ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ `ਤੇ ‘ਆਪ` ਦਾ ਕਬਜ਼ਾ ਬਰਕਰਾਰ

ਲੁਧਿਆਣਾ:ਸਾਰੀਆਂ ਸਿਆਸੀ ਪਾਰਟੀਆਂ ਲਈ ਵੱਕਾਰ ਦਾ ਸਵਾਲ ਬਣੀ ਵਿਧਾਨ ਸਭਾ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ‘ਚ ‘ਆਪ’ ਦਾ ਕਬਜ਼ਾ ਬਰਕਰਾਰ ਰਿਹਾ ਹੈ। ਆਪ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਇਹ ਜਿੱਤ 10687 ਵੋਟਾਂ ਨਾਲ ਆਪਣੇ ਨੇੜਲੇ ਮੁਕਾਬਲੇਬਾਜ਼ ਕਾਂਗਰਸ ਦੇ ਉਮੀਦਵਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਹਰਾ ਕੇ ਦਰਜ ਕੀਤੀ ਹੈ। ਸੰਜੀਵ ਅਰੋੜਾ ਨੂੰ ਕੁੱਲ 35,179 ਵੋਟਾਂ ਪਈਆਂ, ਜਦਕਿ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ 24,542 ਵੋਟਾਂ ਨਾਲ ਹੀ ਸਬਰ ਕਰਨਾ ਪਿਆ।

ਭਾਜਪਾ ਉਮੀਦਵਾਰ ਜੀਵਨ ਗੁਪਤਾ 20,323 ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੂੰ ਸਿਰਫ਼ 8203 ਵੋਟਾਂ ਮਿਲੀਆਂ।
ਪਰਉਪਕਾਰ ਸਿੰਘ ਘੁੰਮਣ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ। ‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਦੀ 10 ਜਨਵਰੀ 2025 ਨੂੰ ਹੋਈ ਮੌਤ ਤੋਂ ਬਾਅਦ ਲੁਧਿਆਣਾ ਦੀ ਵਿਧਾਨ ਸਭਾ ਹਲਕਾ ਪੱਛਮੀ ਦੀ ਸੀਟ ਖਾਲੀ ਹੋ ਗਈ ਸੀ। ਇਸ ਸੀਟ ਲਈ 19 ਜੂਨ ਨੂੰ ਵੋਟਾਂ ਪਈਆਂ ਸਨ।
ਸੋਮਵਾਰ ਨੂੰ ਇਨ੍ਹਾਂ ਦੀ ਵੋਟਾਂ ਦੀ ਗਿਣਤੀ ਹੋਈ। 14 ਗੇੜਾਂ ‘ਚ ਮੁਕੰਮਲ ਹੋਈ ਗਿਣਤੀ ਦੌਰਾਨ ਪੋਸਟ ਬੈਲੇਟ ਪੇਪਰਾਂ ਦੀ ਗਿਣਤੀ ‘ਚ ਅਰੋੜਾ 3 ਵੋਟਾਂ ਨਾਲ ਹ ਆਸ਼ੂ ਤੋਂ ਅੱਗੇ ਰਹੇ। ਅਰੋੜਾ ਦੀ ਲੀਡ ਦਾ ਸਿਲਸਲਾ ਪਹਿਲੇ 3 ਰਾਉਡ ਤੱਕ ਜਾਰੀ ਰਿਹਾ। ਚੌਥੇ, ਪੰਜਵੇਂ ਤੇ ਛੇਵੇਂ ਗੇੜ ‘ਚ ਆਸ਼ੂ ਨੇ ਲਗਾਤਾਰ ਅਰੋੜਾ ਨੂੰ ਪਛਾੜਿਆ। ਇਸ ਤੋਂ ਬਾਅਦ ਸੱਤਵੇਂ ਤੋਂ 14ਵੇਂ ਰਾਉਡ ਤੱਕ ਫਿਰ ਸੰਜੀਵ ਅਰੋੜਾ ਲੀਡ ਲੈਂਦੇ ਰਹੇ। ਪੂਰੀ ਗਿਣਤੀ ਦੌਰਾਨ ਭਾਜਪਾ ਦੇ ਜੀਵਨ ਗੁਪਤਾ ਇਕ ਵਾਰ ਆਸ਼ੂ ਨੂੰ ਪਛਾੜਣ ‘ਚ ਕਾਮਯਾਬ ਰਹੇ ਪਰ ਉਹ ‘ਆਪ’ ਦੇ ਉਮੀਦਵਾਰ ਤੋਂ 2 ਵੋਟਾਂ ਪਿੱਛੇ ਰਹੇ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਪੂਰੀ ਗਿਣਤੀ ਦੌਰਾ ਮੁਕਾਬਲੇ ਦੇ ਨੇੜੇ-ਤੇੜੇ ਵੀ ਦਿਖਾਈ ਦਿੱਤੇ। ਚੋਣ ਕਮਿਸ਼ਨ ਦੇ ਅਧਿਕਾਰੀਆਂ ਵੱਲੋਂ ਸੰਜੀਵ ਅਰੋੜਾਂ ਨੂੰ ਜੇਤੂ ਐਲਾਨੇ ਜਾਣ ਤੋਂ ਬਾਅਦ ਉਹ ਆਪਣੇ ਦਫ਼ਤਰ ਤੋਂ ਆਪਣੀ ਪਾਰਟੀ ਪੰਜਾਬ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨਾਲ ਵੋਟਾਂ ਦੀ ਗਿਣਤੀ ਵਾਲੀ ਥਾਂ ‘ਤੇ ਪੁੱਜੇ। ਇੱਥੇ ਉਨ੍ਹਾਂ ਨੇ ਆਰ.ਓ ਕੋਲੋਂ ਜਿੱਤ ਦਾ ਸਰਟੀਫਿਕੇਟ ਹਾਸਲ ਕੀਤਾ। ਇਸ ਜ਼ਿਮਨੀ ਚੋਣ ‘ਚ ਕੁੱਲ 14 ਉਮੀਦਵਾਰ ਚੋਣ ਮੈਦਾਨ ‘ਚ ਸਨ। ‘ਆਪ’, ਕਾਂਗਰਸ, ਭਾਜ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਤੋਂ ਇਲਾਵਾ 10 ਹੋਰ ਉਮੀਦਾਵਾਂ ਨੇ ਆਪਣ ਕਿਸਮਤ ਆਜ਼ਮਾਈ ਸੀ। ਘੁੰਮਣ ਤੋਂ ਇਲਾਵਾ ਬਾਕੀ 10 ਉਮੀਦਵਾਰਾਂ ਦੀਆਂ ਜ਼ਮਾਨਤ ਵੀ ਜ਼ਬਤ ਹੋ ਗਈਆਂ। ਨੋਟਾ ਨੂੰ 793 ਵੋਟਾਂ ਪਈਆਂ।