ਨਵੀਂ ਦਿੱਲੀ: ਦਿੱਲੀ ਵਿਚ 1984 ‘ਚ ਹੋਏ ਸਿੱਖ-ਵਿਰੋਧੀ ਦੰਗਿਆਂ ਦੇ ਕੇਸ ਵਿਚ ਸੀ.ਬੀ.ਆਈ. ਵੱਲੋਂ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਸੀ.ਬੀ.ਆਈ. ਵੱਲੋਂ ਟਾਈਟਲਰ ƒ ਚਾਰਜਸ਼ੀਟ ‘ਚ ਮੁਲਜ਼ਮ ਵਜੋਂ ਦਰਜ ਕੀਤਾ ਗਿਆ ਹੈ।
ਇਹ ਮਾਮਲਾ ਗੁਰਦੁਆਰਾ ਪੁਲ ਬੰਗਸ਼ ਆਜ਼ਾਦ ਮਾਰਕੀਟ ਨੇੜੇ ਇਕ ਭੀੜ ਵੱਲੋਂ ਠਾਕੁਰ ਸਿੰਘ, ਬਾਦਲ ਸਿੰਘ ਤੇ ਗੁਰਚਰਨ ਸਿੰਘ ਦੀ ਹੱਤਿਆ ਨਾਲ ਸਬੰਧਤ ਹੈ। ਘਟਨਾ ਪਹਿਲੀ ਨਵੰਬਰ 1984 ƒ ਵਾਪਰੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਟਾਈਟਲਰ ‘ਤੇ ਲੱਗੇ ਦੋਸ਼ਾਂ ਨਾਲ ਸਬੰਧਤ ਨਵੇਂ ਸਬੂਤ ਸਾਹਮਣੇ ਆਏ ਹਨ। ਇਸ ਮਾਮਲੇ ਵਿਚ ਗਵਾਹਾਂ ਵੱਲੋਂ ਦਿੱਤੇ ਬਿਆਨਾਂ ਮੁਤਾਬਕ ਟਾਈਟਲਰ ਨੇ ਭੀੜ ƒ ਭੜਕਾਇਆ ਸੀ। ਕੇਸ ਵਿਚ ਪਟੀਸ਼ਨ ਲਖਵਿੰਦਰ ਕੌਰ ਵੱਲੋਂ ਦਾਇਰ ਕੀਤੀ ਗਈ ਸੀ ਜੋ ਕਿ ਮ੍ਰਿਤਕ ਬਾਦਲ ਸਿੰਘ ਦੀ ਪਤਨੀ ਹੈ। ਸੀ.ਬੀ.ਆਈ. ਅਧਿਕਾਰੀਆਂ ਨੇ ਕਿਹਾ ਹੈ ਕਿ ਕੌਰ ਦੀ ਗਵਾਹੀ ਚਾਰਜਸ਼ੀਟ ਲਈ ਅਹਿਮ ਹੈ। ਗੁਰਦੁਆਰੇ ਦੇ ਤਤਕਾਲੀ ਗ੍ਰੰਥੀ ਸੁਰਿੰਦਰ ਸਿੰਘ ਦਾ ਬਿਆਨ ਵੀ ਸੀ.ਬੀ.ਆਈ. ਵੱਲੋਂ ਇਸ ਮਾਮਲੇ ਵਿਚ ਦਰਜ ਕੀਤਾ ਗਿਆ ਹੈ। ਸੁਰਿੰਦਰ ਸਿੰਘ ਨੇ ਆਪਣੇ ਬਿਆਨਾਂ ‘ਚ ਕਿਹਾ ਸੀ ਕਿ ਭੀੜ ਨੇ ਰਾਗੀ ਬਾਦਲ ਸਿੰਘ, ਇੱਕ ਸਿੱਖ ਪੁਲਿਸ ਇੰਸਪੈਕਟਰ ਠਾਕੁਰ ਸਿੰਘ ਤੇ ਇਕ ਸਿੱਖ ਸੇਵਕ ƒ ਟਾਇਰ ਪਾ ਕੇ ਅੱਗ ਲਾ ਦਿੱਤੀ ਸੀ। ਉਸ ਨੇ ਕਿਹਾ ਸੀ ਕਿ ਟਾਈਟਲਰ ਸਵੇਰੇ 9 ਵਜੇ ਤੋਂ 11 ਵਜੇ ਤੱਕ ਕਤਲੇਆਮ ਕਰਨ ਵਾਲਿਆਂ ƒ ਹਦਾਇਤਾਂ ਦੇ ਰਿਹਾ ਸੀ। ਜਦਕਿ ਟਾਈਟਲਰ ਨੇ ਦਲੀਲ ਦਿੱਤੀ ਸੀ ਕਿ ਉਹ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਦੇ ਪ੍ਰਬੰਧਾਂ ਦੀ ਨਿਗਰਾਨੀ ਲਈ ਪਹਿਲੀ ਨਵੰਬਰ ƒ ਸਵੇਰੇ 7 ਵਜੇ ਤੋਂ 3 ਵਜੇ ਤੱਕ ਤਿੰਨ ਮੂਰਤੀ ਭਵਨ ‘ਚ ਸੀ। ਇਸ ਮਾਮਲੇ ਵਿਚ ਜਸਬੀਰ ਸਿੰਘ ਤੀਜਾ ਗਵਾਹ ਹੈ। ਸੀ.ਬੀ.ਆਈ. ਵੱਲੋਂ ਤਕਰੀਬਨ 10 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਸਨ। ਇਸ ਮਾਮਲੇ ਵਿਚ ਪਹਿਲਾਂ ਹੀ ਤਿੰਨ ਕਲੋਜ਼ਰ ਰਿਪੋਰਟਾਂ ਦਾਖ਼ਲ ਹੋ ਚੁੱਕੀਆਂ ਹਨ। ਸਤੰਬਰ 2015 ਵਿਚ ਸੀ.ਬੀ.ਆਈ. ਨੇ ਕਿਹਾ ਸੀ ਕਿ ਉਹ ਟਾਈਟਲਰ ƒ ਝੂਠਾ ਨਹੀਂ ਫਸਾ ਸਕਦੇ। ਐਡੀਸ਼ਨਲ ਚੀਫ਼ ਮੈਟਰੋਪਾਲਿਟਨ ਮੈਜਿਸਟਰੇਟ ਸਾਹਮਣੇ ਦਾਇਰ ਇਕ ਵਿਰੋਧ ਪਟੀਸ਼ਨ ਦੇ ਜਵਾਬ ‘ਚ ਏਜੰਸੀ ਨੇ ਕਿਹਾ ਸੀ, ‘ਸੀ.ਬੀ.ਆਈ. ਸਿਰਫ਼ ਭਾਵਨਾਵਾਂ ਦੇ ਆਧਾਰ ‘ਤੇ ਕੁਝ ਦੇ ਹਉਮੈ ƒ ਸੰਤੁਸ਼ਟ ਕਰਨ ਲਈ ਇਕ ਨਿਰਦੋਸ਼ ਵਿਅਕਤੀ ƒ ਝੂਠਾ ਨਹੀਂ ਫਸਾ ਸਕਦੀ।‘