ਸਤੀਸ਼ ਵਰਮਾ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਹੁਣ ਬੌਟਸ ਨੇ ਨਿਊਜ਼ਰੂਮ ਵਿਚ ਲੇਖ ਅਤੇ ਖ਼ਬਰਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਹਨ। ਆਟੋਮੇਟਿਡ ਪੱਤਰਕਾਰੀ ਦਾ ਜ਼ਮਾਨਾ ਆ ਗਿਆ ਹੈ। ਬਹੁਤ ਜਲਦੀ ਨਿਊਜ਼ਰੂਮ ਦੇ ਡੈਸਕਾਂ ਉੱਪਰ ਇਨਸਾਨ ਨਹੀਂ, ਬੌਟਸ ਹੀ ਬੌਟਸ ਬੈਠੇ ਨਜ਼ਰ ਆਉਣਗੇ। ਕੀ ਇਹ ਸੱਚਮੁੱਚ ਭਵਿੱਖ ਅਜਿਹਾ ਦਿਸਣ ਵਾਲਾ ਹੈ?
ਸ਼ੁਰੂਆਤ ਤਾਂ ਹੋ ਗਈ ਹੈ ਪਰ ਬੌਟਸ ਨੇ ਅਜੇ ਤੱਕ ਨਿਊਜ਼ਰੂਮਾਂ ਵਿਚ ਪੂਰੀ ਤਰ੍ਹਾਂ ਮਨੁੱਖਾਂ ਦੀ ਜਗਾ੍ਹ ਨਹੀਂ ਲਈ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਦੇ ਨਵੇਂ ਰੂਪ ਚੈਟਜੀ.ਪੀ.ਟੀ. ਦੇ ਆਉਣ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਇਸ ਨਾਲ ਸਭ ਤੋਂ ਵੱਡਾ ਖ਼ਤਰਾ ਪੱਤਰਕਾਰਾਂ ƒ ਹੋਵੇਗਾ। ਸਭ ਤੋਂ ਜ਼ਿਆਦਾ ਨੌਕਰੀਆਂ ਪੱਤਰਕਾਰਾਂ ਦੀਆਂ ਹੀ ਜਾਣ ਵਾਲੀਆਂ ਹਨ।
ਪੱਤਰਕਾਰੀ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸ (ਨਕਲੀ ਬੁੱਧੀ) ਹੁਣ ਹਕੀਕਤ ਹੈ। ਡਿਜੀਟਲ ਮੀਡੀਆ ਦੇ ਵਧਦੇ ਪ੍ਰਸਾਰ ਕਾਰਨ ਅਸੀਂ ਜਾਣੇ-ਅਣਜਾਣੇ ਵਿਚ ਹੀ ਆਪਣੀ ਕਬਰ ਪੱਟ ਲਈ ਹੈ। ਇਸੇ ਡਿਜੀਟਲ ਮੀਡੀਆ ਦੇ ਕਾਰਨ ਅੱਜ ਅਸੀਂ ਆਪਣੀ ਡਿਜੀਟਲ ਫੀਡ ਵਿਚ ਆਰਟੀਫਿਸੀਅਲ ਇੰਟੈਲੀਜੈਂਸ ਅਧਾਰਤ ਖ਼ਬਰਾਂ ਅਤੇ ਇਸ਼ਤਿਹਾਰ ਸਮੱਗਰੀ ਦੀ ਖ਼ਪਤ ਸ਼ੁਰੂ ਕਰ ਦਿੱਤੀ ਹੈ। ਚਾਹੇ ਇਹ ਯੂਟਿਊਬ ਦੇ ਸਿਫ਼ਾਰਿਸ਼ ਕੀਤੇ ਵੀਡੀE ਹੋਣ ਜਾਂ ਸਾਡੀ ਫੇਸਬੁੱਕ ਫੀਡ ਜਾਂ ਫਿਰ ਤੁਸੀਂ ਵੈੱਬਸਾਈਟਾਂ ਉੱਪਰ ਜਿਸ ਤਰ੍ਹਾਂ ਦੇ ਇਸ਼ਤਿਹਾਰ ਦੇਖਦੇ ਹੋ, ਉਹ ਸਾਰੇ ਖ਼ਾਸ ਤੌਰ `ਤੇ ਏ.ਆਈ. ਦੀ ਵਰਤੋਂ ਕਰਕੇ ਹੀ ਤੁਹਾਡੇ ਲਈ ਬਣਾਏ ਜਾ ਰਹੇ ਹਨ। ਪਰ ਜੇਕਰ ਗੱਲ ਇੱਥੋਂ ਤੱਕ ਹੀ ਰਹਿੰਦੀ ਤਾਂ ਹੋਰ ਗੱਲ ਸੀ। ਆਰਟੀਫਿਸ਼ੀਅਲ ਇੰਟੈਲੀਜੈਂਸ ਤਾਂ ਹੁਣ ਪੱਤਰਕਾਰੀ ਦੇ ਖੇਤਰ ਵਿਚ ਵੀ ਪ੍ਰਵੇਸ਼ ਕਰ ਰਹੀ ਹੈ। ਸੋਸ਼ਲ ਮੀਡੀਆ ਦੇ ਪ੍ਰਭਾਵ ਨਾਲ ਪੱਤਰਕਾਰੀ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਭੂਮਿਕਾ ਕਾਫ਼ੀ ਵਧ ਗਈ ਹੈ। ਇਸ ਲਈ ਹੁਣ ਵੱਡੀਆਂ ਮੀਡੀਆ ਕੰਪਨੀਆਂ ਆਪਣੀ ਸਮੱਗਰੀ ƒ ਪ੍ਰਮੋਟ ਕਰਨ ਲਈ ਏ.ਆਈ. ਦੀ ਮੱਦਦ ਲੈ ਰਹੀਆਂ ਹਨ।
ਤੁਹਾƒ ਇਹ ਜਾਣ ਕੇ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਜਿਸ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਚੈਟਜੀ.ਪੀ.ਟੀ. ਦੇ ਹਊਏ ਤੋਂ ਅਸੀਂ ਭਾਰਤੀ ਅੱਜ ਡਰ ਰਹੇ ਹਾਂ ਉਸਦਾ ਕਾਫ਼ੀ ਹੱਦ ਤੱਕ ਸਫ਼ਲ ਤਜਰਬਾ ਨਾਰਵੇ ਵਿਚ 2016 ਵਿਚ ਹੀ ਦਰ ਲਿਆ ਗਿਆ ਸੀ। ਨਾਰਵੇ ਦੀ ਨਿਊਜ਼ ਏਜੰਸੀ (ਐੱਨ.ਟੀ.ਬੀ.) ਨੇ 2015 ਵਿਚ ਹੀ ਫੁੱਟਬਾਲ ਮੈਚਾਂ ਦੀ ਕਵਰੇਜ ਲਈ ਆਟੋਮੇਟਿਡ ਨਿਊਜ਼ ਸਟੋਰੀ ਪ੍ਰੋਜੈਕਟ ਉੱਪਰ ਕੰਮ ਸ਼ੁਰੂ ਕਰ ਦਿੱਤਾ ਸੀ, ਜਿਸ ƒ ਇਕ ਸਾਲ ਬਾਅਦ ਯਾਨੀ 2016 `ਚ ਲਾਂਚ ਵੀ ਕੀਤਾ ਗਿਆ। ਇਸ ਪ੍ਰੋਜੈਕਟ ਵਿਚ ਏ.ਆਈ. ਦੇ ਮਾਹਰਾਂ ਦੇ ਨਾਲ ਪੱਤਰਕਾਰਾਂ ਦੇ ਇਕ ਸਮੂਹ ƒ ਏ.ਆਈ. ਦੀ ਮੁਹਾਰਤ ਸਿਖਾਈ ਗਈ ਸੀ ਅਤੇ ਬੌਟਸ ƒ ਸਿਖਲਾਈ ਦਿੱਤੀ ਗਈ ਸੀ, ਪਰ ਐਲਗੋਰਿਦਮ ਦੇ ਸੰਬੰਧ ਵਿਚ ਸਹੀ ਫ਼ੈਸਲਾ ਲੈਣਾ ਇਸ ਪ੍ਰੋਜੈਕਟ ਵਿਚ ਸ਼ਾਮਲ ਸਾਰੇ ਹਿੱਸੇਦਾਰਾਂ ਲਈ ਇਕ ਚੁਣੌਤੀ ਬਣ ਕੇ ਉੱਭਰਿਆ। ਇਸ ਪ੍ਰੋਜੈਕਟ ਵਿਚ ਬੌਟਸ ƒ ਸਹੀ ਖ਼ਬਰਾਂ ਅਤੇ ਲੇਖ ਲਿਖਣ ਲਈ ਬਹੁਤ ਸਾਰੀ ਸੰਪਾਦਕੀ ਇਨਪੁੱਟ ਦੀ ਮੱਦਦ ਦੀ ਲੋੜ ਪਈ। ਸੁਭਾਵਿਕ ਹੈ ਕਿ ਇਹ ਸਾਰੀ ਇਨਪੁੱਟ ਮਨੁੱਖਾਂ ਨੇ ਦਿੱਤੀ। ਨਿਊਜ਼ਰੂਮ ਵਿਚ ਏ.ਆਈ. ਦੀ ਇਸ ਸਿੱਖਣ ਦੀ ਪ੍ਰਕਿਰਿਆ ਵਿਚ ਆਟੋਮੇਸ਼ਨ ਅਤੇ ਆਟੋਮੇਟਿਡ ਖ਼ਬਰਾਂ ਬਾਰੇ ਬਹੁਤ ਸਾਰੇ ਨਵੇਂ ਵਿਚਾਰ ਆਏ। ਮੌਸਮ ਦੀ ਭਵਿੱਖਬਾਣੀ ਨਾਲ ਸੰਬੰਧਤ ਖ਼ਬਰਾਂ ਅਤੇ ਬਜ਼ਾਰ ਦੀਆਂ ਵਸਤੂਆਂ ਅਤੇ ਸਟਾਕਾਂ ਦੀ ਕੀਮਤ ਨਾਲ ਸੰਬੰਧਤ ਖ਼ਬਰਾਂ ƒ ਕਿਵੇਂ ਸਵੈਚਾਲਤ ਕਰਨਾ ਹੈ ਇਸ ਬਾਰੇ ਕਈ ਪ੍ਰਯੋਗ ਵੀ ਕੀਤੇ ਗਏ। ਇੰਨਾ ਹੀ ਨਹੀਂ, ਚੋਣਾਂ ਦੌਰਾਨ ਕਵਰੇਜ ਅਤੇ ਅੰਕੜਿਆਂ ƒ ਕਿਵੇਂ ਫਟਾਫਟ ਅੰਦਾਜ਼ `ਚ ਆਟੋਮੇਟਿਡ ਨਿਊਜ਼ ਪੈਕੇਜ ਬਣਾਇਆ ਜਾਵੇ ਇਸ ƒ ਲੈ ਕੇ ਵੀ ਕਈ ਤਜਰਬੇ ਕੀਤੀ ਗਏ।
ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਪਿਛਲੇ ਸਾਲਾਂ ਦੌਰਾਨ ਨਿਊਜ਼ਰੂਮਾਂ ਦੀ ਬਹੁਤ ਮੱਦਦ ਕੀਤੀ ਹੈ। ਕਈ ਮੀਡੀਆ ਕੰਪਨੀਆਂ ਕੋਲ ਇਨ-ਹਾਊਸ ਸਾਫਟਵੇਅਰ ਹਨ ਜੋ ਸਕਿੰਟਾਂ ਵਿਚ ਨਹੀਂ ਤਾਂ ਮਿੰਟਾਂ ਵਿਚ ਖ਼ਬਰਾਂ ਅਤੇ ਲੇਖ ਤਿਆਰ ਕਰ ਰਹੇ ਹਨ। ਇੰਨਾ ਹੀ ਨਹੀਂ ਹੁਣ ਤਾਂ ਬੌਟਸ ਲਾਈਵ ਕਵਰੇਜ ਵੀ ਕਰ ਰਹੇ ਹਨ। ਬੌਟਸ ਭਾਵ ਆਰਟੀਫਿਸ਼ੀਅਲ ਇੰਟੈਲੀਜੈਂਸ ƒ ਸਿਰਫ਼ ਡੇਟਾ ਦੀ ਲੋੜ ਹੁੰਦੀ ਹੈ। ਇਹ ਡੇਟਾ ਅੰਕੜੇ, ਗ੍ਰਾਫ਼ਿਕਸ, ਆਡੀE ਜਾਂ ਵੀਡੀE ਦੇ ਰੂਪ ਵਿਚ ਹੋ ਸਕਦਾ ਹੈ। ਸਾਫਟਵੇਅਰ ਅਜਿਹੇ ਡੇਟਾ (ਅੰਕੜਿਆਂ, ਆਡੀE ਅਤੇ ਵੀਡੀE) ਉੱਪਰ ਖ਼ਬਰਾਂ ਅਤੇ ਲੇਖ ਲਿਖ ਰਹੇ ਹਨ ਅਤੇ ਵੀਡੀE ਬਣਾ ਰਹੇ ਹਨ। ਵਾਸ਼ਿੰਗਟਨ ਪੋਸਟ, ਬੀ.ਬੀ.ਸੀ. ਅਤੇ ਬਲੂਮਬਰਗ ਵਰਗੇ ਪ੍ਰਮੁੱਖ ਮੀਡੀਆ ਆਉਟਲੈਟ ਅਜਿਹੇ ਸਾਫਟਵੇਅਰ ਦੀ ਮੱਦਦ ਨਾਲ ਖ਼ਬਰਾਂ ਅਤੇ ਲੇਖ ਪ੍ਰਕਾਸ਼ਿਤ ਕਰਨ ਲਈ ਏ.ਆਈ. ਦੀ ਵਰਤੋਂ ਕਰ ਰਹੇ ਹਨ।
ਕੁਝ ਦਿਨ ਪਹਿਲਾਂ, ਇਕ ਅਮਰੀਕੀ ਤਕਨੀਕੀ ਵੈੱਬਸਾਈਟ ਸੀਨੈੱਟ ਨਾਲ ਜੁੜੇ ਇੰਟਰਨੈੱਟ ਦੇ ਧੱਕੜ ਜਾਸੂਸਾਂ ਨੇ ਚੁੱਪ-ਚੁਪੀਤੇ ਹੀ ਏ.ਆਈ. (ਬੌਟਸ) ਦੀ ਮੱਦਦ ਨਾਲ ਲਿਖੇ ਗਏ ਇਕ ਦਰਜਨ ਤੋਂ ਵੱਧ ਫੀਚਰ ਲੇਖ ਛਾਪੇ ਪਰ ਪੱਤਰਕਾਰੀ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਦੀ ਇਹ ਸਭ ਤੋਂ ਵੱਡੀ ਮਸ਼ੀਨ ਦੁਆਰਾ ਤਿਆਰ ਕੀਤੀ ਆਫ਼ਤ (ਅਸਫ਼ਲਤਾ) ਸਾਬਤ ਹੋਈ। ਜਦੋਂ ਪੋਲ ਖੁੱਲ੍ਹੀ ਤਾਂ ਵੈੱਬਸਾਈਟ ਨੇ ਇਸ ƒ ਸੱਚ ਤਾਂ ਮੰਨਿਆ ਪਰ ਪਾਠਕਾਂ ƒ ਕਿਹਾ ਕਿ ਇਹ ਤਾਂ ਸਿਰਫ਼ ਇਕ ਤਜਰਬਾ ਸੀ। ਹਾਲਾਂਕਿ, ਵੈੱਬਸਾਈਟ ਦਾ ਇਹ ਕਹਿਣਾ ਬਿਲਕੁਲ ਸਾਇੰਸ ਫ਼ਿਕਸ਼ਨ ਵਰਗਾ ਹੀ ਸੀ ਜਦੋਂ ਸਭ ਕੁਝ ਕਾਬੂ ਤੋਂ ਬਾਹਰ ਹੋ ਜਾਂਦਾ ਹੈ। ਭਾਵ ਬੌਟਸ ਮਨੁੱਖ ਧੋਖਾ ਦੇ ਗਏ। ਇਸ ƒ ਵਧੇਰੇ ਠੋਸ ਅਤੇ ਸਪਸ਼ਟ ਤੌਰ `ਤੇ ਕਹਿਣਾ ਹੋਵੇ ਤਾਂ ਬੌਟਸ ਕਦੇ ਵੀ ਪੱਤਰਕਾਰ (ਮਨੁੱਖ) ਨਾਲੋਂ ਬਿਹਤਰ ਅਤੇ ਸਹੀ ਕੰਮ ਨਹੀਂ ਕਰ ਸਕਦਾ। ਅਮਰੀਕੀ ਤਕਨੀਕੀ ਵੈੱਬਸਾਈਟ ਸੀਨੈੱਟ ਵਿਚ ਛਪੀਆਂ ਇਨ੍ਹਾਂ ਏ.ਆਈ. ਜੈਨਰੇਟਿਡ ਖ਼ਬਰਾਂ ƒ ਇਕ ਹੋਰ ਤਕਨੀਕੀ ਵੈੱਬਸਾਈਟ ਫਿਊਚਰਿਜ਼ਮ ਨੇ ਮੂਰਖ਼ਤਾਪੂਰਨ ਗ਼ਲਤੀ ਕਰਾਰ ਦਿੱਤਾ। ਜਦੋਂ ਏ.ਆਈ. ਜਨਰੇਟਿਡ ਖ਼ਬਰਾਂ ਦਾ ਬਹੁਤ ਮਜ਼ਾਕ ਬਣ ਗਿਆ ਤਾਂ ਸੀਨੈੱਟ ਨੇ ਇਸ ƒ ਦੁਬਾਰਾ ਸੁਧਾਰ ਕੇ ਆਪਣੇ ਬਿਹਤਰ ਟੈੱਕ ਪੱਤਰਕਾਰ ਦੇ ਨਾਮ ਹੇਠ ਛਾਪਿਆ। ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਤਿਆਰ ਕੀਤੇ ਲੇਖਾਂ ਵਿਚ ਇੰਨੀਆਂ ਭਿਆਨਕ ਗ਼ਲਤੀਆਂ ਸਨ ਜਿਸ ƒ ਦੇਖਕੇ ਸ਼ਾਇਦ ਮਸ਼ੀਨ ਉੱਪਰ ਤੁਹਾਡਾ ਜੋ ਯਕੀਨ ਹੈ ਉਹ ਹਮੇਸ਼ਾ ਲਈ ਡਗਮਗਾ ਜਾਵੇ।
ਅਜਿਹੀ ਹੀ ਇਕ ਮੂਰਖ਼ਤਾਪੂਰਨ ਗ਼ਲਤੀ ਇਕ ਆਟੋਮੇਟਿਡ ਲੇਖ ਵਿਚ ਹੋਈ ਜਿਸ ਵਿਚ ਮਸ਼ੀਨ ਨੇ ਮਿਸ਼ਰਿਤ (ਚਕਰਵਿਧੀ) ਵਿਆਜ ਹੀ ਗ਼ਲਤ ਜੋੜ ਦਿੱਤਾ। ਮਸ਼ੀਨ ਨੇ ਦੱਸਿਆ ਕਿ 10 ਹਜ਼ਾਰ ਡਾਲਰ ਦੇ ਮੂਲਧਨ ਉੱਪਰ 3 ਫ਼ੀਸਦੀ ਸਲਾਨਾ ਵਿਆਜ ਦੀ ਦਰ `ਤੇ ਪਹਿਲੇ ਸਾਲ ਤੋਂ ਬਾਅਦ ਗਾਹਕ ƒ 10,300 ਡਾਲਰ ਮਿਲਣਗੇ ਜਦਕਿ ਅਸਲ ਵਿਚ ਗਾਹਕ ƒ ਸਿਰਫ਼ 300 ਡਾਲਰ ਹੀ ਮਿਲਣੇ ਸਨ।
ਇੰਨਾ ਹੀ ਨਹੀਂ ਸੀਨੈੱਟ ਅਤੇ ਉਸ ਦੀ ਸਹਿਯੋਗੀ ਪ੍ਰਕਾਸ਼ਨ ਬੈਂਕਰੇਟ, ਜੋ ਬੌਟਸ ਦੀ ਮੱਦਦ ਨਾਲ ਲਗਾਤਾਰ ਸਟੋਰੀਆਂ ਛਾਪਦੀ ਰਹਿੰਦੀ ਹੈ, ਦੋਵੇਂ ਪ੍ਰਕਾਸ਼ਨ ਸੰਸਥਾਵਾਂ ਨੇ ਮਸ਼ੀਨ ਦੀ ਮੱਦਦ ਨਾਲ ਆਟੋਮੇਟਿਡ ਸਟੋਰੀ ਦੀ ਸ਼ੁੱਧਤਾ ਬਾਰੇ ਖ਼ੁਲਾਸਾ ਕਰਦੇ ਹੋਏ ਕਿਹਾ ਹੈ ਕਿ ਅਸੀਂ ਆਪਣੀ ਆਟੋਮੇਟਿਡ ਸਟੋਰੀ ਦੀ ਸਮੀਖਿਆ ਕਰਦੇ ਹਾਂ ਅਤੇ ਜੇਕਰ ਇਸ ਵਿਚ ਗ਼ਲਤੀਆਂ ਸਾਹਮਣੇ ਆ ਜਾਂਦੀਆਂ ਹਨ ਤਾਂ ਅਸੀਂ ਉਨ੍ਹਾਂ ƒ ਦਰੁਸਤ ਕਰ ਕੇ ਦੁਬਾਰਾ ਅੱਪਡੇਟ ਕੀਤੀ ਸਟੋਰੀ ਛਾਪਦੇ ਹਨ।
ਨਕਲੀ ਬੁੱਧੀ ਦੀ ਵਰਤੋਂ ਚਿਹਰੇ ਦੀ ਪਛਾਣ, ਫੀਡ ਵਿਚ ਆਉਣ ਵਾਲੀਆਂ ਸਿਫ਼ਾਰਿਸ਼ ਕੀਤੀਆਂ ਫਿਲਮਾਂ ਅਤੇ ਵੀਡੀEਜ਼ ਅਤੇ ਇਸ ਤੋਂ ਜ਼ਿਆਦਾ ਸਵੈਚਾਲਿਤ ਟਾਈਪਿੰਗ ਲਈ ਕੀਤੀ ਜਾਣੀ ਸੀ ਪਰ ਜਿਸ ਤਰ੍ਹਾਂ ਸੀਨੈੱਟ ਵਰਗੀਆਂ ਵੈੱਬਸਾਈਟਾਂ ਨੇ ਪੂਰੀ ਖ਼ਬਰ ਅਤੇ ਲੇਖ ਤਿਆਰ ਕਰਨ ਲਈ ਇਸਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ, ਇਹ ਨਿਊਜ਼ ਮੀਡੀਆ ਉਦਯੋਗ ਲਈ ਇਕ ਚੇਤਾਵਨੀ ਅਤੇ ਗੰਭੀਰ ਖ਼ਤਰਾ ਬਣਦੀ ਜਾ ਰਹੀ ਹੈ। ਬੌਟਸ ਦੇ ਦਿਮਾਗ ਅਤੇ ਚੈਟਜੀਪੀਟੀ ਨਾਲ ਹੋਏ ਸੰਵਾਦ ਦੇ ਆਧਾਰ `ਤੇ ਜੋ ਕਾਪੀ (ਖ਼ਬਰ ਅਤੇ ਲੇਖ) ਤਿਆਰ ਕੀਤੇ ਜਾਂਦੇ ਹਨ, ਉਸ ਵਿਚ ਬੌਟਸ ਨਾ ਤਾਂ ਵਾਸ਼ਰੂਮ ਜਾਣ ਲਈ ਬਰੇਕ ਲੈਂਦਾ ਹੈ ਅਤੇ ਨਾ ਹੀ ਹਫ਼ਤਾਵਾਰੀ ਛੁੱਟੀ ਲੈਂਦਾ ਹੈ। ਹੁਣ ਪਿਛਲੇ ਦਿਨਾਂ ਦੀ ਇਕ ਘਟਨਾ ਵੇਖੋ- ਸੀਨੈੱਟ ਨੇ ਆਪਣੀ ਇਕ ਸਟੋਰੀ ƒ ਜੋ ਪੂਰੀ ਤਰ੍ਹਾਂ ਮਸ਼ੀਨ ਦੁਆਰਾ ਤਿਆਰ ਕੀਤੀ ਗਈ ਸੀ, ਸੀਨੈੱਟ ਮਨੀ ਸਟਾਫ਼ ਦੇ ਨਾਮ ਨਾਲ ਬਾਈਲਾਈਨ ਛਾਪਿਆ ਪਰ ਜਦੋਂ ਪਾਠਕ ਉਸ ਸਟੋਰੀ ਉੱਪਰ ਕਲਿੱਕ ਕਰਦੇ ਹਨ ਤਾਂ ਦੱਸਿਆ ਜਾਂਦਾ ਹੈ ਕਿ ਇਹ ਸਟੋਰੀ ਆਟੋਮੇਸ਼ਨ ਤਕਨਾਲੋਜੀ ਦੀ ਮੱਦਦ ਨਾਲ ਛਾਪੀ ਗਈ ਹੈ। ਇਹ ਇਕ ਤਰ੍ਹਾਂ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਭੱਦਾ ਮਜ਼ਾਕ ਤਾਂ ਹੈ ਹੀ, ਨਾਲ ਹੀ ਇਹ ਮਨੁੱਖੀ ਦਿਮਾਗ ਨਾਲ ਇਕ ਮਸ਼ੀਨੀ ਧੋਖਾ ਵੀ ਹੈ। ਜਦੋਂ ਇਸ ਸਟੋਰੀ ƒ ਲੈ ਕੇ ਟਵਿੱਟਰ `ਤੇ ਟ੍ਰੋਲੰਿਗ ਵਧਣ ਲੱਗੀ ਤਾਂ ਟਵੀਟ ਕਰ ਕੇ ਸਫ਼ਾਈ ਦਿੱਤੀ ਗਈ ਕਿ ਇਸ ਸਟੋਰੀ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਸਿਰਫ਼ ਸਹਿਯੋਗ ਲਿਆ ਗਿਆ ਸੀ। ਬਾਕੀ ਸੰਪਾਦਨ ਸੰਪਾਦਕ ਨੇ ਅਤੇ ਤੱਥਾਂ ਦੀ ਜਾਂਚ ਕਰਨ ਵਾਲੇ ਸੰਪਾਦਕੀ ਅਮਲੇ ਨੇ ਕੀਤਾ ਸੀ। ਹੁਣ ਇਸ ƒ ਸੰਪਾਦਕੀ ਅਸਫ਼ਲਤਾ ਨਹੀਂ ਕਹਾਂਗੇ ਤਾਂ ਹੋਰ ਕੀ ਕਹਾਂਗੇ।
ਇਹ ਦੱਸਣ ਦੀ ਲੋੜ ਨਹੀਂ ਕਿ ਬੌਟਸ ਦੁਆਰਾ ਲਿਖੀ ਗਈ ਕਾਪੀ ਅਤੇ ਮਨੁੱਖ ਦੁਆਰਾ ਲਿਖੀ ਗਈ ਕਾਪੀ ਵਿਚ ਜ਼ਮੀਨ-ਆਸਮਾਨ ਦਾ ਅੰਤਰ ਹੁੰਦਾ ਹੈ। ਬੌਟਸ ਦੁਆਰਾ ਲਿਖੀਆਂ ਗਈਆਂ ਖ਼ਬਰਾਂ ਵਿਚ ਨਾ ਤਾਂ ਮਨੁੱਖੀ ਦਿਮਾਗ ਵਾਲਾ ਤਰਕ ਨਜ਼ਰ ਆਵੇਗਾ ਅਤੇ ਨਾ ਹੀ ਕੋਈ ਤਿੱਖਾਪਨ ਅਤੇ ਮਿਜਾਜ਼। ਰੋਬੋਟਿਕ ਖ਼ਬਰ ਅਤੇ ਲੇਖ ਪਾਠਕਾਂ ƒ ਪੂਰੀ ਤਰ੍ਹਾਂ ਰੁੱਖੇ, ਰੁਕੇ ਹੋਏ ਦਰਿਆ ਵਰਗੇ ਪ੍ਰਤੀਤ ਹੁੰਦੇ ਹਨ ਜਿਸ ƒ ਪੜ੍ਹ ਕੇ ਪਾਠਕ ਦੇ ਮਨ ਵਿਚ ਨਾ ਤਾਂ ਕੋਈ ਚਕਾਚੌਂਦ ਪੈਦਾ ਹੁੰਦੀ ਹੈ ਅਤੇ ਨਾ ਹੀ ਕੋਈ ਸੰਵੇਦਨਾ। ਬੌਟਸ ਦੁਆਰਾ ਲਿਖੀਆਂ ਸਟੋਰੀ ਭਾਵਹੀਣ ਹੁੰਦੀਆਂ ਹਨ। ਪਰ ਜਿਸ ਰਫ਼ਤਾਰ ਨਾਲ ਅਸੀਂ ਦੌੜ ਰਹੇ ਹਾਂ, ਉਸ ਬਨਾਉਟੀ ਦੁਨੀਆ ਵਿਚ ਤਰਕ, ਮਿਜਾਜ਼ ਅਤੇ ਭਾਵਨਾ ਦਾ ਕੋਈ ਮੁੱਲ ਨਹੀਂ ਹੈ। ਜਿਸ ਤਰ੍ਹਾਂ ਹਰ ਸਕਿੰਟ ਵਿਚ ਸੂਚਨਾ ਦੀ ਸੁਨਾਮੀ ਆ ਰਹੀ ਹੈ ਉਸ ਵਿਚ ਸਮਾਂ ਅਤੇ ਰਫ਼ਤਾਰ ਮਹੱਤਵ ਰੱਖਦੀ ਹੈ ਨਾ ਕਿ ਤਰਕ, ਤਿੱਖਾਪਣ ਅਤੇ ਮਿਜਾਜ਼। ਨਿਊਜ਼ਰੂਮ ਵਿਚ ਵਿਸ਼ਲੇਸ਼ਣ ਦਾ ਕੋਈ ਮਤਲਬ ਨਹੀਂ ਰਹਿ ਗਿਆ। ਬੱਸ ਕਿਸੇ ਤਰ੍ਹਾਂ ਮੋਬਾਈਲ ਸਕ੍ਰੀਨ ਉੱਪਰ, ਟੈਲੀਵਿਜ਼ਨ ਸਕ੍ਰੀਨ ਉੱਪਰ, ਤੁਹਾਡੇ ਸੋਸ਼ਲ ਮੀਡੀਆ ਦੀ ਨਿਊਜ਼ ਫੀਡ ਵਿਚ ਜਿੰਨੀ ਛੇਤੀਂ ਹੋ ਸਕੇ ਪਹੁੰਚ ਜਾਣੀ ਚਾਹੀਦੀ ਹੈ ਅਤੇ ਇਸ ਲਈ ਨਿਊਜ਼ ਰੂਮ ਵਿਚ ਹੁਣ ਬੌਟਸ ਦੀ ਮੱਦਦ ਲਈ ਜਾਣ ਲੱਗੀ ਹੈ। ਰਫ਼ਤਾਰ ਅਤੇ ਸਮੇਂ ਦੀ ਖ਼ਾਤਰ।
ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਇਸ ਤੋਂ ਵੀ ਵੱਡੀ ਦੁਰਦਸ਼ਾ ਤਾਂ ਇਹ ਹੈ ਕਿ ਇਸ ਵਿਚ ਸਾਹਿਤਕ ਚੋਰੀ ਦਾ 99ਫ਼ੀਸਦੀ ਖ਼ਤਰਾ ਹੈ ਅਤੇ ਨਿਊਜ਼ਰੂਮ ਲਈ ਇਹ ਸਭ ਤੋਂ ਚਿੰਤਾਜਨਕ ਹੈ, ਖ਼ਾਸ ਕਰਕੇ ਕਾਪੀਰਾਈਟ ƒ ਲੈ ਕੇ। ਇਸ ƒ ਰੋਬੋਟ ਸਾਹਿਤਕ ਚੋਰੀ ਕਿਹਾ ਜਾ ਸਕਦਾ ਹੈ। ਬੌਟਸ ਦੀ ਸਭ ਤੋਂ ਬੁਰੀ ਆਦਤ ਇਹ ਹੈ ਕਿ ਉਹ ਅੱਖ਼ਰ-ਅੱਖ਼ਰ ਕਾਪੀ ਕਰਦੇ ਹਨ ਬਿਨਾ ਫੁੱਲਸਟਾਪ, ਕੌਮਾ ਦੇ। ਉਸ ਕੋਲ ਨਾ ਤਾਂ ਵਾਕ ਬਣਤਰ ƒ ਬਦਲਣ ਦੀ ਤਰਕਪੂਰਨ ਕਾਬਲੀਅਤ ਹੈ ਅਤੇ ਨਾ ਹੀ ਵਾਕ-ਅੰਸ਼ਾਂ ƒ ਮਿਲਾ ਦੇਣ ਦੀ ਕਾਬਲੀਅਤ। ਜਦੋਂ ਅਸੀਂ ਬੌਟ ਦੁਆਰਾ ਲਿਖਿਆ ਲੇਖ ਪੜ੍ਹਦੇ ਹਾਂ ਤਾਂ ਅਜਿਹਾ ਲੱਗੇਗਾ ਕਿ ਅਸੀਂ ਇਸ ƒ ਪਹਿਲਾਂ ਹੀ ਕਿਤੇ ਹੋਰ ਪੜ੍ਹ ਚੁੱਕੇ ਹਾਂ। ਉਹੀ ਟੈਕਸਟ, ਉਹੀ ਵਾਕ ਅਤੇ ਉਹੀ ਸਿਰਲੇਖ। ਹੁਣ ਇੱਥੇ ਸੰਪਾਦਕੀ ਅਮਲਾ ਕੰਮ ਕਰਦਾ ਹੈ ਜੋ ਆਰਟੀਫਿਸ਼ੀਅਲ ਇੰਟੈਲੀਜੈਂਸ ਇੰਜਣ ƒ ਇਸ ਤਰੀਕੇ ਨਾਲ ਇਨਪੁਟ ਦਿੰਦੇ ਹਨ ਕਿ ਕੋਈ ਵੀ ਖ਼ਬਰ ਜਾਂ ਲੇਖ ਕਿਸੇ ਦੀ ਕਾਪੀ ਨਾ ਲੱਗੇ; ਭਾਵ ਮਨੁੱਖ ਤੋਂ ਬਿਨਾ ਤੁਸੀਂ ਕੋਈ ਵੀ ਖ਼ਬਰ ਜਾਂ ਲੇਖ ਇਕਦਮ ਸਹੀ ਤਿਆਰ ਨਹੀਂ ਕਰ ਸਕਦੇ ਜਿਸ ਉੱਪਰ ਪਾਠਕ ਭਰੋਸਾ ਕਰ ਸਕੇ ਕਿ ਉਹ ਮੌਲਿਕ ਹੈ। ਬੌਟਸ ਦੀ ਨਕਲ ਕਰਨ ਦੀ ਆਦਤ ਅਜਿਹੀ ਹੈ ਜਿਵੇਂ ਮੇਲਾਨੀਆ ਟਰੰਪ ਮਿਸ਼ੇਲ Eਬਾਮਾ ਦਾ ਭਾਸ਼ਣ ਚੋਰੀ ਕਰਕੇ ਪੜ੍ਹ ਰਹੀ ਹੋਵੇ।
ਸਮਕਾਲੀ ਰਾਜਨੀਤਕ ਇਤਿਹਾਸ ਉੱਪਰ ਇਕ ਹਜ਼ਾਰ ਸਾਲ ਬਾਅਦ ਇਕ ਕਲਾਸ ਵਿਚ ਵਿਦਿਆਰਥੀ-ਰੋਬੋ ਸੰਵਾਦ ਬਾਕਸ ਵਿਚ ਦੱਸੇ ਗਏ ਸਾਰੇ ਏ.ਆਈ. ਟੂਲ ਸਹੀ ਵਰਤੋਂ ਵਿਚ ਬਹੁਤ ਉਪਯੋਗੀ ਹਨ ਕਿਉਂਕਿ ਇਨ੍ਹਾਂ ਨਾਲ ਸਿਰਫ਼ ਸਮੇਂ ਦੀ ਬਚਤ ਹੀ ਨਹੀਂ ਹੁੰਦੀ ਸਗੋਂ ਪੱਤਰਕਾਰਾਂ ਅਤੇ ਲੇਖਕਾਂ ƒ ਵੀ ਡੂੰਘੇ ਵਿਸ਼ਿਆਂ ਵਿਚ ਦਿਲਚਸਪੀ ਲੈਣ ਅਤੇ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਹੋਣਾ ਪੈਂਦਾ ਹੈ ਜਿਸ ਨਾਲ ਉਹ ਮਨੁੱਖ ਹੋਣ ਦੇ ਆਪਣੇ ਅਰਥ ƒ ਤਲਾਸ਼ ਸਕਣ। ਕਿਉਂਕਿ ਏ.ਆਈ. ਇੰਜਣ ਕਦੇ ਵੀ ਏਨੇ ਉਨਤ ਅਤੇ ਖ਼ਰੇ ਨਹੀਂ ਹੋ ਸਕਦੇ ਕਿ ਉਹ ਆਪਣੇ ਤਰਕ, ਦਿਮਾਗ ਅਤੇ ਵਿਸ਼ਲੇਸ਼ਣ ਦੀ ਵਰਤੋਂ ਖ਼ਬਰ ਜਾਂ ਲੇਖ ਵਿਚ ਕਰ ਸਕਣ। ਇਸ ਲਈ ਪੱਤਰਕਾਰੀ ਦਾ ਉਹ ਹਿੱਸਾ ਪੱਤਰਕਾਰਾਂ ਲਈ ਹੀ ਛੱਡ ਦਿੱਤਾ ਗਿਆ ਹੈ।
ਖ਼ੈਰ, ਪੱਤਰਕਾਰੀ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਭੂਮਿਕਾ ਲਗਾਤਾਰ ਹਾਂਪੱਖੀ ਹੁੰਦੀ ਜਾ ਰਹੀ ਹੈ ਅਤੇ ਦੁਨੀਆ ƒ ਤੁਰੰਤ ਅੱਪਡੇਟ ਰਹਿਣ ਵਿਚ ਮੱਦਦ ਕਰ ਰਹੀ ਹੈ। ਜਾਂਦੇ-ਜਾਂਦੇ ਇਹ ਵੀ ਦੱਸ ਦਿੱਤਾ ਜਾਵੇ ਕਿ ਅਮਰੀਕਾ ਦੇ ਕਈ ਸ਼ਹਿਰਾਂ ਵਿਚ ਏ.ਆਈ. ਇੰਜਣ ਨੇ ਬੱਚਿਆਂ ƒ ਨਕਾਰਾ ਅਤੇ ਆਲਸੀ ਬਣਾ ਦਿੱਤਾ ਹੈ। ਬੱਚੇ ਸਕੂਲ ਛੱਡ ਰਹੇ ਹਨ, ਏ.ਆਈ. ਇੰਜਣਾਂ ਨਾਲ ਆਪਣਾ ਹੋਮਵਰਕ ਕਰਵਾ ਰਹੇ ਹਨ। ਪ੍ਰੋਜੈਕਟ ਵੀ ਬੌਟਸ ਤੋਂ ਤਿਆਰ ਕਰਵਾ ਰਹੇ ਹਨ। ਭਾਵ ਹੁਣ ਆਉਣ ਵਾਲੀ ਦੁਨੀਆ ਵਿਚ ਸਿੱਖਿਆ ਦਾ ਕੋਈ ਮਤਲਬ ਨਹੀਂ ਰਹਿ ਜਾਵੇਗਾ। ਹੁਣ ਮਾਪੇ ਆਪਣੇ ਬੱਚਿਆਂ ƒ ਕਹਿਣਗੇ- ਮਸ਼ੀਨ-ਮਸ਼ੀਨ ਕੰਮ ਕਰੋਗੇ ਤਾਂ ਨਵਾਬ ਬਣੋਗੇ, ਪੜ੍ਹੋ-ਲਿਖੋਗੇ ਤਾਂ ਬਣੋਗੇ ਖ਼ਰਾਬ।