ਆਖਿਰ ਕੁਝ ਖ਼ਾਸ ਗੱਲ ਹੈ ਤਾਂ ਹੀ ਦੀਪਿਕਾ ਪਾਦੂਕੋਨ ਨੂੰ ‘ਪਰੀਕਸ਼ਾ ਪੇ ਚਰਚਾ’ ਵਿਦਿਆਰਥੀਆਂ ਦੇ ਸਾਲਾਨਾ ਇਮਤਿਹਾਨਾਂ ‘ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਕਹਿਣ ‘ਤੇ ਸੱਦਾ ਪੱਤਰ ਦਿੱਤਾ ਗਿਆ ਤਾਂ ਇਸ ਦੇ ਬਣੇ ਅੱਠ ਭਾਗਾਂ ਵਿਚੋਂ ਇਕ ਭਾਗ ਦੀਪਿਕਾ ਪਾਦੂਕੋਨ ‘ਤੇ ਆਧਾਰਿਤ ਰਿਹਾ। ਦੀਪਿਕਾ ਨੇ ਪਹਿਲਾਂ ਤਾਂ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ
ਤੇ ਫਿਰ ਵਿਦਿਆਰਥੀਆਂ ਨੂੰ ਕਈ ਖ਼ਾਸ ਗੱਲਾਂ ਦੱਸੀਆਂ। ਦੀਪਿਕਾ ਨੇ ਕਿਹਾ ਕਿ ਵਿਦਿਆਰਥੀ ਪੂਰੀ ਨੀਂਦ ਵੀ ਲੈਣ ਤਾਂ ਹੀ ਤਰੋਤਾਜ਼ਾ ਹੋ ਕੇ ਪੜ੍ਹਾਈ ਕੀਤੀ ਜਾ ਸਕਦੀ ਹੈ। ਦੀਪਿਕਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਪਹਿਲਾਂ ਮਾਨਸਿਕ ਤੰਦਰੁਸਤੀ ਜ਼ਰੂਰੀ ਹੈ। ਉਸ ਨੇ ਇਹ ਵੀ ਕਿਹਾ ਕਿ ਉਹ ਆਪ ਮਾਨਸਿਕ ਤੌਰ ‘ਤੇ ਬਿਮਾਰ ਹੋ ਗਈ ਸੀ। ਤੁਸੀਂ ਬੋਝ ਨਹੀਂ ਲੈਣਾ, ਇਹ ਗੱਲ ਦੀਪਿਕਾ ਨੇ ਕੱਲ੍ਹ ਦੁਬਾਰਾ ਰਿਲੀਜ਼ ਹੋਈ ਦੀਪਿਕਾ ਦੀ ਫ਼ਿਲਮ ‘ਯੇਹ ਜਵਾਨੀ ਹੈ ਦਿਵਾਨੀ’ ਦੇ ਮੌਕੇ ਕਹੀ ਹੈ ਤੇ ਇਸ ਨੇ ਮੁੜ ਰਿਲੀਜ਼ ਹੋ ਕੇ 26 ਕਰੋੜ ਦਾ ਵਪਾਰ ਕਰ ਲਿਆ ਹੈ। ਇਧਰ ਟੀ.ਵੀ. ‘ਤੇ ‘ਕਲਕੀ 2898 ਏ.ਡੀ.’ ਆਉਣ ਨਾਲ ਦੀਪਿਕਾ ਦੀ ਸ਼ਲਾਘਾ ਉਹ ਲੋਕ ਕਰ ਰਹੇ ਹਨ ਜਿਨ੍ਹਾਂ ਨੇ ਇਹ ਫ਼ਿਲਮ ਟੀ.ਵੀ. ‘ਤੇ ਦੇਖੀ ਜਾਂ ਕਹਿ ਲਓ ਕਿ ਸਿਨੇਮਾ ‘ਚ ਇਹ ਫ਼ਿਲਮ ਦੇਖ ਨਾ ਸਕਣ ਵਾਲੇ ਟੀ.ਵੀ. ‘ਤੇ ਇਹ ਫ਼ਿਲਮ ਦੇਖ ਕੇ ਦੇ ਦੀਪਿਕਾ ਦੀ ਸ਼ਲਾਘਾ ‘ਚ ਰਹੇ ਹਨ। ਇਹ ਸਾਰੀਆਂ ਗੱਲਾਂ ਵਿਦਿਆਰਥੀਆਂ ਨਾਲ ਚਰਚਾ, ਪ੍ਰਧਾਨ ਮੰਤਰੀ ਦੀਆਂ ਨਜ਼ਰਾਂ ‘ਚ ਚੰਗੀ ਦਿਖਾ ‘ਯੇ ਜਵਾਨੀ ਹੈ ਦਿਵਾਨੀ’ ਨੂੰ ਫਿਰ ਕਾਮਯਾਬੀ ਤੇ ‘ਕਲਕੀ 2898 ਏ.ਡੀ.‘ ਟੀ.ਵੀ. ‘ਤੇ ਪ੍ਰਸਾਰਿਤ ਦੀਪਿਕਾ ਪਾਦੂਕੋਨ ਦੇ ਫ਼ਿਲਮੀ ਕੈਰੀਅਰ ਨੂੰ ਉਭਾਰਨ ‘ਚ ਕਾਮਯਾਬ ਸਿੱਧ ਹੋ ਰਹੀਆਂ ਹਨ। 500 ਕਰੋੜ ਤੋਂ ਵੱਧ ਦੀ ਜਾਇਦਾਦ ਦੀ ਮਾਲਕਣ ਦੀਪਿਕਾ ਖ਼ੁਦ ਹਿਸਾਬ ਵਿਚ ਬੇਹੱਦ ਕਮਜ਼ੋਰ ਰਹੀ ਹੈ ਤੇ ਉਹ ਅੱਜ ਵੀ ਹਿਸਾਬ-ਕਿਤਾਬ ਕਰਦਿਆਂ ਬਹੁਤ ਕੁਝ ਭੁੱਲ ਜਾਂਦੀ ਹੈ। ਦੀਪਿਕਾ ਨੂੰ ਇੰਫੋਸਿਸ ਦੇ ਸਹਾਇਕ ਚੇਅਰਮੈਨ ਆਰ. ਨਰਾਇਣ ਮੂਰਤੀ ਦੀ ਇਹ ਗੱਲ ਚੰਗੀ ਨਹੀਂ ਲੱਗੀ ਕਿ ਲੋਕ ਹਫ਼ਤੇ ‘ਚ 70 ਘੰਟੇ ਕੰਮ ਕਰਨ। ਫਿਰ ਉਨ੍ਹਾਂ 90 ਘੰਟੇ ਕੰਮ ਕਰਨ ‘ਤੇ ਜ਼ੋਰ ਦਿੱਤਾ। ਦੀਪਿਕਾ ਨੇ ਕਿਹਾ ਕਿ ਕਿਸੇ ‘ਤੇ ਕੰਮ ਦਾ ਬੋਝ ਨਹੀਂ ਪਾਉਣਾ ਚਾਹੀਦਾ। ਮੂਰਤੀ ਤਾਂ ਚਾਹੁੰਦੇ ਨੇ ਕਿ ਲੋਕ ਐਤਵਾਰ ਵੀ ਕੰਮ ਕਰਿਆ ਕਰਨ। ਬੇਟੀ ਦੁਆ ਦੇ ਜਨਮ ਤੋਂ ਬਾਅਦ ਦੀਪੀ ਫਿਰ ਕੰਮ ‘ਤੇ ਪਰਤ ਆਈ ਹੈ ਤੇ ਉਸ ਦੀ ਨਵੀਂ ਦਿੱਖ ਦੇਖ ਕੇ ਲੋਕ ਖ਼ਾਸ ਕਰ ਦੀਪਿਕਾ ਦੇ ਦਿਵਾਨੇ ਉਸ ਨੂੰ ਅਭਿਨੇਤਰੀ ਰੇਖਾ ਦੀ ਕਾਰਬਨ ਕਾਪੀ ਆਖ ਰਹੇ ਹਨ। ਇੱਧਰ 570 ਕਰੋੜ ਕਮਾਉਣ ਵਾਲੀ ਦੀਪਿਕਾ ਦੀ ਇਕ ਹੋਰ ਫ਼ਿਲਮ ‘ਪਦਮਾਵਤ’ ਮੁੜ ਰਿਲੀਜ਼ ਕਰਨ ਦੀਆਂ ਤਿਆਰੀਆਂ ਜ਼ੋਰ-ਸ਼ੋਰ ‘ਤੇ ਹਨ।