ਨਵੀਂ ਦਿੱਲੀ: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਹੈ ਕਿ ਦੇਸ਼ ਨੇ ਭਾਵੇਂ 1947 ‘ਚ ਆਜ਼ਾਦੀ ਹਾਸਲ ਕਰ ਲਈ ਸੀ, ਪਰ ਬਸਤੀਵਾਦੀ ਮਾਨਸਿਕਤਾ ਦੇ ਕਈ ਹਿੱਸੇ ਲੰਬੇ ਸਮੇਂ ਤੱਕ ਬਿਰਾਜਮਾਨ ਰਹੇ। ਹਾਲੀਆ ਦੌਰ ‘ਚ ਅਸੀ ਉਸ ਮਾਨਸਿਕਤਾ ਨਾਲ ਨਿਪਟਣ ਦੀ ਠੋਸ ਕੋਸ਼ਿਸ਼ ਕੀਤੀ।
ਇਸ ਵਿਚ ਭਾਰਤੀ ਦੰਡ ਸੰਹਿਤਾ, ਦੰਡ ਪ੍ਰਕਿਰਿਆ ਸਹਿਤਾ ਤੇ ਭਾਰਤੀ ਸਬੂਤ ਐਕਟ 1872 ਦੀ ਥਾਂ ‘ਤੇ ਭਾਰਤੀ ਨਿਆਂ ਸੰਹਿਤਾ, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਤੇ ਭਾਰਤੀ ਸਬੂਤ ਐਕਟ 20213 ਨੂੰ ਲਾਗੂ ਕਰਨ ਦਾ ਫੈਸਲਾ ਸਭ ਤੋਂ ਅਹਿਮ ਹੈ। ਉਨ੍ਹਾਂ ਨੇ ਇਸ ਮੌਕੇ ‘ਤੇ ਪ੍ਰਯਾਗਰਾਜ ‘ਚ ਚੱਲ ਰਹੇ ਮਹਾਕੁੰਭਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਸਾਡੀ ਸਭਿਆਚਾਰਕ ਵਿਰਾਸਤ ਦੇ ਪ੍ਰਤੀ ਸਾਡਾ ਜੁੜਾਅ ਹੋਰ ਜ਼ਿਆਦਾ ਡੂੰਘਾ ਹੋਇਆ ਹੈ। ਇਸ ਆਯੋਜਨ ਨੂੰ ਦੇਸ਼ ਦੀ ਖੁਸ਼ਹਾਲ ਵਿਰਾਸਤ ਦੇ ਪ੍ਰਗਟਾਵੇ ਵਜੋਂ ਦੇਖਿਆ ਜਾ ਸਕਦਾ ਹੈ। ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ ‘ਤੇ ਦੇਸ਼ ਨੂੰ ਸੰਬੋਧਨਕ ਰਦੇ ਹੋਏ ਮੁਰਮੂ ਨੇ ਕਿਹਾ ਕਿ ਕਿਸੇ ਵੀ ਦੇਸ਼ ਦੇ ਇਤਿਹਾਸਚ 75 ਸਾਲ ਦਾ ਸਮਾਂ ਪਲਕ ਝਪਕਣ ਵਰਗਾ ਹੁੰਦਾ ਹੈ।
ਪਰ ਮੇਰੇ ਵਿਚਾਰ ਨਾਲ ਭਾਰਤ ਦੇ ਪਿਛਲੇ 75 ਸਾਲਾਂ ਦੇ ਸੰਦਰਭ ‘ਚ ਅਜਿਹਾ ਬਿਲਕੁਲ ਨਹੀਂ ਕਿਹਾ ਜਾ ਸਕਦਾ। ਇਹ ਉਹ ਸਮਾਂ ਹੈ ਜਿਸ ਵਿਚ ਲੰਬੇ ਸਮੇਂ ਤੋਂ ਸੁੱਤੀ ਹੋਈ ਭਾਰਤ ਦੀ ਆਤਮਾ ਮੁੜ ਜਾਗੀ ਹੈ। ਸਾਡਾ ਦੇਸ਼ ਦੁਨੀਆ ‘ਚ ਆਪਣੀ ਉਚਿਤ ਥਾਂ ਹਾਸਲ ਕਰ ਰਿਹਾ ਹੈ। ਆਪਣਾ ਦਬਦਬਾ ਬਣਾ ਰਿਹਾ ਹੈ। ਇਸ ਮੌਕੇ ‘ਤੇ ਉਨ੍ਹਾਂ ਨੇ ਆਜ਼ਾਦੀ ਦੀ ਲੜਾਈ ‘ਚ ਹਿੱਸਾ ਲੈਣ ਵਾਲੇ ਬਹਾਦਰ ਸੈਨਾਨੀਆਂ ਨੂੰ ਵੀ ਯਾਦ ਕੀਤਾ।
ਸਰਕਾਰ ਦੇ ਵਿਕਾਸ ਨਾਲਜੁੜੇ ਕੰਮਕਾਜ ਦੀ ਸ਼ਲਾਘਾਕ ਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਲੋਕ ਭਲਾਈ ਦੀ ਨਵੀਂ ਪਰਿਭਾਸ਼ਾ ਦਿੱਤੀ ਹੈ। ਇਨ੍ਹਾਂ ‘ਚ ਰਿਹਾਇਸ਼ ਤੇ ਪੀਣ ਵਾਲੇ ਪਾਣੀ ਵਰਗੀਆਂ ਬੁਨਿਆਦੀ ਜ਼ਰੂਰਤਾਂ ਨੂੰ ਅਧਿਕਾਰ ਮੰਨਿਆ ਗਿਆ ਹੈ। ਗਰੀਬ ਵਰਗਾਂ ਖਾਸ ਤੌਰ ‘ਤੇ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਜਾਂ ਹੋਰ ਪੱਛੜਾ ਵਰਗ ਨੂੰ ਮਜ਼ਬੂਤ ਬਣਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਦੀ ਗਰੀਬੀ ਲਗਾਤਾਰ ਘੱਟ ਹੋ ਰਹੀ ਹੈ।
ਆਪਣੇ ਕਰੀਬ 25 ਮਿੰਟ ਦੇ ਸੰਬੋਧਨ ‘ਚ ਉਨ੍ਹਾਂ ਕਿਹਾ ਕਿ ਸਾਡਾ ਸੰਵਿਧਾਨ ਇਕ ਜੀਵੰਤ ਦਸਤਾਵੇਜ਼ ਇਸ ਲਈ ਬਣ ਗਿਆ ਹੈ ਕਿਉਂਕਿ ਨਾਗਰਿਕਾਂ ਦੀ ਨਿਸ਼ਠਾ, ਸਦੀਆਂ ਤੋਂ ਸਾਡੇ ਨੈਤਿਕ ਜੀਵਨ ਦੀ ਦ੍ਰਿਸ਼ਟੀ ਨਾਲ ਪ੍ਰਮੁੱਖ ਤੱਤ ਰਹੀ ਹੈ। ਪ੍ਰਧਾਨ ਮੰਤਰੀ ਜਨ ਧਨ ਯੋਜਨਾ, ਪ੍ਰਧਾਨ ਮੰਤਰੀ ਜੀਵਨ ਸਖੌਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਸੁਰਕਥਾ ਬੀਮਾ ਯੋਜਨਾ, ਮੁਦਰਾ ਯੋਜਨਾ, ਸਟੈਂਡ ਅੱਪ ਇੰਡੀਆ ਤੇ ਅਟਲ ਪੈਨਸ਼ਨ ਯੋਜਨਾ ਵਰਗੀਆਂ ਵਿੱਤੀ ਸਮਰਥਨ ਵਾਲੀਆਂ ਯੋਜਨਾਵਾਂ ਦਾ ਵਿਸਥਾਰ ਕੀਤਾ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਵੱਖ ਵੱਖ ਤਰ੍ਹਾਂ ਦੀ ਵਿੱਤੀ ਮਦਦ ਪਹੁੰਚਾਈ ਜਾ ਸਕੇ।
ਰਾਸ਼ਟਰਪਤੀ ਨੇ ਕਿਹਾਕਿ ਏਨੇ ਵੱਡੇ ਪੱਧਰ ‘ਤੇ ਸੁਧਾਰ ਲਈ ਦੂਰਦਰਸ਼ਿਤਾ ਦੀ ਜ਼ਰੂਰਤ ਹੁੰਦੀ ਹੈ। ਦੇਸ਼ ‘ਚ ਚੋਣਾਂ ਨੂੰ ਇਕੱਠੇ ਕਰਾਉਣ ਲਈ ਸੰਸਦ ‘ਚ ਪੇਸ਼ ਕੀਤਾ ਗਿਆ ਇਕ ਦੇਸ਼-ਇਕ ਚੋਣ ਬਿੱਲ ਇਕ ਹੋਰ ਅਜਿਹੀ ਕੋਸ਼ਿਸ਼ ਹੈ, ਜਿਸ ਨਾਲ ਸੁਸ਼ਾਸਨ ਦੇ ਨਵੇਂ ਆਯਾਮ ਦਿੱਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਵੱਖ ਵੱਖ ਖੇਤਰਾਂ ‘ਚ ਮਹੱਤਵਪੂਰਣ ਤੇ ਸ਼ਾਨਦਾਰ ਪ੍ਰਗਤੀ ਦੇ ਜ਼ੋਰ ‘ਤੇ ਅਸੀਂ ਆਪਣਾ ਸਿਰ ਉੱਚਾ ਕਰ ਕੇ ਭਵਿੱਖ ਵੱਲ ਕਦਮ ਵਧਾ ਰਹੇ ਹਾਂ।