ਨਵਦੀਪ ਸਿੰਘ ਗਿੱਲ
ਮਨਦੀਪ ਨੇ ਆਪਣੇ ਖੇਡ ਕਰੀਅਰ ਵਿੱਚ ਏਸ਼ੀਅਨ ਗੇਮਜ਼ ਤੇ ਰਾਸ਼ਟਰਮੰਡਲ ਖੇਡਾਂ ਸਮੇਤ ਏਸ਼ੀਅਨ ਪੱਧਰ ਦੇ ਮੁਕਾਬਲੇ ਏਸ਼ੀਅਨ ਗ੍ਰਾਂ.ਪ੍ਰੀ., ਏਸ਼ੀਅਨ ਟਰੈਕ ਐਂਡ ਫੀਲਡ, ਏਸ਼ੀਅਨ ਇੰਡੋਰ ਚੈਂਪੀਅਨਸ਼ਿਪ ਆਦਿ ਮੁਕਾਬਲਿਆਂ ਵਿੱਚ 4*400 ਮੀਟਰ ਰਿਲੇਅ ਦੌੜ ਵਿੱਚ 14 ਸੋਨ ਤਮਗ਼ੇ, ਇੱਕ ਚਾਂਦੀ ਤੇ ਇੱਕ ਕਾਂਸੀ ਦਾ ਤਮਗ਼ਾ ਜਿੱਤਿਆ। ਮਨਦੀਪ ਨੇ 400 ਮੀਟਰ ਵਿਅਕਤੀਗਤ ਦੌੜ ਵਿੱਚ ਵੀ ਦੋ ਸੋਨੇ ਅਤੇ ਇੱਕ ਕਾਂਸੀ ਦਾ ਤਮਗ਼ਾ ਜਿੱਤਿਆ।
ਭਾਰਤੀ ਅਥਲੈਟਿਕਸ ਵਿੱਚ ਮਹਿਲਾਵਾਂ ਦੀ 4*400 ਮੀਟਰ ਰਿਲੇਅ ਦੌੜ ਈਵੈਂਟ ਵਿੱਚ ਸਭ ਤੋਂ ਵੱਧ ਚੜ੍ਹਾਈ ਪੰਜਾਬਣਾਂ ਦੀ ਰਹੀ ਹੈ। ਪੰਜਾਬ ਦੀਆਂ ਅਥਲੀਟਾਂ ਸਦਕਾ ਇਸ ਈਵੈਂਟ ਵਿੱਚ ਭਾਰਤ ਨੇ ਏਸ਼ੀਅਨ ਗੇਮਜ਼ ਵਿੱਚ ਦੋ ਦਹਾਕੇ ਕਿਸੇ ਨੂੰ ਖੰਘਣ ਨਹੀਂ ਦਿੱਤੀ। ਨਵੀਂ ਸਦੀ ਦੇ ਪਹਿਲੇ ਡੇਢ ਦਹਾਕੇ ਵਿੱਚ ਪੰਜਾਬ ਦੀ ਮਨਜੀਤ ਕੌਰ, ਰਾਜਵਿੰਦਰ ਕੌਰ ਗਿੱਲ, ਸਾਗਦਰੀਪ ਕੌਰ ਤੇ ਮਨਦੀਪ ਕੌਰ ਨੇ ਇਸ ਈਵੈਂਟ ਵਿੱਚ ਆਪਣੀ ਧਾਂਕ ਜਮਾਈ।ਅੱਜ ਦੇ ਕਾਲਮ ਵਿੱਚ ਓਲੰਪੀਅਨ ਮਨਦੀਪ ਕੌਰ ਦੇ ਸੁਨਹਿਰੀ ਖੇਡ ਸਫ਼ਰ ਦੀ ਗੱਲ ਕਰਾਂਗਾ ਜਿਸ ਨੂੰ ਹਾਲੇ ਤੱਕ ਉਸ ਨੂੰ ਉਹ ਬਣਦਾ ਮਾਣ-ਸਨਮਾਨ ਨਹੀਂ ਮਿਲਿਆ ਜਿਸ ਦੀ ਉਹ ਵੱਡੀ ਹੱਕਦਾਰ ਰਹੀ ਹੈ। ਮਨਦੀਪ ਕੌਰ ਭਾਰਤੀ ਅਥਲੈਟਿਕਸ ਦੀ ਉਹ ਸੁਨਹਿਰੀ ਅਥਲੀਟ ਹੈ ਜਿਸ ਨੇ ਏਸiLਆਈ ਖੇਡਾਂ ਵਿੱਚ ਸੋਨ ਤਮਗਿਆਂ ਦੀ ਹੈਟ੍ਰਿਕ ਪੂਰੀ ਕਰਨ ਦੇ ਨਾਲ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਸੋਨ ਤਮਗਾ ਵੀ ਜਿੱਤਿਆ ਹੈ।ਉਹ ਪੰਜਾਬ ਦੀ ਉੱਡਣ ਪਰੀ ਹੈ। ਮਨਦੀਪ ਨੇ ਏਸ਼ੀਅਨ ਪੱਧਰ ਦੀਆਂ ਮੀਟ ਅਤੇ ਮੁਕਾਬਲਿਆਂ ਵਿੱਚ 15 ਸੋਨ ਤਮਗਿਆਂ ਸਣੇ 20 ਤੋਂ ਵੱਧ ਤਮਗ਼ੇ ਜਿੱਤੇ ਹਨ ਪਰ ਉਸ ਨੂੰ ਹਾਲੇ ਤੱਕ ਅਰਜੁਨਾ ਐਵਾਰਡ ਵੀ ਨਹੀਂ ਮਿਲਿਆ। ਉਸ ਤੋਂ ਘੱਟ ਪ੍ਰਾਪਤੀਆਂ ਵਾਲਿਆਂ ਨੂੰ ਪਦਮ ਸ਼੍ਰੀ, ਰਾਜੀਵ ਖੇਲ ਰਤਨ (ਹੁਣ ਧਿਆਨ ਚੰਦ ਖੇਲ ਰਤਨ) ਪੁਰਸਕਾਰ ਤੱਕ ਮਿਲ ਚੁੱਕੇ ਹਨ।
ਇਕ ਦਹਾਕੇ ਦੇ ਕਰੀਬ ਸਮੇਂ ਤੋਂ 4ਯ400 ਮੀਟਰ ਰਿਲੇਅ ਟੀਮ ਦਾ ਅਹਿਮ ਮੈਂਬਰ ਰਹੀ ਮਨਦੀਪ ਕੌਰ ਤਰਨ ਤਾਰਨ ਜiLਲੇ ਦੇ ਪਿੰਡ ਚੀਮਾ ਦੀ ਜੰਮਪਲ ਹੈ ਜਿਸ ਕਾਰਨ ਉਹ ਮਨਦੀਪ ਕੌਰ ਚੀਮਾ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ।ਮਨਦੀਪ ਦਾ ਜਨਮ 19 ਅਪਰੈਲ 1988 ਨੂੰ ਪਿਤਾ ਜਸਬੀਰ ਸਿੰਘ ਦੇ ਘਰ ਮਾਤਾ ਸਰਬਜੀਤ ਕੌਰ ਦੀ ਕੁੱਖੋਂ ਹੋਇਆ। ਮਨਦੀਪ ਹੁਰੀਂ ਦੋ ਭੈਣਾਂ ਤੇ ਦੋ ਭਰਾ ਹਨ। ਚਾਰੇ ਭੈਣ-ਭਰਾਵਾਂ ਵਿੱਚੋਂ ਉਹ ਇਕੱਲੀ ਹੈ ਜਿਸ ਨੇ ਖੇਡਾਂ ਵਿੱਚ ਕੁੱਦ ਕੇ ਨਾਮ ਖੱਟਿਆ। ਉਸ ਦੇ ਪਰਿਵਾਰ ਵਿੱਚ ਪਹਿਲਾਂ ਵੀ ਕੋਈ ਖਿਡਾਰੀ ਨਹੀਂ ਰਿਹਾ। ਕੈਰੋ ਵਿੰਗ ਵਿੱਚ ਸਕੂਲੀ ਪੜ੍ਹਾਈ ਕਰਦਿਆਂ ਮਨਦੀਪ ਨੇ ਅਥਲੈਟਿਕਸ ਦੇ ਗੁਰ ਕੋਚ ਬਲਜਿੰਦਰ ਸਿੰਘ ਮੰਡ ਤੋਂ ਸਿੱਖੇ। 2003 ਵਿੱਚ ਸਟੇਟ ਤੇ ਫੇਰ ਨੈਸ਼ਨਲ ਪੱਧਰ ਉਤੇ ਮੱਲਾਂ ਮਾਰਨੀਆਂ ਸ਼ੁਰੂ ਕੀਤੀਆਂ। ਸ਼ੁਰੂਆਤ ਵਿੱਚ ਉਹ 100 ਮੀਟਰ, 200 ਮੀਟਰ ਤੇ 400 ਮੀਟਰ ਤਿੰਨੇ ਈਵੈਂਟ ਕਰਦੀ ਸੀ ਅਤੇ ਨੈਸ਼ਨਲ ਸਕੂਲ ਖੇਡਾਂ ਵਿੱਚ ਤਿੰਨਾਂ ਵਿੱਚ ਹੀ ਮੈਡਲ ਜਿੱਤਦੀ ਰਹੀ। ਕੌਮਾਂਤਰੀ ਮੁਕਾਬਲਿਆਂ ਲਈ ਉਸ ਨੇ 400 ਮੀਟਰ ਈਵੈਂਟ ਨੂੰ ਹੀ ਪੱਕੇ ਤੌਰ ਉਤੇ ਅਪਣਾ ਲਿਆ ਜਿੱਥੇ ਉਹ ਵਿਅਕਤੀਗਤ ਤੇ ਰਿਲੇਅ ਦੋਵੇਂ ਦੌੜਾਂ ਦੌੜਦੀ।
2005 ਵਿੱਚ ਏਸ਼ੀਅਨ ਇੰਡੋਰ ਚੈਂਪੀਅਨਸ਼ਿਪ ਵਿੱਚ ਸੋਨ ਤਮਗ਼ਾ ਅਤੇ ਫੇਰ 2006 ਵਿੱਚ ਜੂਨੀਅਰ ਏਸ਼ੀਅਨ ਚੈਂਪੀਅਨਸiLਪ ਵਿੱਚ ਸੋਨ ਤਮਗ਼ਾ ਜਿੱਤਣ ਤੋਂ ਬਾਅਦ ਮਨਦੀਪ ਨੇ ਮੁੜ ਪਿੱਛੇ ਨਹੀਂ ਦੇਖਿਆ। ਮਨਦੀਪ ਪਹਿਲੀ ਵਾਰ ਸੁਰਖੀਆ ਵਿੱਚ 2006 ਵਿੱਚ ਆਈ ਜਦੋਂ ਉਹ ਦੋਹਾ ਏਸ਼ੀਆਡ ਲਈ ਚੁਣੀ ਗਈ ਭਾਰਤੀ ਮਹਿਲਾ 4*400 ਮੀਟਰ ਰਿਲੇਅ ਟੀਮ ਵਿੱਚ ਚੁਣੀ ਗਈ। ਦੋਹਾ ਵਿਖੇ ਭਾਰਤੀ ਟੀਮ ਨੇ ਸੋਨ ਤਮਗਾ ਜਿੱਤਿਆ। ਮਨਦੀਪ ਨੇ 2008 ਦੀਆਂ ਬੀਜਿੰਗ ਓਲੰਪਿਕ ਖੇਡਾਂ ਵਿੱਚ ਵੀ ਹਿੱਸਾ ਲਿਆ। ਉਹ ਮਨਜੀਤ ਕੌਰ ਤੋਂ ਕੁਝ ਸਾਲ ਜੂਨੀਅਰ ਸੀ ਅਤੇ ਰਿਲੇਅ ਟੀਮ ਵਿੱਚ ਦੋਵੇਂ ਪੰਜਾਬ ਦੀ ਨੁਮਾਇੰਦਗੀ ਕਰਦੀਆਂ ਸਨ। ਮਨਦੀਪ ਤੋਂ ਪਹਿਲਾਂ ਇਸ ਟੀਮ ਦਾ ਹਿੱਸਾ ਪੰਜਾਬ ਦੀ ਰਾਜਵਿੰਦਰ ਕੌਰ ਗਿੱਲ ਤੇ ਸਾਗਰਦੀਪ ਕੌਰ ਸਨ। ਮਨਦੀਪ ਨੇ ਪਹਿਲਾਂ ਓ.ਐਨ.ਜੀ.ਸੀ. ਵਿੱਚ ਨੌਕਰੀ ਕਰਦੀ ਸੀ ਅਤੇ ਹੁਣ ਉਹ ਪੰਜਾਬ ਪੁਲਿਸ ਵਿੱਚ ਡੀਐਸਪੀ ਹੈ।
ਮਨਦੀਪ ਨੇ 2010 ਵਿੱਚ ਖੇਡ ਦੀ ਸਿਖਰ ਛੂੰਹਦਿਆਂ ਨਵੀਂ ਦਿੱਲੀ ਰਾਸ਼ਟਰਮੰਡਲ ਖੇਡਾਂ ਅਤੇ ਗੁਆਂਗਜ਼ੂ ਏਸiLਆਈ ਖੇਡਾਂ ਵਿੱਚ 4*400 ਮੀਟਰ ਰਿਲੇਅ ਦੌੜ ਦਾ ਸੋਨ ਤਮਗਾ ਜਿੱਤੀ। ਇਹ ਪਹਿਲਾ ਮੌਕਾ ਸੀ ਜਦੋਂ ਰਿਲੇਅ ਟੀਮ ਨੇ ਦੋਹਰਾ ਸੋਨ ਤਮਗਾ ਜਿੱਤਿਆ। ਰਾਸ਼ਟਰਮੰਡਲ ਖੇਡਾਂ ਵਿੱਚ ਵੀ ਇਹ ਭਾਰਤੀ ਮਹਿਲਾ ਅਥਲੀਟਾਂ ਦਾ ਦੂਜਾ ਅਤੇ ਕੁੱਲ ਚੌਥਾ ਤਮਗਾ ਸੀ। ਮਨਦੀਪ ਦੀ ਦੋਹਰੀ ਖੁਸ਼ੀ ਉਸ ਵੇਲੇ ਦੁੱਖ ਵਿੱਚ ਬਦਲ ਗਈ ਜਦੋਂ ਮਿਆਦ ਪੁੱਗੇ ਫੂਡ ਸਪਲੀਮੈਂਟ ਖਾਣ ਕਾਰਨ ਉਸ ਨੂੰ ਡੋਪਿੰਗ ਦਾ ਦੋਸ਼ੀ ਕਰਾਰ ਦੇ ਕੇ ਕੁਝ ਸਮੇਂ ਲਈ ਟਰੈਕ ਤੋਂ ਬਾਹਰ ਕਰ ਦਿੱਤਾ। ਮਨਦੀਪ ਨੇ ਬਹੁਤ ਕਿਹਾ ਕਿ ਉਸ ਦਾ ਕੋਈ ਕਸੂਰ ਨਹੀਂ ਪਰ ਕਿਸੇ ਨੇ ਉਸ ਦੀ ਕੋਈ ਨਹੀਂ ਸੁਣੀ ਅਤੇ ਮਿਆਦ ਪੁੱਗੇ ਫੂਡ ਸਪਲੀਮੈਂਟ ਦੀ ਜਾਂਚ ਤੱਕ ਵੀ ਨਾ ਕਰਵਾਈ ਗਈ। ਮਨਦੀਪ ਲਈ ਇਹ ਬਹੁਤ ਅਸਹਿ ਪੀੜਾ ਦਾ ਸਮਾਂ ਸੀ। ਮਨਦੀਪ ਨੇ ਹਿੰਮਤ ਨਹੀਂ ਛੱਡੀ ਅਤੇ ਮੈਦਾਨ ‘ਤੇ ਪ੍ਰੈਕਟਿਸ ਜਾਰੀ ਰੱਖੀ। ਇਸ ਦੌਰਾਨ ਉਸ ਦਾ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਕੌਮਾਂਤਰੀ ਸਾਈਕਲਿਸਟ ਹਰਪਿੰਦਰ ਸਿੰਘ ਗੱਗੀ ਨਾਲ ਵਿਆਹ ਹੋ ਗਿਆ ਅਤੇ ਸਹੁਰੇ ਪਰਿਵਾਰ ਨੇ ਉਸ ਨੂੰ ਧੀਆਂ ਵਾਲਾ ਸਤਿਕਾਰ ਦਿੰਦਿਆਂ ਪੂਰੀ ਮੱਦਦ ਕੀਤੀ।
ਮਨਦੀਪ ਦਾ ਵਾਪਸੀ ਦਾ ਜਜ਼ਬਾ ਆਖਰ ਉਸ ਨੂੰ ਰਿਲੇਅ ਟੀਮ ਵਿੱਚ ਵਾਪਸ ਲੈ ਆਇਆ। ਉਸ ਨੇ ਹਿੰਮਤ ਨਹੀਂ ਹਾਰੀ। 19 ਸਤੰਬਰ ਤੋਂ 4 ਅਕਤੂਬਰ ਤੱਕ ਦੱਖਣੀ ਕੋਰੀਆ ਦੇ ਸ਼ਹਿਰ ਇੰਚੇਓਨ ਵਿਖੇ ਹੋਈਆਂ ਏਸiLਆਈ ਖੇਡਾਂ ਲਈ ਉਹ ਚੁਣੀ ਗਈ। 400 ਮੀਟਰ ਵਿਅਕਤੀਗਤ ਦੌੜ ਵਿੱਚ ਉਸ ਨੇ ਦੌੜਦਿਆਂ ਛੇਵਾਂ ਸਥਾਨ ਹਾਸਲ ਕੀਤਾ। 4*400 ਮੀਟਰ ਰਿਲੇਅ ਦੌੜ ਵਿੱਚ ਉਹ ਭਾਰਤ ਦੀ ਚੌਕੜੀ ਦੀ ਅਹਿਮ ਅਥਲੀਟ ਸੀ। ਫਾਈਨਲ ਵਿੱਚ ਦੌੜਦਿਆਂ ਉਸ ਨੇ ਟਰੈਕ ਉਪਰ ਰੱਖੇ ਆਪਣੇ ਇਕ-ਇਕ ਕਦਮ ਨਾਲ ਆਲੋਚਕਾਂ ਦਾ ਮੂੰਹ ਬੰਦ ਕੀਤਾ ਅਤੇ ਆਖਰ ਭਾਰਤੀ ਰਿਲੇਅ ਟੀਮ ਨੂੰ ਨਵੇਂ ਏਸiLਆਈ ਰਿਕਾਰਡ ਨਾਲ ਸੋਨ ਤਮਗਾ ਜਿਤਾ ਕੇ ਦਮ ਲਿਆ। ਭਾਰਤੀ ਰਿਲੇਅ ਟੀਮ ਦਾ ਇਹ ਲਗਾਤਾਰ ਚੌਥਾ ਸੋਨ ਤਮਗਾ ਸੀ ਅਤੇ ਮਨਦੀਪ ਨੇ ਵੀ ਹੈਟ੍ਰਿਕ ਪੂਰੀ ਕੀਤੀ। ਮਨਦੀਪ ਦਾ ਵਤਨ ਪਰਤਣ ‘ਤੇ ਸ਼ਾਹਾਨਾ ਸਵਾਗਤ ਹੋਇਆ। ਮਨਦੀਪ ਇਕ ਖਿਡਾਰਨ ਸੀ ਅਤੇ ਖੇਡ ਮੈਦਾਨ ਨਾਲ ਹੀ ਉਸ ਨੇ ਆਪਣੇ ਜ਼ਖਮਾਂ ਨੂੰ ਭਰਿਆ।
ਮਨਦੀਪ ਨੇ ਆਪਣੇ ਖੇਡ ਕਰੀਅਰ ਵਿੱਚ ਏਸ਼ੀਅਨ ਗੇਮਜ਼ ਤੇ ਰਾਸ਼ਟਰਮੰਡਲ ਖੇਡਾਂ ਸਮੇਤ ਏਸ਼ੀਅਨ ਪੱਧਰ ਦੇ ਮੁਕਾਬਲੇ ਏਸ਼ੀਅਨ ਗ੍ਰਾਂ.ਪ੍ਰੀ., ਏਸ਼ੀਅਨ ਟਰੈਕ ਐਂਡ ਫੀਲਡ, ਏਸ਼ੀਅਨ ਇੰਡੋਰ ਚੈਂਪੀਅਨਸ਼ਿਪ ਆਦਿ ਮੁਕਾਬਲਿਆਂ ਵਿੱਚ 4*400 ਮੀਟਰ ਰਿਲੇਅ ਦੌੜ ਵਿੱਚ 14 ਸੋਨ ਤਮਗ਼ੇ, ਇੱਕ ਚਾਂਦੀ ਤੇ ਇੱਕ ਕਾਂਸੀ ਦਾ ਤਮਗ਼ਾ ਜਿੱਤਿਆ। ਮਨਦੀਪ ਨੇ 400 ਮੀਟਰ ਵਿਅਕਤੀਗਤ ਦੌੜ ਵਿੱਚ ਵੀ ਦੋ ਸੋਨੇ ਅਤੇ ਇੱਕ ਕਾਂਸੀ ਦਾ ਤਮਗ਼ਾ ਜਿੱਤਿਆ। ਮਨਦੀਪ ਦਾ 400 ਮੀਟਰ ਵਿਅਕਤੀਗਤ ਦੌੜ ਵਿੱਚ ਸਰਵੋਤਮ ਸਮਾਂ 51.74 ਸਕਿੰਟ ਹੈ ਜਦੋਂ ਕਿ 4ਯ400 ਮੀਟਰ ਰਿਲੇਅ ਦੌੜ ਵਿੱਚ 3.27.77 ਸੀ ਜੋ ਕਿ ਏਸ਼ੀਅਨ ਰਿਕਾਰਡ ਸੀ।ਫਰਾਟਾ ਦੌੜਾਂ ਦੌੜਨ ਕਰਕੇ ਉਸ ਦੀ ਰੇਸ ਸਪੀਡ ਵਾਲੀ ਰਹੀ। ਵੱਡੇ ਮੁਕਾਬਲਿਆਂ ਵਿੱਚ ਉਹ ਰਿਲੇਅ ਟੀਮ ਦੀ ਫਿਨਸiLਰ ਰਹੀ।
ਅਥਲੈਟਿਕਸ ਵਿੱਚ ਮਨਦੀਪ ਆਪਣੀ ਸੀਨੀਅਰ ਅਥਲੀਟ ਮਨਜੀਤ ਕੌਰ ਦੀ ਵਾਰਸ ਸਾਬਤ ਹੋਈ।
ਮਨਦੀਪ ਤੇ ਮਨਜੀਤ ਜਿੱਥੇ ਰਿਲੇਅ ਟੀਮ ਵਿੱਚ ਸਾਥਣਾਂ ਅਤੇ ਹੋਸਟਲ ਵਿੱਚ ਗੂੜ੍ਹੀਆਂ ਸਹੇਲੀਆਂ ਸਨ ਉਥੇ 400 ਮੀਟਰ ਵਿਅਕਤੀਗਤ ਦੌੜ ਵਿੱਚ ਇਕ-ਦੂਜੇ ਦੇ ਮੁਕਾਬਲੇ ਦੌੜਦੀਆਂ ਸਨ।ਇਕੇਰਾਂ ਪਟਿਆਲਾ ਵਿਖੇ ਇਕ ਮੀਟ ਦੌਰਾਨ ਮਨਦੀਪ ਨੇ ਮਨਜੀਤ ਨੂੰ ਮਾਤ ਦੇ ਕੇ ਸਨਸਨੀ ਵੀ ਫੈਲਾ ਦਿੱਤੀ। ਮਨਦੀਪ ਨੇ ਕਦੇ ਵੀ ਹੰਕਾਰ ਨਹੀਂ ਕੀਤਾ ਅਤੇ ਹਰ ਇਕ ਨੂੰ ਇਹੋ ਕਿਹਾ ਕਿ ਮਨਜੀਤ ਹਮੇਸ਼ਾਂ ਹੀ ਉਸ ਤੋਂ ਸਰਵੋਤਮ ਰਹੀ ਹੈ। ਦੋਵਾਂ ਦਾ ਸਾਥ ਭਾਰਤੀ ਰਿਲੇਅ ਟੀਮ ਦੀ ਵੱਡੀ ਤਾਕਤ ਸੀ।
ਮਨਦੀਪ ਦਾ ਸਹੁਰਾ ਪਿੰਡ ਫਤਿਹਗੜ੍ਹ ਸਾਹਿਬ ਜ਼ਿਲੇ੍ਹ ਵਿੱਚ ਮੰਡੀ ਗੋਬਿੰਦਗੜ੍ਹ ਕੋਲ ਪਿੰਡ ਬਡਗੁੱਜਰਾਂ ਹੈ। ਉਸ ਦਾ ਪਤੀ ਹਰਪਿੰਦਰ ਸਿੰਘ ਗੱਗੀ ਪੰਜਾਬ ਦੇ ਖੇਡ ਵਿਭਾਗ ਵਿੱਚ ਜiLਲਾ ਖੇਡ ਅਫਸਰ ਹੈ। ਖੇਡ ਜੋੜੀ ਮਨਦੀਪ ਤੇ ਹਰਪਿੰਦਰ ਦਾ ਇੱਕ ਬੇਟਾ ਜਿਸ ਦਾ ਨਾਮ ਅਦਵਿਕ ਹੈ। ਮਨਦੀਪ ਕੌਰ ਨੂੰ ਮਹਾਰਾਜਾ ਸਿੰਘ ਐਵਾਰਡ ਨਾਲ ਸਨਮਾਨਿਆ ਜਾ ਚੁੱਕਾ ਹੈ ਪਰ ਉਹ ਵੱਡੇ ਪੁਰਸਕਾਰਾਂ ਦੀ ਹੱਕਦਾਰ ਹੈ।
