‘ਜਗਦੀਸ਼ ਸਿੰਘ ਵਰਿਆਮ ਯਾਦਗਾਰੀ ਪੁਰਸਕਾਰ-2025` ਅਰਤਿੰਦਰ ਸੰਧੂ ਨੂੰ ਮਿਲੇਗਾ

ਜਲੰਧਰ: ਪੰਜਾਬੀ ਲੇਖਕ ਸਭਾ ਜਲੰਧਰ (ਰਜਿ.) ਵੱਲੋਂ ਹਰ ਸਾਲ ਦਿੱਤੇ ਜਾਣ ਵਾਲਾ “ਜਗਦੀਸ਼ ਸਿੰਘ ਵਰਿਆਮ ਯਾਦਗਾਰੀ ਪੁਰਸਕਾਰ-2025 ਅੰਮ੍ਰਿਤਸਰ ਤੋੰ ਛਪਦੇ ਸਾਹਿਤਕ ਰਸਾਲੇ “ਏਕਮ“ ਦੀ ਸੰਪਾਦਿਕਾ ਅਰਤਿੰਦਰ ਸੰਧੂ ਨੂੰ ਪ੍ਰਦਾਨ ਕੀਤਾ ਜਾਵੇਗਾ।

ਇਹ ਐਲਾਨ ਕਰਦਿਆਂ ਸਭਾ ਦੇ ਸਰਪ੍ਰਸਤ ਡਾਕਟਰ ਵਰਿਆਮ ਸਿੰਘ ਸੰਧੂ, ਪ੍ਰਧਾਨ ਡਾਕਟਰ ਹਰਜਿੰਦਰ ਸਿੰਘ ਅਟਵਾਲ,ਜਨਰਲ ਸਕੱਤਰ ਡਾਕਟਰ ਉਮਿੰਦਰ ਸਿੰਘ ਜੌਹਲ ਅਤੇ ਵਿੱਤ ਸਕੱਤਰ ਸੰਤ ਨਰੈਣ ਸਿੰਘ ਨੇ ਦੱਸਿਆ ਕਿ ਇਹ ਪੁਰਸਕਾਰ ਸਾਹਿਤਕ ਪੱਤਰਕਾਰੀ ਵਿੱਚ ਵਿਲੱਖਣ ਯੋਗਦਾਨ ਪਾਉਣ ਵਾਲੇ ਸੰਪਾਦਕ ਨੂੰ ਹਰ ਸਾਲ ਦਿੱਤਾ ਜਾਂਦਾ ਹੈ। ਇਸ ਵਿੱਚ 21000 ਰੁਪਏ ਨਗਦ, ਸਨਮਾਨ ਚਿੰਨ੍ਹ ਅਤੇ ਦੁਸ਼ਾਲਾ ਭੇਂਟ ਕੀਤਾ ਜਾਂਦਾ ਹੈ।
ਪਿਛਲੀ ਵਾਰ ਇਹ ਪੁਰਸਕਾਰ ਡਾਕਟਰ ਰਘਬੀਰ ਸਿੰਘ “ਸਿਰਜਣਾ“ ਨੂੰ ਦਿੱਤਾ ਗਿਆ ਸੀ। ਉਹਨਾਂ ਦੱਸਿਆ ਕਿ ਇਹ ਪੁਰਸਕਾਰ ਮਾਰਚ ਮਹੀਨੇ ਵਿੱਚ ਜਲੰਧਰ ਵਿੱਚ ਕੀਤੇ ਜਾਣ ਵਾਲੇ ਸਭਾ ਦੇ ਸਮਾਗਮ ਵਿੱਚ ਭੇਂਟ ਕੀਤਾ ਜਾਵੇਗਾ।