ਨਹੀਂ ਰਹੇ ਪੋਪ ਫ੍ਰਾਂਸਿਸ-ਈਸਟਰ ਮੰਡੇ ਮੌਕੇ ਲਿਆ ਆਖ਼ਰੀ ਸਾਹ

ਵੈਟੀਕਨ ਸਿਟੀ:ਰੋਮਨ ਕੈਥੋਲਿਕ ਚਰਚ ਦੇ ਪਹਿਲੇ ਲੈਟਿਨ ਅਮਰੀਕੀ ਪੋਪ ਫ੍ਰਾਂਸਿਸ ਦਾ ਲੰਬੀ ਬਿਮਾਰੀ ਤੋਂ ਬਾਅਦ ਸੋਮਵਾਰ ਸਵੇਰੇ ਭਾਵ ਈਸਟਰ ਮੰਡੇ ਨੂੰ ਦੇਹਾਂਤ ਹੋ ਗਿਆ। ਉਹ 88 ਸਾਲਾਂ ਦੇ ਸਨ ਅਤੇ ਇਸ ਸਾਲ ਦੋਹਰੇ ਨਿਮੋਨੀਆ ਤੋਂ ਪੀੜਤ ਹੋਣ ਤੋਂ ਬਾਅਦ 38 ਦਿਨਾਂ ਤੱਕ ਹਸਪਤਾਲ ‘ਚ ਦਾਖਲ ਰਹੇ। ਮਾਰਚ ‘ਚ ਹਸਪਤਾਲ

ਤੋਂ ਆਉਣ ਤੋਂ ਬਾਅਦ ਐਤਵਾਰ ਨੂੰ ਈਸਟਰ ਸੰਡੇ ਦੇ ਦਿਨ ਉਹ ਪਹਿਲੀ ਵਾਰ ਜਨਤਕ ਤੌਰ ‘ਤੇ ਸਾਹਮਣੇ ਆਏ ਅਤੇ ਮੌਜੂਦ ਸ਼ਰਧਾਲੂਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਬਟਵਾਰੇ ਅਤੇ ਤਣਾਅ ਦੇ ਆਪਣੇ 12 ਸਾਲਾਂ ਦੇ ਸਮੇਂ ਦੌਰਾਨ ਉਹ ਰੂੜੀਵਾਦੀ ਸੰਸਥਾਨ ਨੂੰ ਬਿਹਤਰ ਬਣਾਉਣ ‘ਚ ਲੱਗੇ ਰਹੇ। ਅਮੀਰਾਂ ਦਾ ਆਲੋਚਕ ਹੋਣ ਦੇ ਕਾਰਨ ਉਨ੍ਹਾਂ ਨੂੰ ‘ਗਰੀਬਾਂ ਦਾ ਮਸੀਹਾ’ ਵੀ ਕਿਹਾ ਜਾਂਦਾ ਸੀ। ਪੋਪ ਫ੍ਰਾਂਸਿਸ ਤੋਂ ਬਾਅਦ ਨਵੀਂ ਨਿਯੁਕਤੀ ਤੱਕ ਦੂਜੇ ਸਭ ਤੋਂ ਵੱਡੇ ਪਾਦਰੀ (ਕਾਰਜਕਾਰੀ ਪੋਪ) ਕੇਵਿਨ ਫੈਰੇਲ ਨੇ ਟੀਵੀ ਚੈਨਲ ‘ਤੇ ਐਲਾਨ ਕੀਤਾ,’ਪਿਆਰੇ ਭਰਾਵੋ ਤੇ ਭੈਣੋਂ, ਬਹੁਤ ਦੁੱਖ ਦੇ ਨਾਲ ਇਹ ਐਲਾਨ ਕਰਨਾ ਪੈ ਰਿਹਾ ਹੈ ਕਿ ਸਾਡੇ ਪਵਿੱਤਰ ਫਾਦਰ ਫ੍ਰਾਂਸਿਸ ਨਹੀਂ ਰਹੇ। ਅੱਜ ਸਵੇਰੇ 11.05 ਵਜੇ (ਭਾਰਤੀ ਸਮੇਂ ਅਨੁਸਾਰ) ਰੋਮ ਦੇ ਬਿਸ਼ਪ, ਫ੍ਰਾਂਸਿਸ ਪਰਮਪਿਤਾ ਕੋਲ ਵਾਪਸ ਚਲੇ ਗਏ। ਉਨ੍ਹਾਂ ਦਾ ਪੂਰਾ ਜੀਵਨ ਈਸ਼ਵਰ ਅਤੇ ਉਨ੍ਹਾਂ ਦੀ ਚਰਚ ਦੀ ਸੇਵਾ ਲਈ ਸਮਰਪਿਤ ਰਿਹਾ। ਸੋਮਵਾਰ ਰਾਤ 11.30 ਵਜੇ ਪੋਪ ਦੀ ਮ੍ਰਿਤਕ ਦੇਹ ਨੂੰ ਤਾਬੂਤ ‘ਚ ਰਖਿਆ ਗਿਆ। ਇਕ ਬੁਲਾਰੇ ਅਨੁਸਾਰ ਬੁੱਧਵਾਰ ਸਵੇਰੇ ਆਖਰੀ ਦਰਸ਼ਨਾਂ ਲਈ ਪੋਪ ਦੀ ਦੇਹ ਨੂੰ ਸੇਂਟ ਪੀਟਰਜ਼ ਬੈਸਿਲਿਕਾ ਲਿਜਾਇਆ ਗਿਆ। ਹੁਣ ਰਵਾਇਤੀ ਸੋਗ ਤੇ ਅੰਤਿਮ ਸਸਕਾਰ ਦੀ ਪ੍ਰਕਿਰਿਆ ਹੈ। ਹਾਲਾਂਕਿ ਅਜੇ ਤੱਕ ਇਨ੍ਹਾਂ ਦੀ ਤਰੀਕ ਨਹੀਂ ਐਲਾਨੀ ਗਈ ਹੈ। ਸਭ ਤੋਂ ਪਹਿਲਾਂ ਪੋਪ ਦੇ ਨਿਵਾਸ ਸਥਾਨ ਸੇਂਟ ਪੀਟਰਜ਼ ਬੈਸਿਲਿਕਾ ਦੇ ਨਾਲ ਬਣੇ ਛੋਟੇ ਚਰਚ ਸੈਂਟਾ ਮਾਰਟਾ ‘ਚ ਉਨ੍ਹਾਂ ਦੀ ਦੇਹ ਦਰਸ਼ਨਾਂ ਲਈ ਰੱਖੀ ਗਈ। ਜਿਸ ਤੋਂ ਬਾਅਦ ਸੇਂਟ ਪੀਟਰਜ਼ ‘ਚ ਆਮ ਜਨਤਾ ਲਈ ਲਿਜਾਇਆ ਜਾਵੇਗਾ।