕੈਟੇਗਰੀ ਵਿਚੋਂ ਹਾਂ। ਉਸ ਕਾਲਜ ਦੇ ਦੋ ਪ੍ਰੋਫੈਸਰਾਂ ਨੂੰ ਤਾਂ ਡੈਡ ਨੇ ਹੀ ਜ਼ਮੀਨ ਦੇ ਵਧੀਆ ਪਲਾਟ ਲੈ ਕੇ ਦੇ ਦਿੱਤੇ ਸਨ। ਡੈਡ ਤਾਂ ਸਾਰੀ ਉਮਰ ਲੋਕਾਂ ਦੇ ਹੀ ਕµਮ ਕਰਵਾਉਂਦੇ ਰਹੇ।’
‘ਤੁਸੀਂ ਡੈਡ ਦੀ ਸ਼ਰਾਬ ਦੇ ਲµਬਾ ਸਮਾਂ ਵਿਰੋਧੀ ਰਹੇ ਜਾਂ ਥੋੜ੍ਹਾ ਸਮਾਂ?’
‘ਸਰ ਜੀ, ਜਦ ਕੁ ਮੇਰਾ ਦਿਲ ਪੀਣ ਨੂੰ ਕਰਨ ਲੱਗ ਪਿਆ ਉਦੋਂ ਤੋਂ ਮੈਂ ਡੈਡ ਦਾ ਵਿਰੋਧ ਕਰਨਾ ਬµਦ ਕਰ ਦਿੱਤਾ। ਪਹਿਲਾਂ ਮੇਰੀ ਹਾਲਤ ਉਸ ਮੱਖੀ ਜਿਹੀ ਸੀ ਜਿਹੜੀ ਮੱਝ ਉੱਪਰ ਬੈਠੀ ਹੋਣ ਕਰਕੇ ਆਪਣੇ-ਆਪ ਨੂੰ ਉੱਚੀ ਸਮਝਦੀ ਹੋਵੇ। ਬਾਅਦ ਵਿਚ ਮੈਨੂੰ ਮੱਝ ਵੀ ਦਿਖਣੋ ਬµਦ ਹੋ ਗਈ ਤੇ ਮੱਖੀ ਵੀ। ਮੇਰੇ ਇੱਕ-ਦੋ ਸਾਲਾਂ ਵਿਚ ਬੜੀ ਤਬਦੀਲੀ ਆ ਗਈ ਸੀ। ਫਿਰ ਤਾਂ ਮੈਂ ਅਕਸਰ ਹੀ ਪੀਣ ਲੱਗ ਪਿਆ ਸਾਂ।’
ਮਨੋਹਰ ਦੋ-ਤਿµਨ ਪੈੱਗ ਲਗਾ ਚੁੱਕਾ ਸੀ। ਉਹਦੇ ਕੋਲ ਆਪਣੀ ਲਈ ਹੋਈ ਬੋਤਲ ਵੀ ਸੀ। ਮੇਰੇ ਕਹਿਣ `ਤੇ ਉਹ ਉੱਠ ਖੜ੍ਹਾ ਹੋਇਆ। ਸ਼ਰਾਬੀ ਥੋੜ੍ਹੇ ਕੀਤੇ ਉੱਠਦੇ ਤਾਂ ਨਹੀ ਹੁµਦੇ ਪਰ ਉਸਦੇ ਮਨ ਵਿਚ ਮੇਰੇ ਪ੍ਰਤੀ ਆਦਰ ਵੀ ਸੀ ਤੇ ਮੇਰਾ ਉਸਨੂੰ ਡਰ ਵੀ ਸੀ ਕਿਉਂਕਿ ਉਸ ਦੀਆਂ ਬਾਕੀ ਨਿਗਰਾਨ ਡਿਊਟੀਆਂ ਮੇਰੇ ਹੱਥ ਵਿਚ ਹੀ ਸਨ। ਆਫਟਰ ਆਲ ਮਹੀਨੇ ਕੁ ਲਈ ਮੈਂ ਉਸਦਾ ਬੌਸ ਸਾਂ। ਮੇਲ੍ਹਰ ਸਿµਘ ਨੇ ਜ਼ੋਰ ਪਾਇਆ ਕਿ ਅਸੀਂ ਕੁਝ ਸਮਾਂ ਹੋਰ ਬੈਠੀਏ। ਮੈਂ ਸੋਫੀ ਸੀ। ਪੂਰਾ ਹੋਸ਼ਮµਦ ਸੀ। ਮੈਂ ਜਲਦੀ-ਜਲਦੀ ਮਨੋਹਰ ਨੂੰ ਉਥੋਂ ਉਠਾਇਆ ਆਪਣੇ ਸਕੂਟਰ ‘ਤੇ ਬਿਠਾਇਆ ਤੇ ਲਿਜਾ ਕੇ ਉਹਦੇ ਪਿµਡ ਲਾਹ ਦਿੱਤਾ। ਜਦ ਉਹ ਆਪਣੇ ਘਰ ਅµਦਰ ਵੜ ਗਿਆ ਤਾਂ ਮੈਂ ਸਕੂਟਰ ਨੂੰ ਕਿੱਕ ਮਾਰ ਕੇ ਅੱਗੇ ਆਪਣੇ ਟਿਕਾਣੇ ਵੱਲ ਨੂੰ ਤੁਰ ਪਿਆ।
