ਅਹਿਮਦਾਬਾਦ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਸਪਾਂਸਰਡ ਅੱਤਵਾਦ ਨੂੰ ਕਰਾਰੇ ਹੱਥੀਂ ਲੈਂਦੇਹੋਏ ਕਿਹਾ ਕਿ ਪਾਕਿਸਤਾਨ ਦੀ ਸਰਕਾਰ ਤੇ ਫ਼ੌਜ ਨੇ ਅੱਤਵਾਦ ਨੂੰ ਪੈਸਾ ਕਮਾਉਣ ਦਾ ਜਰੀਆ ਬਣਾ ਲਿਆ ਹੈ।
ਪਾਕਿ ਦੀ ਜਨਤਾ ਨੂੰ ਇਹ ਸਮਝਣਾ ਚਾਹੀਦਾ ਹੈ। ਨਾਲ ਹੀ ਇਹ ਵੀ ਕਿ ਕੁੱਲ ਮਿਲਾ ਕੇ ਇਸ ਨਾਲ ਉਨ੍ਹਾਂ ਦਾ ਹੀ ਜੀਵਨ ਬਰਬਾਦ ਹੋ ਰਿਹਾ ਹੈ, ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਵਿਗੜ ਰਿਹਾ ਹੈ। ਮੋਦੀ ਨੇ ਪਾਕਿ ਦੀ ਜਨਤਾ ਨੂੰ ਸੱਦਾ ਦਿੱਤਾ ਕਿ ਉਹ ਅੱਤਵਾਦ ਦੇ ਖਾਤਮੇ ਲਈ ਅੱਗੇ ਆਉਣ। ਨਾਲ ਹੀ ਚਿਤਾਵਨੀ ਵੀ ਦਿੱਤੀ ‘ਸੁੱਖ-ਚੈਨ ਦੀ ਜ਼ਿੰਦਗੀ ਜੀਓ, ਰੋਟੀ ਖਾਓ…ਨਹੀਂ ਤਾਂ ਮੇਰੀ ਗੋਲੀ ਤਾਂ ਹੈ ਹੀ।’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਸਪਾਂਸਰਡ ਅੱਤਵਾਦ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਪਾਕਿਸਤਾਨ ਦੀ ਸਰਕਾਰ ਅਤੇ ਫ਼ੌਜ ਨੇ ਅੱਤਵਾਦ ਨੂੰ ਪੈਸਾ ਕਮਾਉਣ ਦਾ ਜਰੀਆ ਬਣਾ ਲਿਆ ਹੈ। ਪਾਕਿਸਤਾਨ ਦੀ ਜਨਤਾ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਸ ਨਾਲ ਉਨ੍ਹਾਂ ਦਾ ਹੀ ਜੀਵਨ ਬਰਬਾਦ ਹੋ ਰਿਹਾ ਹੈ ਅਤੇ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਖਰਾਬ ਹੋ ਰਿਹਾ ਹੈ। ਮੋਦੀ ਨੇ ਪਾਕਿਸਤਾਨ ਦੀ ਜਨਤਾ ਨੂੰ ਸੱਦਾ ਦਿੱਤਾ ਕਿ ਉਹ ਅੱਤਵਾਦ ਦੇ ਖਾਤਮੇ ਲਈ ਅੱਗੇ ਆਉਣ।
ਮੋਦੀ ਸੋਮਵਾਰ ਨੂੰ ਕੱਛ ਦੇ ਭੁਜ ਸ਼ਹਿਰ ਵਿਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਉੱਥੇ 53,000 ਕਰੋੜ ਦੀਆਂ ਯੋਜਨਾਵਾਂ ਦਾ ਨੀਂਹ ਪੱਥਰ-ਉਦਘਾਟਨ ਕੀਤਾ। ਗੁਜਰਾਤ ਦੇ ਦੋ ਦਿਨਾਂ ਦੇ ਦੌਰੇ ਦੇ ਪਹਿਲੇ ਦਿਨ ਮੋਦੀ ਨੇ ਭੁਜ ਅਤੇ ਦਾਹੋਦ ਵਿਚ ਰੈਲੀਆਂ ਨੂੰ ਸੰਬੋਧਨ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਭੁਜ, ਵਡੋਦਰਾ ਅਤੇ ਅਹਿਮਦਾਬਾਦ ਵਿਚ ਰੋਡ ਸ਼ੋਅ ਵੀ ਕੀਤੇ। ਇਨ੍ਹਾਂ ਵਿਚ ਭਾਰੀ ਜਨਸਮੂਹ ਉਮੜਿਆ। ਭੁਜ ਵਿਚ ਜਨਸਭਾ ਦੌਰਾਨ ਮੋਦੀ ਨੇ ਪਾਕਿਸਤਾਨ ਦੇ ਨਾਗਰਿਕਾਂ ਅਤੇ ਨੌਜਵਾਨਾਂ ਤੋਂ ਪੁੱਛਿਆ ਕਿ ਉਨ੍ਹਾਂ ਨੂੰ ਅੱਤਵਾਦ ਤੋਂ ਆਖਿਰ ਕੀ ਮਿਲਿਆ? ਤੁਹਾਨੂੰ ਬਰਬਾਦ ਕਿਸ ਨੇ ਕੀਤਾ ਅਤੇ ਤੁਹਾਡੇ ਬੱਚਿਆਂ ਨੂੰ ਦਰ-ਦਰ ਭਟਕਣ ਲਈ ਮਜਬੂਰ ਕਿਸ ਨੇ ਕੀਤਾ, ਅੱਤਵਾਦ ਨੇ। ਭਾਰਤ ਤਾਂ ਦੁਨੀਆ ਦਾ ਚੌਥਾ ਆਰਥਿਕ ਪਾਵਰ ਬਣ ਗਿਆ, ਪਰ ਤੁਹਾਡਾ ਹਾਲ ਕੀ ਹੈ? ਪਾਕਿਸਤਾਨੀ ਆਵਾਮ ਨੂੰ ਆਪਣੇ ਬਿਹਤਰ ਭਵਿੱਖ ਲਈ ਅੱਗੇ ਆਉਣਾ ਹੋਵੇਗਾ ਅਤੇ ਅੱਤਵਾਦ ਨੂੰ ਜੜ-ਮੂਲ ਤੋਂ ਉਖਾੜਨ ਲਈ ਯੋਗਦਾਨ ਦੇਣਾ ਹੋਵੇਗਾ।
