ਕੈਨੇਡਾ `ਚ ਚੌਥੀ ਵਾਰ ਲਿਬਰਲ ਸਰਕਾਰ

ਓਟਾਵਾ:ਕੈਨੇਡਾ ‘ਚ 45ਵੀਆਂ ਫੈਡਰਲ ਚੋਣਾਂ ਦੇ ਨਤੀਜਿਆ ‘ਚ ਕੋਈ ਵੀ ਸਿਆਸੀ ਪਾਰਟੀ ਸਪਸ਼ਟ ਬਹੁਮਤ ਹਾਸਲ ਨਹੀਂ ਕਰ ਸਕੀ। ਇਨ੍ਹਾਂ ਚੋਟਾਂ ‘ਚ ਲਿਬਰਲ ਪਾਰਟੀ 168 ਸੀਟਾਂ ਜਿੱਤ ਕੇ ਹੁਣ ਤੱਕ ਦੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਹਾਲਾਂਕਿ ਸਪਸ਼ਟ ਬਹੁਮਤ ਲਈ ਕੁੱਲ 343 ਸੀਟਾਂ ‘ਚੋਂ 172 ਸੀਟਾਂ ਚਾਹੀਦੀਆ ਸਨ।

ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਨੇ 144 ਸੀਟਾਂ ਜਿੱਤੀਆਂ ਹਨ। ਹਾਲਾਂਕਿ ਪਾਰਟੀ ਦੇ ਆਗੂ ਪੀਅਰ ਪੋਲੀਏਵ ਹਾਰ ਗਏ ਹਨ। ਇਸੇ ਤਰ੍ਹਾਂ ਬਲੌਕ ਕਿਊਬੈਕ ਨੇ 23, ਐਨਡੀਪੀ ਨੇ 7 ਤੇ ਗਰੀਨ ਪਾਰਟੀ ਨੇ ਸਿਰਫ਼ ਇਕ ਸੀਟ ਹੀ ਹਾਸਲ ਕੀਤੀ। ਇਸ ਸਥਿਤੀ ‘ਚ ਸਭ ਤੋਂ ਵੱਡੀ ਪਾਰਟੀ ਬਣ ਰਹੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਚੌਥੀ ਵਾਰ ਸਰਕਾਰ ਬਣਾਉਣ ਜਾ ਰਹੀ ਹੈ। ਕਾਰਨੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਮਾਰਕ ਕਾਰਨੀ ਐਨਡੀਪੀ ਦੀ ਹਮਾਇਤ ਹਾਸਲ ਕਰਦੇ ਹਨ ਜਾਂ ਬਲੋਕ ਕਿਊਬੈਕ ਦੀ। ਇਸ ਦੇ ਨਾਲ ਹੀ ਇਨ੍ਹਾਂ ਚੋਣਾਂ ‘ਚ ਕੁਲ 22 ਪੰਜਾਬੀਆਂ ਨੇ ਜਿੱਤ ਹਾਸਲ ਕੀਤੀ ਹੈ। ਹਾਲਾਂਕਿ ਕੈਨੇਡਾ ‘ਚ ਖ਼ਾਲਿਸਤਾਨ ਸਮਰਥਕ ਜਗਮੀਤ ਸਿੰਘ ਨੂੰ ਕਰਾਰੀ ਹਾਰ ਮਿਲੀ ਹੈ।
ਕੈਨੇਡਾ ਦੀਆਂ ਇਨ੍ਹਾਂ 45ਵੀਆਂ ਫੈਡਰਲ ਚੋਣਾਂ ‘ਚ ਕੈਨੇਡੀਅਨ ਵੋਟਰਾਂ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੀਆਂ ਕੈਨੇਡਾ ਨੂੰ 51ਵੀਂ ਸਟੇਟ ਬਣਾਉਣ ਦੀਆਂ ਧਮਕੀਆ ਦਰਮਿਆਨ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਵਰ ਵੱਲੋਂ ਲਿਬਰਲ ਦੀ 10 ਸਾਲਾਂ ਹਕੂਮਤ ਖ਼ਿਲਾਫ ਦਿੱਤੇ ਗਏ ਤਬਦੀਲੀ ਦੇ ਸੱਦੇ ਨੂੰ ਅਣਦੇਖਾ ਕਰਦਿਆਂ ਲਿਬਰਲ ਆਗੂ ਮਾਰਕ ਕਾਰਨੀ ‘ਚ ਵਧੇਰੇ ਵਿਸ਼ਵਾਸ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਮੁਲਕ ਦੀ ਅਗਵਾਈ ਕਰਨ ਦਾ ਮੌਕਾ ਦਿੱਤਾ ਹੈ। ਐਨਡੀਪੀ ਲੀਡਰ ਜਗਮੀਤ ਸਿੰਘ ਆਪਣੀ ਬਰਨਥੀ ਸੀਟ ਤੋਂ ਬੁਰੀ ਤਰ੍ਹਾਂ ਹਾਰ ਗਏ।
ਇਸ ਸੀਟ ‘ਤੇ ਸਮੁੱਚੇ ਰੂਪ ‘ਚ ਐੱਨਡੀਪੀ ਦੀ ਮਾੜੀ ਕਾਰਗੁਜ਼ਾਰੀ ਕਾਰਨ ਉਨ੍ਹਾਂ ਨੇ ਆਪਣੀ ਪਾਰਟੀ ਦੇ ਲੀਡਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦੀ ਥਾਂ ‘ਤੇ ਹੁਣ ਪਾਰਟੀ ਵੱਲੋਂ ਐਨਡੀਪੀ ਦਾ ਨਵਾਂ ਲੀਡਰ ਚੁਣਿਆ ਜਾਏਗਾ। ਓਧਰ, ਮਾਰਕ ਕਾਰਨੀ ਓਟਾਵਾ ਦੇ ਨੇਪੀਅਨ ਖੇਤਰ ‘ਚ ਵੱਡੇ ਫਰਕ ਨਾਲ ਚੋਣ ਜਿੱਤ ਗਏ ਹਨ।
ਪੰਜਾਬੀਆਂ ਦੀ ਬੱਲੇ ਬੱਲੇ-22 ਜਿੱਤੇ
ਜਲੰਧਰ:ਸੱਤ ਸਮੁੰਦਰੋਂ ਪਾਰ ਕੈਨੇਡਾ ਦੀ ਧਰਤੀ ‘ਤੇ ਖੁਸ਼ਹਾਲ ਜੀਵਨ ਬਿਤਾਉਣ ਤੇ ਡਾਲਰ ਕਮਾਉਣ ਲਈ ਗਏ ਪੰਜਾਬੀਆ ਨੇ ਉਥੋਂ ਦੇ ਕਾਰੋਬਾਰ ਤੋਂ ਇਲਾਵਾ ਸਿਆਸਤ ‘ਤੇ ਵੀ ਗਲਬਾ ਕਾਇਮ ਕਰ ਲਿਆ ਹੈ। ਪੰਜਾਬੀ ਮੂਲ ਦੇ ਕੈਨੇਡੀਅਨ ਦਿਨੋਂ-ਦਿਨ ਕੈਨੇਡਾ ਦੀ ਸਿਆਸਤ ‘ਚ ਵੱਡੇ ਪੱਧਰ ‘ਤੇ ਭਾਈਵਾਲ ਬਣਦੇ ਜਾ ਰਹੇ ਹਨ। ਕੈਨੇਡਾ ‘ਚ ਹੋਈਆਂ ਫੈਡਰਲ ਚੋਣਾਂ ਦੌਰਾਨ 22 ਪੰਜਾਬੀਆਂ ਨੇ ਐੱਮਪੀ ਦੀ ਚੋਣ ਜਿੱਤੀ ਹੈ ਜਦੋਂਕਿ 65 ਦੇ ਕਰੀਬ ਪੰਜਾਬੀਆਂ ਨੇ ਇਹ ਚੋਣ ਲੜੀ ਸੀ। ਚੋਣ ਨਤੀਜਿਆਂ ‘ਤੇ ਝਾਤ ਮਾਰੀ ਜਾਵੇ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਿਹੜੀਆਂ ਸੀਟਾਂ ‘ਤੇ ਪੰਜਾਬੀਆਂ ਨੇ ਚੋਣ ਜਿੱਤੀ ਹੈ, ਉਨ੍ਹਾਂ ਸੀਟਾਂ ਤੋਂ ਹਾਰਨ ਵਾਲੇ ਵੀ ਬਹੁਤੇ ਪੰਜਾਬੀ ਹੀ ਹਨ। ਇਸ ਲਈ ਬਹੁਤ ਸਾਰੇ ਹਲਕਿਆਂ ‘ਚ ਪੰਜਾਬੀਆ ਵਿਚਾਲੇ ਹੀ ਟੱਕਰ ਸੀ। ਪਿਛਲੇ ਕਈ ਦਹਾਕਿਆਂ ਤੋਂ ਕੈਨੇਡਾ ਦੀਆਂ ਫੈਡਰਲ ਚੋਣਾਂ ‘ਚ ਪੰਜਾਬੀਆਂ ਦਾ ਦਬਦਬਾ ਲਗਾਤਾਰ ਵਧਦਾ ਜਾ ਰਿਹਾ ਹੈ। 2019 ਦੀਆਂ ਚੋਣਾਂ ‘ਚ 20 ਪੰਜਾਬੀਆਂ ਨੇ ਚੋਣ ਦਿੱਤੀ ਸੀ ਜਦੋਂਕਿ 2021 ਦੀਆਂ ਚੋਣਾਂ ‘ਚ 18 ਪੰਜਾਬੀ ਐੱਮਪੀ ਬਣੇ ਸਨ, ਜਿਨ੍ਹਾਂ ‘ਚੋਂ ਕਈ ਕੈਬਨਿਟ ‘ਤੇ ਰਾਜ ਪੱਧਰ ਦੇ ਮੰਤਰੀ ਵੀ ਰਹੇ ਹਨ। ਮੌਜੂਦਾ ਚੋਣਾਂ ਦੌਰਾਨ ਵੀ 16 ਐੱਮਪੀ ਅਜਿਹੇ ਸਨ, ਜਿਨ੍ਹਾਂ ਨੇ ਮੁੜ ਚੋਣ ਜਿੱਤੀ ਹੈ।
ਕੈਨੇਡਾ ਦੀਆ ਦੋਵਾਂ ਪ੍ਰਮੁੱਖ ਪਾਰਟੀਆਂ ਲਿਬਰਲ ਤੇ ਕੰਜ਼ਰਵੇਟਿਵ ਵੱਲੋਂ ਜਿੱਤਾਂ ਦਰਜ ਕਰਨ ‘ਚ 18 ਪੰਜਾਬੀ ਐੱਮਪੀ ਬਣੇ ਸਨ, ਜਿਨ੍ਹਾਂ ‘ਚੋਂ ਕਈ ਕੈਬਨਿਟ ‘ਤੇ ਰਾਜ ਪੱਧਰ ਦੇ ਮੰਤਰੀ ਵੀ ਰਹੇ ਹਨ। ਮੌਜੂਦਾ ਚੋਣਾਂ ਦੌਰਾਨ ਵੀ 16 ਐੱਮਪੀ ਅਜਿਹੇ ਸਨ, ਜਿਨ੍ਹਾਂ ਨੇ ਮੁੜ ਚੋਣ ਜਿੱਤੀ ਹੈ। ਕੈਨੇਡਾ ਦੀਆ ਦੋਵਾਂ ਪ੍ਰਮੁੱਖ ਪਾਰਟੀਆਂ ਲਿਬਰਲ ਤੇ ਕੰਜ਼ਰਵੇਟਿਵ ਵੱਲੋਂ ਜਿੱਤਾਂ ਦਰਜ ਕਰਨ ਵਾਲੇ ਪੰਜਾਬੀਆਂ ‘ਚ ਓਨਟਾਰੀਓ ਸੂਬੇ ਦੇ ਬਰੈਂਪਟਨ ਨਾਰਥ ਤੋਂ ਲਿਬਰਲ ਪਾਰਟੀ ਦੀ ਰੂਬੀ ਸਹੋਤਾ ਨੇ ਕੰਜ਼ਰਵੇਟਿਵ ਪਾਰਟੀ ਦੇ ਆਪਣੇ ਵਿਰੋਧੀ ਅਮਨਦੀਪ ਜੱਜ, ਬਰੈਂਪਟਨ ਈਸਟ ਤੋਂ ਲਿਬਰਲ ਪਾਰਟੀ ਦੇ ਮਨਿੰਦਰ ਸਿੱਧੂ ਨੇ ਕੰਜ਼ਰਵੇਟਿਵ ਪਾਰਟੀ ਦੇ ਬੌਬ ਦੁਸਾਂਝ, ਬਰੈਂਪਟਨ ਸੈਂਟਰ ਤੋਂ ਲਿਬਰਲ ਪਾਰਟੀ ਦੇ ਅਮਨਦੀਪ ਸੋਹੀ ਨੇ ਕੰਜ਼ਰਵੇਟਿਵ ਤਾਰਨ ਚਾਹਲ, ਬਰੈਂਪਟਨ ਸਾਊਥ ਤੋਂ ਕੰਜ਼ਰਵੇਟਿਵ ਸੁਖਦੀਪ ਕੰਗ ਨੇ ਲਿਬਰਲ ਦੀ ਸੋਨੀਆ ਸਿੱਧੂ ਅਤੇ ਬਰੈਂਪਟਨ ਵੈਸਟ ਤੋਂ ਕੰਜ਼ਰਵੇਟਿਵ ਪਾਰਟੀ ਦੇ ਅਮਰਜੀਤ ਗਿੱਲ ਨੇ ਲਿਬਰਲ ਦੀ ਕਮਲ ਖਹਿਰਾ ਨੂੰ ਹਰਾ ਕੇ ਜਿੱਤ ਦਰਜ ਕੀਤੀ ਹੈ। ਇਸੇ ਤਰ੍ਹਾਂ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਓਕਵਿਲੇ ਤੋਂ ਅਨੀਤਾ ਆਨੰਦ, ਵਾਟਰਲੂ ਤੋਂ ਬਰਦੀਸ਼ ਚੱਗਰ, ਡੋਰਵਲ ਲੈਚਿਨ ਤੋਂ ਅੰਜੂ ਢਿੱਲੋਂ, ਸਰੀ ਨਿਊਟਨ ਤੋਂ ਸੀਨੀਅਰ ਆਗੂ ਸੁਖ ਧਾਲੀਵਾਲ, ਮਿਸੀਸਾਗਾ ਮਾਲਟਨ ਤੋਂ ਇਕਵਿੰਦਰ ਸਿੰਘ ਗਹੀਰ, ਸਰੀ ਸੈਂਟਰ ਤੋਂ ਰਣਦੀਪ ਸਿੰਘ ਸਰਾਏ, ਫਲੀਟਵੁੱਡ ਪੋਰਟ ਕੈਲਸ ਤੋਂ ਗੁਰਬਖਸ਼ ਸਿੰਘ ਸੈਣੀ, ਰਿਚਮੰਡ ਈਸਟ ਤੋਂ ਪਰਮ ਬੈਂਸ ਮੁੜ ਜਿੱਤਣ ‘ਚ ਕਾਮਯਾਬ ਰਹੇ ਹਨ। ਅਲਬਰਟਾ ਸੂਬੇ ਦੇ ਕੈਲਗਿਰੀ ਈਸਟ ਤੋਂ ਕੰਜ਼ਰਵੇਟਿਵ ਉਮੀਦਵਾਰ ਜਸਰਾਜ ਸਿੰਘ ਹੱਲਣ ਮੁੜ ਚੋਣ ਜਿੱਤੇ ਹਨ ਜਦੋਂਕਿ ਕੈਲਗਰੀ ਸਕਾਈਵਿਊ ਤੋਂ ਕੰਜ਼ਰਵੇਟਿਵ ਅਮਨਪ੍ਰੀਤ ਸਿੰਘ ਗਿੱਲ ਤੇ ਕੈਲਗਰੀ ਮੈਕਨਾਈਟ ਤੋਂ ਕੰਜ਼ਰਵੇਟਿਵ ਦਲਵਿੰਦਰ ਗਿੱਲ ਜੇਤੂ ਰਹੇ ਹਨ। ਓਕਸਫੋਰਡ ਤੋਂ ਕੰਜ਼ਰਵੇਟਿਵ ਅਰਪਨ ਖੰਨਾ, ਐਡਮਿੰਟਨ ਗੇਟਵੇਅ ਤੋਂ ਕੰਜ਼ਰਵੇਟਿਵ ਪਾਰਟੀ ਦੇ ਡਿਪਟੀ ਲੀਡਰ ਟਿੰਮ ਉਪਲ, ਮਿਲਟਨ ਈਸਟ ਤੋਂ ਕੰਜ਼ਰਵੇਟਿਵ ਪਰਮ ਗਿੱਲ, ਐਬਸਫੋਰਟ ਸਾਊਥ ਕੈਲਗਰੀ ਤੋਂ ਸੁਖਮਨ ਗਿੱਲ, ਐਡਮਿੰਟਨ ਸਾਊਥ ਈਸਟ ਤੋਂ ਜਗਸ਼ਰਨ ਸਿੰਘ ਮਾਹਲ ਤੇ ਵਿੰਡਸਰ ਵੈਸਟ ਤੋਂ ਹਰਬ ਗਿੱਲ ਨੇ ਜਿੱਤ ਦਰਜ ਕੀਤੀ ਹੈ।