ਲਾਹੌਰ ਵਿਚ ਵਾਰਿਸ ਸ਼ਾਹ ਕੌਮਾਂਤਰੀ ਇਨਾਮ ਵੰਡ ਸਮਾਗਮ ਕਰਵਾਇਆ

ਲਾਹੌਰ: ਲਾਹੌਰ ਦੇ ਕਜਾਫੀ ਸਟੇਡੀਅਮ ਦੇ ਪਿਲਾਕ ਆਡੀਟੋਰੀਅਮ ਵਿਚ ਵਾਰਿਸ ਸ਼ਾਹ ਕੌਮਾਂਤਰੀ ਇਨਾਮ ਕਮੇਟੀ ਨੇ ਖਾਸ ਪ੍ਰੋਗਰਾਮ ਕਰਵਾਇਆ ਜਿਸ ਵਿਚ ਵਾਰਿਸ ਸ਼ਾਹ ਕੌਮਾਂਤਰੀ ਇਨਾਮ ਦਿੱਤੇ ਗਏ।

ਵਾਰਿਸ ਸ਼ਾਹ ਕੌਮਾਂਤਰੀ ਇਨਾਮ ਕਮੇਟੀ ਦੇ ਚੇਅਰਮੈਨ ਅਤੇ ਉਘੇ ਲਿਖਾਰੀ ਇਲਿਆਸ ਘੁੰਮਣ ਨੇ ਵੱਡੀ ਗਿਣਤੀ ਵਿਚ ਇਕੱਤਰ ਹੋਏ ਲੋਕਾਂ ਦੀ ਹਾਜ਼ਰੀ ਵਿਚ ਪੰਜਾਬੀ ਦੇ ਮਸ਼ਹੂਰ ਕਹਾਣੀਕਾਰ ਵਰਿਆਮ ਸਿੰਘ ਸੰਧੂ ਅਤੇ ਉਘੇ ਸ਼ਾਇਰ ਤੇ ਕਹਾਣੀਕਾਰ ਰਵਿੰਦਰ ਰਵੀ (ਕੈਨੇਡਾ) ਨੂੰ ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਦੇ ਸੋਨ ਚਿੰਨ੍ਹ ਅਤੇ ਅਨੇਕਾਂ ਹੋਰ ਤੋਹਫਿਆਂ ਨਾਲ ਨਿਵਾਜਿਆ।
ਯਾਦ ਰਹੇ ਕਿ ਇਸ ਐਵਾਰਡ ਲਈ ਪਹਿਲਾਂ ਉਘੇ ਗਾਇਕ ਗੁਰਦਾਸ ਮਾਨ ਦੀ ਚੋਣ ਵੀ ਕੀਤੀ ਗਈ ਪਰ ਕੁਝ ਜਥੇਬੰਦੀਆਂ ਵੱਲੋਂ ਇਤਰਾਜ਼ ਕਰਨ ‘ਤੇ ਵਾਰਿਸ ਸ਼ਾਹ ਕੌਮਾਂਤਰੀ ਇਨਾਮ ਕਮੇਟੀ ਨੇ ਫੈਸਲਾ ਕੀਤਾ ਸੀ ਕਿ ਗੁਰਦਾਸ ਮਾਨ ਨੂੰ ਐਵਾਰਡ ਨਹੀਂ ਦਿੱਤਾ ਜਾਵੇਗਾ।