ਗ੍ਰੀਨ ਕਾਰਡ ਉਡੀਕ ਰਹੇ ਪਰਵਾਸੀਆਂ ƒ ਵੱਡੀ ਰਾਹਤ

ਵਾਸ਼ਿੰਗਟਨ: ਬਾਇਡਨ ਪ੍ਰਸ਼ਾਸਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਾਮੀ ਫੇਰੀ ਤੋਂ ਪਹਿਲਾਂ ਅਮਰੀਕਾ ਵਿਚ ਕੰਮ ਕਰਨ ਤੇ ਠਹਿਰਾਅ ਲਈ ਗ੍ਰੀਨ ਕਾਰਡਾਂ ਦੀ ਉਡੀਕ ਕਰ ਰਹੇ ਪਰਵਾਸੀਆਂ ƒ ਯੋਗਤਾ ਨੇਮਾਂ ਵਿਚ ਛੋਟ ਦਿੱਤੀ ਹੈ। ਅਮਰੀਕੀ ਸਿਟੀਜਨਸ਼ਿਪ ਤੇ ਇਮੀਗ੍ਰੇਸ਼ਨ ਸਰਵਸਿਜ (ਯੂ.ਐਸ.ਸੀ.ਆਈ.ਐਸ.) ਨੇ ਯੋਗਤਾ ਮਾਪਦੰਡਾਂ ਵਿਚ ਛੋਟ ਸਬੰਧੀ ਪਾਲਿਸੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੇ ਪ੍ਰਥਮ ਮਹਿਲਾ ਜਿਲ ਬਾਇਡਨ ਦੇ ਸੱਦੇ ‘ਤੇ ਪ੍ਰਧਾਨ ਮੰਤਰੀ ਮੋਦੀ 21 ਤੋਂ 24 ਜੂਨ ਲਈ ਅਮਰੀਕਾ ਦੇ ਸਰਕਾਰੀ ਦੌਰੇ ‘ਤੇ ਹਨ। ਗ੍ਰੀਨ ਕਾਰਡ, ਜਿਸ ƒ ਅਧਿਕਾਰਤ ਤੌਰ ‘ਤੇ ਸਥਾਈ ਰੈਜੀਡੈਂਟ ਕਾਰਡ ਵੀ ਕਿਹਾ ਜਾਂਦਾ ਹੈ, ਅਮਰੀਕਾ ਆਉਣ ਵਾਲੇ ਪਰਵਾਸੀਆਂ ƒ ਜਾਰੀ ਕੀਤਾ ਜਾਂਦਾ ਦਸਤਾਵੇਜ਼ ਹੈ, ਜੋ ਮੁਲਕ ਵਿਚ ਸਥਾਈ ਤੌਰ ਉਤੇ ਰਹਿਣ ਦੀ ਅਧਿਕਾਰਤ ਗਾਰੰਟੀ ਹੈ। ਅਮਰੀਕਾ ਦਾ ਪਰਵਾਸ ਕਾƒਨ ਹਰ ਸਾਲ ਅੰਦਾਜ਼ਨ 1,40,000 ਰੁਜ਼ਗਾਰ ਅਧਾਰਿਤ ਗ੍ਰੀਨ ਕਾਰਡ ਜਾਰੀ ਕਰਨ ਦੀ ਪ੍ਰਵਾਨਗੀ ਦਿੰਦਾ ਹੈ। ਹਾਲਾਂਕਿ ਇਨ੍ਹਾਂ ਗ੍ਰੀਨ ਕਾਰਡਾਂ ਵਿਚੋਂ ਸੱਤ ਫੀਸਦ ਹੀ ਕਿਸੇ ਇਕ ਮੁਲਕ ਦੇ ਵਿਅਕਤੀ ਵਿਸ਼ੇਸ਼ ƒ ਜਾਰੀ ਕੀਤੇ ਜਾ ਸਕਦੇ ਹਨ। ਫਾਊਂਡੇਸ਼ਨ ਆਫ ਇੰਡੀਆ ਤੇ ਇੰਡੀਅਨ ਡਾਇਸਪੋਰਾ ਸਟੱਡੀਜ (ਐਫ.ਆਈ.ਆਈ.ਡੀ.ਐੱਸ.) ਨੇ ਯੋਗਤਾ ਮਾਪਦੰਡਾਂ ‘ਚ ਛੋਟ ਲਈ ਯੂ.ਐਸ.ਸੀ.ਆਈ.ਐਸ. ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪੇਸ਼ਕਦਮੀ ਨਾਲ ਵੱਡੀ ਗਿਣਤੀ ਭਾਰਤੀ ਆਈ.ਟੀ. ਪੇਸ਼ੇਵਰਾਂ ƒ ਮਦਦ ਮਿਲੇਗੀ।