ਰੰਗਕਰਮੀ ਤਰਲੋਚਨ ਦੀ ਸੜਕ ਹਾਦਸੇ `ਚ ਮੌਤ

ਸਮਰਾਲਾ: ਪੰਜਾਬੀ ਸਿਨੇਮਾ ਦੀਆਂ ਸੁਪਰਹਿੱਟ ਫਿਲਮਾਂ ‘ਏਕਮ` ਅਤੇ ‘ਹਸ਼ਰ` ਸਮੇਤ ਵੱਡੇ ਤੇ ਛੋਟੇ ਪਰਦੇ ਦੀਆਂ ਵੱਡੀ ਗਿਣਤੀ ਫਿਲਮਾਂ ਦੀਆਂ ਕਹਾਣੀਆਂ ਲਿਖਣ ਵਾਲੇ ਸਕ੍ਰਿਪ ਰਾਈਟਰ ਤੇ ਕਈ ਦਹਾਕਿਆਂ ਤੋਂ ਪੰਜਾਬੀ ਸਾਹਿਤਕ ਅਕਾਦਮੀ ਨਾਲ ਜੁੜੇ ਉੱਘੇ ਸਾਹਿਤਕਾਰ ਮਾਸਟਰ ਤਰਲੋਚਨ ਸਿੰਘ (65) ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ।

ਉਹ ਸ਼ਾਮ ਕਰੀਬ 4.30 ਵਜੇ ਸਕੂਟਰ `ਤੇ ਸਥਾਨਕ ਭਗਵਾਨਪੁਰਾ ਸੜਕ ਸਥਿਤ ਆਪਣੀ ਰਿਹਾਇਸ਼ ਵੱਲ ਜਾ ਰਹੇ ਸਨ, ਜਦੋਂ ਇਕ ਲਾਲ ਰੰਗ ਦੀ ਤੇਜ ਰਫਤਾਰ ਥਾਰ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਤੇ ਲੰਬੀ ਦੂਰੀ ਤੱਕ ਉਨ੍ਹਾਂ ਨੂੰ ਆਪਣੇ ਨਾਲ ਘੜੀਸ ਕੇ ਲੈ ਗਈ। ਗੱਡੀ ਦੂਰ ਤੱਕ ਉਨ੍ਹਾਂ ਨੂੰ ਘੜੀਸਦੀ ਹੋਈ ਲੈ ਗਈ, ਜਿਸ ਕਾਰਨ ਮੌਕੇ `ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਨੇ ਗੱਡੀ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਚਾਲਕ ਦੀ ਭਾਲ ਆਰੰਭ ਦਿੱਤੀ ਹੈ।