ਨਵੀਂ ਦਿੱਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਵਿਧਾਨ ਦੇ 75 ਸਾਲ ਪੂਰੇ ਹੋਣ ਤੇ ਲੋਕ ਸਭਾ ਵਿੱਚ ਦੋ ਦਿਨਾ ਬਹਿਸ ਦਾ ਜਵਾਬ ਦਿੰਦਿਆਂ ਕਿਹਾ ਕਿ ਸੰਵਿਧਾਨ ਹੀ ਸਾਡੀ ਏਕਤਾ ਦੀ ਬੁਨਿਆਦ ਹੈ ।ਉਹਨਾਂ ਕਿਹਾ ਕਿ ਸਾਡੇ ਸਾਰਿਆਂ ਲਈ, ਅਤੇ ਸਾਰੇ ਦੇਸ਼ ਵਾਸੀਆਂ ਲਈ ਹੀ ਨਹੀਂ ਬਲਕਿ ਵਿਸ਼ਵ ਦੇ ਲੋਕਤੰਤਰਿਕ ਦੇਸ਼ਾਂ ਦੇ ਨਾਗਰਿਕਾਂ ਲਈ ਇਹ ਮਾਣ ਦਾ ਮੌਕਾ ਹੈ।
ਉਹਨਾਂ ਕਿਹਾ ਕਿ ਭਾਰਤ ਨਾ ਕੇਵਲ ਇੱਕ ਵੱਡਾ ਲੋਕਤੰਤਰ ਹੈ ਬਲਕਿ ਇਹ ਲੋਕਤੰਤਰ ਦੀ ਮਾਂ ਹੈ।
ਆਪਣੇ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਨੇ ਕਾਂਗਰਸ ਨੂੰ ਸੰਵਿਧਾਨ ਦਾ ਸiLਕਾਰ ਕਰਨ ਵਾਲੀ ਪਾਰਟੀ ਦੱਸਿਆ। ਉਹਨਾਂ ਇੱਕ ਘੰਟਾ 49 ਮਿੰਟ ਦੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਸੰਵਿਧਾਨ ਚ ਸੋਧ ਕਰਨ ਦਾ ਖੂਨ ਕਾਂਗਰਸ ਦੇ ਮੂੰਹ ਨੂੰ ਅਜਿਹਾ ਲੱਗਾ ਕਿ ਉਹ ਸਮੇਂ ਸਮੇਂ ਸੰਵਿਧਾਨ ਦਾ ਸiLਕਾਰ ਕਰਦੀ ਰਹੀ ਹੈ। ਸੰਵਿਧਾਨ ਦੀ ਆਤਮਾ ਨੂੰ ਲਹੂ ਲੁਹਾਣ ਕਰਦੀ ਰਹੀ ਹੈ ਅਤੇ ਕਰੀਬ 6 ਦਹਾਕਿਆਂ ਚ 75 ਵਾਰ ਸੰਵਿਧਾਨ ਬਦਲਿਆ ਗਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ 2047 ਤੱਕ ਇੱਕ ਵਿਕਸਿਤ ਦੇਸ਼ ਬਣਨ ਦਾ ਸੰਕਲਪ ਲਿਆ ਹੈ ਤੇ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਏਕਤਾ ਦੀ ਸਭ ਤੋਂ ਵੱਡੀ ਲੋੜ ਹੈ ।ਅਤੇ ਸਾਡਾ ਸੰਵਿਧਾਨ ਹੀ ਇਸ ਏਕਤਾ ਦੀ ਬੁਨਿਆਦ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਵਿੱਚ ਸੱਤਾ ਚ ਆਉਣ ਤੋਂ ਬਾਅਦ ਉਹਨਾਂ ਦੀ ਸਰਕਾਰ ਦੀਆਂ ਨੀਤੀਆਂ ਅਤੇ ਫੈਸਲਿਆਂ ਦਾ ਉਦੇਸ਼ ਸੰਵਿਧਾਨ ਅਨੁਸਾਰ ਭਾਰਤ ਦੀ ਏਕਤਾ ਅਤੇ ਤਾਕਤ ਨੂੰ ਵਧਾਉਣਾ ਹੈ, ਜਦੋਂ ਕਿ ਕਾਂਗਰਸ ਨੇ ਸੰਵਿਧਾਨ ਨੂੰ ਵਾਰ-ਵਾਰ ਜ਼ਖਮੀ ਕੀਤਾ ਹੈ। ਉਹਨਾਂ ਪਿਛਲੀਆਂ ਕਾਂਗਰਸ ਸਰਕਾਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੇਸ਼ ਦੀ ਵਿਭਿੰਨਤਾ ਵਿੱਚ ਜ਼ਹਿਰੀਲੇ ਬੀਜ ਬੀਜਣ ਦਾ ਦੋਸ਼ ਲਗਾਇਆ। ਉਹਨਾਂ ਕਿਹਾ ਕਿ ਉਹ ਇਸ ਪਰਿਵਾਰ ਨੂੰ ਨਿਸ਼ਾਨਾ ਇਸ ਲਈ ਬਣਾ ਰਹੇ ਹਨ ਕਿਉਂਕਿ ਇਸ ਦੇ ਮੈਂਬਰ 55 ਸਾਲ ਤੱਕ ਸੱਤਾ ਚ ਰਹੇ ਹਨ ।ਉਹਨਾਂ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਅਤੇ ਰਜੀਵ ਗਾਂਧੀ ਦੇ ਪ੍ਰਧਾਨ ਮੰਤਰੀ ਹੁੰਦਿਆਂ ਕੀਤੇ ਫੈਸਲਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਪਰਿਵਾਰ ਨੇ ਖੂਨ ਦਾ ਸਵਾਦ ਚਖਿਆ ਹੈ ਅਤੇ ਸੰਵਿਧਾਨ ਨੂੰ ਵਾਰ-ਵਾਰ ਜ਼ਖਮੀ ਕੀਤਾ ਹੈ। ਰਾਹੁਲ ਅਤੇ ਪ੍ਰਿਅੰਕਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਹਨਾਂ ਕਿਹਾ ਕਿ ਇਸ ਪਰਿਵਾਰ ਦੀ ਅਗਲੀ ਪੀੜੀ ਵੀ ਉਸੇ ਰਾਹ ਉੱਤੇ ਹੈ।
ਰਾਹੁਲ ਗਾਂਧੀ ਦਾ ਨਾਂ ਲਏ ਬਗੈਰ ਉਹਨਾਂ ਕਿਹਾ ਕਿ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂ।ਪੀ।ਏ। ਸਰਕਾਰ ਦੇ ਸਮੇਂ ਇੱਕ ਹੰਕਾਰੀ ਵਿਅਕਤੀ ਨੇ ਕੈਬਨਿਟ ਦੇ ਫੈਸਲੇ ਨੂੰ ਪਾੜ ਦਿੱਤਾ ਸੀ। ਯੂ।ਪੀ।ਏ। ਦੇ ਸ਼ਾਸਨ ਦੌਰਾਨ ਸੋਨੀਆ ਗਾਂਧੀ ਦੀ ਅਗਵਾਈ ਵਾਲੀ ਰਾਸ਼ਟਰੀ ਸਲਾਹਕਾਰ ਕੌਂਸਲ ਨੂੰ ਕੈਬਨਟ ਤੋਂ ਉੱਪਰ ਰੱਖਿਆ ਗਿਆ ਸੀ।
