‘ਪੰਜਾਬ ਟਾਈਮਜ਼ ਨਾਈਟ’ 18 ਮਈ ਨੂੰ

ਸ਼ਿਕਾਗੋ: ਪੰਜਾਬ ਟਾਈਮਜ਼ ਐਡਵਾਈਜ਼ਰੀ ਬੋਰਡ ਦੀ ਮੀਟਿੰਗ ਲੰਘੇ ਦਿਨੀਂ ਪੰਜਾਬ ਟਾਈਮਜ਼ ਦੇ ਦਫਤਰ ਵਿਖੇ ਹੋਈ।

ਇਸ ਦੌਰਾਨ ਬੋਰਡ ਦੇ ਮੈਂਬਰ ਸਾਹਿਬਾਨ ਡਾ. ਹਰਗੁਰਮੁਖਪਾਲ ਸਿੰਘ, ਗੁਲਜ਼ਾਰ ਸਿੰਘ ਮੁਲਤਾਨੀ, ਪਰਮਿੰਦਰ ਸਿੰਘ ਵਾਲੀਆ, ਭੁਪਿੰਦਰ ਸਿੰਘ ਧਾਲੀਵਾਲ, ਜਸਕਰਨ ਸਿੰਘ ਧਾਲੀਵਾਲ, ਅੰਮ੍ਰਿਤਪਾਲ ਸਿੰਘ ਸੰਘਾ, ਅਮਰੀਕ ਸਿੰਘ (ਅਮਰ ਕਾਰਪੇਟ), ਹਰਦਿਆਲ ਸਿੰਘ ਦਿਓਲ, ਡਾ. ਗੁਰਦਿਆਲ ਸਿੰਘ ਬਸਰਾਨ, ਜੈਦੇਵ ਸਿੰਘ ਭੱਠਲ, ਜਸਬੀਰ ਕੌਰ ਢਿੱਲੋਂ ਅਤੇ ਬਲਵਿੰਦਰ (ਨਿੱਕੀ) ਕੌਰ ਸੇਖੋਂ ਵਲੋਂ ਪੰਜਾਬ ਟਾਈਮਜ਼ ਦੀ 25ਵੀਂ ਵਰੇ੍ਹਗੰਢ ‘ਤੇ ਖੁਸ਼ੀ ਜ਼ਾਹਰ ਕਰਦਿਆਂ ‘ਪੰਜਾਬ ਟਾਈਮਜ਼ ਨਾਈਟ’ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਸਭਨਾਂ ਵਲੋਂ 18 ਮਈ ਨੂੰ ‘ਪੰਜਾਬ ਟਾਈਮਜ਼ ਨਾਈਟ’ ਕਰਵਾਉਣ ਦਾ ਫੈਸਲਾ ਲਿਆ ਗਿਆ।
ਉੱਘੇ ਕਹਾਣੀਕਾਰ ਵਰਿਆਮ ਸਿੰਘ ਸੰਧੂ ਪ੍ਰੋਗਰਾਮ ਦੇ ਮੁੱਖ ਬੁਲਾਰੇ ਵਜੋਂ, ਉੱਘੇ ਸਾਹਿਤਕਾਰ ਸੁਰਿੰਦਰ ਸੁੰਨੜ ਅਤੇ ਕੈਨੇਡਾ ਤੋਂ ਖਾਸ ਤੌਰ ‘ਤੇ ਪੁੱਜ ਰਹੇ ਸੁੱਖੀ ਬਾਠ ਵਿਸ਼ੇਸ਼ ਮਹਿਮਾਨ ਵਜੋਂ ਅਤੇ ਉਘੇ ਕਾਰੋਬਾਰੀ ਸ. ਦਰਸ਼ਨ ਸਿੰਘ ਧਾਲੀਵਾਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਨ੍ਹਾਂ ਤੋਂ ਇਲਾਵਾ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਲਖਵਿੰਦਰ ਸਿੰਘ ਜੌਹਲ, ਸੁਖਵਿੰਦਰ ਕੰਬੋਜ, ਸੁਰਿੰਦਰ ਸੋਹਲ, ਗੁਰਬਖਸ਼ ਭੰਡਾਲ, ਕੁਲਵਿੰਦਰ ਸ਼ਾਇਰ, ਰਵਿੰਦਰ ਸਹਿਰਾਅ, ਕੁਲਵਿੰਦਰ ਖਹਿਰਾ, ਭੁਪਿੰਦਰ ਦੁਲੇ, ਹਰਜਿੰਦਰ ਕੰਗ, ਦਵਿੰਦਰ ਗੁਰਾਇਆ, ਬੀਬੀ ਸੁਰਜੀਤ ਕੌਰ ਸੈਕਰਾਮੈਂਟੋ, ਉੱਘੇ ਨਾਟਕਕਾਰ ਆਤਮਜੀਤ ਸਿੰਘ ਅਤੇ ਹੋਰ ਕਈ ਵਿਦਵਾਨ ਲੇਖਕ ਪ੍ਰੋਗਰਾਮ ਦੀ ਸ਼ਾਨ ਵਧਾਉਣਗੇ।
ਪੰਜਾਬ ਟਾਈਮਜ਼ ਦੀ ਸਾਰੀ ਟੀਮ ਵਲੋਂ ਮਿੱਡਵੈਸਟ ਦੀਆਂ ਸਾਰੀਆਂ ਧਾਰਮਿਕ ਅਤੇ ਸੱਭਿਆਚਾਰਕ ਸੰਸਥਾਵਾਂ ਅਤੇ ਪੰਜਾਬੀ ਭਾਈਚਾਰੇ ਨੂੰ ਇਸ ਸ਼ਾਮ ਵਿਚ ਵਧ-ਚੜ੍ਹ ਕੇ ਸ਼ਿਰਕਤ ਕਰਨ ਅਤੇ ਇਸ ਨੂੰ ਯਾਦਗਾਰੀ ਬਣਾਉਣ ਦਾ ਸੱਦਾ ਦਿੱਤਾ ਜਾਂਦਾ ਹੈ।