ਭਾਰਤ ਅਤੇ ਪਾਕਿਸਤਾਨ ਵਿਚ ਸਮਝੌਤਾ ਕਰਵਾਉਣ `ਤੇ ਮੈਨੂੰ ਮਾਣ ਹੈ: ਟਰੰਪ

ਨਿਊਯਾਰਕ/ਵਾਸ਼ਿੰਗਟਨ:ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਗੋਲੀਬਾਰੀ ਦੀ ਬਜਾਏ ਵਪਾਰ ਰਾਹੀਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਸੰਭਾਵੀ ਪਰਮਾਣੂ ਜੰਗ ‘ਰੋਕਣ ਬਾਰੇ ਸਮਝੌਤਾ ਕਰਾਉਣ ‘ਤੇ ਉਨ੍ਹਾਂ ਨੂੰ ਸਭ ਤੋਂ ਵੱਧ ਮਾਣ ਹੈ।

ਪਿਛਲੇ ਕੁਝ ਹਫ਼ਤਿਆਂ ਵਿੱਚ ਟਰੰਪ ਨੇ ਇਹ ਵਾਰ-ਵਾਰ ਦਾਅਵਾ ਕੀਤਾ ਹੈ ਕਿ ਉਨ੍ਹਾਂ ਭਾਰਤ ਅਤੇ ਪਾਕਿਸਤਾਨ ਨੂੰ ਕਿਹਾ ਸੀ ਕਿ ਜੇ ਦੋਵੇਂ ਦੇਸ਼ ਟਕਰਾਅ ਨਹੀਂ ਰੋਕਦੇ ਤਾਂ ਅਮਰੀਕਾ ਦੋਵੇਂ ਮੁਲਕਾਂ ਨਾਲ ਵਪਾਰ ਬੰਦ ਕਰ ਦੇਵੇਗਾ। ਉਝ ਭਾਰਤ ਨੇ ਵੀਰਵਾਰ ਨੂੰ ਕਿਹਾ ਕਿ ਪਾਕਿਸਤਾਨ ਨਾਲ ਫੌਜੀ ਝੜਪਾਂ ਦੌਰਾਨ ਭਾਰਤੀ ਅਤੇ ਅਮਰੀਕੀ ਆਗੂਆਂ ਨਾਲ ਗੱਲਬਾਤ ਵਿੱਚ ਵਪਾਰ ਦਾ ਮੁੱਦਾ ਬਿਲਕੁਲ ਵੀ ਨਹੀਂ ਆਇਆ ਸੀ। ਭਾਰਤ ਨੇ ਵਾਸ਼ਿੰਗਟਨ ਵੱਲੋਂ ਵਾਰ-ਵਾਰ ਕੀਤੇ ਜਾ ਰਹੇ ਉਨ੍ਹਾਂ ਦਾਅਵਿਆਂ ਨੂੰ ਮੁੱਢੋਂ ਰੱਦ ਕਰ ਦਿੱਤਾ ਕਿ ਵਪਾਰ ਬਾਰੇ ਪੇਸ਼ਕਸ਼ ਨੇ ਟਕਰਾਅ ਨੂੰ ਰੋਕਿਆ ਹੈ।
ਟਰੰਪ ਨੇ ਕਿਹਾ, ‘‘ਸਾਧਾਰਨ ਤੌਰ ‘ਤੇ ਭਾਰਤ ਅਤੇ ਪਾਕਿਸਤਾਨ ਗੋਲੀਬਾਰੀ ਕਰਕੇ ਮਸਲੇ ਸਿੱਝਦੇਇਸ ਕਰਕੇ ਮੈਨੂੰ ਸੰਭਾਵੀ ਪਰਮਾਣੂ ਜੰਗ ਰੋਕ ਕੇ ਮਾਣ ਮਹਿਸੂਸ ਹੋ ਰਿਹਾ ਹੈ। ਕੋਈ ਵੀ ਇਸ ਬਾਰੇ ਗੱਲ ਨਹੀਂ ਕਰਦਾ ਹੈ ਪਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਭਿਆਨਕ ਸੰਭਾਵੀ ਜੰਗ ਚੱਲ ਰਹੀ ਸੀ। ਹੁਣ ਜੇ ਤੁਸੀਂ ਦੇਖੋ ਤਾਂ ਦੋਵੇਂ ਮੁਲਕ ਠੀਕ ਚੱਲ ਰਹੇ ਹਨ।“