ਡਾ. ਹਰਜਿੰਦਰ ਸਿੰਘ ਦਿਲਗੀਰ
ਰਚੇਤਾ: ‘ਨਵਾਂ ਤੇ ਵਡਾ ਮਹਾਨ ਕੋਸ਼’
ਸਾਕਾ ਨੀਲਾ ਤਾਰਾ ਪੰਜਾਬੀ ਲੋਕ-ਇਤਿਹਾਸ ਦੀ ਅਤਿ ਦੁਖਦਾਈ ਘਟਨਾ ਹੈ। ਪੰਜਾਬੀ ਦੇ ਉਘੇ ਲਿਖਾਰੀ ਡਾ. ਹਰਭਜਨ ਸਿੰਘ ਨੇ ਇਸ ਨੂੰ ‘ਜੜ੍ਹਾਂ ਵਾਲਾ ਫੋੜਾ’ ਆਖਿਆ ਸੀ। ਉਨ੍ਹਾਂ ਲਿਖਿਆ ਸੀ ਕਿ ਇਹ ਅਜਿਹਾ ਲਾਇਲਾਜ ਨਾਸੂਰ ਹੈ ਜਿਹੜਾ ਲਗਾਤਾਰ ਵਗੀ ਜਾ ਰਿਹਾ ਹੈ।
ਇਸ ਘਟਨਾ ਨੂੰ ਭੁੱਲਣਾ ਵਾਕਈ ਨਾਮੁਮਕਿਨ ਹੈ ਪਰ ਇਸ ਦੇ ਕਾਰਨਾਂ ਦੀ ਪੁਣਛਾਣ ਕਰ ਕੇ ਇਸ ਤੋਂ ਸਬਕ ਜ਼ਰੂਰ ਲਿਆ ਜਾ ਸਕਦਾ ਹੈ। ਇਸ ਦੀ ਵਰ੍ਹੇਗੰਢ `ਤੇ ਅਸੀਂ ਸਿੱਖ ਇਤਿਹਸ ਦੇ ਬਾਬਾ ਬੋਹੜ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਦਾ ਲਿਖਿਆ ਬਹੁਤ ਕੀਮਤੀ ਜਾਣਕਾਰੀ ਭਰਪੂਰ ਲੇਖ ਛਾਪਣ ਦਾ ਮਾਣ ਹਾਸਿਲ ਕਰ ਰਹੇ ਹਾਂ। ਲੇਖ ਵੱਡਾ ਹੈ ਇਸ ਕਰ ਕੇ ਇਸ ਦੀ ਦੂਜੀ ਕਿਸ਼ਤ ਪਾਠਕਾਂ ਦੀ ਨਜ਼ਰ ਹੈ।
ਦਰਬਾਰ ਸਾਹਿਬ ‘ਤੇ ਹਮਲੇ ਦੀ ਤਫ਼ਸੀਲ
ਤਕਰੀਬਨ ਇਕ ਲੱਖ ਫ਼ੌਜ ਇਸ ਸਾਰੀ ਮੁਹਿµਮ ਵਿਚ, ਇਕ ਜਾਂ ਦੂਜੇ ਤਰੀਕੇ ਨਾਲ, ਸ਼ਾਮਿਲ ਸੀ। ਇਨ੍ਹਾਂ ਵਿਚ, ਆਰਮੀ, ਨੇਵੀ ਤੇ ਏਅਰਫ਼ੋਰਸ, ਤਿµਨੇ ਸ਼ਾਮਿਲ ਸਨ। ਪਹਿਲੀ ਜੂਨ ਨੂੰ ਚµਡੀਗੜ੍ਹ ਕੋਲ ਚµਡੀ ਮµਦਰ ‘2 ਕੋਰ’ ਦੇ ਹੈੱਡਕੁਆਰਟਰ ਵਿਚ ਕੇ.ਐਸ. ਬਰਾੜ, ਲੈਫ਼ਟੀਨੈਂਟ ਜਨਰਲ ਕੇ. ਸੁµਦਰਜੀ, ਆਰ.ਐਸ. ਦਿਆਲ ਅਤੇ ਕਈ ਹੋਰ ਫ਼ੌਜੀ ਅਫ਼ਸਰ ਇਕੱਠੇ ਹੋਏ। ਇਨ੍ਹਾਂ ਵਿਚੋਂ ਸੁµਦਰਜੀ ਪਾਕਿਸਤਾਨ ਨਾਲ ਹੋਈ 1965 ਦੀ ਲੜਾਈ ਵਿਚ ਇਕ ਰਜਮੈਂਟ ਦਾ ਕਮਾਂਡਰ ਰਿਹਾ ਸੀ ਤੇ ਦਿਆਲ ਵੀ ਇਸੇ ਲੜਾਈ ਵਿਚ ਹਿੱਸਾ ਲੈ ਰਹੀ ਪੈਰਾਸ਼ੂਟ ਰਜਮੈਂਟ ਦਾ ਮੇਜਰ ਸੀ। ਚµਡੀ ਮµਦਰ ਛਾਉਣੀ ਵਿਚ ਹੋਈ ਇਸ ਮੀਟਿµਗ ਵਿਚ ਫ਼ੈਸਲਾ ਹੋਇਆ ਕਿ ਗਿਆਨੀ ਜ਼ੈਲ ਸਿੰਘ ਅਤੇ ਇੰਦਰਾ ਵਲੋਂ ਦਿੱਤੀ ਹਦਾਇਤ ਮੁਤਾਬਕ ਦਰਬਾਰ ਸਾਹਿਬ ’ਤੇ ਹਮਲਾ ਕੀਤਾ ਜਾਣਾ ਸੀ ਅਤੇ ਸਾਰੇ ਕµਪਲੈਕਸ ਦਾ ਪੂਰਾ ਕਬਜ਼ਾ 48 ਤੋਂ 72 ਘµਟੇ ਵਿਚ ਮੁਕµਮਲ ਕੀਤਾ ਜਾਣਾ ਸੀ। ਇਸ ਐਕਸ਼ਨ ਦੇ ਦੋ ਮੁਖ ਹਿੱਸੇ ਸਨ: ਦਰਬਾਰ ਸਾਹਿਬ ’ਤੇ ਹਮਲਾ ਅਤੇ ਕਬਜ਼ਾ ਕਰਨਾ (ਓਪ੍ਰੇਸ਼ਨ ਬਲੂ ਸਟਾਰ) ਅਤੇ ਅµਮ੍ਰਿਤਸਰ ਦੀ ਪਾਕਿਸਤਾਨ ਵੱਲ ਅਤੇ ਬਾਕੀ ਪµਜਾਬ ਨਾਲ ਸਰਹੱਦ ਸੀਲ ਕਰਨਾ (ਓਪ੍ਰੇਸ਼ਨ ਵੁੱਡ ਰੋਜ਼)। ਸਰਹੱਦ ਸੀਲ ਕਰਨ ਦਾ ਕµਮ 11 ਕੋਰ ਯੂਨਿਟ, ਜਿਸ ਦਾ ਮੁਖੀ ਲੈਫ਼ਟੀਨੈਂਟ ਜਨਰਲ ਕੇ. ਗੌਰੀ ਸ਼µਕਰ ਸੀ, ਨੂੰ ਸੌਂਪਿਆ ਗਿਆ ਸੀ। (ਇਹ ਕੋਰਾ ਝੂਠ ਹੈ ਕਿ ਗਿਆਨੀ ਜ਼ੈਲ ਸਿੰਘ ਨੂੰ ਹਮਲੇ ਦਾ ਪਤਾ ਨਹੀਂ ਸੀ ਤੇ ਉਸ ਨੇ ਦਸਤਖ਼ਤ ਨਹੀਂ ਸਨ ਕੀਤੇ। ਦਰਅਸਲ ਇਹ ਹਮਲਾ ਉਸ ਦੀ ਮਰਜ਼ੀ ਨਾਲ ਹੋਇਆ ਸੀ)।
ਕੇ.ਐਸ. ਬਰਾੜ ਪਹਿਲੀ ਜੂਨ ਨੂੰ ਤੜਕਸਾਰ ਆਪਣੇ ਡਿਪਟੀ ਬ੍ਰਿਗੇਡੀਅਰ ਐਨ.ਕੇ. ਤਲਵਾੜ ਨਾਲ ਅµਮ੍ਰਿਤਸਰ ਪੁੱਜ ਚੁੱਕਾ ਸੀ। ਇਸ ਵੇਲੇ ਤਕ 15 ਪਿਆਦਾ ਡਿਵੀਜ਼ਨ ਫ਼ੌਜ ਨੂੰ ਤਿਆਰ ਕਰ ਲਿਆ ਗਿਆ ਹੋਇਆ ਸੀ। ਇਨ੍ਹਾਂ ਦੇ ਹੈੱਡਕੁਆਰਟਰ ਵਿਚ ਦਰਬਾਰ ਸਾਹਿਬ, ਅਕਾਲ ਬੁੰਗਾ ਅਤੇ ਹੋਰ ਸਾਰੇ ਪਾਸਿਓਂ ਮਿµਟ-ਮਿµਟ ਦੀ ਖ਼ਬਰ ਪੁਜ ਰਹੀ ਸੀ। ਦਿੱਲੀ ਨਾਲ ਇਨ੍ਹਾਂ ਦਾ ਸਿੱਧਾ ਰਾਬਤਾ ਸੀ ਜੋ ਫ਼ੋਨ ਰਾਹੀਂ ਹਾਟ-ਲਾਈਨ ’ਤੇ ਹੋ ਰਿਹਾ ਸੀ। ਇਸ ਦੇ ਨਾਲ ਹੀ ਲੈਫ਼ਟੀਨੈਂਟ ਕਰਨਲ ਕੇ.ਐਸ. ਰµਧਾਵਾ ਤੇ ਬ੍ਰਿਗੇਡੀਅਰ ਡੀ.ਵੀ. ਰਾਓ ਦੀ ਅਗਵਾਈ ਹੇਠ, ਦਰਬਾਰ ਸਾਹਿਬ ’ਚੋਂ ਸੂਹਾਂ ਹਾਸਿਲ ਕਰਨ ਦੀ ਨਿਗਰਾਨੀ ਕਰ ਰਹੇ ਸਨ। ਇਸ ਸਬµਧ ਵਿਚ ਉਨ੍ਹਾਂ ਦੀ ਮਦਦ ਵਾਸਤੇ 12 ਬਿਹਾਰ ਬਟਾਲੀਅਨ ਤੇ 10 ਗਾਰਡ ਤਿਆਰ ਖੜ੍ਹੀਆਂ ਸਨ। ਵਧੇਰੇ ਸੂਹ ਲੈਣ ਵਾਸਤੇ ਕੈਪਟਨ ਜਸਬੀਰ ਰੈਣਾ ਦਰਬਾਰ ਸਾਹਿਬ ’ਚ ਸਾਦੇ ਕੱਪੜਿਆਂ ਵਿਚ ਗਿਆ। ਇµਞ 2 ਤਾਰੀਖ਼ ਸ਼ਾਮ ਤਕ ਫ਼ੌਜ ਨੇ ਦਰਬਾਰ ਸਾਹਿਬ ’ਤੇ ਹਮਲੇ ਦੀ ਪੂਰੀ ਤਿਆਰੀ ਕਰ ਲਈ ਸੀ। ਇਸੇ ਰਾਤ ਸਵਾ ਨੌਂ ਵਜੇ ਇµਦਰਾ ਨੇ ਟੀ.ਵੀ. ’ਤੇ ਤਕਰੀਰ ਕੀਤੀ। ਟੀ.ਵੀ. ’ਤੇ ਬੋਲਣ ਲੱਗਿਆਂ ਇµਦਰਾ ਥਕੀ ਹੋਈ, ਡਰੀ ਹੋਈ ਤੇ ‘ਖ਼ੁਦਕੁਸ਼ੀ ਤੋਂ ਪਹਿਲਾਂ ਵਾਲੀ ਹਾਲਤ’ ਵਿਚ ਨਜ਼ਰ ਆ ਰਹੀ ਸੀ। ਇਸ ਤਕਰੀਰ ਵਿਚ ਉਸ ਨੇ ਫ਼ੌਜੀ ਹਮਲੇ ਦੀ ਗੱਲ ਨਹੀਂ ਕੀਤੀ, ਪਰ ਜਿਸ ਵੇਲੇ ਉਹ ਟੀ.ਵੀ. `ਤੇ ਬੋਲ ਰਹੀ ਸੀ, ਉਸ ਵੇਲੇ ਇਕ ਪਿਆਦਾ ਬਟਾਲੀਅਨ ‘12-ਬਿਹਾਰ’ ਦੇ ਫ਼ੌਜੀ ਦਰਬਾਰ ਸਾਹਿਬ ਨੂੰ ਘੇਰਾ ਪਾ ਰਹੇ ਸਨ। ਸੀ.ਆਰ.ਪੀ.ਐਫ਼. ਨੇ ਪਹਿਲੋਂ ਹੀ ਦਰਬਾਰ ਸਾਹਿਬ ਦੇ ਦੁਆਲੇ ਪੁਜ਼ੀਸ਼ਨਾਂ ਲਈਆਂ ਹੋਈਆਂ ਸਨ।
ਦਿੱਲੀ ਵਿਚ ‘ਅਪਰੇਸ਼ਨ ਬਲੂ ਸਟਾਰ’ ਦੀ ਸਾਰੀ ਕਾਰਵਾਈ ਦੀ ਨਿਗਰਾਨੀ ਇµਦਰਾ, ਰਾਜੀਵ, ਅਰੁਣ ਨਹਿਰੂ, ਅਰੁਣ ਸਿµਹ ਵਗ਼ੈਰਾ ਆਪ ਕਰ ਰਹੇ ਸਨ। 3 ਜੂਨ ਨੂੰ ਤੜਕੇ ਹੀ 12 ਬਿਹਾਰ ਦੇ ਫ਼ੌਜੀਆਂ ਨੇ ਦਰਬਾਰ ਸਾਹਿਬ ਦੇ ਆਲੇ-ਦੁਆਲੇ ਸਾਰੀਆਂ ਇਮਾਰਤਾਂ ਵਿਚ ਮੋਰਚੇ ਸµਭਾਲ ਲਏ ਸਨ। ਉਨ੍ਹਾਂ ਕੋਲ ਹਰ ਤਰ੍ਹਾਂ ਦੇ ਮਾਰੂ ਹਥਿਆਰ ਸਨ। ਇਸ ਯੂਨਿਟ ਦਾ ਕਮਾਂਡਿµਗ ਅਫ਼ਸਰ ਲੈਫ਼ਟੀਨੈਂਟ ਕਰਨਲ ਰµਧਾਵਾ ਸੀ। ਉਸ ਨੇ ਹਮਲੇ ਵਾਸਤੇ ਟਿਕਾਣਿਆਂ ਦੀ ਨਿਸ਼ਾਨ-ਦੇਹੀ ਕਰ ਲਈ ਸੀ। ਪਹਿਲੋਂ, ਪਹਿਲੀ ਜੂਨ ਨੂੰ, ਸੀ.ਆਰ.ਪੀ.ਐਫ਼. ਨੇ ਵੀ ਦਰਬਾਰ ਸਾਹਿਬ ’ਤੇ ਅµਨ੍ਹੇ-ਵਾਹ ਫ਼ਾਇਰਿµਗ ਕਰ ਕੇ ਕੋਸ਼ਿਸ਼ ਕੀਤੀ ਸੀ ਕਿ ਉਸ ਨੂੰ ਪਤਾ ਲਗ ਸਕੇ ਕਿ ਮੁਕਾਬਲਾ ਕਿੱਥੋਂ-ਕਿੱਥੋਂ ਹੋਣਾ ਹੈ। ਪਰ ਉਸ ਦਿਨ ਖਾੜਕੂਆਂ ਨੇ ਸੀ.ਆਰ.ਪੀ.ਐਫ਼. ਦੀ ਕਾਰਵਾਈ ਦਾ ਜਵਾਬ ਨਹੀਂ ਦਿੱਤਾ ਸੀ, ਕਿਉਂਕਿ ਉਹ ਅਸਲਾ ਗੁਆਉਣਾ ਨਹੀਂ ਸਨ ਚਾਹੁµਦੇ। ਇਸ ਦਿਨ ਫ਼ੌਜ ਦੀਆਂ ਗੋਲੀਆਂ ਨਾਲ ਇਕ ਸਿੱਖ ਭਾਈ ਕੁਲਵੰਤ ਸਿੰਘ ਸ਼ਹੀਦ ਹੋਇਆ ਸੀ। ਫਿਰ 2 ਜੂਨ ਦੇ ਦਿਨ ਵੀ ਫ਼ੌਜ ਨੇ ਅਕਾਲ ਤਖ਼ਤ ਦੇ ਪਿਛਲੇ ਪਾਸੇ 32 ਫ਼ਾਇਰ ਕੀਤੇ; ਇਸ ਫ਼ਾਇਰਿੰਗ ਨਾਲ 20-25 ਬੰਦੇ ਮਾਰੇ ਗਏ ਸਨ (ਇਸ 2 ਜੂਨ ਦੀ ਘਟਨਾ ਦੀ ਰਿਪੋਰਟਿੰਗ ਕਿਸੇ ਸੋਮੇ ਨੇ ਨਹੀਂ ਕੀਤੀ)।
2 ਜੂਨ ਨੂੰ ਰਾਤ ਦੇ 9 ਵਜੇ ਸਾਰੇ ਪµਜਾਬ ਵਿਚ 36 ਘੰਟੇ ਵਾਸਤੇ ਕਰਫ਼ਿਊ ਲਾ ਦਿੱਤਾ ਗਿਆ (ਮਗਰੋਂ ਇਸ ਨੂੰ ਹੋਰ ਵਧਾ ਦਿੱਤਾ ਗਿਆ ਸੀ)। ਇਸ ਤੋਂ ਸਾਫ਼ ਸਮਝਿਆ ਜਾ ਸਕਦਾ ਸੀ ਕਿ ਫ਼ੌਜ ਦਰਬਾਰ ਸਾਹਿਬ ’ਤੇ ਹਮਲਾ ਕਰ ਦੇਵੇਗੀ। ਦਰਬਾਰ ਸਾਹਿਬ ਦੇ ਅµਦਰ ਬੈਠੇ ਖਾੜਕੂਆਂ ਦੀ ਕਮਾਨ ਜਨਰਲ ਸੁਬੇਗ ਸਿµਘ ਕੋਲ ਸੀ। ਉਸ ਨੇ ਇਸ ਹਮਲੇ ਦਾ ਅµਦਾਜ਼ਾ ਲਾ ਲਿਆ ਸੀ ਅਤੇ ਵੱਖ-ਵੱਖ ਥਾਵਾਂ ’ਤੇ ਮੋਰਚਿਆਂ ਵਿਚ ਖਾੜਕੂਆਂ ਨੂੰ ਤਾਇਨਾਤ ਕਰ ਦਿੱਤਾ ਸੀ।
3 ਤਾਰੀਖ਼ ਦੀ ਰਾਤ ਨੂੰ ਹੀ ਦਰਬਾਰ ਸਾਹਿਬ ਤੋਂ ਸਿਰਫ਼ 300 ਮੀਟਰ ਦੂਰ ਫ਼ੌਜ ਨੇ ਆਪਣਾ ਕµਟਰੋਲ ਰੂਮ ਕਾਇਮ ਕਰ ਲਿਆ ਸੀ। ਇਹ ਇਕ ਉੱਚੀ ਇਮਾਰਤ ਦੀ ਉਪਰਲੀ ਮµਜ਼ਿਲ ’ਤੇ ਸੀ। ਇਸ ਜਗ੍ਹਾ ‘ਆਰਡਰਜ਼ ਗਰੁਪ’, ਜਿਸ ਨੂੰ ਬਰਾੜ ਨੇ ਹੁਕਮ ਦੇ ਕੇ ਲਾਗੂ ਕਰਵਾਉਣਾ ਸੀ, ਅਤੇ ਹੋਰ ਅਫ਼ਸਰ ਹਾਜ਼ਰ ਸਨ। ਇਨ੍ਹਾਂ ਵਿਚ 350 ਪਿਆਦਾ ਬਰਗੇਡ ਦਾ ਕਮਾਂਡਰ ਅਤੇ ਇਸ ਹੇਠ ਰੱਖੀਆਂ ਚਾਰ ਪਿਆਦਾ ਬਟਾਲੀਅਨਾਂ ਦੇ ਕਮਾਂਡਿµਗ ਅਫ਼ਸਰ ਵੀ ਸਨ। ਇਹ ਚਾਰ ਬਟਾਲੀਅਨ ਸਨ: 10 ਗਾਰਡ, 26 ਮਦਰਾਸ, 12 ਬਿਹਾਰ ਤੇ 9 ਕਮਾਊਂ। ਇਸੇ ਸ਼ਾਮ ਨੂੰ ਜਨਰਲ ਸੁµਦਰਜੀ ਅਤੇ ਦਿਆਲ ਵੀ ਡਿਵੀਜ਼ਨ ਦੇ ਹੈੱਡ-ਕੁਆਰਟਰ ’ਤੇ ਪਹੁµਚ ਗਏ।
ਇਸ ਵੇਲੇ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਸੀ। ਉਸ ਨੇ ਰਸਮੀ ਤੌਰ ’ਤੇ ਵੀ ਦਰਬਾਰ ਸਾਹਿਬ ’ਤੇ ਹਮਲੇ ਦੀ ਮਨਜ਼ੂਰੀ ਦੇਣ ਵਾਸਤੇ ਦਸਤਖ਼ਤ ਕਰਨ ਤੋਂ ਨਾਂਹ ਕਰ ਦਿੱਤੀ। ਇਸ ’ਤੇ ਉਸ ਨੂੰ ਛੁੱਟੀ ’ਤੇ ਭੇਜ ਕੇ ਉਸ ਦੀ ਥਾਂ ਰਮੇਸ਼ਇੰਦਰ ਸਿੰਘ ਨੂੰ ਲਾ ਦਿੱਤਾ ਗਿਆ ਜਿਸ ਨੇ ਚੁਪ-ਚਾਪ ਦਸਤਖ਼ਤ ਕਰ ਦਿੱਤੇ। (ਇਸ ਰਮੇਸ਼ਇੰਦਰ ਨੂੰ ਬਾਦਲ ਨੇ ਚੀਫ਼ ਮਨਿਸਟਰ ਬਣਨ ’ਤੇ ਦੋਵੇਂ ਵਾਰ ਆਪਣਾ ਚੀਫ਼ ਸੈਕਟਰੀ ਲਾਇਆ ਸੀ)
3-4 ਜੂਨ 1984 ਦੀ ਰਾਤ ਨੂੰ ਦਰਬਾਰ ਸਾਹਿਬ ਦੀ ਬਿਜਲੀ ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ (ਇਹ ਮਹੀਨਾ ਪੰਜਾਬ ਵਿਚ ਅਤਿ ਦੀ ਗਰਮੀ ਦਾ ਹੁੰਦਾ ਹੈ; ਫ਼ੌਜ ਦਾ ਨਿਸ਼ਾਨਾ ਸਿੱਖਾਂ ਨੂੰ ਪਿਆਸੇ ਮਾਰਨਾ ਵੀ ਸੀ)। ਸਵੇਰੇ ਚਾਰ ਵਜ ਕੇ ਚਾਲੀ ਮਿµਟ ’ਤੇ ਭਾਰਤੀ ਫ਼ੌਜ ਨੇ ਦਰਬਾਰ ਸਾਹਿਬ ’ਤੇ ਹਮਲਾ ਕਰ ਦਿੱਤਾ। ਸਭ ਤੋਂ ਪਹਿਲਾਂ ਅੱਗੇ ਭੇਜੀਆਂ ਜਾਣ ਵਾਲੀਆਂ ਚਾਰ ਪਿਆਦਾ ਬਟਾਲੀਅਨਾਂ ਅਤੇ ਦੋ ਕµਪਨੀਆਂ ਦੀ ਗਿਣਤੀ ਦੇ ਬਰਾਬਰ ਕਮਾਂਡੋ ਸਨ। ਇਸ ਪਹਿਲੀ ਹਮਲਾਵਰ ਫ਼ੌਜ ਨੂੰ ਇµਞ ਵµਡਿਆ ਗਿਆ ਸੀ: (ੳ) ਅਕਾਲ ਤਖ਼ਤ ਸਾਹਿਬ ਅਤੇ ਦਰਬਾਰ ਸਾਹਿਬ ਦੀਆਂ ਉੱਤਰ-ਪੱਛਮੀ ਬਾਹੀਆਂ (ਘµਟਾ ਘਰ ਤੋਂ ਅਕਾਲ ਬੁੰਗਾ ਤਕ ਦਾ ਇਲਾਕਾ)= ਇਕ ਪਿਆਦਾ ਬਟਾਲੀਅਨ, ਇਕ ਕµਪਨੀ ਪੈਰਾ ਕਮਾਂਡੋ, ਇਕ ਕµਪਨੀ ਸਪੈਸ਼ਲ ਬਾਰਡਰ ਫ਼ੋਰਸ (ਐਸ.ਐਫ਼.ਐਸ.) (ਅ) ਦਰਬਾਰ ਸਾਹਿਬ ਵਾਸਤੇ= ਕਮਾਂਡੋ ਟੋਲਿਆਂ ਦੀ ਹੱਲਾ-ਬੋਲ ਟੋਲੀ (ੲ) ਦਰਬਾਰ ਸਾਹਿਬ ਦੀਆਂ ਦੱਖਣੀ ਤੇ ਪੂਰਬੀ ਬਾਹੀਆਂ (ਆਟਾ ਮµਡੀ, ਸਿੱਖ ਰੈਫ਼ਰੈਂਸ ਲਾਇਬਰੇਰੀ, ਮµਜੀ ਸਾਹਿਬ, ਬਾਬਾ ਅਟਲ)= ਇਕ ਪਿਆਦਾ ਬਟਾਲੀਅਨ। (ਸ) ਇਨ੍ਹਾਂ ਸਾਰੀਆਂ ਵਾਸਤੇ ਰਿਜ਼ਰਵ = ਇਕ ਪਿਆਦਾ ਬਟਾਲੀਅਨ। (ਹ) ਘੇਰਾਬµਦੀ = ਇਕ ਪਿਆਦਾ ਬਟਾਲੀਅਨ।
ਫ਼ੌਜ ਨੇ ਹਮਲਾ ਕਰਨ ਵੇਲੇ ਸਭ ਤੋਂ ਪਹਿਲਾਂ ਰਾਮਗੜ੍ਹੀਆ ਬੁµਗਿਆਂ ਤੇ ਗੁਰੂ ਰਾਮਦਾਸ ਸਰਾਂ ਦੇ ਪਿੱਛੇ ਵਾਲੀ ਟੈਂਕੀ ਉੱਤੇ 106 ਐਮ.ਐਮ. ਦੀ ਤੋਪ ਤੇ 3.7 ਇµਚ ਦੀ ਹਾਊਵਿਟਜ਼ਰ ਲਾਲ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ। ਇਸ ਲਗਾਤਾਰ ਗੋਲਾ-ਬਾਰੀ ਨਾਲ ਟੈਂਕੀ ਟੁੱਟ ਗਈ ਅਤੇ ਬੁµਗਿਆਂ ਦਾ ਉਪਰਲਾ ਹਿੱਸਾ ਬੁਰੀ ਤਰ੍ਹਾਂ ਤਬਾਹ ਹੋ ਗਿਆ। ਇਸ ਦੇ ਨਾਲ ਹੀ ਇਹ ਮੋਰਚੇ ਬਿਨਾਂ ਕਿਸੇ ਲੜਾਈ ਤੋਂ ਖ਼ਤਮ ਹੋ ਗਏ।
ਭਾਵੇਂ ਅਸਲ ਲੜਾਈ 4 ਜੂਨ ਸਵੇਰੇ 4 ਵਜ ਕੇ 40 ਮਿµਟ ‘ਤੇ ਸ਼ੁਰੂ ਹੋਈ ਸੀ, ਪਰ ਫ਼ੌਜੀ ਹਮਲੇ ਦਾ ਚੀਫ਼ ਬਰਾੜ ਆਪਣੀ ਕਿਤਾਬ ਅਪਰੇਸ਼ਨ ਬਲੂ ਸਟਾਰ ਵਿਚ ਇਸ ਨੂੰ ਪµਜ ਜੂਨ ਸ਼ਾਮ ਸਾਢੇ ਚਾਰ ਵਜੇ ਤੋਂ ਲਿਖਦਾ ਹੈ, ਜਦੋਂ ਉਸ ਮੁਤਾਬਿਕ, ਫ਼ੌਜ ਨੇ ਲਾਊਡ ਸਪੀਕਰਾਂ ਰਾਹੀਂ ਲੋਕਾਂ ਨੂੰ ਦਰਬਾਰ ਸਾਹਿਬ ’ਚੋਂ ਬਾਹਰ ਆ ਜਾਣ ਵਾਸਤੇ ਆਖਿਆ। ਬਰਾੜ ਮੁਤਾਬਿਕ ਇਹ ਐਲਾਨ ਸ਼ਾਮ 7 ਵਜੇ ਤਕ ਕੀਤੇ ਜਾਂਦੇ ਰਹੇ। ਉਸ ਦਾ ਕਹਿਣਾ ਹੈ ਕਿ 7 ਵਜੇ ਦੇ ਕਰੀਬ ਸਿਰਫ਼ 129 ਆਦਮੀ, ਔਰਤਾਂ ਅਤੇ ਬੱਚੇ ਹੀ ਬਾਹਰ ਆਏ। ਇਨ੍ਹਾਂ ਬਾਲਗਾਂ ਵਿਚੋਂ ਬਹੁਤੇ ਬੀਮਾਰ ਸਨ। ਪਰ, ਬਰਾੜ ਦੀ ਦਿੱਤੀ ਤਾਰੀਖ਼ ਅਤੇ ਵਕਤ ਦੋਵੇਂ ਗ਼ਲਤ ਹਨ। ਬਰਾੜ ਦੀ ਦਿੱਤੀ ਤਾਰੀਖ਼ ਦਰਅਸਲ ‘ਆਖ਼ਰੀ ਵੱਡੇ ਹਮਲੇ’ ਦੀ ਸ਼ੁਰੂਆਤ ਦੀ ਤਾਰੀਖ਼ ਹੈ।
ਬਰਾੜ ਮੁਤਾਬਿਕ ਫ਼ੌਜ ਨੇ ਉਸ ਰਾਤ 10 ਵਜੇ ਤਕ ਹੋਟਲ ‘ਟੈਂਪਲ ਵਿਊ’ ਅਤੇ ਬ੍ਰਹਮ ਬੂਟਾ ਅਖਾੜਾ ’ਤੇ ਕਬਜ਼ਾ ਕਰ ਲਿਆ ਸੀ। ਇਸ ਤੋਂ ਤਿµਨ ਘµਟੇ ਤੋਂ ਵੀ ਘੱਟ ਸਮੇਂ ਦੇ ਅµਦਰ-ਅµਦਰ ਭਾਰਤੀ ਫ਼ੌਜ ਦੀ ‘10 ਗਾਰਡ’ ਘµਟਾ ਘਰ ਵਲੋਂ ਦਰਬਾਰ ਸਾਹਿਬ ਵੱਲ ਦਾਖ਼ਿਲ ਹੋਈ। ਦਾਖ਼ਿਲ ਹੁµਦਿਆਂ ਹੀ ਇਸ ਦੇ 50 ਫ਼ੌਜੀ ਖਾੜਕੂਆਂ ਹੱਥੋਂ ਮਾਰੇ ਗਏ। ਜ਼ਖ਼ਮੀ ਹੋਣ ਵਾਲਿਆਂ ਵਿਚ ਜਸਬੀਰ ਰੈਣਾ ਵੀ ਸੀ (ਜੋ 3 ਜੂਨ ਨੂੰ ਦਰਬਾਰ ਸਾਹਿਬ ਦੇ ਅµਦਰ ਜਾ ਕੇ, ਜਾਸੂਸੀ ਕਰ ਕੇ ਆਇਆ ਸੀ)। ਜਸਬੀਰ ਰੈਣਾ ਨੂੰ ਲਗੀਆਂ ਗੋਲੀਆਂ ਕਾਰਨ ਮਗਰੋਂ ਉਸ ਦੀ ਲੱਤ ਵੀ ਕਟਣੀ ਪਈ ਸੀ। (ਲੋਕ ਇਸ ਨੂੰ ‘ਗ਼ਦਾਰੀ ਦੀ ਸਜ਼ਾ’ ਆਖਦੇ ਹਨ)। ਘµਟਾ ਘਰ ਵਲੋਂ 10 ਗਾਰਡ ਦੇ ਨਾਲ-ਨਾਲ ਪੈਰਾ ਕਮਾਂਡੋ ਅਤੇ ਐਸ.ਐਸ.ਐਫ. ਨੇ ਵੀ ਓਪਰੇਸ਼ਨ ਸ਼ੁਰੂ ਕੀਤਾ ਸੀ।
ਸੈਂਕੜੇ ਫ਼ੌਜੀ ਥੋੜ੍ਹਾ-ਥੋੜ੍ਹਾ ਕਰ ਕੇ ਇਧਰੋਂ ਅਕਾਲ ਬੁੰਗਾ ਵੱਲ ਵਧਦੇ ਗਏ ਤੇ ਮਾਰੇ ਜਾਂਦੇ ਰਹੇ। ਉਨ੍ਹਾਂ ਦਾ ਨਿਸ਼ਾਨਾ ਅਕਾਲ ਬੁੰਗਾ ਦੀ ਇਮਾਰਤ ਨੇੜੇ ਪਹੁµਚ ਕੇ ਇਸ ਦੇ ਅµਦਰ ਗੈਸ ਦੇ ਗੋਲੇ ਸੁੱਟਣਾ ਸੀ, ਜਿਸ ਨਾਲ ਖਾੜਕੂ ਬੇਹੋਸ਼ ਹੋ ਜਾਂਦੇ ਜਾਂ ਮਾਰੇ ਜਾਂਦੇ। ਪਰ ਇਸ ਨਿਸ਼ਾਨੇ ’ਚ ਫ਼ੌਜ ਨੂੰ ਕਾਮਯਾਬੀ ਹਾਸਿਲ ਨਾ ਹੋਈ ਤੇ ਸੈਂਕੜੇ ਫ਼ੌਜੀ ਮਾਰੇ ਗਏ। ਉਨ੍ਹਾਂ ਜ਼ਮੀਨ ’ਤੇ ਸਰਕ-ਸਰਕ ਕੇ, ਰਿੜ੍ਹ-ਰਿੜ੍ਹ ਕੇ ਵੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਪਰ ਖਾੜਕੂਆਂ ਵਲੋਂ ਫ਼ਰਸ਼ ’ਤੇ ਫ਼ਿਟ ਕੀਤੀ ਮਸ਼ੀਨਗµਨ ਨੇ ਸੈਂਕੜੇ ਫ਼ੌਜੀ ਮਾਰ ਦਿੱਤੇ ਅਤੇ ਕਈ ਘµਟਿਆਂ ਬਾਅਦ ਹੀ ਭਾਰਤੀ ਫ਼ੌਜੀ ਦਰਸ਼ਨੀ ਡਿਉਢੀ ਦੇ ਨੇੜੇ ਪੁੱਜਣ ’ਚ ਕਾਮਯਾਬ ਹੋਏ, ਪਰ ਉਦੋਂ ਹੀ ਹਵਾ ਦਾ ਰੁਖ਼ ਉਨ੍ਹਾਂ ਵੱਲ ਹੋ ਗਿਆ, ਜਿਸ ਨਾਲ ਇਹ ਗੈਸ ਉਲਟਾ ਉਨ੍ਹਾਂ ਵਾਸਤੇ ਹੀ ਮੁਸੀਬਤ ਬਣ ਗਈ। ਹੁਣ ਤਕ ਅਕਾਲ ਤਖ਼ਤ ਸਾਹਿਬ, ਦਰਸ਼ਨੀ ਡਿਉਢੀ ਤੇ ਨਿਸ਼ਾਨ ਸਾਹਿਬ ਦੇ ਵਿਚਕਾਰ ਸਿਰਫ਼ ਲਾਸ਼ਾਂ ਹੀ ਲਾਸ਼ਾਂ ਸਨ ਤੇ ਕੋਈ ਵੀ ਫ਼ੌਜੀ ਬਚ ਨਹੀਂ ਸੀ ਸਕਿਆ।
ਇਸ ਅਪਰੇਸ਼ਨ ਦੌਰਾਨ ਫ਼ੌਜ ਨੇ ਪਰਿਕਰਮਾ ਦੇ ਸਾਰੇ ਕਮਰਿਆਂ, ਜਿੱਥੋਂ-ਜਿੱਥੋਂ ਫ਼ੌਜ ਲµਘਦੀ ਗਈ, ਵਿਚ ਗਰਨੇਡ ਸੁੱਟ ਕੇ ਉੱਥੇ ਹਾਜ਼ਰ ਹਰ ਸ਼ਖ਼ਸ ਨੂੰ ਮਾਰ ਦਿੱਤਾ। ਪਰ ਅਜਿਹਾ ਕਰਦਿਆਂ ਵੀ ਦਰਜਨਾਂ ਫ਼ੌਜੀ ਮਾਰੇ ਗਏ। ਬਚੇ-ਖੁਚੇ ਫ਼ੌਜੀਆਂ ਦੀ ਅਗਵਾਈ ਲੈਫ਼ਟੀਨੈਂਟ ਜਨਰਲ ਇਸਰਾਰ ਖ਼ਾਨ ਨੇ ਸµਭਾਲੀ ਹੋਈ ਸੀ। ਦੂਜੇ ਪਾਸੇ ਰੀਜ਼ਰਵ ਕµਪਨੀ ਨੇ ਅਲਮੀਨੀਅਮ ਦੀ ਇਕ ਪੌੜੀ ਲਾਈ ਤੇ ਉਹ ਪਰਿਕਰਮਾ ਦੀ ਇਮਾਰਤ ਦੀ ਪਹਿਲੀ ਮµਜ਼ਿਲ ’ਤੇ ਪੁੱਜ ਗਈ। ਉਨ੍ਹਾਂ ਨੇ ਗਰਨੇਡ ਸੁੱਟ ਕੇ ਅਤੇ ਗੋਲੀਆਂ ਦੀ ਵਾਛੜ ਕਰ ਕੇ ਘµਟਾ ਘਰ ਦੇ ਬਿਲਕੁਲ ਨੇੜੇ ਦੇ ਕਮਰਿਆਂ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਐਕਸ਼ਨ ਵਿਚ ਵੀ ਬਹੁਤ ਸਾਰੀ ਫ਼ੌਜ ਮਾਰੀ ਗਈ ਤੇ ਕਈ ਖਾੜਕੂ ਵੀ ਜਾਨ ਗੁਆ ਬੈਠੇ।
ਉੁਧਰ ਅਕਾਲ ਬੁੰਗਾ ਵੱਲ ਭਾਵੇਂ ਫ਼ੌਜੀਆਂ ਨੂੰ ਮੌਤ ਤੋਂ ਸਿਵਾ ਕੁਝ ਨਹੀਂ ਸੀ ਹਾਸਿਲ ਹੋ ਸਕਿਆ, ਪਰ ਫਿਰ ਵੀ ਉਨ੍ਹਾਂ ਨੇ ਆਪਣਾ ਐਕਸ਼ਨ ਜਾਰੀ ਰੱਖਿਆ। ਹੁਣ ਲੈਫ਼ਟੀਨੈਂਟ ਜਨਰਲ ਕੇ.ਸੀ. ਪੱਡਾ ਆਪਣੇ ਸੂਬੇਦਾਰ ਮੇਜਰ ਤੇ 30 ਕਮਾਂਡੋ ਲੈ ਕੇ ਅੱਗੇ ਵਧਿਆ। ਪਰ ਉਹ ਸਾਰੇ ਹੀ ਮਾਰੇ ਗਏ। ਇਸ ਤੋਂ ਬਾਅਦ ਫ਼ੌਜ ਦੀ ਇਕ ਟੁਕੜੀ ਗੁਰਦੁਆਰਾ ਥੜ੍ਹਾ ਸਾਹਿਬ ਦੇ ਨਾਲ ਦੀ ਇਮਾਰਤ ’ਤੇ ਪੁੱਜ ਗਈ ਤੇ ਅਕਾਲ ਬੁੰਗਾ ’ਤੇ ਗੋਲੇ ਵਰ੍ਹਾਣੇ ਸ਼ੁਰੂ ਕਰ ਦਿੱਤੇ। ਉਧਰ ਹੌਲੀ-ਹੌਲੀ ਐਸ.ਐਸ.ਐਫ਼. ਦੀ ਗੈਸ ਸੁੱਟਣ ਵਾਲੀ ਟੋਲੀ ਦਰਸ਼ਨੀ ਡਿਉਢੀ ਵਲ ਵਧੀ ਤੇ 20 ਮੀਟਰ ਤੋਂ ਅਕਾਲ ਬੁੰਗਾ ’ਤੇ ਅµਨ੍ਹੇ-ਵਾਹ ਗੋਲੇ ਸੁੱਟਣੇ ਸ਼ੁਰੂ ਕੀਤੇ ਪਰ ਵਰ੍ਹਦੀਆਂ ਗੋਲੀਆਂ ਨੇ ਉਨ੍ਹਾਂ ਦਾ ਸਫ਼ਾਇਆ ਕਰ ਦਿੱਤਾ। ਇਨ੍ਹਾਂ ਗੈਸ-ਗੋਲਿਆਂ ਦਾ ਵੀ ਖਾੜਕੂਆਂ ’ਤੇ ਕੋਈ ਅਸਰ ਨਾ ਹੋ ਸਕਿਆ ਕਿਉਂਕਿ ਅਕਾਲ ਬੁੰਗਾ ਦੀ ਇਮਾਰਤ ਦੇ ਦਰਵਾਜ਼ੇ, ਖਿੜਕੀਆਂ ਤੇ ਰੌਸ਼ਨਦਾਨ ਸਭ ਪੂਰੀ ਤਰ੍ਹਾਂ ਬµਦ ਸਨ। ਦੂਜਾ, ਝਰੋਖਿਆਂ ’ਚੋਂ ਫ਼ੌਜੀਆਂ ’ਤੇ ਗੋਲਾਬਾਰੀ ਹੋ ਰਹੀ ਸੀ ਤੇ ਫ਼ੌਜੀ ਮਾਰੇ ਜਾ ਰਹੇ ਸਨ। ਤੀਜਾ, ਗੈਸ ਦੇ ਧੂµੲਂੇ ਦਾ ਰੁਖ਼ ਫ਼ੌਜ ਵਾਲੇ ਪਾਸੇ ਹੋਣ ਕਰਕੇ ਵੀ ਫ਼ੌਜ ਦਾ ਬਹੁਤ ਨੁਕਸਾਨ ਹੋ ਰਿਹਾ ਸੀ।
ਉਧਰ 26 ਮਦਰਾਸ ਰਜਮੈਂਟ ਨੇ ਰਾਤ 10 ਵਜੇ ਜਲਿ੍ਹਆਂ ਵਾਲਾ ਬਾਗ਼ ਤੋਂ ਗੁਰੂ ਰਾਮਦਾਸ ਸਰਾਂ ਵੱਲ ਹਮਲਾ ਕਰਨਾ ਸੀ ਜਦੋਂ ਇਹ ਰਜਮੈਂਟ ਗੁਰੂ ਰਾਮਦਾਸ ਸਰਾਂ ਵਾਲੇ ਪਾਸੇ ਦੇ ਮੇਨ ਗੇਟ ’ਤੇ ਪੁੱਜੀ ਤਾਂ ਉਸ ਕੋਲੋਂ ਇਹ ਗੇਟ ਖੁੱਲ੍ਹ ਹੀ ਨਾ ਸਕਿਆ। ਅਖੀਰ ਉਸ ਨੇ ਟੈਂਕ ਮµਗਵਾ ਲਏ ਤੇ ਟੈਂਕਾਂ ਨਾਲ ਸਰਾਂ ਵਾਲੇ ਪਾਸੇ ਦਾ ਮੇਨ ਗੇਟ ਤੋੜਿਆ। ਇਸ ਵੇਲੇ ਸਰਾਂ, ਲµਗਰ ਅਤੇ ਬਾਬਾ ਅਟਲ ਵਾਲੇ ਮੋਰਚਿਆਂ ਤੋਂ ਗੋਲੀਬਾਰੀ ਨੇ ਭਾਰਤੀ ਫ਼ੌਜ ਦਾ ਅੱਗੇ ਵਧਣਾ ਰੋਕ ਦਿੱਤਾ। ਹੁਣ ਟੈਂਕਾਂ ਨੇ ਖਾੜਕੂਆਂ ਦੇ ਮੋਰਚਿਆਂ ’ਤੇ ਜ਼ਬਰਦਸਤ ਗੋਲਾਬਾਰੀ ਸ਼ੁਰੂ ਕਰ ਦਿੱਤੀ। ਇਸ ਦੇ ਬਾਵਜੂਦ 26 ਮਦਰਾਸ ਬਹੁਤਾ ਅੱਗੇ ਨਾ ਵਧ ਸਕੀ। ਹਾਲਾਂਕਿ ਇਸ ਦਾ ਨਿਸ਼ਾਨਾ ਦਰਬਾਰ ਸਾਹਿਬ ’ਚ ਦਾਖ਼ਿਲ ਹੋ ਕੇ ਪਰਿਕਰਮਾ ਵਿਚ ਦੱਖਣੀ ਪਾਸਿਓਂ ਅਕਾਲ ਬੁੰਗਾ ਵੱਲ ਵਧਣਾ ਸੀ, ਪਰ ਇਹ ਰਜਮੈਂਟ ਕਈ ਘµਟੇ ਸਰਾਂ ਦੇ ਨੇੜੇ ਹੀ ਗਹਿ-ਗੱਚ ਲੜਾਈ ਵਿਚ ਫਸੀ ਰਹੀ।
ਜਦੋਂ 26 ਮਦਰਾਸ ਬੁਰੀ ਤਰ੍ਹਾਂ ਦੀ ਲੜਾਈ ’ਚ ਉਲਝ ਗਈ ਤਾਂ 9 ਗੜ੍ਹਵਾਲ ਦੀਆਂ ਦੋ ਕµਪਨੀਆਂ ਨੂੰ ਆਟਾ ਮµਡੀ ਵਾਲੇ ਘµਟਾ ਘਰ ਵਲੋਂ ਹਮਲਾ ਕਰਨ ਵਾਸਤੇ ਆਖਿਆ ਗਿਆ। ਉਨ੍ਹਾਂ ਦੇ ਪਿੱਛੇ 15 ਕਮਾਊਂ (2 ਕµਪਨੀਆਂ ਘਟ) ਨੇ ਆਉਣਾ ਸੀ। 15 ਕਮਾਊਂ ਦੀ ਇਹ ਫ਼ੌਜ ਗੁਰੂ ਰਾਮਦਾਸ ਨਿਵਾਸ, ਅਕਾਲ ਰੈਸਟ ਹਾਊਸ, ਤੇਜਾ ਸਿµਘ ਸਮੁµਦਰੀ ਹਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ’ਤੇ ਕਬਜ਼ਾ ਕਰਨ ਵਾਸਤੇ ਰੀਜ਼ਰਵ ਰੱਖੀ ਹੋਈ ਸੀ। ਹੁਣ ਇਸ ਨੂੰ ਇਸ ਐਕਸ਼ਨ ਦੀ ਜਗ੍ਹਾ ਦੱਖਣੀ ਦਰਵਾਜ਼ੇ ਵੱਲ ਟੋਰ ਦਿੱਤਾ ਗਿਆ।
9 ਗੜ੍ਹਵਾਲ ਦੀਆਂ ਕµਪਨੀਆਂ ਨੇ ਤੜਕੇ ਡੇਢ ਵਜੇ ਤਕ ਸਿੱਖ ਰੈਫ਼ਰੈਂਸ ਲਾਇਬਰੇਰੀ ਅਤੇ ਇਸ ਦੇ ਦੋਹੀਂ ਪਾਸੀਂ ਮਕਾਨਾਂ ’ਤੇ ਕਬਜ਼ਾ ਕਰ ਲਿਆ ਸੀ। ਇਸ ਵੇਲੇ ਤਕ 15 ਕਮਾਊਂ ਐਕਸ਼ਨ ਫੋਰਸ, ਲੈਫ਼ਟੀਨੈਂਟ ਜਨਰਲ ਐਨ.ਸੀ. ਪµਤ ਦੀ ਕਮਾਨ ਹੇਠ ਐਕਸ਼ਨ ਵਿਚ ਰੁੱਝੀ ਹੋਈ ਸੀ। ਬਰਾੜ ਮੁਤਾਬਿਕ 6 ਜੂਨ ਤੜਕੇ 2 ਵਜੇ ਤਕ ਹਾਲਾਤ ਇµਞ ਸੀ:
(1) 10 ਗਾਰਡ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਸੀ ਤੇ ਉਸ ਨੇ ਉੱਤਰੀ ਘµਟਾ ਘਰ ’ਤੇ ਕਬਜ਼ਾ ਕਰ ਲਿਆ ਸੀ, ਪਰ ਅਜੇ ਵੀ ਪਰਿਕਰਮਾ ਦੇ ਕਮਰਿਆਂ ਵਿਚ ਖਾੜਕੂਆਂ ਦੀਆਂ ਗੋਲੀਆਂ ਭਾਰਤੀ ਫ਼ੌਜੀਆਂ ਦੀਆਂ ਜਾਨਾਂ ਲੈ ਰਹੀਆਂ ਸਨ।
(2) 26 ਮਦਰਾਸ ਦੱਖਣੀ ਬਾਹੀ ਵਿਚ ਪਹੁµਚ ਚੁੱਕੀ ਸੀ।
(3) 9 ਗੜ੍ਹਵਾਲ ਰਾਈਫ਼ਲ ਦੀਆਂ ਦੋ ਕµਪਨੀਆਂ ਦੱਖਣੀ ਦੁਆਰ (ਸਿੱਖ ਰੈਫ਼ਰੈਂਸ ਲਾਇਬਰੇਰੀ) ਦੇ ਦੋਹੀਂ ਪਾਸੀ ਕਬਜ਼ਾ ਕਰ ਚੁੱਕੀਆਂ ਸਨ।
(4) 1 ਪੈਰਾ-ਕਮਾਂਡੋ ਅਤੇ ਐਸ.ਐਸ.ਐਫ਼. ਵਲੋਂ ਅਕਾਲ ਬੁੰਗਾ ਤਕ ਪੁੱਜਣ ਦੀਆਂ ਸਾਰੀਆਂ ਕੋਸ਼ਿਸਾਂ ਨਾਕਾਮ ਰਹੀਆਂ ਸਨ ਤੇ ਉਹ ਸਾਰੇ ਉੱਥੇ ਜਾਣ ਦੀ ਕੋਸ਼ਿਸ਼ ਵਿਚ ਮਾਰੇ ਜਾ ਚੁੱਕੇ ਸਨ। (ਚੱਲਦਾ)
