ਭਾਰਤ ਸਰਕਾਰ ਵੱਲੋਂ ਪਦਮ ਪੁਰਸਕਾਰਾਂ ਦਾ ਐਲਾਨ

ਨਵੀਂ ਦਿੱਲੀ: ਲੋਕ ਗਾਇਕਾ ਸ਼ਾਰਦਾ ਸਿਨ੍ਹਾ ਸਮੇਤ ਸੱਤ ਲੋਕਾਂ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਜਾਵੇਗਾ। ਸ਼ਾਰਦਾ ਸਿਨ੍ਹਾ ਨੂੰ ਇਹ ਸਨਮਾਨ ਮਰਨ ਉਪਰੰਤ ਦਿੱਤ ਜਾਵੇਗਾ। ਭਾਜਪਾ ਨੇਤਾ ਸੁਸ਼ੀਲ ਕੁਮਾਰ ਮੋਦੀ ਨੂੰ ਪਦਮ ਭੂਸ਼ਣ ਦਿੱਤਾ ਜਾਵੇਗਾ। ਏਵਨ ਸਾਈਕਲ ਲੁਧਿਆਣਾ ਦੇ ਐੱਮਡੀ ਓਕਾਰ ਸਿੰਘ ਪਾਹਵਾ

ਅਤੇ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਤੋਂ ਇਲਾਵਾ ਗੋਆ ਦੀ 100 ਸਾਲਾ ਸੁਤੰਤਰਤਾ ਸੈਨਾਨੀ ਲੀਬੀਆ ਲੋਬੋ ਸਰਦੇਸਾਈ, 150 ਔਰਤਾਂ ਨੂੰ ਪੁਰਸ਼ ਪ੍ਰਧਾਨ ਖੇਤਰ ਢਾਕ ਵਾਦਨ ਵਿਚ ਟ੍ਰੇਡ ਕਰਨ ਵਾਲੇ ਬੰਗਾਲ ਦੇ ਢਾਕ ਵਾਦਕ ਗੋਕੁਲ ਚੰਦਰ ਡੇ, ਉਨ੍ਹਾਂ 30 ਗੁਮਨਾਮ ਨਾਇਕਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ ਪਦਮਸ੍ਰੀ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ।
ਗੋਆ ਦੇ ਆਜ਼ਾਦੀ ਅੰਦੋਲਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ ਲੀਬੀਆ ਨੋਥੋਂ ਸਰਦੇਸਾਈ ਨੇ ਪੁਰਤਗਾਲੀ ਸ਼ਾਸਨ ਖਿਲਾਫ਼ ਲੋਕਾਂ ਨੂੰ ਇਕਜੁੱਟ ਕਰਨ ਲਈ 955 ਵਿਚ ਇਕ ਜੰਗਲੀ ਇਲਾਕੇ ਵਿਚ ਭੂਮੀਗਤ ਰੇਡੀਓ ਸਟੇਸ਼ਨ ਵੋਜ ਦਿ ਲਿਬਰਡਾਬੇ (ਵੁਆਇਸ ਆਫ ਫ੍ਰੀਡਮ) ਦੀ ਸਥਾਪਨ ਕੀਤੀ ਸੀ। ਰਾਸ਼ਟਰਪਤੀ ਟ੍ਰੌਪਦੀ ਮੁਰਮੂ ਨੇ 76ਵੇਂ ਗਣਤੰਤਰ ਦਿਵਸ ਮੌਕੇ ਸਰਦੇਸਾਈ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ। ਪੁਰਸਕਾਰ ਪਾਉਣ ਵਾਲਿਆਂ ਵਿਚ ਬੰਗਾਲ ਦੇ 57 ਸਾਲਾ ਢਾਕ ਵਾਦਕ ਗੋਕੁਲ ਚੰਦਰ ਡੇ ਵੀ ਸ਼ਾਮਲ ਹਨ, ਜਿਨ੍ਹਾਂ ਪੁਰਸ਼ ਪ੍ਰਧਾਨ ਖੇਤਰ ਵਿਚ 150 ਔਰਤਾਂ ਨੂੰ ਟ੍ਰੇਨਿੰਗ ਕਰ ਕੇ ਲਿੰਗਕ ਰੂੜੀਵਾਦ ਨੂੰ ਤੋੜਿਆ। ਡੇ ਨੇ ਢਾਕ ਦੀ ਤਰ੍ਹਾਂ ਦਾ ਇਕ ਹਲਕਾ ਸਾਜ਼ ਵੀ ਬਣਾਇਆ, ਜੋ ਵਜ਼ਨ ਵਿਚ ਰਵਾਇਤੀ ਸਾਜ਼ ਤੋਂ ਡੇਢ ਕਿਲੋ ਘੱਟ ਸੀ। ਉਨ੍ਹਾਂ ਵੱਖ-ਵੱਖ ਕੌਮਾਂਤਰੀ ਮੰਚਾਂ ‘ਤੇ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਪੰਡਿਤ ਰਵੀਸ਼ੰਕਰ ਅਤੇ ਉਸਤਾਦ ਜ਼ਾਕਿਰ ਹੁਸੈਨ ਵਰਗੀਆਂ ਹਸਤੀਆਂ ਨਾਲ ਪ੍ਰੋਗਰਾਮ ਕੀਤੇ। ਪਦਮਸ਼੍ਰੀ ਸਨਮਾਨ ਸੂਚੀ ਵਿਚ ਸ਼ਾਮਲ ਮਹਿਲਾ ਸਸ਼ਕਤੀਕਰਨ ਦੀ ਜ਼ਬਰਦਸਤ ਹਮਾਇਤੀ 82 ਸਾਲਾ ਸੈਲੀ ਹੋਲਕਰ ਨੇ ਅਲੋਪ ਹੋ ਰਹੀ ਮਾਹੇਸ਼ਵਰੀ ਸ਼ਿਲਪ ਕਲਾ ‘ਨੂੰ ਮੁੜ ਸੁਰਜੀਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ।
ਉਂਕਾਰ ਸਿੰਘ ਪਾਹਵਾ ਨੂੰ ਪਦਮਸ੍ਰੀ
ਪਦਮ ਪੁਰਸਕਾਰ 2025 ਦੀ ਸੂਚੀ ਵਿੱਚ ਏਵਨ ਸਾਈਕਲ ਦੇ ਸੀਐਮਡੀ ਉਕਾਰ ਸਿੰਘ ਪਾਹਵਾ ਦਾ ਨਾਮ ਵੀ ਸ਼ਾਮਿਲ ਕੀਤਾ ਗਿਆ ਹੈ। ਪਾਰਵਾ ਨੂੰ ਉਦਯੋਗ ਤੇ ਵਪਾਰ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਕਰਕੇ ਪਦਮ ਸ੍ਰੀ ਪੁਰਸਕਾਰ ਦਿੱਤਾ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਕੁੱਲ 113 ਸ਼ਖਸੀਅਤਾਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਉਕਾਰ ਸਿੰਘ ਪਾਹਵਾ ਆਪਣੀ ਗ੍ਰੈਜੂਏਸ਼ਨ ਪੁਰੀ ਕਰਨ ਤੋਂ ਤੁਰੰਤ ਬਾਅਦ 1974 ਵਿੱਚ ਮੈਨੇਜਮੈਂਟ ਟਰੇਨੀ ਵਜੋਂ ਆਪਣੇ ਪਰਿਵਾਰਕ ਕਾਰੋਬਾਰ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੇ ਸਾਲਾਂ ਦੌਰਾਨ ਵੱਖ-ਵੱਖ ਭਾਗਾਂ ਦੀ ਦੇਖਭਾਲ ਕੀਤੀ ਅਤੇ ਅੰਤ ਵਿੱਚ 2002 ਵਿੱਚ ਮੈਨੇਜਿੰਗ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ ਜਦੋਂ ਕੰਪਨੀ ਦਾ ਉਤਪਾਦਨ 1.4 ਮਿਲੀਅਨ ਸਾਈਕਲ ਸੀ ਅਤੇ ਹੁਣ ਇਹ 2.5 ਮਿਲੀਅਨ ਪ੍ਰਤੀ ਸਾਲ ਦੇ ਨੇੜੇ ਹੈ। ਉਸ ਸਮੇਂ ਤੱਕ ਕੰਪਨੀ ਕੋਲ 25-30 ਮਾਡਲ ਸਨ ਅਤੇ ਹੁਣ ਕੰਪਨੀ ਸਾਈਕਲਾਂ ਵਿੱਚ 170 ਤੋਂ ਵੱਧ ਮਾਡਲਾਂ ਦੀ ਵਿਸ਼ਾਲ ਸ਼੍ਰੇਣੀ ਦੀ ਪੇਸ਼ਕਸ਼ ਕਰਦੀ ਹੈ।
ਭਾਈ ਹਰਜਿੰਦਰ ਸਿੰਘ ਨੂੰ ਪਦਮਸ੍ਰੀ
ਗਣਤੰਤਰ ਦਿਵਸ ਮੌਕੇ ਜਿਨ੍ਹਾਂ ਸ਼ਖਸੀਅਤਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਸੇਵਾਵਾਂ ਲਈ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮਸ੍ਰੀ ਨਾਲ ਸਨਮਾਨਿਤ ਕੀਤਾ ਜਾਣਾ ਹੈ ਉਨ੍ਹਾਂ ਵਿੱਚੋਂ ਇੱਕ ਨਾਮ ਪ੍ਰਸਿੱਧ ਰਾਗੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆ ਦਾ ਵੀ ਹੈ। ਉਹ ਆਪਣੇ ਭਰਾਵਾਂ ਮਨਿੰਦਰ ਸਿੰਘ ਅਤੇ ਜਤਿੰਦਰ ਪਾਲ ਸਿੰਘ ਨਾਲ ਸ਼ਬਦ ਗਾਇਨ ਕਰਦੇ ਹਨ। ਉਹ ਬਹੁਤ ਛੋਟੀ ਉਮਰ ਤੋਂ ਹੀ ਸ਼ਬਦ ਕੀਰਤਨ ਕਰਦੇ ਆ ਰਹੇ ਹਨ ਅਤੇ ਲਗਭਗ ਤਿੰਨ ਦਹਾਕਿਆਂ ਤੋਂ ਇਹ ਜਥਾ ਦੁਨੀਆ ਦੇ ਸਾਰੇ ਹਿੱਸਿਆਂ ਵਿੱਚ ਗੁਰੂ ਦੀ ਸੰਗਤ ਨੂੰ ਨਾਮ ਬਾਣੀ ਨਾਲ ਜੋੜ ਰਿਹਾ ਹੈ। ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੇ 1980 ਵਿੱਚ ਸ੍ਰੀਨਗਰ ਤੋਂ ਕੀਰਤਨ ਦੀ ਸ਼ੁਰੂਆਤ ਕੀਤੀ ਅਤੇ ਤਿੰਨ ਸਾਲ ਉੱਥੇ ਸੇਵਾ ਕੀਤੀ। ਬਾਅਦ ਵਿੱਚ ਉਹ ਲੁਧਿਆਣਾ ਆ ਗਏ। ਭਾਈ ਸਾਹਿਬ ਨੇ 100 ਤੋਂ ਵੱਧ ਐਲਬਮਾਂ ਰਿਲੀਜ਼ ਕੀਤੀਆਂ ਹਨ।