ਸਾਨ ਫਰਾਂਸਿਸਕੋ:ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਅਮਰੀਕਾ ਦੇ ਸਭ ਤੋਂ ਵੱਡੇ ਰਾਜਨੀਤਿਕ ਦਾਨੀ ਐਲਨ ਮਸਕ ਨੇ ਐਲਾਨ ਕੀਤਾ ਕਿ ਉਹ ਇਕ ਨਵੀਂ ਰਾਜਨੀਤਿਕ ਪਾਰਟੀ ਬਣਾਉਣਗੇ। ਹਾਲਾਂਕਿ, ਇਹ ਇਕ ਬਹੁਤ ਵੱਡਾ ਅਤੇ ਚੁਣੌਤੀਪੂਰਨ ਉੱਦਮ ਹੈ, ਜੋ ਅਮਰੀਕੀ ਰਾਜਨੀਤੀ ਤੇ ਅਰਬਪਤੀਆਂ ਦੇ ਨਵੇਂ ਪ੍ਰਭਾਵ ਦੀ ਪਰਖ ਕਰੇਗਾ।
ਮਸਕ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਉਤੇ ਆਪਣੀਆਂ ਯੋਜਨਾਵਾਂ ਦਾ ਐਲਾਨ ਕੀਤਾ ਕਿ ਉਸ ਨੇ ਦੇਸ਼ ਵਿਚ ਦੋ ਪਾਰਟੀ ਪ੍ਰਣਾਲੀ ਨੂੰ ਚੁਣੌਤੀ ਦੇਣ ਲਈ ‘ਅਮਰੀਕਾ ਪਾਰਟੀ’ ਸਥਾਪਤ ਕੀਤੀ ਹੈ। ਮਸਕ, ਜੋ ਕਦੇ ਰਾਸ਼ਟਰਪਤੀ ਟਰੰਪ ਦੇ ਨਜ਼ਦੀਕੀ ਸਹਿਯੋਗੀ ਸਨ, ਨੇ ਹਾਲੇ ਨਵੀਂ ਪਾਰਟੀ ਲਈ ਕਾਗਜ਼ਾਤ ਦਾਇਰ ਨਹੀਂ ਕੀਤੇ। ਹਾਲਾਂਕਿ, ਉਨ੍ਹਾਂ ਇਕ ਵੱਖਰੀ ਪੋਸਟ ‘ਚ ਕਿਹਾ ਕਿ ‘ਅਮਰੀਕਾ ਪਾਰਟੀ’ ਅਗਲੇ ਸਾਲ ਚੋਣਾਂ ‘ਚ ਸਰਗਰਮ ਹੋਵੇਗੀ। ਮਸਕ ਨੇ ਵੀ ਸਾਬਤ ਕਰ ਦਿੱਤਾ ਹੈ ਕਿ ਉਹ ਆਪਣੇ ਸਰੋਤਾਂ ਦੀ ਵਰਤੋਂ ਤੇਜ਼ੀ ਨਾਲ ਅਤੇ ਨਾਟਕੀ ਢੰਗ ਨਾਲ ਕਰਨ ਲਈ ਤਿਆਰ ਹੈ।
