ਧਰਮਾਂ ਦੀਆਂ ਵਲਗਣਾਂ ਦੇ ਆਰ-ਪਾਰ

ਧਰਮਾਂ ਦੀਆਂ ਵਲਗਣਾਂ ਦੇ ਆਰ-ਪਾਰ
ਰਾਮਚµਦਰ ਗੁਹਾ
ਆਪਣੇ ਤੋਂ ਇਲਾਵਾ ਹੋਰਨਾਂ ਧਰਮਾਂ ਪ੍ਰਤੀ ਸਤਿਕਾਰ ਦ¨ਜੇ ਧਰਮਾਂ ਦੇ ਲੋਕਾਂ ਨਾਲ ਮੇਲ-ਮਿਲਾਪ ਦੀ ਚਾਹਤ ਪੈਦਾ ਕਰਦਾ ਹੈ ਪਰ ਗਾਂਧੀ ਲਈ ਇਹ ਮਾਮਲਾ ਕੋਈ ਨਿੱਜੀ ਚੋਣ ਮਾਤਰ ਨਹੀਂ ਸੀ ਸਗੋਂ ਸਿਆਸੀ ਕਰਮ ਵੀ ਸੀ» 1941 ਵਿਚ ਗਾਂਧੀ ਨੇ ਤੀਹ ਪµਨਿਆਂ ਦਾ ਕਿਤਾਬਚਾ ਛਾਪਿਆ ਜਿਸ ਵਿਚ ‘ਉਸਾਰ¨ ਪ੍ਰੋਗਰਾਮ’ ਦਾ ਵਰਣਨ ਕੀਤਾ ਗਿਆ ਸੀ ਜਿਸ ਨੂੰ ਕਾਂਗਰਸ ਪਾਰਟੀ ਦੇ ਹਰੇਕ ਮੈਂਬਰ ਲਈ ਅਪਣਾਉਣਾ ਜ਼ਰ¨ਰੀ ਸੀ» ਇਸ ਵਿਚ ਜੋ ਵਿਸ਼ੇ ਦਰਜ ਕੀਤੇ ਗਏ ਸਨ ਉਨ੍ਹਾਂ ਵਿਚ ਛ¨ਆਛਾਤ ਦਾ ਖਾਤਮਾ, ਖਾਦੀ ਨੂੰ ਹੱਲਾਸ਼ੇਰੀ, ਔਰਤਾਂ ਦਾ ਉਥਾਨ ਅਤੇ ਆਰਥਿਕ ਸਮਾਨਤਾ ਦੀ ਪੈਰਵੀ ਸ਼ਾਮਿਲ ਸਨ»

ਆਧੁਨਿਕ ਦੁਨੀਆ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ’ਚੋਂ ਇੱਕ ਇਹ ਹੈ ਕਿ ਵੱਖ-ਵੱਖ ਧਰਮਾਂ ਦੇ ਲੋਕ ਆਪਸ ਵਿਚ ਮਿਲ-ਜੁਲ ਕੇ ਸ਼ਾਂਤੀ ਨਾਲ ਕਿਵੇਂ ਰਹਿਣ» ਮੱਧ ਪ¨ਰਬ ਅਤੇ ਦੱਖਣੀ ਏਸ਼ੀਆ ਵਿਚ ਧਾਰਮਿਕ ਬਹੁਗਿਣਤੀਵਾਦ ਦੇ ਸਿਧਾਂਤ ’ਤੇ ਰਾਸ਼ਟਰੀ ਰਾਜ ਦੇ ਗਠਨ ਅਤੇ ਗæੈਰ-ਇਸਾਈ ਆਬਾਦੀ ਦੇ ਯ¨ਰਪ ਅਤੇ ਉੱਤਰੀ ਅਮਰੀਕਾ ਦੇ ਦੇਸ਼ਾਂ ਵੱਲ ਪਰਵਾਸ ਨਾਲ ਵੈਰ-ਭਾਵੀ ਅਤੇ ਧਰਮ ਦੇ ਆਧਾਰ ’ਤੇ ਹਿµਸਕ ਟਕਰਾਅ ਪੈਦਾ ਹੋਏ» ਹµਕਾਰ ਅਤੇ ਸਰਬਸ਼੍ਰੇਸ਼ਠਤਾ ਦੀ ਭਾਵਨਾ ਅਕਸਰ ਸਹਿਣਸ਼ੀਲਤਾ ਅਤੇ ਆਪਸੀ ਸਮਝ-ਬ¨ਝ ਉੱਪਰ ਹਾਵੀ ਹੋ ਜਾਂਦੀ ਹੈ»
ਅਮਰੀਕੀ ਵਿਦਵਾਨ ਥਾਮਸ ਅਲਬਰਟ ਹਾਵਰਡ ਨੇ ਆਪਣੀ ਕਿਤਾਬ ‘ਦਿ ਫੇਥਸ ਆਫ ਅਦਰਜ਼: ਏ ਹਿਸਟਰੀ ਆਫ ਇµਟਰਰਿਲੀਜੀਅਸ ਡਾਇਲਾਗ’ ਵਿਚ ਵਡੇਰੀ ਅµਤਰ-ਧਰਮੀ ਸਮਝ-ਬ¨ਝ ਬਾਰੇ ਕਾਫæੀ ਸ਼ਿੱਦਤ ਨਾਲ ਲਿਖਿਆ ਹੈ» ਹਾਵਰਡ ਦੀ ਕਿਤਾਬ ਦਾ ਵੱਡਾ ਹਿੱਸਾ ਇਸਾਈਅਤ ’ਤੇ ਆਧਾਰਿਤ ਹੈ ਜਿਸ ਨਾਲ ਉਸ ਦੀ ਬਹੁਤੀ ਜਾਣ-ਪਛਾਣ ਸੀ» ਇਸਾਈ ਧਰਮ ਸ਼ਾਸਤਰੀ ਕਿਸੇ ਸਮੇਂ ਇਸ ਗੱਲ ਦੇ ਬਹੁਤ ਜ਼ਿਆਦਾ ਕਾਇਲ ਸਨ ਕਿ ਉਨ੍ਹਾਂ ਦਾ ਧਰਮ ਹੀ ਸੱਚਾ ਧਰਮ ਹੈ» ਵੀਹਵੀਂ ਸਦੀ ਵਿਚ ਇਹ ਧਾਰਨਾ ਬਦਲਣੀ ਸ਼ੁਰ¨ ਹੋਈ» ਕਿਸੇ ਵੇਲੇ ਆਪਣੇ ਅਧਿਆਤਮਿਕ ਗੁਮਾਨ ਲਈ ਜਾਣੇ ਜਾਂਦੇ ਕੈਥੋਲਿਕ ਚਰਚ ਨੇ 1960 ਵਿਚ ਦ¨ਜੇ ਧਰਮਾਂ ਨੂੰ ਮਾਨਤਾ ਦੇਣ ਦੀ ਸਹਿਜ ਪ੍ਰਕਿਰਿਆ ਸ਼ੁਰ¨ ਕਰ ਦਿੱਤੀ ਸੀ» ਅਗਸਤ 1964 ਦੇ ਇੱਕ ਬਿਆਨ ਵਿਚ ਪੋਪ ਨੇ ਕਿਹਾ ਸੀ ਕਿ ਉਨ੍ਹਾਂ ਦਾ ਚਰਚ ਵੱਖ-ਵੱਖ ‘ਗæੈਰ-ਇਸਾਈ ਧਰਮਾਂ ਦੀਆਂ ਨੈਤਿਕ ਅਤੇ ਅਧਿਆਤਮਿਕ ਕਦਰਾਂ-ਕੀਮਤਾਂ ਨੂੰ ਮਾਨਤਾ ਤੇ ਸਤਿਕਾਰ ਦੇਵੇਗਾ…»’ ਪੱਚੀ ਸਾਲਾਂ ਬਾਅਦ ਇੱਕ ਹੋਰ ਪੋਪ ਨੇ ਅਗਾਂਹ ਆਖਿਆ ਕਿ ‘ਸµਵਾਦ ਪੈਂਤੜੇਵਾਦੀ ਸਰੋਕਾਰਾਂ ਅਤੇ ਸਵੈ ਹਿੱਤ ’ਚੋਂ ਨਹੀਂ ਉਪਜਦਾ ਸਗੋਂ ਇਹ ਅਜਿਹੀ ਸਰਗਰਮੀ ਹੈ ਜਿਸ ਦੇ ਰਾਹ ਦਰਸਾਊ ਸਿਧਾਂਤ, ਲੋੜਾਂ ਅਤੇ ਆਤਮ-ਸਨਮਾਨ ਹੁµਦਾ ਹੈ»’
ਹਾਵਰਡ ਦੇ ਅਧਿਐਨ ਵਿਚ ਅµਤਰ-ਧਰਮੀ ਸµਵਾਦ ਦੇ ਦੋ ਭਾਰਤੀ ਪੈਰਵੀਕਾਰਾਂ ਦਾ ਵੀ ਜ਼ਿਕਰ ਆਉਂਦਾ ਹੈ» ਇਨ੍ਹਾਂ ’ਚੋਂ ਇੱਕ ਹੈ ਮੁਗæਲ ਸਮਰਾਟ ਅਕਬਰ ਜਿਸ ਦੇ ਮੁਤੱਲਕ ਉਸ ਨੇ ਬਹੁਤੀ ਸੇਧ 1952 ਵਿਚ ਮੱਖਣ ਲਾਲ ਰਾਏ ਚੌਧਰੀ ਦੀ ਲਿਖੀ ਕਿਤਾਬ ‘ਦੀਨ-ਏ-ਇਲਾਹੀ’ ’ਚੋਂ ਲਈ ਸੀ» ਖæਾਸ ਤੌਰ ’ਤੇ ਮੇਰੀ ਨਜ਼ਰ ਇੱਕ ਖæਤ ਉੱਪਰ ਅਟਕ ਗਈ ਜੋ ਬਾਦਸ਼ਾਹ ਅਕਬਰ ਨੇ ਆਪਣੇ ਸਮਕਾਲੀ ਸਪੇਨ ਦੇ ਬਾਦਸ਼ਾਹ ਕਿµਗ ਫਿਲਿਪ ਦੋਇਮ ਨੂੰ ਲਿਖਿਆ ਸੀ» ਯਹ¨ਦੀਆਂ ਅਤੇ ਮੁਸਲਮਾਨਾਂ ਦੇ ਦੇਸ਼ ਨਿਕਾਲੇ ਤੋਂ ਬਾਅਦ ਸਪੇਨ ਦੇ ਕੈਥੋਲਿਕ ਧਰਮ ਵਿਚ ਕੱਟੜਪੁਣਾ ਵਧ ਰਿਹਾ ਸੀ» ਅਕਬਰ ਨੇ ਆਪਣੇ ਹਮਰੁਤਬਾ ਬਾਦਸ਼ਾਹ ਨੂੰ ਹਿµਦੋਸਤਾਨ ਤੋਂ ਸਬਕ ਲੈਣ ਲਈ ਕਿਹਾ ਜਿੱਥੇ ‘ਹਰ ਕੋਈ ਆਪਣੀਆਂ ਦਲੀਲਾਂ ਅਤੇ ਕਾਰਨਾਂ ਦੀ ਤਸਦੀਕ ਕਰਵਾਏ ਬਿਨਾਂ, ਆਪਣੇ ਧਰਮ ਦੀ ਪਾਲਣਾ ਕਰਦਾ ਰਹਿµਦਾ ਹੈ ਜਿਸ ਵਿਚ ਉਹ ਪੈਦਾ ਹੋ ਕੇ ਅਤੇ ਪੜ੍ਹ ਲਿਖ ਕੇ ਵੱਡਾ ਹੋਇਆ ਸੀ ਅਤੇ ਇਸ ਤਰ੍ਹਾਂ ਆਪਣੇ ਆਪ ਨੂੰ ਸਚਾਈ ਦਾ ਪਤਾ ਲਗਾਉਣ ਦੀ ਸµਭਾਵਨਾ ਤੋਂ ਬਾਹਰ ਰੱਖਦਾ ਹੈ ਜੋ ਮਨੁੱਖੀ ਲਿਆਕਤ ਦਾ ਸਭ ਤੋਂ ਉੱਤਮ ਉਦੇਸ਼ ਹੈ» ਇਸ ਤਰ੍ਹਾਂ ਅਸੀਂ (ਹਿµਦੁਸਤਾਨ ਵਿਚ) ਸੁਵਿਧਾਜਨਕ ਰੁੱਤਾਂ ਵਿਚ ਸਾਰੇ ਧਰਮਾਂ ਦੇ ਸਾਰੇ ਵਿਦਵਾਨਾਂ ਦੀ ਸµਗਤ ਕਰਦੇ ਹਾਂ, ਇਸ ਤਰ੍ਹਾਂ ਉਨ੍ਹਾਂ ਦੇ ਸæਾਨਦਾਰ ਪ੍ਰਵਚਨਾਂ ਅਤੇ ਉੱਚੀਆਂ ਸ਼ੁਭ ਕਾਮਨਾਵਾਂ ਤੋਂ ਲਾਭ ਪ੍ਰਾਪਤ ਕਰਦੇ ਹਾਂ’»
ਭਾਰਤ ਦੀ ਦ¨ਜੀ ਮਿਸਾਲ ਜਿਸ ਨੂੰ ਹਾਵਰਡ ਕੁਝ ਹੱਦ ਤੱਕ ਤਵੱਜੋ ਦਿµਦਾ ਹੈ, ਉਹ ਸੀ ਸਵਾਮੀ ਵਿਵੇਕਾਨµਦ ਜੋ ਅਕਬਰ ਤੋਂ ਕਈ ਸਦੀਆਂ ਬਾਅਦ ਹੋਇਆ» ਹੋਰਨਾਂ ਟਿੱਪਣੀਕਾਰਾਂ ਵਾਂਗ ਹੀ ਉਸ ਨੇ 1893 ਵਿਚ ਸ਼ਿਕਾਗੋ ਵਿਚ ਹੋਈ ਵਿਸ਼ਵ ਧਰਮ ਸµਸਦ ਮੌਕੇ ਵਿਵੇਕਾਨµਦ ਦੇ ਭਾਸ਼ਣ ਨੂੰ ਦਰਸਾਇਆ ਹੈ» ਉਨ੍ਹਾਂ ਪਹਿਲੀ ਵਾਰ ਸਾਨੂੰ ਇਸ ਸµਸਦ ਦੇ ਆਦਰਸ਼ਾਂ ਤੋਂ ਜਾਣ¨ ਕਰਾਇਆ ਹੈ ਜਿਨ੍ਹਾਂ ਵਿਚ ਹੋਰਨਾਂ ਤੋਂ ਇਲਾਵਾ ਦੋਸਤਾਨਾ ਇਕੱਤਰਤਾਵਾਂ ਅਤੇ ਆਪਸੀ ਸਮਝ-ਬ¨ਝ ਪੈਦਾ ਕਰ ਕੇ ਵੱਖ-ਵੱਖ ਧਰਮਾਂ ਦੇ ਲੋਕਾਂ ਦਰਮਿਆਨ ਮਾਨਵੀ ਭਾਈਚਾਰੇ ਦੀ ਭਾਵਨਾ ਨੂੰ ਹੱਲਾਸ਼ੇਰੀ ਦੇਣਾ ਅਤੇ ਗਹਿਰਾ ਕਰਨਾ; ਅਤੇ ਸਥਾਈ ਕੌਮਾਂਤਰੀ
ਸ਼ਾਂਤੀ ਸਥਾਪਿਤ ਕਰਨ ਦੀ ਆਸ ਨਾਲ ਦੁਨੀਆ ਦੇ ਦੇਸ਼ਾਂ ਦਰਮਿਆਨ ਦੋਸਤਾਨਾ ਸਾਂਝ ਪੈਦਾ ਕਰਨਾ ਸ਼ਾਮਿਲ ਹਨ»’
ਹਾਵਰਡ ਫਿਰ ਸ਼ਿਕਾਗੋ ਵਿਚ ਸਵਾਮੀ ਵਿਵੇਕਾਨµਦ ਦੇ ਭਾਸ਼ਣ ਦੇ ਕੁਝ ਅµਸ਼ਾਂ ਦਾ ਜ਼ਿਕਰ ਕਰਦਾ ਹੈ» ਇਨ੍ਹਾਂ ’ਚੋਂ ਇੱਕ ਵਿਚ ਸਵਾਮੀ ਦੀ ਇਹ ਨਿਸ਼ਚਾ ਦਰਜ ਸੀ ਕਿ ‘ਉਸ ਨੂੰ ਫਖæਰ ਹੈ ਕਿ ਉਹ ਇੱਕ ਅਜਿਹੇ ਧਰਮ ਨਾਲ ਸਬµਧ ਰੱਖਦਾ ਹੈ ਜਿਸ ਨੇ ਦੁਨੀਆ ਨੂੰ ਸਹਿਣਸ਼ੀਲਤਾ ਅਤੇ ਸਰਬਵਿਆਪੀ ਪ੍ਰਵਾਨਗੀ ਦਾ ਪਾਠ ਪੜ੍ਹਾਇਆ ਹੈ; ਤੇ ਨਾਲ ਹੀ ਉਸ ਨੂੰ ਇਹ ਵੀ ਮਾਣ ਹੈ ਕਿ ਉਹ ਇੱਕ ਅਜਿਹੇ ਦੇਸ਼ ਨਾਲ ਸਬµਧ ਰੱਖਦਾ ਹੈ ਜੋ ਦੁਨੀਆ ਦੇ ਸਾਰੇ ਧਰਮਾਂ ਅਤੇ ਸਾਰੇ ਦੇਸ਼ਾਂ ਦੇ ਸਤਾਏ ਹੋਏ ਅਤੇ ਸ਼ਰਨਾਰਥੀ ਲੋਕਾਂ ਨੂੰ ਪਨਾਹ ਦਿµਦਾ ਹੈ»’ ਵਿਵੇਕਾਨµਦ ਦਾ ਦ¨ਜਾ ਕਥਨ ਸ਼ਾਇਦ ਹੋਰ ਵੀ ਢੁਕਵਾਂ ਹੈ ਜੋ ਇਉਂ ਹੈ: ‘ਤµਗਨਜ਼ਰੀ, ਕੱਟੜਪੁਣਾ ਅਤੇ ਇਸ ਦੇ ਖੌਫਨਾਕ ਵµਸ਼ਜ ਮ¨ਲਵਾਦ ਨੇ ਲµਮੇ ਅਰਸੇ ਤੋਂ ਇਸ ਖæ¨ਬਸ¨ਰਤ ਧਰਤੀ ’ਤੇ ਜੱਫਾ ਮਾਰਿਆ ਹੋਇਆ ਹੈ… ਪਰ ਇਸ ਦਾ ਅµਤ ਆ ਗਿਆ ਹੈ ਅਤੇ ਮੈਨੂੰ ਪੁਰਜ਼ੋਰ ਆਸ ਹੈ ਕਿ ਇਹ ਸਵੇਰ ਘµਟੀ (ਸµਸਦ ਦੀ ਸ਼ੁਰ¨ਆਤ ਵੇਲੇ) ਵੱਜਣ ਸਾਰ ਹਰ ਤਰ੍ਹਾਂ ਦੇ ਕੱਟੜਪੁਣੇ ਦਾ ਖਾਤਮਾ ਹੋ ਜਾਵੇਗਾ»’
ਹਾਵਰਡ ਨੇ ਗਾਂਧੀ ਦਾ ਜ਼ਿਕਰ ਕੁਝ ਹੋਰ ਪ੍ਰਸµਗਾਂ ਵਿਚ ਕੀਤਾ ਹੈ ਪਰ ਅਫਸੋਸ ਦੀ ਗੱਲ ਹੈ ਕਿ ਉਨ੍ਹਾਂ ਦੀ ਧਾਰਮਿਕ ਸੋਚ ਬਾਰੇ ਗਹਿਰਾਈ ਨਾਲ ਵਿਚਾਰ ਨਹੀਂ ਕੀਤਾ» ਦਰਅਸਲ, ਗਾਂਧੀ ਗਹਿਨਤਾ ਅਤੇ ਸ਼ਿੱਦਤ ਦੇ ਲਿਹਾਜ਼ ਤੋਂ ਅਕਬਰ ਅਤੇ ਵਿਵੇਕਾਨµਦ ਨਾਲੋਂ ਵੀ ਵੱਡਾ ਧਾਰਮਿਕ ਬਹੁਲਤਾਵਾਦੀ ਸੀ» ਉਸ ਨੇ ਅµਤਰ-ਧਰਮੀ ਸµਵਾਦ ਦੀ ਪੈਰਵੀ ਕੀਤੀ ਅਤੇ ਇਸ ਨੂੰ ਅµਤਰ-ਧਰਮੀ ਸਮਾਜਿਕ ਕਾਰਜ ਦੇ ਤੌਰ ’ਤੇ ਅਮਲ ਵਿਚ ਵੀ ਲਿਆਂਦਾ»
ਦੱਖਣੀ ਅਫਰੀਕਾ ਹੋਵੇ ਜਾਂ ਹਿµਦੁਸਤਾਨ, ਉਨ੍ਹਾਂ ਦੇ ਸਤਿਆਗ੍ਰਹਿ ਦੁਨੀਆ ਦੇ ਸਾਰੇ ਧਰਮਾਂ ਦੇ ਲੋਕਾਂ ਨੂੰ ਕਲਾਵੇ ਵਿਚ ਲੈਣ ਦੀ ਤਲਬ ਰੱਖਦੇ ਸਨ» ਉਨ੍ਹਾਂ ਦੇ ਆਸ਼ਰਮਾਂ ਵਿਚ ਵੱਖ-ਵੱਖ ਧਰਮਾਂ ਦੇ ਲੋਕ ਇਕੱਠੇ ਰਹਿµਦੇ ਸਨ ਜਿਸ ਸਦਕਾ ਉਨ੍ਹਾਂ ਦਰਮਿਆਨ ਆਪਸੀ ਸਤਿਕਾਰ ਅਤੇ ਸਮਝ-ਬ¨ਝ ਪੈਦਾ ਹੁµਦੀ ਸੀ» ਉਨ੍ਹਾਂ ਦੀਆਂ ਅµਤਰ-ਧਰਮੀ ਪ੍ਰਾਰਥਨਾਵਾਂ ਵਿਚ ਵੱਖ-ਵੱਖ ਧਰਮਾਂ ਦੇ ਵਚਨ ਅਤੇ ਸ਼ਬਦ ਗਾਏ ਜਾਂਦੇ ਸਨ ਅਤੇ ਇਹ ਸਾਡੇ ਸµਤਾਪੇ ਸਮਿਆਂ ਦੀ ਇੱਕ ਯਾਦ ਰੱਖਣ ਲਾਇਕ ਬੇਮਿਸਾਲ ਕਾਢ ਸੀ»
ਨਾਸਤਿਕਾਂ ਦੇ ਉਲਟ ਗਾਂਧੀ ਇਹ ਸਵੀਕਾਰ ਕਰਨ ਲਈ ਤਿਆਰ ਸਨ ਕਿ ਕੋਈ ਅਜਿਹੀ ਸ਼ਕਤੀ ਜਾਂ ਆਤਮਾ ਹੈ ਜੋ ਮਨੁੱਖੀ ਗਿਆਨ ਤੋਂ ਪਰ੍ਹੇ ਹੈ» ਆਸਤਿਕਾਂ ਤੋਂ ਉਲਟ ਉਹ ਇਹ ਵਿਸ਼ਵਾਸ ਨਹੀਂ ਕਰਦੇ ਸਨ ਕਿ ਉਨ੍ਹਾਂ ਦਾ ਧਰਮ ਰੱਬ ਤੱਕ ਅੱਪੜਨ ਦਾ ਕੋਈ ਖਾਸ ਅਤੇ ਉੱਤਮ ਰਾਹ ਮੁਹੱਈਆ ਕਰਾਉਂਦਾ ਹੈ» ਸਤµਬਰ 1924 ਵਿਚ ਉਨ੍ਹਾਂ ਇੱਕ ਲੇਖ ‘ਗੌਡ ਇਜ਼ ਵਨ’ (ਪਰਮਾਤਮਾ ਇੱਕ ਹੈ) ਲਿਖਿਆ ਜਿਸ ਵਿਚ ਉਨ੍ਹਾਂ ਕਿਹਾ: ‘ਹਿµਦੁਸਤਾਨ ’ਚੋਂ ਇਸਲਾਮ, ਇਸਾਈਅਤ ਜਾਂ ਯਹ¨ਦੀਅਤ ਨਿਕਲ ਜਾਣ ਦੀ ਖਾਹਿਸ਼ ਉਵੇਂ ਦਾ ਹੀ ਫਜ਼¨ਲ ਸੁਪਨਾ ਹੈ ਜਿਵੇਂ ਮੁਸਲਮਾਨਾਂ ਦੀ ਕਲਪਨਾ ਹੈ ਕਿ ਦੁਨੀਆ ’ਚ ਸਿਰਫ ਇਸਲਾਮ ਦਾ ਰਾਜ ਹੋਵੇਗਾ… ਸੱਚ ਕਿਸੇ ਇੱਕ ਧਰਮ ਪੁਸਤਕ ਦੀ ਸµਪਤੀ ਨਹੀਂ ਹੈ»’
ਇਸ ਤਰ੍ਹਾਂ ਦੇ ਤਸਦੀਕੀਕਰਨ ਨੂੰ ਰੱਦ ਕਰ ਕੇ ਗਾਂਧੀ ਧਰਮ ਪਰਿਵਰਤਨ ਦੇ ਕਾਰਜਾਂ ਦੇ ਆਲੋਚਕ ਬਣ ਗਏ ਸਨ ਜੋ ਭਾਵੇਂ ਹਿµਦ¨ ਕਰਨ ਜਾਂ ਫਿਰ ਮੁਸਲਮਾਨਾਂ ਜਾਂ ਇਸਾਈਆਂ ਵੱਲੋਂ ਕੀਤੇ ਜਾਂਦੇ ਹੋਣ» ਇੱਕ ਵਾਰ ਉਨ੍ਹਾਂ ਲਿਖਿਆ ਸੀ: ‘ਮਿਸ਼ਨਰੀ ਕਾਰਜਾਂ ਦੀ ਜੜ੍ਹ ਵਿਚ ਇਹ ਧਾਰਨਾ ਵੀ ਪਈ ਹੁµਦੀ ਹੈ ਕਿ ਕਿਸੇ ਵਿਅਕਤੀ ਦਾ ਆਪਣਾ ਵਿਸ਼ਵਾਸ ਨਾ ਕੇਵਲ ਉਸ ਲਈ ਸੱਚ ਹੁµਦਾ ਹੈ ਸਗੋਂ ਸਮੁੱਚੇ ਜਗਤ ਲਈ ਵੀ ਸੱਚ ਹੁµਦਾ ਹੈ; ਸਚਾਈ ਇਹ ਹੈ ਕਿ ਰੱਬ ਲੱਖਾਂ ਰ¨ਪਾਂ ਵਿਚ ਸਾਡੇ ਤੱਕ ਅੱਪੜਦਾ ਹੈ ਜਿਨ੍ਹਾਂ ਦੀ ਸਾਨੂੰ ਕੋਈ ਸਮਝ ਨਹੀਂ ਹੁµਦੀ’» ਆਪਣੀ ਗੱਲ ਕਰਦਿਆਂ ਗਾਂਧੀ ਨੇ ਕਿਹਾ ਕਿ ‘ਮੇਰੀ ਅਜਿਹੀ ਕੋਈ ਭਾਵਨਾ ਨਹੀਂ ਹੈ ਕਿ ਅਧਿਆਤਮਿਕ ਤੌਰ ’ਤੇ ਮੈਂ ਕਿਸੇ ਕਥਿਤ ਵਹਿਸ਼ੀ ਨਾਲੋਂ ਲਾਜ਼ਮੀ ਤੌਰ ’ਤੇ ਜ਼ਿਆਦਾ ਸ਼੍ਰੇਸ਼ਠ ਹਾਂ ਤੇ ਅਧਿਆਤਮਿਕ ਸ਼੍ਰੇਸ਼ਠਤਾ ਖਤਰਨਾਕ ਅਹਿਸਾਸ ਹੁµਦੀ ਹੈ»’
ਆਪਣੇ ਤੋਂ ਇਲਾਵਾ ਹੋਰਨਾਂ ਧਰਮਾਂ ਪ੍ਰਤੀ ਸਤਿਕਾਰ ਦ¨ਜੇ ਧਰਮਾਂ ਦੇ ਲੋਕਾਂ ਨਾਲ ਮੇਲ-ਮਿਲਾਪ ਦੀ ਚਾਹਤ ਪੈਦਾ ਕਰਦਾ ਹੈ ਪਰ ਗਾਂਧੀ ਲਈ ਇਹ ਮਾਮਲਾ ਕੋਈ ਨਿੱਜੀ ਚੋਣ ਮਾਤਰ ਨਹੀਂ ਸੀ ਸਗੋਂ ਸਿਆਸੀ ਕਰਮ ਵੀ ਸੀ» 1941 ਵਿਚ ਗਾਂਧੀ ਨੇ ਤੀਹ ਪµਨਿਆਂ ਦਾ ਕਿਤਾਬਚਾ ਛਾਪਿਆ ਜਿਸ ਵਿਚ ‘ਉਸਾਰ¨ ਪ੍ਰੋਗਰਾਮ’ ਦਾ ਵਰਣਨ ਕੀਤਾ ਗਿਆ ਸੀ ਜਿਸ ਨੂੰ ਕਾਂਗਰਸ ਪਾਰਟੀ ਦੇ ਹਰੇਕ ਮੈਂਬਰ ਲਈ ਅਪਣਾਉਣਾ ਜ਼ਰ¨ਰੀ ਸੀ» ਇਸ ਵਿਚ ਜੋ ਵਿਸ਼ੇ ਦਰਜ ਕੀਤੇ ਗਏ ਸਨ ਉਨ੍ਹਾਂ ਵਿਚ ਛ¨ਆਛਾਤ ਦਾ ਖਾਤਮਾ, ਖਾਦੀ ਨੂੰ ਹੱਲਾਸ਼ੇਰੀ, ਔਰਤਾਂ ਦਾ ਉਥਾਨ ਅਤੇ ਆਰਥਿਕ ਸਮਾਨਤਾ ਦੀ ਪੈਰਵੀ ਸ਼ਾਮਿਲ ਸਨ»
ਅਹਿਮ ਗੱਲ ਇਹ ਸੀ ਕਿ ਪ੍ਰੋਗਰਾਮ ਦਾ ਪਹਿਲਾ ਤੱਤ ਫਿਰਕ¨ ਸਦਭਾਵਨਾ ਸੀ» ਗਾਂਧੀ ਨੇ ਲਿਖਿਆ ਕਿ ‘ਫਿਰਕ¨ ਏਕਤਾ ਹਾਸਿਲ ਕਰਨ ਲਈ ਪਹਿਲੀ ਜ਼ਰ¨ਰੀ ਚੀਜ਼ ਇਹ ਹੈ ਕਿ ਹਰੇਕ ਕਾਂਗਰਸੀ ਭਾਵੇਂ ਉਸ ਦਾ ਕੋਈ ਵੀ ਧਰਮ ਹੋਵੇ, ਉਹ ਨਿੱਜੀ ਤੌਰ ’ਤੇ ਹਿµਦ¨, ਮੁਸਲਿਮ, ਇਸਾਈ, ਪਾਰਸੀ, ਯਹ¨ਦੀ ਆਦਿ ਸµਖੇਪ ਵਿਚ ਹਰੇਕ ਹਿµਦ¨ ਤੇ ਗੈਰ-ਹਿµਦ¨ ਦੀ ਨੁਮਾਇµਦਗੀ ਕਰੇ» ਉਸ ਨੂੰ ਹਿµਦੁਸਤਾਨ ਦੇ ਕਰੋੜਾਂ ਲੋਕਾਂ ’ਚੋਂ ਹਰੇਕ ਨਾਲ ਇਕਮਿਕ ਹੋਣ ਦਾ ਅਹਿਸਾਸ ਹੋਣਾ ਜ਼ਰ¨ਰੀ ਹੈ» ਇਹ ਅਹਿਸਾਸ ਜਗਾਉਣ ਲਈ ਹਰੇਕ ਕਾਂਗਰਸੀ ਨੂੰ ਆਪਣੇ ਧਰਮ ਤੋਂ ਜੁਦਾ ਹੋਰਨਾਂ ਧਰਮਾਂ ਦੇ ਲੋਕਾਂ ਨਾਲ ਨਿੱਜੀ ਦੋਸਤੀਆਂ ਪਾਉਣ ਦੀ ਲੋੜ ਹੋਵੇਗੀ» ਉਸ ਨੂੰ ਹੋਰਨਾਂ ਧਰਮਾਂ ਪ੍ਰਤੀ ਉਹੋ ਜਿਹਾ ਭਾਵ ਰੱਖਣਾ ਪਵੇਗਾ ਜੋ ਆਪਣੇ ਧਰਮ ਲਈ ਰੱਖਦਾ ਹੈ»’
ਇਹ ਅਸ¨ਲ ਗਾਂਧੀ ਨੇ ਖੁਦ ਘੜਿਆ ਸੀ» ਗਾਂਧੀ ਦੇ ਗੈਰ-ਹਿµਦ¨ ਕਰੀਬੀ ਦੋਸਤਾਂ ਅਤੇ ਸਾਥੀਆਂ ਦੀ ਬਹੁਤ ਹੀ ਅµਸ਼ਕ ਜਿਹੀ ਸ¨ਚੀ ਇਸ ਪ੍ਰਕਾਰ ਹੈ:
ਮੁਸਲਿਮ ਅਬਦੁਲ ਕਾਦਿਰ ਬਾਵਾਜ਼ੀਰ, ਏ.ਐਮ. ਕਚਾਲੀਆ, ਅਬੁਲ ਕਲਾਮ ਆਜ਼ਾਦ, ਜ਼ਾਕਿਰ ਹੁਸੈਨ, ਆਸਫæ ਅਲੀ ਅਤੇ ਰਾਇਹਾਨਾ ਤਈਅਬਜੀ; ਇਸਾਈ ਜੋਸੀਆ ਓਲਡਫੀਲਡ, ਜੋਸਫ ਡੋਕ, ਸੀ.ਐਫ. ਐਂਡ੍ਰਿਊਜ਼, ਜੇ.ਸੀ. ਕੁਮਾਰੱਪਾ, ਮੁਰੀਅਲ ਲੈਸਟਰ ਅਤੇ ਰਾਜਕੁਮਾਰੀ ਅµਮ੍ਰਿਤ ਕੌਰ; ਪਾਰਸੀ ਦਾਦਾਭਾਈ ਨਾਰੋਜੀ, ਜੀਵਨਜੀ ਗੋਰਕ¨ਦ¨ ਰੁਸਤਮਜੀ ਅਤੇ ਖੁਰਸ਼ੀਦ ਨਾਰੋਜੀ; ਯਹ¨ਦੀ ਹਰਮਨ ਕੈਲਨਬਾਖ, ਸੋਨੀਆ ਸਲੈਸਿਨ, ਹੈਨਰੀ ਪੌਲਕ ਅਤੇ ਐਲ ਡਬਲਯ¨ ਰਿਚ; ਜੈਨ ਪ੍ਰਾਨਜੀਵਨ ਮਹਿਤਾ ਅਤੇ ਰਾਇਚµਦ; ਨਾਸਤਿਕ ਜੀ ਰਾਮਚµਦਰ ਰਾਓ (ਗੋਰਾ)»
ਇਸ ਲµਮੀ-ਚੌੜੀ ਸ¨ਚੀ ਵਿਚ ਇੱਕ ਘਾਟ ਹੈ» ਸµਭਵ ਹੈ ਕਿ ਪµਜਾਬ ਨਾਲ ਉਨ੍ਹਾਂ ਦੇ ਸਰੋਕਾਰ ਘੱਟ ਸਨ, ਗਾਂਧੀ ਦਾ ਕੋਈ ਕਰੀਬੀ ਸਿੱਖ ਦੋਸਤ ਨਹੀਂ ਸੀ (ਭਾਵੇਂ ਅµਮ੍ਰਿਤ ਕੌਰ ਦਾ ਪਰਿਵਾਰ ਮ¨ਲ ਰ¨ਪ ’ਚ ਸਿੱਖ ਸੀ)» ਫਿਰ ਵੀ ਇਹ ਨਿਗ¨ਣਾ ਜਿਹਾ ਔਗੁਣ ਸੀ, ਖਾਸ ਤੌਰ ’ਤੇ ਜਦੋਂ ਗਾਂਧੀ ਨੂੰ ਉਨ੍ਹਾਂ ਦੇ ਮਹਾਨ ਪੱਛਮੀ ਸਮਕਾਲੀਆਂ ਨਾਲ ਮਿਲਾ ਕੇ ਦੇਖਿਆ ਜਾਵੇ ਚਰਚਿਲ, ਰ¨ਜ਼ਵੈਲਟ, ਡੀ ਗਾੱਲ ਆਦਿ, ਜਿਨ੍ਹਾਂ ਦੇ ਮਿੱਤਰ ਜੇਕਰ ਸਾਰੇ ਨਹੀਂ ਤਾਂ ਬਹੁਤੇ ਉਨ੍ਹਾਂ ਦੇ ਆਪਣੇ ਇਸਾਈ ਮਤ ਵਿਚੋਂ ਹੀ ਸਨ»
ਪਹਿਲੀ ਨਜ਼ਰੇ ਜਾਪਦਾ ਹੈ ਕਿ ਗਾਂਧੀ ਧਾਰਮਿਕ ਬਹੁਵਾਦ ਦੇ ਆਪਣੇ ਟੀਚੇ ਦੀ ਪ¨ਰਤੀ ਵਿਚ ਨਾਕਾਮ ਹੋ ਗਏ» ਇਸ ਨੇ ਇਸਲਾਮਿਕ ਮੁਲਕ ਪਾਕਿਸਤਾਨ ਬਣਨ ਤੋਂ ਨਹੀਂ ਰੋਕਿਆ ਅਤੇ ਜਿਹੜਾ ਭਾਰਤ ਬਚਿਆ, ਉਸ ਵਿਚ ਉਸ (ਗਾਂਧੀ) ਦੇ ਸਿਆਸੀ ਜਾਂਨਸ਼ੀਨ ਜਵਾਹਰਲਾਲ ਨਹਿਰ¨ ਨੇ ਜਿਹੜੀ ਅµਤਰ-ਧਰਮ ਸਹਿਣਸ਼ੀਲਤਾ ਦੀ ਪ੍ਰਥਾ ਚਲਾਈ, ਉਹ ਲµਮਾ ਸਮਾਂ ਪਹਿਲਾਂ ਰਾਖ ਦਾ ਢੇਰ ਹੋ ਗਈ» ਹਿµਦ¨ਤਵ ਜਿਹੜਾ ਹਿµਦ¨ ਪਾਕਿਸਤਾਨ ਬਣਾਉਣਾ ਚਾਹੁµਦਾ ਹੈ, ਜੇ ਹਾਵੀ ਨਹੀਂ ਤਾਂ ਪ੍ਰਭਾਵੀ ਜ਼ਰ¨ਰ ਹੈ»
ਦ¨ਜੇ ਪਾਸੇ, ਇਹ ਸ਼ਾਇਦ ਗਾਂਧੀ ਦੀ ਪ੍ਰਤੱਖ ਹਾਰ ਹੀ ਹੈ ਜੋ ਉਸ ਦੀ ਵਿਰਾਸਤ ਦੇ ਨਵੀਨੀਕਰਨ ਨੂੰ ਭਾਰਤ ਤੇ ਭਾਰਤੀਆਂ ਲਈ ਹੋਰ ਜ਼ਿਆਦਾ ਲਾਜ਼ਮੀ ਬਣਾ ਰਹੀ ਹੈ» ਇਸਲਾਮਿਕ ਬਹੁਗਿਣਤੀਵਾਦ ਦੇ ਦਾਅਵੇ ਨਾਲ ਪਾਕਿਸਤਾਨ ਦੇ ਲੋਕ ਜ਼ਿਆਦਾ ਖੁਸ਼ਹਾਲ ਜਾਂ ਸ਼ਾਂਤੀਪ¨ਰਨ ਨਹੀਂ ਬਣ ਸਕੇ» ਨਾ ਹੀ ਬੋਧੀ ਬਹੁਗਿਣਤੀਵਾਦ ਸ੍ਰੀਲµਕਾ ਵਿਚ ਕੋਈ ਖæੁਸ਼ੀ ਲਿਆ ਸਕਿਆ ਹੈ» ਇਸ ਲਈ ਸਿਆਸਤਦਾਨਾਂ ਦੇ ਨਾਲ-ਨਾਲ ਆਮ ਆਦਮੀ ਲਈ ਵੀ ਸ਼ਾਇਦ ਇਹ ਜ਼ਰ¨ਰੀ ਹੈ ਕਿ ਉਹ ਸਰਹੱਦਾਂ ਦੇ ਪਾਰ ਮਿੱਤਰਤਾ ਵਧਾਏ ਜੋ ਕਿ ਗਣਰਾਜ ਦੀ ਤµਦਰੁਸਤੀ ਬਹਾਲ ਕਰਨ ਵੱਲ ਪਹਿਲਾ ਕਦਮ ਹੋ ਸਕਦਾ ਹੈ»