ਬੰਗਲਾਦੇਸ਼ ਨੇ ਭਾਰਤ ਨੂੰ ਸ਼ੇਖ ਹਸੀਨਾ ਦੀ ਸਪੁਰਦਗੀ ਲਈ ਲਿਖੀ ਚਿੱਠੀ

ਨਵੀਂ ਦਿੱਲੀ: ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਭਾਰਤ ਨੂੰ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਸਪੁਰਦਗੀ ਦੀ ਮੰਗ ਕਰਦਿਆਂ ਚਿੱਠੀ ਲਿਖੀ ਹੈ। ਹਾਸਿਲ ਜਾਣਕਾਰੀ ਮੁਤਾਬਿਕ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਤੋਹੀਦ ਹੁਸੈਨ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ (ਬੰਗਲਾਦੇਸ਼) ਨੇ ਸ਼ੇਖ ਹਸੀਨਾ ਦੀ ਸਪੁਰਦਗੀ ਲਈ ਭਾਰਤ ਸਰਕਾਰ ਨੂੰ ਸਫ਼ਾਰਤੀ ਚਿੱਠੀ ਭੇਜੀ ਹੈ।

ਇਸ ਸਾਲ 5 ਅਗਸਤ ਨੂੰ ਬੰਗਲਾਦੇਸ਼ ‘ਚ ਤਖ਼ਤਾ ਪਲਟ ਦੌਰਾਨ ਹੋਈ ਖੂਨੀ ਹਿੰਸਾ ਦਰਮਿਆਨ ਸ਼ੇਖ ਹਸੀਨਾ ਭਾਰਤ ਆ ਗਏ ਸਨ। ਉਹ ਬੰਗਲਾਦੇਸ਼ ਦੀ ਹਵਾਈ ਫ਼ੌਜ ਦੇ ਇਕ ਜਹਾਜ਼ ‘ਚ ਗਾਜ਼ੀਆਬਾਦ ਦੇ ਹਿੰਡਨ ਹਵਾਈ ਅੱਡੇ ਤੱਕ ਆਏ ਸਨ ਅਤੇ ਉਸ ਵੇਲੇ ਤੋਂ ਭਾਰਤ ‘ਚ ਹਨ।ਢਾਕਾ ਸਥਿਤ ਅੰਤਰਰਾਸ਼ਟਰੀ ਜੁਰਮ ਟ੍ਰਿਬਿਊਨਲ (ਆਈ. ਸੀ. ਟੀ.) ਨੇ ਮਨੁੱਖਤਾ ਦੇ ਖiLਲਾਫ਼ ਜੁਰਮ ਅਤੇ ਨਸਲਕੁਸ਼ੀ ਲਈ ਹਸੀਨਾ ਅਤੇ ਉਨ੍ਹਾਂ ਦੇ ਮੰਤਰੀ ਮੰਡਲ ‘ਚ ਸ਼ਾਮਿਲ ਮੰਤਰੀਆਂ, ਸਲਾਹਕਾਰਾਂ, ਫ਼ੌਜੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਖiLਲਾਫ਼ ਗਿਝਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਅੰਤਰਿਮ ਸਰਕਾਰ ‘ਚ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਭੇਜੇ ਸਫ਼ਾਰਤੀ ਸੰਦੇਸ਼ `ਚ ਕਿਹਾ ਗਿਆ ਹੈ ਕਿ ਬੰਗਲਾਦੇਸ਼ `ਚ ਨਿਆਂਇਕ ਅਮਲ ਲਈ ਉਨ੍ਹਾਂ ਨੂੰ (ਹਸੀਨਾ) ਵਾਪਸ ਢਾਕਾ ਭੇਜਿਆ ਜਾਵੇ । ਗ੍ਰਹਿ ਮਾਮਲਿਆਂ ਦੇ ਸਲਾਹਕਾਰ ਜਹਾਂਗੀਰ ਆਲਮ ਨੇ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਨੇ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖ ਕੇ ਅਹੁਦੇ ਤੋਂ ਹਟਾਈ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਭਾਰਤ ਤੋਂ ਵਾਪਸੀ ਦੀ ਮੰਗ ਕਰਨ ਨੂੰ ਕਿਹਾ ਹੈ। ਜਿਸ ਤੋਂ ਬਾਅਦ ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਵਲੋਂ ਭਾਰਤ ਤੋਂ ਸ਼ੇਖ ਹਸੀਨਾ ਦੀ ਸਪੁਰਦਗੀ ਦੀ ਮੰਗ ਕੀਤੀ ਗਈ।
ਦੋਹਾਂ ਦੇਸ਼ਾਂ ਦਰਮਿਆਨ ਹੋਏ ਸਮਝੌਤੇ ਤਹਿਤ ਕੀਤੀ ਮੰਗ -ਬੰਗਲਾਦੇਸ਼ ਨੇ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਸਾਲ 2013 `ਚ ਸਪੁਰਦਗੀ ਨੂੰ ਲੈ ਕੇ ਹੋਏ ਸਮਝੌਤੇ ਤਹਿਤ ਇਹ ਮੰਗ ਕੀਤੀ ਹੈ। 2013 `ਚ ਦੋਹਾਂ ਦੇਸ਼ਾਂ ਦਰਮਿਆਨ ਅਪਰਾਧਿਕ ਮਾਮਲਿਆਂ’ ‘ਚ ਦੋਸ਼ੀ ਜਾਂ ਭਗੌੜੇ ਦੋਸ਼ੀਆਂ ਅਤੇ ਬੰਦੀਆਂ ਨੂੰ ਇਕ-ਦੂਜੇ ਨੂੰ ਸੌਂਪਣ ਦਾ ਕਰਾਰ ਹੋਇਆ ਸੀ। ਬੰਗਲਾਦੇਸ਼ ਸਰਕਾਰ ਦਾ ਕਹਿਣਾ ਹੈ ਕਿ ਇਸ ਸਮਝੌਤੇ ਤਹਿਤ ਹੀ ਉਹ ਸ਼ੇਖ ਹਸੀਨਾ ਦੀ ਸਪੁਰਦਗੀ ਦੀ ਮੰਗ ਕਰ ਰਿਹਾ ਹੈ। ਹਾਲਾਂ ਕਿ ਇਸ ਸਮਝੌਤੇ ਦੀ ਇਕ ਧਾਰਾ `ਚ ਇਹ ਵੀ ਕਿਹਾ ਗਿਆ ਹੈ ਕਿ ਸਪੁਰਦ ਕੀਤੇ ਜਾਣ ਵਾਲੇ ਵਿਅਕਤੀ ਦੇ ਖiLਲਾਫ਼ ਲਾਏ ਗਏ ਦੋਸ਼ ਜੇਕਰ ਸਿਆਸੀ ਹੋਣ ਤਾਂ ਅਪੀਲ ਖਾਰਜ ਕੀਤੀ ਜਾ ਸਕਦੀ ਹੈ।