ਮਨੀਪੁਰ `ਚ ਰਾਸ਼ਟਰਪਤੀ ਰਾਜ ਲਾਗੂ

ਨਵੀਂ ਦਿੱਲੀ:ਮੁੱਖ ਮੰਤਰੀ ਐੱਨ ਬੀਰੇਨ ਸਿੰਘ ਦੇ ਅਸਤੀਛੇ ਤੋਂ ਚਾਰ ਦਿਨਾਂ ਦੇ ਬਾਅਦ ਫ਼ਿਰਕੂ ਹਿੰਸਾ ਨਾਲ ਜੂਝ ਰਹੇ ਮਨੀਪੁਰ ‘ਚ ਵੀਰਵਾਰ ਨੂੰ ਰਾਸ਼ਟਰਪਤੀ ਸ਼ਾਸਨ ਲਗਾ ਦਿੱਤਾ ਗਿਆ। ਸੂਬੇ ‘ਚ ਰਾਸ਼ਟਰਪਤੀ ਸ਼ਾਸਨ ਲਗਾਉਣ ਦਾ ਫ਼ੈਸਲਾ ਅਜਿਹੇ ਸਮੇਂ ਹੋਇਆ ਹੈ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ ਯਾਤਰਾ ‘ਤੇ ਹਨ। ਵਿਧਾਨ ਸਭਾ ਨੂੰ ਫ਼ਿਲਹਾਲ ਮੁਅੱਤਲ ਰੱਖਿਆ ਗਿਆ ਹੈ। ਮੌਜੂਦਾ ਵਿਧਾਨ ਸਭਾ ਦਾ ਕਾਰਜਕਾਲ 2027 ਤੱਕ ਹੈ।

ਜ਼ਿਕਰਯੋਗ ਹੈ ਕਿ 21 ਮਹੀਨੇ ਤੋਂ ਜਾਰੀ ਫ਼ਿਰਕੂ ਹਿੰਸਾ ‘ਚ ਕਰੀਬ ਢਾਈ ਸੌ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਹਜ਼ਾਰਾਂ ਲੋਕ ਬੇਘਰ ਹੋ ਚੁੱਕੇ ਹਨ। ਮਨੀਪੁਰ ‘ਚ ਪਹਾੜੀਆਂ ‘ਤੇ ਕੁਕੀ ਤੇ ਘਾਟੀ ‘ਚ ਮੈਤੇਈ ਫ਼ਿਰਕੇ ਦੇ ਲੋਕ ਰਹਿੰਦੇ ਹਨ। ਤਿੰਨ ਮਈ, 2023 ਨੂੰ ਰਾਖਵੇਂਕਰਨ ‘ਤੇ ਹਾਈ ਕੋਰਟ ਦੇ ਫ਼ੈਸਲੇ ਤੋਂ ਬਾਅਦ ਦੋਵਾਂ ਫ਼ਿਰਕਿਆਂ ‘ਚ ਹਿੰਸਾ ਭੜਕ ਗਈ ਸੀ।
ਗ੍ਰਹਿ ਮੰਤਰਾਲੇ ਵਲੋਂ ਜਾਰੀ ਰ ਨੋਟੀਫਿਕੇਸ਼ਨ ‘ਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਰਾਇ ਹੈ ਕਿ ਅਜਿਹੀ ਸਥਿਤੀ ਪੈਦਾ ਹੋ ਗਈ ਹੈ, ਜਿਸ ਵਿਚ ਸੂਬਾ ਸਰਕਾਰ ਸੰਵਿਧਾਨ ਦੀ ਵਿਵਸਥਾ ਮੁਤਾਬਕ ਨਹੀਂ ਚੱਲ ਸਕਦੀ। ਮਨੀਪੁਰ ਦੇ ਰਾਜਪਾਲ ਅਜੇ ਕੁਮਾਰ ਭੱਲਾ ਤੋਂ ਮਿਲੀ ਰਿਪਰੋਟ ਤੇ ਹੋਰ ਵਸੀਲਿਆਂ ਰਾ ਤੋਂ ਜਾਣਕਾਰੀ ਮਿਲਣ ਤੋਂ ਬਾਅਦ ਵ ਰਾਸ਼ਟਰਪਤੀ ਸ਼ਾਸਨ ਲਗਾਉਣ ਦਾ ਵਿ ਫੈਸਲਾ ਕੀਤਾ ਗਿਆ ਹੈ। ਗ੍ਰਹਿ ਮਤੰਰੀ ਅਮਿਤ ਸ਼ਾਹ ਤੇ ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਤੋਂ ਬਾਅਦ ਬੀਰੇਨ ਸਿੰਘ ਨੇ ਨੇ ਫਰਵਰੀ ਤੋਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਰਾਜਪਾਲ ਨੇ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਸੀ ਹੈ ਤੇ ਉਨ੍ਹਾਂ ਨੂੰ ਬਦਲਵੀਂ ਵਿਵਸਥਾ ਹੋਣ ਹੋ ਤੱਕ ਅਹੁਦੇ ‘ਤੇ ਬਣੇ ਰਹਿਣ ਦੀ ਅਪੀਲ ਕੀਤੀ ਸੀ। ਨਵੰਬਰ 2024 ‘ਚ ਕੈਨਰਾਡ ਸੰਗਮਾ ਦੀ ਅਗਵਾਈ ਵਾਲੀ ਨੈਸ਼ਨਲ ਪੀਪਲਜ਼ ਪਾਰਟੀ ਵਲੋਂ ਸਮਰਥਨ ਵਾਪਸ ਲਏ ਜਾਣ ਤੋਂ ਬਾਅਦ ਬੀਰੇਨ ਸਿੰਘ ਸਰਕਾਰ ਦੀ ਸਥਿਰਤਾ ‘ਤੇ ਸਵਾਲ ਚੁੱਕੇ ਜਾਣ ਲੱਗੇ ਸਨ। ਭਾਜਪਾ ਲੀਡਰਸ਼ਿਪ ਨੇ ਬੀਰੇਨ ਸਿੰਘ ਦੇ ਵਾਰਿਸ ਨੂੰ ਲੈ ਕੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਸਹਿਮਤੀ ਨਹੀਂ ਬਣ ਸਕੀ। ਮਨੀਪੁਰ ‘ਚ ਲੀਡਰਸ਼ਿਪ ਸੰਕਟ ਵਿਚਾਲੇ ਕਾਂਗਰਸ ਸਮੇਤ ਤਮਾਮ ਵਿਰੋਧੀ ਪਾਰਟੀਆਂ ਨੇ ਸੂਬੇ ‘ਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਮੰਗ ਕੀਤੀ ਸੀ।
ਬੀਰੇਨ ਸਿੰਘ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ੇ ਤੋਂ ਬਾਅਦ ਸੂਬੇ ‘ਚ ਸਿਆਸੀ ਗ਼ੈਰਯਕੀਨੀ ਬਣੀ ਹੋਈ ਸੀ। ਭਾਜਪਾ ਇਸ ਦੌਰਾਨ ਸੀਐੱਮ ਦਾ ਚਿਹਰਾ ਨਹੀਂ ਤੈਅ ਕਰ ਸਕੀ। ਭਾਜਪਾ ਦੇ ਉੱਤਰ ਪੂਰਬ ਇੰਚਾਰਜ ਸੰਬਿਤ ਪਾਤਰਾ ਨੇ ਪਾਰਟੀ ਦੇ ਵਿਧਾਇਕਾਂ ਨਾਲ ਕਈ ਦੌਰ ਦੀ ਚਰਚਾ ਕੀਤੀ, ਪਰ ਰੇੜਕਾ ਬਰਕਰਾਰ ਰਿਹਾ। ਪਿਛਲੇ ਦੋ ਦਿਨਾਂ ‘ਚ ਸੰਬਿਤ ਰਾਜਪਾਲ ਅਜੇ ਕੁਮਾਰ ਭੱਲਾ ਨਾਲ ਕਈ ਵਾਰ ਮਿਲ ਚੁੱਕੇ ਸਨ। ਕਾਂਗਰਸੀ ਵਿਧਾਇਕ ਥੋਕਚੋਮ ਲੋਕੇਸ਼ਵਰ ਨੇ ਸੰਬਿਤ ਦੇ ਸੂਬੇ ਦੇ ਦੌਰੇ ਦੇ ਮਕਸਦ ‘ਤੇ ਸਵਾਲ ਚੁੱਕਿਆ।