ਨਵੀਂ ਦਿੱਲੀ:ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਰਾਸ਼ਟਰਪਤੀ ਦੇ ਭਾਸ਼ਨ ‘ਤੇ ਬਹਿਸ ‘ਚ ਹਿੱਸਾ ਲੈਂਦਿਆਂ ਜਿਥੇ ਬਦਲੇ ਅੰਦਾਜ਼ ‘ਚ ਬੇਰੁਜ਼ਗਾਰੀ ਦਾ ਹੱਲ ਲੱਭਣ ‘ਚ ਮੌਜੂਦਾ ਸਰਕਾਰ ਦੇ ਨਾਲ-ਨਾਲ ਯੂ.ਪੀ.ਏ. ਸਰਕਾਰ ਨੂੰ ਵੀ ਨਾਕਾਮ ਦੱਸਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੇਕ ਇਨ ਇੰਡੀਆ ਰਾਹੀਂ ਇਕ ਕੋਸ਼ਿਸ਼ (ਜਿਸ ਨੂੰ ਬਾਅਦ ‘ਚ ਉਨ੍ਹਾਂ ‘ਨਾਕਾਮ ਕੋਸ਼ਿਸ਼ ਕਰਾਰ ਦਿੱਤਾ) ਕਰਨ ਦਾ ਸਿਹਰਾ ਦਿੱਤਾ,
ਉਥੇ ਆਪਣੇ ਰਵਾਇਤੀ ਅੰਦਾਜ਼ ‘ਚ ਚੀਨੀ ਫ਼ੌਜੀਆਂ ਭਾਰਤ ‘ਚ ਦਾਖ਼ਲ ਹੋਣ ਅਤੇ ਭਾਰਤ ਦੀ ਵਿਦੇਸ਼ ਨੀਤੀ ਨੂੰ ਲੈ ਕੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੌਰਾਨ ਵੋਟਰਾਂ ਦੀ ਗਿਣਤੀ ਵੱਧਣ ਨੂੰ ਲੈ ਕੇ ਸਰਕਾਰ ‘ਤੇ ਤਿੱਖਾ ਹਮਲਾ ਵੀ ਕੀਤਾ। ਰਾਹੁਲ ਗਾਂਧੀ ਵਲੋਂ ਅਮਰੀਕਾ ਨੂੰ ਲੈ ਕੇ ਵਿਦੇਸ਼ ਨੀਤੀ ਬਾਰੇ ਕੀਤੀ ਟਿੱਪਣੀ ਨੂੰ ਲੈ ਕੇ ਸੱਤਾ ਧਿਰ ਵਲੋਂ ਹੰਗਾਮਾ ਵੀ ਕੀਤਾ ਗਿਆ ਜਿਸ ‘ਤੇ ਉਨ੍ਹਾਂ ਉਸੇ ਹੀ ਬਦਲੇ ਅੰਦਾਜ਼ ‘ਚ ਫੋਰਨ ਮੁਆਫ਼ੀ ਮੰਗੀ ਅਤੇ ਦੂਜੇ ਸ਼ਬਦਾਂ ਨਾਲ ਮੁੜ ਸਰਕਾਰ ਦੀ ਘੇਰਾਬੰਦੀ ਵੀ ਕੀਤੀ।
ਰਾਸ਼ਟਰਪਤੀ ਦੇ ਭਾਸ਼ਨ ‘ਚ ਕੁਝ ਵੀ ਨਵਾਂ ਨਹੀਂ
ਰਾਹੁਲ ਗਾਂਧੀ ਨੇ ਭਾਸ਼ਨ ਦੀ ਸ਼ੁਰੂਆਤ ਰਾਸ਼ਟਰਪਤੀ ਦੇ ਭਾਸ਼ਨ ‘ਚ ਕੁਝ ਵੀ ਨਵਾਂ ਨਾ ਹੋਣ ਦੇ ਬਿਆਨ ਨਾਲ ਕੀਤੀ ਪਰ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਰਾਸ਼ਟਰਪਤੀ ਦੇ ਭਾਸ਼ਨ ਦੀ ਇਕਰੂਪਤਾ ਨੂੰ ਵੇਖਦਿਆਂ ਉਨ੍ਹਾਂ ਆਪਣੇ-ਆਪ ਤੋਂ ਸਵਾਲ ਕੀਤਾ ਕਿ ਜੇਕਰ ਇੰਡੀਆ ਗੱਠਜੋੜ ਦੀ ਸਰਕਾਰ ਹੁੰਦੀ ਤਾਂ ਰਾਸ਼ਟਰਪਤੀ ਦੇ ਭਾਸ਼ਨ ‘ਚ ਕਿਸ ਗੱਲ ‘ਤੇ ਜ਼ੋਰ ਦਿੱਤਾ ਜਾਂਦਾ। ਉਨ੍ਹਾਂ ਨੇ ਅੱਗੇ ਆਪਣਾ ਪੂਰਾ ਭਾਸ਼ਨ (ਜੋ ਕਿ ਕੁੱਲ 40 ਮਿੰਟ ਦਾ ਸੀ) ਉਸ ਨਜ਼ਰੀਏ ਨੂੰ ਮੁੱਖ ਰੱਖਦਿਆਂ ਕੀਤਾ ਕਿ ਉਸ ਭਾਸ਼ਨ (ਇੰਡੀਆ ਗੱਠਜੋੜ ਦੇ ਭਾਸ਼ਨ) ‘ਚ ਰਾਸ਼ਟਰਪਤੀ ਕੀ-ਕੀ ਮੁੱਦੇ ਲੈ ਕੇ ਆਉਂਦੇ।
ਬੇਰੁਜ਼ਗਾਰੀ ‘ਤੇ ਬੋਲੇ ਰਾਹੁਲ
ਰਾਹੁਲ ਗਾਂਧੀ ਨੇ ਆਪਣੇ ਭਾਸ਼ਨ ਦੀ ਸ਼ੁਰੂਆਤ ‘ਚ ਹੀ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਭਰਵੀਂ ਥਾਂ ਦਿੱਤੀ। ਨਾਲ ਹੀ ਮੌਜੂਦਾ ਸਰਕਾਰ ਦੇ ਨਾਲ-ਨਾਲ ਯੂ.ਪੀ.ਏ. ਸਰਕਾਰ ਦੀ ਵੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਯੂ.ਪੀ.ਏ. ਜਾਂ ਐਨ.ਡੀ.ਏ. ਸਰਕਾਰ ਨੇ ਰੁਜ਼ਗਾਰ ਦੇ ਬਾਰੇ ‘ਚ ਸਪੱਸ਼ਟ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਸ ਦੇਸ਼ ਦਾ ਭਵਿੱਖ ਨੌਜਵਾਨਾਂ ਵਲੋਂ ਤੈਅ ਕੀਤਾ ਜਾਵੇਗਾ। ਇਸ ਲਈ ਉਨ੍ਹਾਂ ਨੂੰ ਲਗਦਾ ਹੈ ਕਿ ਅਸੀਂ ਜੋ ਵੀ ਕਹੀਏ ਉਹ ਨੌਜਵਾਨਾਂ ਨੂੰ ਧਿਆਨ ‘ਚ ਰੱਖ ਕੇ ਕਹਿਣਾ ਚਾਹੀਦਾ ਹੈ। ਰਾਹੁਲ ਗਾਂਧੀ ਨੇ ਮੇਕ ਇਨ ਇੰਡੀਆ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਮੇਕ ਇਨ ਇੰਡੀਆ ਦੀ ਜੋ ਧਾਰਨਾ ਲਿਆਂਦੀ ਗਈ ਉਹ ਇਕ ਚੰਗਾ ਵਿਚਾਰ ਸੀ ਪਰ ਨਾਲ ਹੀ ਉਸ ਯੋਜਨਾ ਨੂੰ ਨਾਕਾਮ ਕਰਾਰ ਦਿੰਦਿਆਂ ਕਿਹਾ ਕਿ ਸਾਲ 2014 ‘ਚ ਉਸਾਰੀ ਖੇਤਰ ਦਾ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੀ ਦਰ 15.3 ਫ਼ੀਸਦੀ ਤੋਂ ਡਿੱਗ ਕੇ ਅੱਜ ਜੀ.ਡੀ.ਪੀ. ਦੇ 12.6 ਫ਼ੀਸਦੀ ‘ਤੇ ਪਹੁੰਚ ਗਈ ਹੈ, ਜੋ ਕਿ 60 ਸਾਲਾਂ ‘ਚ ਉਸਾਰੀ ਖੇਤਰ ਦਾ ਸਭ ਤੋਂ ਘੱਟ ਹਿੱਸਾ ਹੈ। ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ‘ਤੇ ਸਿੱਧਾ ਹਮਲਾ ਨਾ ਕਰਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੂੰ ਦੋਸ਼ ਨਹੀਂ ਦੇ ਰਹੇ। ਉਨ੍ਹਾਂ ਅੱਗੇ ਕਿਹਾ ਕਿ ਇਹ ਕਹਿਣਾ ਉੱਚਿਤ ਨਹੀਂ ਹੋਵੇਗਾ ਕਿ ਉਨ੍ਹਾਂ ਕੋਸ਼ਿਸ਼ ਨਹੀਂ ਕੀਤੀ। ਰਾਹੁਲ ਨੇ ਕਿਹਾ ਕਿ ਉਨ੍ਹਾਂ (ਮੋਦੀ) ਨੇ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ।
ਸਿਰਫ ਖਪਤ ਨਹੀਂ, ਸਗੋਂ ਉਤਪਾਦਨ ਵੀ ਵਧਾਉਣ ਦੀ ਹੈ ਲੋੜ
ਕਾਂਗਰਸੀ ਆਗੂ ਨੇ ਆਪਣੇ ਭਾਸ਼ਨ ‘ਚ ਅਰਥ ਸ਼ਾਸਤਰ ਦੇ ਵਿਕਾਸ ਦੇ ਸਿਧਾਂਤ ਖਪਤ ਅਤੇ ਉਤਪਾਦਨ ਰੱਖਦਿਆਂ ਕਿਹਾ ਕਿ ਰੁਜ਼ਗਾਰ ਦੇ ਮੌਕੇ ਵਧਾਉਣ ਲਈ ਸਿਰਫ ਖਪਤ ਨਹੀਂ, ਸਗੋਂ ਉਤਪਾਦਨ ਵਧਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ 1990 ਤੋਂ ਹਰ ਸਰਕਾਰ ਨੇ ਖਪਤ ਵਿਵਸਥਿਤ ਕਰਨ ਲਈ ਕੰਪਨੀਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਖਪਤ ਵਿਵਸਥਿਤ ਕਰਦੀਆਂ ਹਨ, ਪਰ ਅਸੀਂ ਇਕ ਦੇਸ਼ ਵਜੋਂ ਉਤਪਾਦਨ ਵਿਵਸਥਿਤ ਕਰਨ ‘ਚ ਨਾਕਾਮ ਰਹੇ। ਉਨ੍ਹਾਂ ਮਹਿੰਦਰਾ, ਬਜਾਜ ਅਤੇ ਟਾਟਾ ਵਰਗੀਆਂ ਕੰਪਨੀਆਂ ਦਾ ਨਾਂਅ ਲੈਂਦਿਆਂ ਕਿਹਾ ਕਿ ਉਹ (ਕੰਪਨੀਆਂ) ਉਤਪਾਦਨ ਵਿਵਸਥਿਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਅਸੀਂ ਇਕ ਦੇਸ਼ ਵਜੋਂ ਅਜਿਹਾ ਕਰਨ ‘ਚ ਨਾਕਾਮ ਰਹੇ ਹਾਂ। ਰਾਹੁਲ ਗਾਂਧੀ ਨੇ ਆਰਟੀਫਿਸ਼ਿਅਲ ਇੰਟੈਲੀਜੈਂਸ (ਏ.ਆਈ.) “ ਨੂੰ ਅਜੋਕੇ ਜੀਵਨ ਅਤੇ ਕ੍ਰਾਂਤੀ ਦਾ ਅਹਿਮ ਹਿੱਸਾ ਦੱਸਦਿਆਂ ਕਿਹਾ ਕਿ ਏ.ਆਈ. ਆਪਣੇ ਆਪ ਕੁਝ ਕੰਮ ਨਹੀਂ ਆਏਗੀ ਕਿਉਂਕਿ ਉਹ ਡੇਟਾ ‘ਤੇ ਕੰਮ ਕਰਦੀ ਹੈ ਅਤੇ ਡੇਟਾ ਤੋਂ ਬਿਨਾਂ ਏ.ਆਈ. ਵਿਅਰਥ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਅੱਜ ਧਰਤੀ ‘ਤੇ ਮੂਲ ਰੂਪ ਨਾਲ ਸਾਰੀ ਇਲੈਕਟ੍ਰਾਨਿਕਸ ਬਣਾਉਣ ਲਈ ਵਰਤਿਆ ਜਾਣ ਵਾਲਾ । ਡੇਟਾ ਚੀਨ ਕੋਲ ਅਤੇ ਖਪਤ ਡੇਟਾ ਚੀਨ 1 ਕੋਲ ਹੈ। ਭਾਰਤ ਕੋਲ ਡੇਟਾ ਹੀ ਨਹੀਂ ਹੈ।
ਅਮਰੀਕਾ ਸੰਬੰਧੀ ਵਿਦੇਸ਼ ਨੀਤੀ ਬਾਰੇ ਸਰਕਾਰ `ਤੇ ਤਨਜ਼ ਤੇ ਮੁਆਫ਼ੀ
ਰਾਹੁਲ ਗਾਂਧੀ ਨੇ ਵਿਦੇਸ਼ ਨੀਤੀ ‘ਤੇ ਬੋਲਦਿਆਂ ਸਰਕਾਰ ‘ਤੇ ਅਸਿੱਧੇ ਢੰਗ ਨਾਲ ਤਨਜ਼ ਕਰਦਿਆਂ ਕਿਹਾ ਕਿ ਅਸੀਂ ਆਪਣੇ ਤ ਪ੍ਰਧਾਨ ਮੰਤਰੀ ਨੂੰ ਸੱਦਾ ਦੇਣ ਦੇ ਲਈ ਆਪਣੇ 3 ਵਿਦੇਸ਼ ਮੰਤਰੀ ਨੂੰ ਅਮਰੀਕਾ ਨਹੀਂ ਭੇਜਦੇ। ਰਾਹੁਲ ਗਾਂਧੀ ਦੇ ਇਸ ਬਿਆਨ ਤੋਂ ਬਾਅਦ ਸੱਤਾ ਧਿਰ ਨੇ ਹੰਗਾਮਾ ਕਰਦਿਆਂ ਇਸ ‘ਤੇ ਇਤਰਾਜ਼ ਪ੍ਰਗਟਾਇਆ। ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਬਿਆਨ ਨਾਲ (ਸੱਤਾ ਧਿਰ ਦੀ) ਮਾਨਸਿਕ ਸ਼ਾਂਤੀ ਭੰਗ ਹੁੰਦੀ ਹੈ ਤਾਂ ਉਹ ਮੁਆਫ਼ੀ ਮੰਗਦੇ ਹਨ। ਕਿਰਨ ਰਿਜਿਜੂ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਨੂੰ ਅਜਿਹੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ।