‘ਆਜ ਕੀ ਰਾਤ’ ਗੀਤ ਨਾਲ ਤਮੰਨਾ ਭਾਟੀਆ ਦਾ ਜਾਦੂ ਖੂਬ ਚੱਲਿਆ ਸੀ ਤੇ ਹੁਣ ਉਹ ‘ਰੇਡ-2’ ਦੇ ਨਾਚ ਗੀਤ “ਨਸ਼ਾ’ ਨਾਲ ਮਨੋਰੰਜਨ ਦਾ ਨਸ਼ਾ ਬਿਖੇਰਦੀ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ ‘ਚ ਉਸ ਦੇ ਨਾਲ ਅਜੇ ਦੇਵਗਨ ਹੈ। ਤਮੰਨਾ ਨੇ ਕਿਹਾ ਕਿ ‘ਨਸ਼ਾ’ ਗੀਤ ਦੀ ਪਹਿਲੀ ਬੀਟ ਹੀ ਦਰਸ਼ਕਾਂ ਤੇ ਸਰੋਤਿਆਂ ਨੂੰ ਆਪਣੇ ਵੱਲ ਖਿੱਚਣ ਵਾਲੀ ਹੈ।
‘ਹਰ ਦਿਲ ਕੀ ਏਕ ਹੀ ਤਮੰਨਾ ਯੇ ਨਸ਼ਾ ਕਭੀ ਉਤਰੇ… ਇਹ ਸ਼ਬਦ ਲਿਖ ਕੇ ਤਮੰਨਾ ਨੇ ਇੰਸਟਾਗ੍ਰਾਮ ਤੇ ਟੀ ਸੀਰੀਜ਼ ਨੂੰ ਆਪਣੇ ਨਾਲ ਜੋੜ ਕੇ ਪੋਸਟ ਪਾਈ ਹੈ। ਰਾਜ ਕੁਮਾਰ ਗੁਪਤਾ ਨਿਰੇਦਸ਼ਤ ‘ਰੇਡ-2’ ‘ਚ ਤਮੰਨਾ ਇਸ ਗਾਣੇ ‘ਚ ਬਹੁਤ ਜ਼ਿਆਦਾ ਚਮਕ-ਦਮਕ ਦਾ ਦਿਖਾਵਾ ਕਰਦੀ ਨਜ਼ਰ ਆਏਗੀ। ‘ਓਡੇਲਾ-2’ ਇਸ ਸਮੇਂ ਉਸ ਦੀ ਫ਼ਿਲਮ ਦੱਖਣ ਭਾਰਤ ‘ਚ ਚੰਗਾ ਹੁੰਗਾਰਾ ਲੈ ਰਹੀ ਹੈ। ਬੱਤਖਾਂ ਨਾਲ ਖੇਡ ਕੇ ਇਕ ਦਿਨ ਅਜੀਬ ਅਨੁਭਵ ਪ੍ਰਾਪਤ ਕਰਨ ਵਾਲੀ ਤਮੰਨਾ ਨੇ ‘ਓਡੇਲਾ-2’ ‘ਚ ਇਕ ‘ਨਾਂਗੇ ਸਾਧੂ’ ਦਾ ਕਿਰਦਾਰ ਨਿਭਾਇਆ ਹੈ ਤੇ ਇਸ ਨੂੰ ਹਕੀਕੀ ਬਣਾਉਣ ਲਈ ਤਮੰਨਾ ਨੂੰ ਧੁੱਪ ਸੇਕ ਕੇ ਰੰਗ ਕਾਲਾ ਕਰਨਾ ਪਿਆ ਕਿਉਂਕਿ ਉਹ ਬੁਹਤ ਗੋਰੀ ਹੈ। ‘ਇਸਤਰੀ-2’ ‘ਚ ਖਾਸ ਡਾਂਸ ਨੰਬਰ ‘ਤੇ ਫਿਰ ਸਭ ਕੁਝ ਸਹੀ ਤੇ ਤਮੰਨਾ ਭਾਟੀਆ ਦਾ ਸਹੀ ਸਮਾਂ ਚੱਲ ਰਿਹਾ ਹੈ। ਮੁੰਬਈ ਦੇ ਪੁਲਿਸ ਕਮਿਸ਼ਨਰ ਰਹੇ ਰਕੇਸ਼ ਮਾਰੀਆ ‘ਤੇ ਬਣ ਰਹੀ ਹਕੀਕੀ ਫ਼ਿਲਮ ‘ਚ ਜਾਨ ਅਬਰਾਹਮ ਦੇ ਨਾਲ ਤਮੰਨਾ ਨੂੰ ਲਿਆ ਗਿਆ ਹੈ। ਇਸ ਦੌਰਾਨ ਉਸ ਨੂੰ ‘ਡੇਂਜਰ’ ਫ਼ਿਲਮ ਵੀ ਮਿਲੀ ਹੈ ਤੇ ਐਨਾ ਕੰਮ ਤਾਂ ਉਸ ਕੋਲ ਤਦ ਨਹੀਂ ਸੀ, ਜਦ ਉਹ ਭਰ ਜਵਾਨੀ ‘ਚ ਸੀ ਤੇ ‘ਇਸਤਰੀ-2’ ਉਸ ਲਈ ਭਾਗਾਂਵਾਲੀ ਫ਼ਿਲਮ ਸਾਬਤ ਹੋਈ ਹੈ। ‘ਨੇ ਐਂਟਰੀ’ ਦੇ ਅਗਲੇ ਭਾਗ ਲਈ ਵੀ ਤਮੰਨਾ ਦਾ ਨਾਂਅ ਲਿਆ ਜਾ ਰਿਹਾ ਹੈ। ‘ਸਿੰਘਮ ਗੈਂਗ’ ਨਾਲ ਉਸ ਕੋਲ ਫ਼ਿਲਮਾਂ ਹਨ, ਲੋਕ ਆਖਦੇ ਪਏ ਹਨ ਕਿ ਪਹਿਲਾਂ ਚੇਲਾ ਤੇ ਹੁਣ ‘ਗੁਰੂ ਦੀ ਵਾਰੀ’ ਹੈ। ਉਪਰੋਂ ਹੱਸਦੇ ਚਿਹਰੇ ਅਕਸਰ ਅੰਦਰੋਂ ਰੋਂਦੇ ਹੁੰਦੇ ਨੇ, ਤਮੰਨਾ ਨਾਲ ਵੀ ਕੁਝ ਅਜਿਹਾ ਹੀ ਹੋ ਰਿਹਾ ਹੈ ਤੇ ਐਕਟਰ ਵਿਜੈ ਨਾਲ ਉਸ ਦੀ ਬੋਲਚਾਲ ਬੰਦ ਹੈ। ਦੋਵਾਂ ਦੀ ਵਿਆਹ ਤੱਕ ਪਹੁੰਚਦੀ ਕਹਾਣੀ ‘ਤੇ ਕਿਸੇ ਦੀ ਨਜ਼ਰ ਲੱਗੀ ਹੈ। ਦਰਅਸਲ ਤਮੰਨਾ ਉਸ ਨਾਲ ਸ਼ਾਦੀ ਕਰਨ ਲਈ ਕਾਹਲੀ ਹੈ ਪਰ ਵਿਜੈ ਨਹੀਂ ਮੰਨੇ। ਹੁਣ ਜਜ਼ਬਾਤੀ ਪੋਸਟਾਂ ਉਹ ਪਾ ਕੇ ਵਿਜੈ ਵਾਲਾ ਦਰਦ ਹਲਕਾ ਕਰ ਰਹੀ. ਹੈ। ਵਿਜੈ ਵਰਮਾ ਨਾਲ ਗੁਪਤ ਵਿਆਹ ਦੀਆਂ ਸਭ ਖ਼ਬਰਾਂ ਬੇਕਾਰ ਗਈਆਂ ਹਨ ਤੇ ਇਕੱਲੀ ਤਮੰਨਾ ਵਿਆਹ ਦਾ ਸੁਪਨਾ ਟੁੱਟਣ ਤੇ ਅੰਦਰੋਂ ਦੁਖੀ ਹੈ ਪਰ ਕੰਮ ‘ਤੇ ਕੰਮ । ਕਾਮਯਾਬੀ ਮਿਲਣ ‘ਤੇ ਬਾਹਰੋਂ ਬਹੁਤ ਖੁਸ਼ ਹੈ। ਮਤਲਬ ਇਹੀ ਕਿ ਹਰ ਹਾਸੇ ਪਿੱਛੇ ਸੌ ਅੱਥਰੂ ਛੁਪੇ ਹੁੰਦੇ ਹਨ।
