ਵਿਆਹ ਕਰਵਾਉਣ ਤੋਂ ਨਾਂਹ ਕਰਨ `ਤੇ ਲੜਕੀ ਦਾ ਕਤਲ

ਮੁਹਾਲੀ: ਮੁਹਾਲੀ ਵਿਚ ਇਕ ਨੌਜਵਾਨ ਨੇ ਵਿਆਹ ਤੋਂ ਇਨਕਾਰ ਕਰਨ ‘ਤੇ ਦਫ਼ਤਰ ਜਾ ਰਹੀ ਇਕ ਲੜਕੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਹ ਘਟਨਾ ਇੱਥੋਂ ਦੇ ਫੇਜ਼-5 ਅਤੇ ਸਨਅਤੀ ਏਰੀਆ ਨੂੰ ਵੰਡਦੀ ਮੁੱਖ ਸੜਕ ‘ਤੇ ਗੁਰਦੁਆਰਾ ਸਾਹਿਬਵਾੜਾ ਪਾਤਸ਼ਾਹੀ ਨੌਵੀਂ ਸਾਹਮਣੇ ਵਾਪਰੀ। ਮ੍ਰਿਤਕਾ ਦੀ ਪਛਾਣ ਬਲਜਿੰਦਰ ਕੌਰ ਵਾਸੀ ਪਿੰਡ ਫਤਿਹਪੁਰ ਜੱਟਾਂ (ਫਤਹਿਗੜ੍ਹ ਸਾਹਿਬ) ਵਜੋਂ ਹੋਈ ਹੈ।

ਉਹ ਕਾਲ ਸੈਂਟਰ ਵਿਚ ਨੌਕਰੀ ਕਰਦੀ ਸੀ। ਬਲਜਿੰਦਰ ਕੌਰ ਸਵੇਰੇ ਦਫ਼ਤਰ ਜਾ ਰਹੀ ਸੀ ਤਾਂ ਨੌਜਵਾਨ ਨੇ ਉਸ ‘ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ। ਬਲਜਿੰਦਰ ਨੇ ਭੱਜ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਹਮਲਾਵਰ ਲਗਾਤਾਰ ਉਸ ‘ਤੇ ਵਾਰ ਕਰਦਾ ਰਿਹਾ ਜਿਸ ਕਾਰਨ ਉਹ ਡਿੱਗ ਗਈ। ਹਾਲਾਂਕਿ ਸੜਕ ਦੇ ਦੋਵੇਂ ਪਾਸੇ ਰਾਹਗੀਰ ਵੀ ਲੰਘ ਰਹੇ ਸੀ ਪਰ ਕਿਸੇ ਨੇ ਵੀ ਲੜਕੀ ਨੂੰ ਛੁਡਾਉਣ ਦਾ ਯਤਨ ਨਹੀਂ ਕੀਤਾ। ਇਸ ਦੌਰਾਨ ਲੜਕੀ ਨੇ ਤੜਪ-ਤੜਪ ਕੇ ਸੜਕ ‘ਤੇ ਹੀ ਦਮ ਤੋੜ ਦਿੱਤਾ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ ਹੈ।