ਪੰਜਾਬ ਟਾਈਮਜ਼ ਅਤੇ ਸੁਰਜੀਤ ਪਾਤਰ

ਪੰਜਾਬ ਟਾਈਮਜ਼’ ਦੇ ਸ਼ਾਨਾਂਮੱਤੇ ਸਫਰ ਦੇ 25ਵੇਂ ਵਰ੍ਹੇ ਵਾਲੇ ਸਮਾਗਮ ਲਈ ਮੁੱਖ ਬੁਲਾਰੇ ਵਜੋਂ ਬੁਲਾਉਣ ਬਾਰੇ ਵਿਚਾਰ-ਵਟਾਂਦਰਾ ਹੋਇਆ ਤਾਂ ਦੋ ਨਾਂ ਉਭਰ ਕੇ ਸਾਹਮਣੇ ਆਏ: ਸੁਰਜੀਤ ਪਾਤਰ ਤੇ ਵਰਿਆਮ ਸਿੰਘ ਸੰਧੂ। ਵਰਿਆਮ ਸਿੰਘ ਸੰਧੂ ਕਿਉਂਕਿ ਇਕ ਵਾਰ ਪਹਿਲਾਂ ਵੀ ਇਹ ਫਰਜ਼ ਨਿਭਾਅ ਚੁੱਕੇ ਸਨ, ਇਸ ਲਈ ਗੁਣਾ ਸੁਰਜੀਤ ਪਾਤਰ ਦੇ ਨਾਮ ਦਾ ਪੈ ਗਿਆ।

ਉਨ੍ਹਾਂ ਨਾਲ ਗੱਲ ਕਰਨ ਦੀ ਜ਼ਿੰਮੇਵਾਰੀ ਵੀ ਵਰਿਆਮ ਸਿੰਘ ਸੰਧੂ ਨੇ ਹੀ ਓਟ ਲਈ ਪਰ ਉਨ੍ਹਾਂ ਦੇ ਰੁਝੇਵਿਆਂ ਕਾਰਨ ਸਮਾਗਮ ਵਾਲੀ ਤਾਰੀਖ ਦਾ ਸੂਤ ਨਹੀਂ ਸੀ ਬੈਠ ਰਿਹਾ। ਦਸ ਕੁ ਦਿਨ ਪਹਿਲਾਂ ਉਨ੍ਹਾਂ ਤਾਰੀਖ ਬਦਲਣ ਬਾਰੇ ਵੀ ਆਖਿਆ ਪਰ ਉਦੋਂ ਤੱਕ ਤਾਰੀਖ ਅੱਗੇ-ਪਿੱਛੇ ਕਰਨੀ ਮੁਸ਼ਕਿਲ ਸੀ। ਵਕਤ ਦਾ ਤਕਾਜ਼ਾ ਦੇਖੋ ਕਿ ਜਿਸ ਸ਼ਖਸ ਨੇ ‘ਪੰਜਾਬ ਟਾਈਮਜ਼’ ਦੇ ਇਸ ਖਾਸ ਸਮਾਗਮ ਦਾ ਹਿੱਸਾ ਬਣਨਾ ਸੀ, ਉਸ ਬਾਰੇ ਸ਼ਰਧਾਂਜਲੀ ਲੇਖ ਛਾਪਣੇ ਪੈ ਰਹੇ ਹਨ। ਦਿਲ ਉਦਾਸ ਹੈ…! ਬਹੁਤ ਔਖਾ ਲਗ ਰਿਹਾ ਹੈ ਪਾਤਰ ਸਾਹਿਬ ਨੂੰ ਅਲਵਿਦਾ ਕਹਿਣਾ।