ਸਰਕਾਰੀ ਬੈਂਕ ਨੂੰ 13 ਹਜ਼ਾਰ ਕਰੋੜ ਦਾ ਚੂਨਾ ਲਗਾਉਣ ਵਾਲਾ ਚੋਕਸੀ ਗ੍ਰਿਫ਼ਤਾਰ

ਨਵੀਂ ਦਿੱਲੀ:ਸਰਕਾਰੀ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ ਨੂੰ ਲੱਗਪਗ 13 ਹਜ਼ਾਰ ਕਰੋੜ ਰੁਪਏ ਦਾ ਚੂਨਾ ਲਾ ਕੇ ਸਾਲ 2018 ਤੋਂ ਭਾਰਤ ਤੋਂ ਫਰਾਰ ਰਤਨ ਅਤੇ ਗਹਿਣਿਆਂ ਦੇ ਖੇਤਰ ਦੇ ਕਦੇ ਦਿੱਗਜ਼ ਉਦਯੋਗਪਤੀ ਰਹੇ ਮੇਹੁਲ ਚੋਕਸੀ ਬੈਲਜੀਅਮ ਦੀ ਪੁਲਿਸ ਨੇ ਸ਼ਨੀਵਾਰ ਨੂੰ ਗ੍ਰਿਫਤਾਰ ਕਰ ਲਿਆ।

ਲੰਬੇ ਸਮੇਂ ਤੱਕ ਐਂਟੀਗੁਆ ਅਤੇ ਬਾਰਬਾਡੋਸ ‘ਚ ਰਹਿਣ ਤੋਂ ਬਾਅਦ ਚੋਕਸੀ ਬੈਲਜੀਅਮ ਦੇ ਇਕ ਹਸਪਤਾਲ ‘ਚ ਇਲਾਜ ਕਰਾ ਰਿਹਾ ਸੀ, ਜਿਥੇ ਉਸ ਦੀ ਗ੍ਰਿਫਤਾਰੀ ਹੋਈ ਹੈ।
ਚੋਕਸੀ ਦੀ ਹਰ ਗਤੀਵਿਧੀ ‘ਤੇ ਨਜ਼ਰ ਰੱਖ ਰਹੀ ਭਾਰਤੀ ਏਜੰਸੀਆਂ ਨੇ ਬੈਲਜੀਅਮ ਸਰਕਾਰ ਨੂੰ ਉਸ ਦੀ ਹਵਾਲਗੀ ਕਰਨ ਦੀ ਅਪੀਲ ਕੀਤੀ ਹੈ। ਭਾਰਤ ਅਤੇ ਬੈਲਜੀਅਮ ਵਿਚਾਲੇ ਕਾਫੀ ਪੁਰਾਣਾ ਹਵਾਲਗੀ ਸਮਝੌਤਾ ਹੈ, ਜਿਸ ‘ਚ ਇਕ-ਦੂਜੇ ਦੇ ਆਰਥਿਕ ਅਪਰਾਧੀਆਂ ਨੂੰ ਕਾਨੂੰਨੀ ਤੌਰ ‘ਤੇ ਹਵਾਲੇ ਕਰਨ ਦੀ ਵਿਵਸਥਾ ਹੈ। ਸਮੱਸਿਆ ਸਿਰਫ ਇਹ ਹੈ ਕਿ ਚੋਕਸੀ ਦੀ ਸਿਹਤ ਖਰਾਬ ਹੈ ਅਤੇ ਉਹ ਇਸ ਆਧਾਰ ‘ਤੇ ਬਚਣ ਦੀ ਕੋਸ਼ਿLਸ਼ ਕਰ ਸਕਦਾ ਹੈ। ਸੂਤਰਾਂ ਨੇ ਇਸ ਗੱਲ ਦੀ ਤਸਦੀਕ ਕੀਤੀ ਹੈ ਕਿ ਭਾਰਤੀ ਜਾਂਚ ਏਜੰਸੀਆਂ ਦੀ ਅਪੀਲ ‘ਤੇ ਬੈਲਜੀਅਮ ਦੀ ਫੈਡਰਲ ਪਬਲਿਕ ਸਰਵਿਸ ਆਫ ਜਸਟਿਸ ਦੇ ਹੁਕਮ ‘ਤੇ ਚੋਕਸੀ ਨੂੰ ਗ੍ਰਿਫਤਾਰ ਕੀਤਾ। ਗਿਆ ਹੈ। ਉਸ ਦੀ ਗ੍ਰਿਫਤਾਰੀ ਭਾਰਤ ਅਤੇ ਬੈਲਜੀਅਮ ਦੀਆਂ ਸੁਰੱਖਿਆ ਏਜੰਸੀਆਂ ਦੇ ਆਪਸੀ ਸਹਿਯੋਗ ਨਾਲ ਹੋਈ ਹੈ। ਚੌਕਸੀ ਬੈਲਜੀਅਮ ਤੋਂ ਇਲਾਜ ਲਈ ਸਵਿਟਜ਼ਰਲੈਂਡ ਜਾਣ ਦੀ ਤਿਆਰੀ ‘ਚ ਸੀ। ਉਂਝ ਭਾਰਤ ਦੀਆਂ ਜਾਂਚ ਏਜੰਸੀਆਂ ਜਿਵੇਂ ਈਡੀ ਅਤੇ ਸੀਬੀਆਈ ਨੂੰ ਪਹਿਲਾਂ ਤੋਂ ਪਤਾ ਸੀ ਕਿ ਚੌਕਸੀ ਬੈਲਜੀਅਮ ‘ਚ ਹੈ। ਇਹ ਗੱਲ ਬੈਲਜੀਅਮ ਸਰਕਾਰ ਵੀ ਪਹਿਲਾਂ ਮੰਨ ਚੁੱਕੀ ਹੈ ਅਤੇ ਈਡੀ ਵੱਲੋਂ ਮੁੰਬਈ ਹਾਈ ਕੋਰਟ ‘ਚ ਦਾਖਲ ਇਕ ਮਾਮਲੇ ‘ਚ ਦਾਖਲ ਇਕ ਮਾਮਲੇ ‘ਚ ਚੌਕਸੀ ਦੇ ਵਕੀਲ ਨੇ ਵੀ ਆਪਣੀ ਅਰਜ਼ੀ ‘ਚ ਕਹੀ ਸੀ। ਮੀਡੀਆ ‘ਚ ਵੀ ਖਬਰਾਂ ਆ ਰਹੀਆਂ ਸਨ ਕਿ ਉਹ ਬੈਲਜੀਅਮ ਦੇ ਹਸਪਤਾਲ ‘ਚ ਇਲਾਜ ਕਰਵਾ ਰਿਹਾ ਹੈ। ਚੌਕਸੀ ਨੂੰ ਭਾਰਤ ਲਿਆਉਣ ਲਈ ਪਹਿਲਾਂ ਵੀ ਕਈ ਵਾਰ ਕੋਸ਼ਿLਸ਼ਾਂ ਹੋਈਆਂ ਹਨ। ਇਨ੍ਹਾਂ ਕੋਸ਼ਿLਸ਼ਾਂ ਨੂੰ ਖਾਸ ਸਫਲਤਾ ਨਹੀਂ ਮਿਲੀ ਹੈ। ਸਾਲ 2021 ‘ਚ ਭਾਰਤ ਦੀ ਜਾਂਚ ਏਜੰਸੀਆਂ ਦੇ ਇਕ ਦਲ ਨੂੰ ਜਹਾਜ਼ ਤੋਂ ਇਕ ਵੱਖਰੇ ਕੈਰੇਬਿਆਈ ਦੇਸ਼ ਡੋਮੀਨਿਕਾ ਭੇਜਿਆ ਗਿਆ ਸੀ। ਉਦੋਂ ਹਾਲਾਤ ਅਜਿਹੇ ਬਣੇ ਸਨ ਕਿ ਚੋਕਸੀ ਦੀ ਹਵਾਲਗੀ ਬਹੁਤ ਸੰਭਵ ਲੱਗ ਰਹੀ ਸੀ ਪਰ ਕਾਨੂੰਨ ਝਮੇਲੇ ‘ਚ ਫਸਣ ਤੋਂ ਬਾਅਦ ਭਾਰਤੀ ਦਲ ਨੂੰ ਖਾਲੀ ਹੱਥ ਮੁੜਨਾ ਪਿਆ ਸੀ।
ਇਸ ਤੋਂ ਬਾਅਦ ਕੌਮਾਂਤਰੀ ਕਾਨੂੰਨ ਦੇ ਤਹਿਤ ਚੌਕਸੀ ਦੇ ਵਿਰੁੱਧ ਇੰਟਰਪੋਲ ਰੈੱਡ ਕਾਰਨਰ ਨੋਟਿਸ ਵੀ ਸਾਲ 2022 ‘ਚ ਖਾਰਜ ਹੋ ਚੁੱਕਾ ਹੈ। ਇੰਟਰਪੋਲ ਨੇ ਐਂਟੀਗੁਆ ਅਤੇ ਬਾਰਬਾਡੋਸ ਦੇ ਮੌਜੂਦਾ ਨਾਗਰਿਕ ਮੇਹੁਲ ਚੋਕਸੀ ਦੀ ਉਸ ਅਪੀਲ ਨੂੰ ਮਨਜ਼ੂਰ ਕਰ ਲਿਆ ਸੀ, ਜਿਸ ‘ਚ ਉਸ ਨੇ ਕਿਹਾ ਸੀ ਕਿ ਰੈੱਡ ਕਾਰਨਰ ਨੋਟਿਸ ਰਾਹੀਂ ਉਸ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਕ ਆਜ਼ਾਦ ਦੇਸ਼ ਦਾ ਨਾਗਰਿਕ ਹੋਣ ਦੇ ਕਾਰਨ ਉਸ ਦੇ ਹੋਰ ਕਿਤੇ ਫਰਾਰ ਹੋਣ ਦੀ ਸੰਭਾਵਨਾ ਨਹੀਂ ਹੈ। ਇਹ ਭਾਰਤੀ ਏਜੰਸੀਆਂ ਲਈ ਵੱਡਾ ਝਟਕਾ ਸੀ।
ਉਂਝ ਚੋਕਸੀ ਨੂੰ ਭਾਰਤ ਲਿਆਉਣ ਲਈ ਅਜੇ ਬੈਲਜੀਅਮ ਸਥਿਤ ਭਾਰਤੀ ਦੂਤਘਰ ਦੀ ਅਗਵਾਈ ‘ਚ ਸਥਾਨਕ ਕਾਨੂੰਨ ਦੇ ਅਨੁਸਾਰ ਕੋਸ਼ਿLਸ਼ ਹੋ ਰਹੀ ਹੈ। ਮੇਹੁਲ ਚੌਕਸੀ ਲੱਗਪਗ ਡੇਢ ਦਹਾਕੇ ਤੱਕ ਭਾਰਤ ਦੇ ਰਤਨ ਅਤੇ ਗਹਿਣਾ ਉਦਯੋਗ ਦਾ ਸਭ ਤੋਂ ਮਸ਼ਹੂਰ ਉਦਯੋਗਪਤੀ ਰਿਹਾ। ਉਸਦੀ ਕੰਪਨੀ ਨੇ ਗੀਤਾਂਜਲੀ ਬ੍ਰਾਂਡ ਦੇ ਨਾਂ ਨਾਲ ਹੀਰੇ ਤੇ ਦੂਜੇ ਰਤਨਾਂ ਦੇ ਗਹਿਣਿਆਂ ਦੀ ਖੁਦਰਾ ਵਿਕਰੀ ਕਰਨ ਵਾਲੇ ਸ਼ੋਅਰੂਮ ਸਥਾਪਿਤ ਕੀਤੇ। ਇਸ ਕ੍ਰਮ ‘ਚ ਚੌਕਸੀ ਨੇ ਇਸ ਸੈਕਟਰ ਦੇ ਹੋਰ ਉਦਯੋਗਪਤੀ ਨੀਰਵ ਮੋਦੀ ਨਾਲ ਮਿਲ ਕੇ ਪੀਐੱਨਬੀ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕੀਤੀ। ਇਹ ਦੂਜੇ ਦੇਸ਼ਾਂ ‘ਚ ਸਥਿਤ ਨਕਲੀ ਨਾਂ ਨਾਲ ਸਥਾਪਿਤ ਕੰਪਨੀਆਂ ਦੇ ਲੈਟਰ ਆਫ ਅੰਡਰਟੇਕਿੰਗ ਅਤੇ ਫਾਰੇਨ ਲੈਟਰਜ਼ ਆਫ ਕ੍ਰੈਡਿਟ ਹਾਸਲ ਕਰਦੇ ਸਨ ਅਤੇ ਫਿਰ ਉਸ ‘ਤੇ ਪੀਐੱਨਬੀ ਦੀ ਇਕ ਖਾਸ ਸ਼ਾਖਾ ਤੋਂ ਸੈਂਕੜੇ ਕਰੋੜ ਰੁਪਏ ਦਾ ਲੈਣ-ਦੇਣ ਕਰਦੇ ਸਨ। ਜਾਂਚ ‘ਚ ਇਸ ‘ਚ ਪੀਐੱਨਬੀ ਦੇ ਵੀ ਕੁਝ ਅਧਿਕਾਰੀਆਂ ਦੀ ਮਿਲੀ ਭੁਗਤ ਸਾਹਮਣੇ ਆਈ ਸੀ। ਉਹ ਹੀਰੇ ਤੇ ਦੂਜੇ ਰਤਨ ਦਰਾਮਦ ਕਰਨ ਦੇ ਨਾਂ ‘ਤੇ ਕਰੋੜਾਂ ਰੁਪਏ ਪੀਐੱਨਬੀ ਤੋਂ ਲੈਂਦੇ ਸਨ ਅਤੇ ਉਸ ਦਾ ਦੂਜੇ ਕੰਮਾਂ ‘ਚ ਇਸਤੇਮਾਲ ਕਰਦੇ ਸਨ। ਬਾਅਦ ‘ਚ ਬੈਂਕ ਨੂੰ ਪੈਸੇ ਜਮ੍ਹਾ ਕਰ ਦਿੱਤੇ ਜਾਂਦੇ ਸਨ ਪਰ ਇਹ ਪੂਰੀ ਪ੍ਰਕਿਰਿਆ ਹੀ ਧੋਖਾਧੜੀ ‘ਤੇ ਆਧਾਰਿਤ ਸੀ। ਬਾਅਦ ‘ਚ ਪੀਐੱਨਬੀ ਤੋਂ ਲਈ ਗਈ ਰਕਮ ਵੀ ਨਹੀਂ ਮੋੜੀ ਗਈ। ਚੌਕਸੀ ਦਾ ਰਿਸ਼ਤੇਦਾਰ ਤੇ ਉਸ ਦੇ ਅਪਰਾਧ ‘ਚ ਬਰਾਬਰ ਦਾ ਹਿੱਸੇਦਾਰ ਨੀਰਵ ਮੋਦੀ ਅਜੇ ਬ੍ਰਿਟੇਨ ਦੀ ਜੇਲ ‘ਚ ਬੰਦ ਹੈ। ਭਾਰਤ ਸਰਕਾਰ ਉਸਦੀ ਹਵਾਲਗੀ ਲਈ ਕੋਸ਼ਿLਸ਼ ਕਰ ਰਹੀ ਹੈ। ਕਾਨੂੰਨ ਮੰਤਰੀ ਨੇ ਕਿਹਾ, ਚੋਕਸੀ ਦੀ ਗ੍ਰਿਫਤਾਰੀ ਮੋਦੀ ਸਰਕਾਰ ਦੀ ਸਫਲ ਕੂਟਨੀਤੀ ਦਾ ਨਤੀਜਾ : ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ, ਨਰਿੰਦਰ ਮੋਦੀ ਦੀ ਅਗਵਾਈ ‘ਚ ਸਰਕਾਰ ਨੇ ਆਪਣੀ ਸਫਲ ਵਿਦੇਸ਼ ਨੀਤੀ ਦੇ ਕਾਰਨ ਇਹ ਪ੍ਰਾਪਤੀ ਹਾਸਲ ਕੀਤੀ ਹੈ। ਇਹ ਇਕ ਵਿਆਪਕ ਰਣਨੀਤਿਕ ਦ੍ਰਿਸ਼ਟੀਕੋਣ ਦਾ ਹਿੱਸਾ ਹੈ। ਭਾਰਤ ਲਈ ਇਹ ਮਾਣ ਦਾ ਵਿਸ਼ਾ ਹੈ।’ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ ਹੀ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਨੇ ਗਰੀਬਾਂ ਦਾ ਪੈਸਾ ਲੁੱਟਿਆ ਹੈ, ਉਨ੍ਹਾਂ ਨੂੰ ਇਸ ਨੂੰ ਵਾਪਸ ਕਰਨਾ ਪਵੇਗਾ ਅਤੇ ਦੇਸ਼ ‘ਚ ਅਜਿਹੇ ਲੋਕਾਂ ਵਿਰੁੱਧ ਕਾਰਵਾਈ ਹੋ ਰਹੀ ਹੈ। ਮੇਹੁਲ ਚੌਕਸੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਹ ਇਹ ਯਕੀਨੀ ਤੌਰ ‘ਤੇ ਬਹੁਤ ਵੱਡੀ ਪ੍ਰਾਪਤੀ ਹੈ।’ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ‘ਚ ਸਰਕਾਰ ਭ੍ਰਿਸ਼ਟਾਚਾਰ ਪ੍ਰਤੀ ਆਪਣੀ ਜ਼ੀਰੋ ਟਾਲਰੈਂਸ ਦੇ ਦ੍ਰਿਸ਼ਟੀਕੋਣ ‘ਤੇ ਡਟੀ ਹੈ ਅਤੇ ਅਜਿਹੇ ਅਪਰਾਧੀਆਂ ਨੂੰ ਨਿਆ ਦੇ ਕਟਹਿਰੇ ‘ਚ ਲਿਆਉਣ ਲਈ ਹਰ ਕਾਨੂੰਨੀ ਰਸਤਾ ਅਪਨਾ ਰਹੀ ਹੈ।’